Tuesday, July 29, 2025
BREAKING NEWS
ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Haryana

ਵਿਰੋਧੀ ਧਿਰ ਸਿਰਫ ਵਿਰੋਧ ਦੀ ਸਿਆਸਤ ਕਰ ਰਿਹਾ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

June 11, 2025 05:08 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ 'ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਉਦੇਸ਼ ਸਿਰਫ ਵਿਰੋਧ ਲਈ ਵਿਰੋਧ ਕਰਨਾ ਰਹਿ ਗਿਆ ਹੈ। ਕਾਂਗਰਸ ਨੈਤਾ ਵਿਕਾਸ ਯੋਜਨਾਵਾਂ ਨੂੰ ਲੈ ਕੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਜਦੋਂ ਕਿ ਸਚਾਈ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਖੁਦ ਇੰਨ੍ਹਾਂ ਯੋਜਨਾਵਾਂ ਦਾ ਲਾਭ ਚੁੱਕ ਰਹੇ ਹਨ, ਪਰ ਇਸ ਦਾ ਜਿਕਰ ਕਰਨ ਤੋਂ ਕਤਰਾਉਂਦੇ ਹਨ। ਐਨਐਚ-152ਡੀ ਇਸ ਦਾ ਇੱਕ ਵੱਡਾ ਉਦਾਹਰਣ ਹੈ, ਜਿਸ ਦੀ ਸ਼ਲਾਘਾ ਹਰਿਆਣਾ ਦਾ ਹਰੇਕ ਨਾਗਰਿਕ ਕਰ ਰਿਹਾ ਹੈ।

ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਗੌਰਵਸ਼ਾਲੀ ਸਾਲਾਂ ਦੀ ਉਪਲਬਧੀਆਂ ਨੂੰ ਲੈ ਕੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਜਨਤਾ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਸਰਕਾਰ ਕੀ ਕਰ ਰਹੀ ਹੈ, ਪਰ ਉਹ ਤਾਂ ਸੜਕਾਂ ਦੇ ਨਿਰਮਾਣ, ਐਲਪੀਜੀ ਸਿਲੇਂਡਰ ਮੁਫਤ ਦੇਣ, ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵੱਧਣ, ਕਿਸਾਨਾਂ ਨੂੰ ਮੁਆਵਜਾ ਮਿਲਣ ਵਰਗੇ ਜਨਹਿਤ ਕੰਮਾਂ ਦਾ ਵੀ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਪਰਮਾਤਮਾ ਸਨਬੁੱਧੀ ਦਵੇ, ਤਾਂ ਜੋ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬੀਤੇ 11 ਸਾਲਾਂ ਵਿੱਚ ਹੋਏ ਇਤਹਾਸਿਕ ਬਦਲਾਆਂ ਨੂੰ ਸਮਝ ਸਕਣ ਅਤੇ ਇਸ ਕੌਮੀ ਗੌਰਵ ਉਤਸਵ ਵਿੱਚ ਸਹਿਭਾਗੀ ਬਣ ਸਕਣ।

ਮਹਿਲਾ ਸ਼ਸ਼ਕਤੀਕਰਣ ਵਿੱਚ ਹਰਿਆਣਾ ਮੋਹਰੀ

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂ ਯਕੀਨੀ ਕੀਤਾ ਹੈ, ਉੱਥੇ ਹੀ ਹਰਿਆਣਾ ਸਰਕਾਰ ਨੇ ਪੰਚਾਇਤੀ ਤੇ ਸ਼ਹਿਰੀ ਨਿਗਮਾਂ ਵਿੱਚ ਮਹਿਲਾਵਾਂ ਦੀ 50 ਫੀਸਦੀ ਨੁਮਾਇੰਦਗੀ ਦੇ ਕੇ ਨਾਰੀ ਸ਼ਸ਼ਕਤੀਕਰਣ ਨੂੰ ਨਵਾਂ ਮੁਕਾਮ ਦਿੱਤਾ ਹੈ। ਇਸ ਨਾਲ ਹਰਿਆਣਾ ਮਹਿਲਾ ਅਗਵਾਈ ਹੇਠ ਪੂਰੇ ਦੇਸ਼ ਵਿੱਚ ਮੋਹਰੀ ਬਣ ਕੇ ਉਭਰਿਆ ਹੈ।

ਸਮਾਰਟ ਸਿਟੀ ਦੇ ਬਾਰੇ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਸਥਾ ਦੇ ਵੱਖ-ਵੱਖ ਪੈਰਾਮੀਟਰ ਹੁੰਦੇ ਹਨ। ਸਵੱਛਤਾ ਦੇ ਬਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵੱਡੀ ਯੋਜਨਾ ਤਿਆਰ ਕਰਨ, ਮੁਕਾਬਲੇ ਦੇ ਮਾਹੌਲ ਨੂੰ ਪ੍ਰੋਤਸਾਹਨ ਦੇਣ ਅਤੇ ਉਸ ਨੂੰ ਕੌਮੀ ਪੱਧਰ ਦੀ ਰੈਕਿੰਗ ਤੱਕ ਪਹੁੰਚਾਉਣ।

ਸੀਈਟੀ ਪ੍ਰੀਖਿਆ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਰਤੀਆਂ ਦੀ ਪ੍ਰਕ੍ਰਿਆ ਸਰਗਰਮ ਰੂਪ ਨਾਲ ਜਾਰੀ ਹੈ ਅਤੇ ਸੀਈਟੀ ਦੀ ਪ੍ਰੀਖਿਆ ਇੱਕ ਵੱਡਾ ਪ੍ਰਬੰਧ ਹੈ, ਜਿਸ ਦੀ ਮਿੱਤੀ ਜਲਦੀ ਹੀ ਐਲਾਨ ਕੀਤੀ ਜਾਵੇਗੀ। ਨੌਜੁਆਨਾਂ ਦੇ ਹਿੱਤ ਵਿੱਚ ਪਾਰਦਰਸ਼ਿਤਾ ਦੇ ਨਾਲ ਇੰਨ੍ਹਾਂ ਦਾ ਸੰਚਾਲਨ ਕੀਤਾ ਜਾਵੇਗਾ।

21 ਜੂਨ ਨੂੰ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਯੋਗ ਦਿਵਸ ਦਾ ਰਾਜ ਪੱਧਰੀ ਪ੍ਰਬੰਧ

ਮੁੱਖ ਮੰਤਰੀ ਨੇ ਕਿਹਾ ਕਿ 11ਵੇਂ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 27 ਮਈ ਤੋਂ ਹਰਿਆਣਾ ਵਿੱਚ ਹੋ ਚੁੱਕੀ ਹੈ ਅਤੇ 25 ਦਿਨਾਂ ਤੱਕ ਪੂਰੇ ਸੂਬੇ ਵਿੱਚ ਯੋਗ ਨਾਲ ਜੁੜੇ ਵੱਖ-ਵੱਖ ਜਾਗਰੁਕਤਾ ਪ੍ਰੋਗਰਾਮ ਜਿਵੇਂ ਯੋਗ, ਸਲੋਗਨ, ਪੇਟਿੰਗ ਮੁਕਾਬਲੇ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ। 21 ਜੂਨ ਨੂੰ ਰਾਜ ਪੱਧਰੀ ਮੁੱਖ ਪ੍ਰੋਗਰਾਮ ਕੁਰੂਕਸ਼ੇਤਰ ਵਿੱਚ ਹੋਵੇਗਾ, ਜਿਸ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਵੀ ਸ਼ਿਰਕਤ ਕਰਣਗੇ। ਇਸ ਸਾਲ ਯੋਗ ਦਿਵਸ ਦੀ ਥੀਮ ‘‘Yoga for One 5arth, One 8ealth'' ਹੈ ਜਿਸ ਨੂੰ ਹਰਿਆਣਾ ਸਰਕਾਰ ਨੇ ਅੱਗੇ ਵਧਾਉਂਦੇ ਹੋਏ ''ਯੋਗ ਯੁਕਤ-ਨਸ਼ਾ ਮੁਕਤ ਹਰਿਆਣਾ'' ਦਾ ਨਾਰਾ ਵੀ ਜੋੜਿਆ ਹੈ।

Have something to say? Post your comment

 

More in Haryana

ਹਰਿਆਣਾ ਸਰਕਾਰ ਨੇ ਪਲਵਲ ਜ਼ਿਲ੍ਹੇ ਦੇ ਪਿੰਗਲਤੁ ਪਿੰਡ ਵਿੱਚ ਨਵੇਂ ਡਿਪਟੀ ਸਿਹਤ ਕੇਂਦਰ ਨੂੰ ਦਿੱਤੀ

ਉਦਯੋਗਿਕ ਖੇਤਰਾਂ ਨੂੰ ਪ੍ਰੋਤਸਾਹਨ ਲਈ ਹਰਿਆਣਾ ਵਿੱਚ ਵਿਆਪਕ ਪੱਧਰ 'ਤੇ ਕੰਮ ਜਾਰੀ- ਰਾਓ ਨਰਬੀਰ ਸਿੰਘ

ਹਰਿਆਣਾ ਤੀਜ ਉਤਸਵ 'ਤੇ ਮੁੱਖ ਮੰਤਰੀ ਨਿਵਾਸ ਵਿੱਚ ਆਯੋਜਿਤ ਹੋਇਆ ਸ਼ਾਨਦਾਰ ਪ੍ਰੋਗਰਾਮ

ਸੂਬੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਆਯੋਜਨ ਦੀ ਤਿਆਰੀਆਂ ਪੂਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਵੀਂ ਬਿਜਲੀ ਦਰਾਂ ਨੂੰ ਲੈ ਕੇ ਕਮਿਸ਼ਨ ਦੇ ਮੈਂਬਰ ਨਾਲ ਉਦਯੋਗ ਪ੍ਰਤੀਨਿਧੀਆਂ ਦੀ ਮੁਲਾਕਾਤ

ਹਰ ਸਕੀਮ ਨੂੰ ਸਫਲ ਬਨਾਉਣਾ ਸਾਡਾ ਉਦੇਸ਼, ਜਿਸ ਸਕੀਮ ਵਿੱਚ ਕੰਮ ਨਹੀਂ ਉਸ ਨੂੰ ਬੰਦ ਕਰਨ : ਕੇਂਦਰੀ ਮੰਤਰੀ ਮਨੋਹਰ ਲਾਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਦੀ ਕੁੰਜੀ ਨੌਜੁਆਨਾਂ ਦੇ ਕੋਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰੇਂਦਰ ਬੜਖਾਲਸਾ ਦੇ ਭਤੀਜ ਪ੍ਰੀਤ ਦਈਯਾ ਦੇ ਨਿਧਨ 'ਤੇ ਜਤਾਇਆ ਦੁੱਖ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਡੜਾ ਵਿਧਾਨਸਭਾ ਖੇਤਰ ਲਈ ਖੋਲਿਆ ਐਲਾਨਾਂ ਦਾ ਪਿਟਾਰਾ

ਜਨਸਹਿਤ ਮੰਤਰੀ ਰਣਬੀਰ ਗੰਗਵਾ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ