Friday, June 20, 2025

Haryana

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ 3 ਕਰੋੜ 36 ਲੱਖ ਦੀ ਤਿੰਨ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ

June 09, 2025 03:35 PM
SehajTimes

ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਨਾ ਸਿਰਫ਼ ਘਰੌਂਡਾ ਵਿਧਾਨਸਭਾ ਵਿੱਚ ਸਗੋਂ ਪੂਰੇ ਹਰਿਆਣਾ ਵਿੱਚ ਇੱਕ ਸਮਾਨ ਵਿਕਾਸ ਕੰਮ ਹੋਏ ਹਨ। ਇਸ ਦੇ ਲਈ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਮੌਜ਼ੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਵਿਕਾਸ ਦੀ ਯੋਜਨਾਵਾਂ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਵਧਾ ਰਹੇ ਹਨ।

ਸ੍ਰੀ ਹਰਵਿੰਦਰ ਕਲਿਆਣ ਅੱਜ ਘਰੌਂਡਾ ਵਿੱਚ 3 ਕਰੋੜ 36 ਲੱਖ ਰੁਪਏ ਦੀ ਤਿੰਨ ਪਰਿਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ 20 ਲੱਖ ਰੁਪਏ ਲਾਗਤ ਦੀ ਸੀਵਰ ਕਲੀਨਿੰਗ ਮਸ਼ੀਨ ਨੂੰ ਵੀ ਹਰੀ ਝੰਡੀ ਵਿਖਾ ਕੇ ਜਨਤਾ ਨੂੰ ਸਮਰਪਿਤ ਕੀਤਾ।

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੀਐਚਸੀ ਘਰੌਂਂਡਾ, ਪੁਰਾਣੀ ਤਹਿਸੀਲ ਅਤੇ ਵਾਰਡ-17 ਵਿੱਚ ਆਯੋਜਿਤ ਵੱਖ ਵੱਖ ਪੋ੍ਰਗਰਾਮਾਂ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀ ਸਮੱਸਿਆਵਾਂ ਸੁਣੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਘਰੌਂਂਡਾ ਹਲਕੇ ਨੂੰ ਵਿਕਾਸ ਦੀ ਨਵੀਂ ਬੁਲੰਦਿਆਂ 'ਤੇ ਪਹੁੰਚਾਇਆ ਜਾਵੇਗਾ। ਵਿਕਾਸ ਕੰਮਾਂ ਵਿੱਚ ਧਨ ਦੀ ਘਾਟ ਆੜੇ ਨਹੀਂ ਆਣ ਦਿੱਤੀ ਜਾਵੇਗੀ।

ਵਿਧਾਨਸਭਾ ਸਪੀਕਰ ਨੇ ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਉਨ੍ਹਾਂ ਵਿੱਚ 70 ਲੱਖ ਰੁਪਏ ਦੀ ਲਾਗਤ ਕਮਿਊਨਿਟੀ ਹੈਲਥ ਸੈਂਟਰ ਵਿੱਚ ਬਲਾਕ ਪਬਲਿਕ ਹੈਲਥ ਯੂਨਿਟ ਦਾ ਨਿਰਮਾਣ ਕੀਤਾ ਜਾਵੇਗਾ। ਯੂਨਿਟ ਸ਼ੁਰੂ ਹੋਣ ਤੋਂ ਬਾਅਦ ਇੱਥੇ ਉਪ-ਸਿਹਤ ਕੇਂਦਰ ਅਤੇ ਪ੍ਰਾਥਮਿਕਤਾ ਸਿਹਤ ਕੇਂਦਰ ਤੋਂ ਆਉਣ ਵਾਲੇ ਸਾਰੇ ਨਮੂਨਿਆਂ ਦੀ ਜਾਂਚ ਹੋ ਸਕੇਗੀ। ਇਸ ਦੇ ਇਲਾਵਾ ਹੱਸਪਤਾਲ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ ਤਹਿਤ ਸਿਹਤ ਸੇਵਾਵਾਂ ਨੂੰ ਮਜਬੂਤੀ ਮਿਲੇਗੀ।

ਚਿਲਡ੍ਰਨ ਪਾਰਕ ਅਤੇ ਲਾਇਬੇ੍ਰਰੀ ਦੇ ਨਿਰਮਾਣ ਕੰਮ ਦਾ ਕੀਤਾ ਉਦਘਾਟਨ

ਇਸ ਦੇ ਇਲਾਵਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਘਰੋਂਡਾ ਦੇ ਬੀਡੀਪੀਓ ਦਫ਼ਤਰ ਦੇ ਨੇੜੇ ਵਾਰਡ-4 ਵਿੱਚ ਚਿਲਡ੍ਰਨ ਪਾਰਕ ਅਤੇ ਲਾਇਬੇ੍ਰਰੀ ਦੇ ਨਿਰਮਾਣ ਕੰਮ ਦਾ ਉਦਘਾਟਨ ਕੀਤਾ। ਕਰੀਬ 1 ਏਕੜ ਵਿੱਚ ਬਨਣ ਵਾਲੇ ਇਸ ਪਾਰਕ ਵਿੱਚ ਢਾਈ ਕਰੋੜ ਰੁਪਏ ਖਰਚ ਹੋਣਗੇ ਅਤੇ ਇਸ ਨੂੰ ਇਸੇ ਇੱਕ ਸਾਲ ਵਿੱਚ ਤਿਆਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਵਾਰਡ-17 ਦੀ ਅਸ਼ੋਕਾ ਕਲੋਨੀ ਵਿੱਚ ਰਘੁਵੰਸ਼ ਸੈਣੀ ਸਮਾਜ ਸੇਵਾ ਕਮੇਟੀ ਤਹਿਤ ਹਾਲ ਦੇ ਨਿਰਮਾਣ ਕੰਮ ਦਾ ਵੀ ਉਦਘਾਟਨ ਕੀਤਾ। ਸਰਕਾਰ ਵੱਲੋਂ ਇਸ ਦੇ ਲਈ 17 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।

ਘਰੌਂਂਡਾ ਹਰ ਦਿਸ਼ਾ ਵਿੱਚ ਅੱਗੇ ਵੱਧ ਰਿਹਾ - ਕਲਿਆਣ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਘਰੌਂਂਡਾ ਹਰ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। 6 ਮਹੀਨਿਆਂ ਬਾਅਦ ਰਿੰਗ ਰੋੜ ਅਤੇ ਮੇਡੀਕਲ ਯੂਨਿਵਰਸਿਟੀ ਵੀ ਸ਼ੁਰੂ ਹੋ ਜਾਵੇਗੀ। ਰੈਪਿਡ ਰੇਲ ਪ੍ਰੋਜੈਕਟ ਪੂਰਾ ਹੋਣ ਨਾਲ ਇੱਥੇ ਦੇ ਨੌਜੁਆਨਾਂ ਨੂੰ ਦਿੱਲੀ ਤੱਕ ਆਉਣ-ਜਾਉਣ ਜਾਣ ਦੀ ਸਹੁਲਤ ਮਿਲੇਗੀ। ਪ੍ਰੋਜੈਕਟ ਤਹਿਤ ਪਾਣੀਪਤ ਅਤੇ ਕਰਨਾਲ ਵਿੱਚਕਾਰ ਤਿੰਨ ਸਟੇਸ਼ਨ ਬਣਾਏ ਜਾਣਗੇ। ਇਸ ਤੋਂ ਬਾਅਦ ਹਲਕੇ ਦੀ ਤਸਵੀਰ ਹੀ ਬਦਲ ਜਾਵੇਗੀ। ਉਦਯੋਗਿਕ ਇਕਾਇਆਂ ਦੇ ਆਉਣ ਨਾਲ ਨੌਜੁਆਨਾਂ ਨੂੰ ਰੁਜਗਾਰ ਦੇ ਵੱਧ ਮੌਕੇ ਪ੍ਰਾਪਤ ਹੋਣਗੇ।

Have something to say? Post your comment

 

More in Haryana

ਵਿਸ਼ਵ ਦੇ 10 ਸਕੂਲਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਐਨਆਈਟੀ-5 ਫਰੀਦਾਬਾਦ ਦਾ ਨਾਮ ਸ਼ਾਮਿਲ ਹੋਣਾ ਹੈ ਵੱਡੀ ਉਪਲਬਧੀ : ਮਹੀਪਾਲ ਢਾਂਡਾ

ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਦੇਹਾਂਤ 'ਤੇ ਜਤਾਇਆ ਦੁੱਖ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ

ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਹੋਇਆ ਉਦਘਾਟਨ

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਮੈਟਰੋ ਚਲਾਉਣਾ ਜਰੂਰੀ : ਅਨਿਲ ਵਿਜ