Friday, June 20, 2025

Haryana

ਸੂਬੇਭਰ ਵਿੱਚ ਵਿਸ਼ੇਸ਼ ਯੋਗ ਪਖਵਾੜਾ ਕਾਰਜਸ਼ਾਲਾ ਵਿੱਚ 1,37,468 ਲੋਕਾਂ ਨੇ ਕੀਤਾ ਯੋਗ ਅਭਿਆਸ

June 09, 2025 03:30 PM
SehajTimes

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਨੂੰ ਇੱਕ ਸਿਹਤ, ਨਸ਼ਾ ਮੁਕਤ ਅਤੇ ਵਾਤਾਵਰਣ-ਸੰਵੇਦਨਸ਼ੀਲ ਰਾਜ ਬਨਾਉਣ ਦੀ ਲੜੀ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸੇ ਤਹਿਤ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਸੂਬੇਭਰ ਵਿੱਚ ਖੇਡ ਵਿਭਾਗ, ਆਯੁਸ਼ ਵਿਭਾਗ, ਉੱਚਤਰ ਸਿੱਖਿਆ ਵਿਭਾਗ ਅਤੇ ਪਤੰਜਲੀ ਯੋਗਪੀਠ ਦੀ ਸਾਂਝੀ ਸਰਪਰਸਤੀ ਵਿੱਚ ਵਿਸ਼ੇਸ਼ ਯੋਗ ਪਖਵਾੜਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਆਯੋਜਨ ਵਿੱਚ ਸੂਬੇ ਵਿੱਚ ਹੁਣ ਤੱਕ ਲਗਭਗ 9.50 ਲੱਖ ਭਾਗੀਦਾਰਾਂ ਨੇ ਸਰਗਰਮੀ ਭਾਗੀਦਾਰੀ ਕੀਤੀ ਜਾ ਚੁੱਕੀ ਹੈ।

ਅੱਜ ਸੂਬੇਭਰ ਵਿੱਚ 1,37,468 ਲੋਕਾਂ ਨੇ ਇੱਕ ਸਾਥ ਯੋਗ ਦਾ ਅਭਿਆਸ ਕੀਤਾ ਅਤੇ 2,640 ਪੌਧੇ ਲਗਾਏ। ਹੁਣ ਕੁੱਲ੍ਹ 40,721 ਪੌਧੇ ਲਗ ਚੁੱਕੇ ਹਨ।

ਜਾਣਕਾਰੀ ਹੈ ਕਿ 21 ਜੂਨ 2025 ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਦੀ ਸੂਬੇਭਰ ਵਿੱਚ ਪਹਿਲਾਂ ਹੀ ਤਿਆਰੀਆਂ ਕੀਤੀ ਜਾ ਰਹੀਆਂ ਹਨ, ਤਾਂ ਜੋ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਯੋਗ ਮੁਕਤ-ਨਸ਼ਾ ਮੁਕਤ ਹਰਿਆਣਾ ਦੇ ਵਿਜਨ ਨੂੰ ਸਾਕਾਰ ਕੀਤਾ ਜਾ ਸਕੇ। ਹਰਿਆਣਾ ਖੇਡ ਅਤੇ ਆਯੁਸ਼ ਵਿਭਾਗ ਦੇ ਜਨਰਲ ਡਾਇਰੈਕਟਰ ਸ੍ਰੀ ਸੰਜੀਵ ਵਰਮਾ ਨੇ ਇਸ ਮੌਕੇ 'ਤੇ ਕਿਹਾ ਕਿ ਯੋਗ ਸਿਰਫ਼ ਸ਼ਰੀਰ ਦੀ ਕਿਰਿਆਵਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਹ ਇੱਕ ਪੂਰਣ ਜੀਵਨਸ਼ੈਲੀ ਹੈ, ਜਿਸ ਵਿੱਚ ਸਵੈ-ਨਿਯੰਤਰਣ, ਸੰਤੁਲਨ ਅਤੇ ਸਿਹਤ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਨਾਗਰਿਕ 21 ਜੂਨ 2025 ਨੂੰ ਕੌਮਾਂਤਰੀ ਯੋਗ ਦਿਵਸ 'ਤੇ ਹਿੱਸਾ ਲੈਣ ਲਈ ਵੇਬਸਾਇਟ www.internationalyogadayhry.in'ਤੇ 'ਤੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਮੋਬਾਇਲ ਨੰਬਰ 9501131800 'ਤੇ ਸੰਪਰਕ ਕਰ ਸਕਦੇ ਹਨ।

ਸ੍ਰੀ ਵਰਮਾ ਨੇ ਕਿਹਾ ਕਿ ਸੂਬੇਵਾਸੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰ ਯੋਗ ਦਿਵਸ ਨੂੰ ਇੱਕ ਜਨਆਂਦੋਲਨ ਬਨਾਉਣ।

Have something to say? Post your comment

 

More in Haryana

ਵਿਸ਼ਵ ਦੇ 10 ਸਕੂਲਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਐਨਆਈਟੀ-5 ਫਰੀਦਾਬਾਦ ਦਾ ਨਾਮ ਸ਼ਾਮਿਲ ਹੋਣਾ ਹੈ ਵੱਡੀ ਉਪਲਬਧੀ : ਮਹੀਪਾਲ ਢਾਂਡਾ

ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਦੇਹਾਂਤ 'ਤੇ ਜਤਾਇਆ ਦੁੱਖ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ

ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਹੋਇਆ ਉਦਘਾਟਨ

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਮੈਟਰੋ ਚਲਾਉਣਾ ਜਰੂਰੀ : ਅਨਿਲ ਵਿਜ