Wednesday, September 17, 2025

Haryana

ਰਾਜਪਾਲ ਨੇ ਅੱਠ ਸਾਲਾਂ ਦੇ ਪਰਵਤਰੋਹੀ ਆਰਿਅਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ

June 12, 2025 05:44 PM
SehajTimes

ਚੰਡੀਗੜ੍ਹ : ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨਾਲ ਅੱਜ ਰਾਜਭਵਨ ਵਿੱਚ ਅੱਠ ਸਾਲਾਂ ਦੇ ਪਰਵਤਰੋਹੀ ਆਰਿਅਨ ਨੇ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਆਰਿਅਨ ਨੇ ਰਾਜਪਾਲ ਨੂੰ ਦਸਿਆ ਕਿ ਉਨ੍ਹਾਂ ਨੇ ਨਸ਼ਾ ਮੁਕਤ ਹਰਿਆਣਾ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਨਸ਼ਾ ਛੋੜੋ ਆਗੇ ਬੜੋ ਆਰਿਅਨ ਕੀ ਸੁਣੋ ਦੇ ਨਾਰੇ ਨਾਲ 14 ਮਈ, 2025 ਨੂੰ ਆਪਣੇ ਪਰਿਵਾਰ ਦੇ ਨਾਲ 5,364 ਮੀਟਰ ਉੱਚੇ ਮਾਉਂਟ ਏਵਰੇਸਟ ਬੇਸ ਕੈਂਪ ਦੀ ਚੜਾਈ ਪੂਰੀ ਕੀਤੀ ਅਤੇ ਉੱਥੇ ਭਾਰਤ ਦਾ ਕੌਮੀ ਝੰਡਾ ਫਹਿਰਾਇਆ।

ਰਾਜਪਾਲ ਸ੍ਰੀ ਦੱਤਾਤੇ੍ਰਅ ਨੈ ਇਸ ਮਹਾਨ ਉਪਲਬਧੀ ਲਈ ਆਰਿਅਨ ਨੁੰ ਮਿਠਾਈ ਖਿਲਾ ਕੇ ਵਧਾਈ ਦਿੱਤੀ। ਉਨ੍ਹਾਂ ਨੇ ਆਰਿਅਨ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ, ਇੰਨ੍ਹੀ ਘੱਟ ਉਮਰ ਵਿੱਚ ਤੁਸੀਂ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ। ਤੁਹਾਡਾ ਇਹ ਯਤਨ ਨਾ ਸਿਰਫ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਪੇ੍ਰਰਿਤ ਕਰੇਗਾ, ਸਗੋ ਤੁਹਾਡੀ ਉਪਲਬਧੀ ਹਰ ਕਿਸੇ ਲਈ ਪੇ੍ਰਰਣਾ ਸਰੋਤ ਬਣੇਗੀ।

ਆਰਿਅਨ ਨੇ ਦਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾ ਹਰਿਆਣਾ ਦੀ ਸੱਭ ਤੋਂ ਉੱਚੀ ਚੋਟੀ ਕਰੋਹ ਪੀਕ ਸ਼ਿਵਾਲਿਕ ਰੇਂਜ ਦੀ ਸੱਭ ਤੋਂ ਉੱਚੀ ਚੋਟੀ ਚੂੜਧਾਰ, ਵਿਸ਼ਵ ਦੀ ਸੱਭ ਤੋਂ ਉੱਚੀ ਮੋਟਰ ਯੋਗ ਸੜਕ ਖਾਰਦੁੰਗ ਲਾ ਅਤੇ ਭ੍ਰਿਗੂ ਝੀਲ ਦੀ ਚੜਾਈ ਵੀ ਸਫਲਤਾਪੂਰਵਕ ਪੂਰੀ ਕੀਤੀ ਹੈ। ਉਨ੍ਹਾਂ ਨੇ ਆਪਣੇ ਭਵਿੱਖ ਦੇ ਟੀਚੇ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਵੱਡੇ ਹੋ ਕੇ ਭਾਰਤੀ ਏਅਰ ਫੋਰਸ ਸੇਨਾ ਵਿੱਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।

ਰਾਜਪਾਲ ਨੇ ਆਰਿਅਨ ਦੀ ਹਿੰਮਤ, ਦ੍ਰਿੜ ਵਿਸ਼ਵਾਸ ਅਤੇ ਦੇਸ਼ਭਗਤੀ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਤੁਸੀ ਇਸੀ ਤਰ੍ਹਾ ਨਵੀਂ ਉਚਾਈਆਂ ਹਾਸਲ ਕਰ ਹਰਿਆਣਾਂ ਅਤੇ ਭਾਰਤ ਦਾ ਨਾਂਅ ਵਿਸ਼ਵ ਪਟਲ 'ਤੇ ਰੋਸ਼ਨ ਕਰਣਗੇ।

ਆਰਿਅਨ ਹਰਿਆਣਾ ਦੀ ਪ੍ਰਸਿੱਦ ਪਰਵਤਰੋਹੀ ਪਦਮਸ਼੍ਰੀ ਨਾਲ ਸਨਮਾਨਿਤ ਸ੍ਰੀਮਤੀ ਮਮਤਾ ਸੌਦਾ ਜੀ ਦੇ ਬੇਟੇ ਹਨ। ਇੰਨ੍ਹਾਂ ਨੇ ਵੀ 2010 ਵਿੱਚ ਮਾਊਟ ਏਵਰੇਸਟ ਨੂੰ ਫਤਿਹ ਕੀਤਾ। ਮੌਜੂਦਾ ਵਿੱਚ ਹਰਿਆਣਾ ਪੁਲਿਸ ਸੇਵਾ ਵਿੱਚ ਕੰਮ ਕਰ ਰਹੀ ਹੈ। ਮੁਲਾਕਾਤ ਦੌਰਾਨ ਆਰਿਅਨ ਦੇ ਪਿਤਾ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਰਹੇ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ