Sunday, June 15, 2025

Majha

ਆਪ ਮੁਹਾਰੇ’ ਵਹੀਰਾਂ ਘੱਤ ਕੇ ਦਮਦਮੀ ਟਕਸਾਲ ਪੁੱਜੀਆਂ ਲੱਖਾਂ ਸੰਗਤਾਂ ਨੇ ਸ਼ਰਧਾਂ ਨਾਲ ਮਨਾਇਆ 41ਵਾਂ ਸ਼ਹੀਦੀ ਸਮਾਗਮ

June 07, 2025 11:29 AM
SehajTimes

40 ਸਾਲ ਬੀਤ ਜਾਣ ਦੇ ਬਾਵਜੂਦ ਸੁੱਮਚੇ ਖਾਲਸਾ ਪੰਥ ਦੇ ਹਿਰਦੇ ਅੰਦਰ ਤੀਸਰੇ ਘੱਲੂਘਾਰੇ ਦਾ ਦਰਦ ਅੱਜ ਵੀ ਕਾਇਮ-ਜਥੇ. ਗਿਆਨੀ ਰਘਬੀਰ ਸਿੰਘ

ਸ਼ਹੀਦਾਂ ਦੀ ਯਾਦ ਨਾ ਮਨਾਉਣ ਵਾਲੇ ਲੋਕ ਅਕ੍ਰਿਤਘਣ ਕਹਾਉਂਦੇ ਹਨ- ਸੰਤ ਗਿ.ਹਰਨਾਮ ਸਿੰਘ ਖਾਲਸਾ

ਚੌਂਕ ਮਹਿਤਾ : ਜੂਨ 1984 ‘ਚ ਸਿੱਖ ਕੌਮ ਦੀ ਅਣਖ ਨੂੰ ਮਲੀਆਮੇਟ ਕਰਨ ਲਈ ਬੜੀ ਸੋਚੀ ਸਮਝੀ ਸ਼ਾਜ਼ਿਸ ਤਹਿਤ ਸਮੇਂ ਦੀ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ,ਜਿਸ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਕਰਦੇ ਹੋਏ ਦਮਦਮੀ ਟਕਸਾਲ ਦੇ ਸੂਰਬੀਰ ਯੋਧਿਆਂ ਨੇ ਡੱਟ ਕੇ ਜਬਰ ਤੇ ਜ਼ੁਲਮ ਦਾ ਸਾਹਮਣਾ ਕੀਤਾ ਤੇ ਸਰਕਾਰੀ ਹੁਕਮਾਂ ਅੱਗੇ ਝੁਕਣ ਦੀ ਬਜਾਏ ਹੱਸਦੇ ਹੋਏ ਸ਼ਹਾਦਤਾਂ ਦਾ ਜਾਮ ਪੀਤਾ।ਇਸ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੈਂਕੜੇ ਬੇਕਸੂਰ ਸੰਗਤਾਂ ਨੂੰ ਵੀ ਇਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ।ਸਿੱਖਾਂ ਉਪੱਰ ਕੀਤਾ ਗਿਆ ਇਹ ਹਮਲਾ ਤੀਸਰਾ ਘੱਲੂਘਾਰਾ ਸੀ,ਜਿਸਦੀ ਅੱਜ 40ਵੀਂ ਸ਼ਹੀਦੀ ਵਰੇ੍ਹਗੰਢ ਅੱਜ ਇੱਥੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਟਕਸਾਲ ਦੇ ਕੇਂਦਰੀ ਅਸਥਾਨ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਈ ਗਈ।
    ਅੰਤਰਰਾਸ਼ਟਰੀ ਪੱਧਰ ‘ਤੇ ਹੋਏ ਅੱਜ ਦੇ ਇਸ ਸਮਾਗਮ ਦੌਰਾਨ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ,ਜਿਸ ਵਿੱਚ ਤਖਤਾਂ ਦੇ ਸਿੰਘ ਸਾਹਿਬਾਨ,ਸੰਤ ਸਮਾਜ ਤੋਂ ਸੰਤ-ਮਹਾਂਪੁਰਸ਼ਾਂ,ਦਿੱਲੀ ਤੇ ਸ਼੍ਰੌਮਣੀ ਕਮੇਟੀ ਦੇ ਮੈਂਬਰ,ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਪਰਦਾਵਾਂ ਦੇੇ ਮੁਖੀ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।ਇਸ ਮੌਕੇ ਆਪਣੇ ਸ਼ਹੀਦਾਂ ਦੇ ਸਤਿਕਾਰ ‘ਚ ‘ਆਪ ਮੁਹਾਰੇ’ ਵਹੀਰਾਂ ਘੱਤ ਕੇ ਲੱਖਾਂ ਦੀ ਗਿਣਤੀ ‘ਚ ਦਮਦਮੀ ਟਕਸਾਲ ਪੁੱਜੀਆਂ ਸੰਗਤਾਂ ਨੇ ਇਸ ਗੱਲ਼ ਦੀ ਪ੍ਰੋੜਤਾ ਕੀਤੀ ਕਿ ਦਮਦਮੀ ਟਕਸਾਲ ਜਥਾਂ ਭਿੰਡਰਾ ਨੇ ਆਪਣੀ ਰਹਿਤ ਮਰਿਯਾਦਾ ਤੇ ਸਿਧਾਤਾਂ ਨੂੰ ਇੰਨ ਬਿੰਨ ਕਾਇਮ ਰੱਖਿਆ ਹੈ ਤੇ ਆਪਣੇ ਅਸੂਲਾਂ ‘ਤੇ ਚੱਲਦਿਆਂ ਹਮੇਸ਼ਾਂ ਆਪਣੀ ਉੱਚੀ ਤੇ ਸੱਚੀ-ਸੱੁਚੀ ਸੋਚ ‘ਤੇ ਡੱਟ ਕੇ ਪਹਿਰਾ ਦਿੱਤਾ ਹੈ। 
                                                ਅੱਜ ਦੇ ਇਸ 40ਵੇਂ ਤੀਸਰੇ ਘੱਲੂਘਾਰੇ ਸਮਾਗਮ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੋਤ ਸਿੰਘ ਜ਼ਖਮੀ ਦੇ ਜਥੇ ਤੋਂ ਇਲਾਵਾ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਆਨੰਦਮਈ ਸ਼ਬਦ ਕੀਰਤਨ ਸਰਵਨ ਕਰਾਇਆ।
              ਸ਼ਹੀਦੀ ਸਮਾਗਮ ਦੀ ਆਰੰਭਤਾ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਸੰਤ ਗਿ. ਹਰਨਾਮ ੁਿਸੰਘ ਖਾਲਸਾ ਨੇ ਦੀਵਾਨ ‘ਚ ਹਾਜ਼ਰੀ ਭਰ ਰਹੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਉਨ੍ਹਾਂ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਜੂਨ ‘84 ‘ਚ ਸਰਕਾਰੀ ਤੰੰਤਰ ਵੱਲੋਂ ਸਿੱਖ ਨਸਲਕੁਸ਼ੀ ਦਾ ਜੋ ਘਿਨਾਉਣਾ ਕਾਰਨਾਮਾ ਕੀਤਾ ਗਿਆ ਸੀ, ਸਿੱਖ ਪੰਥ ਲਈ ਬਹੁਤ ਅਸਹਿ ਤੇ ਅਕਹਿ ਹੈ।40 ਸਾਲ ਪਹਿਲਾਂ ਵਾਪਰੇ ਇਸ ਤੀਸਰੇ ਘੱਲੂਘਾਰੇ ਦਾ ਜੋ ਸੰਤਾਪ ਕੌਮ ਨੇ ਆਪਣੇ ਪਿੰਡੇ ‘ਤੇ ਹੰਢਾਇਆ ਹੈ,ਨਾ ਬਰਦਾਸ਼ਤ ਤੇ ਨਾ ਭੁੱਲਣਯੋਗ ਹੈ।ਇਸ ਘੱਲੂਘਾਰੇ ਦੇ ਬਹੁਤ ਸਾਰੇ ਪਹਿਲੂ ਹਨ, ਜਿੰਨ੍ਹਾਂ ਨੂੰ ਵਿਸਥਾਰ ‘ਚ ਬਿਆਨਣ ਤੋਂ ਕਲਮ ਪੂਰੀ ਤਰ੍ਹਾਂ ਬੇਬਸ ਹੈ।ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖਮੀ ਪਾਵਨ ਸਰੂਪ,ਸ੍ਰੀ ਹਰਿਮੰਦਰ ਸਾਹਿਬ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ,ਢਹਿ ਢੇਰੀ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ, ਦਰਸ਼ਨੀ ਡਿਉੜੀ,ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਗੁਰੂ ਰਾਮਦਾਸ ਸਰਾਂ ਨੂੰ ਹੋਏ ਨੁਕਸਾਨ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਸੜੀ ਹਈ ਇਮਾਰਤ ਤੋਂ ਇਲਾਵਾ ਸੈਂਕੜੇ ਯਤੀਮ ਹੋਏ ਬੱਚੇ, ਵਿਧਵਾਵਾਂ, ਰੋਂਦੀਆਂ ਭੈਣਾਂ ਤੇ ਬਦਨਸੀਬ ਮਾਪੇ ਅੱਜ ਵੀ ਉਨ੍ਹਾਂ ਕਾਲੇ ਦਿਨਾਂ ਦੀ ਕਹਾਣੀ ਬਿਆਨ ਕਰਦੇ ਹੋਏ ਘਲੱੂਘਾਰੇ ਦੀ ਮੂੰਹ ਬੋਲਦੀ ਘਿਨੌਣੀ ਤਸਵੀਰ ਨੂੰ ਪ੍ਰਗਟ ਕਰਦੇ ਹਨ।ਉਨ੍ਹਾਂ ਕਿਹਾ ਕਿ ਕਹਿਣਾ-ਸੁਣਨਾ ਤੇ ਲ਼ਿਖ ਲੈਣਾ ਆਸਾਨ ਹੈ ਪਰ ਅਜਿਹੇ ਰਿਸਦੇ ਜ਼ਖਮਾਂ ਦੇ ਨਾਸੂਰ ਨੂੰ ਨੰਗੇ ਪਿੰਡੇ ਹੰਢਾਉਣਾ ਬਹੁਤ ਮੁਸ਼ਕਿਲ ਹੈ,ਪਰ ਸਿੱਖਾਂ ਨੂੰ ਇਹ ਨੂੰ ਸਭ ਹੰਢਾਉਣਾ ਪਿਆ ਹੈ ਤੇ ਅਜੇ ਭੀ ਹੰਢਾ ਰਹੇ ਹਨ।ਇਹ ਜ਼ਖ਼ਮ ਹੀ ਅਜਿਹੇ ਹਨ, ਜਿਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ ਅਸੰਭਵ ਹੈ,ਕਿਉਂਕਿ ਕੁਝ ਘਟਨਾਵਾਂ ਜਾਂ ਕੁਝ ਸਾਕੇ ਹੀ ਅਜਿਹੇ ਵਾਪਰ ਜਾਂਦੇ ਹਨ ਜੋ ਆਪਣੀ ਅਮਿੱਟ ਛਾਪ ਲੋਕ-ਹਿਰਦਿਆਂ ਉੱਪਰ ਸਦੀਵੀ ਕਾਲ ਲਈ ਛੱਡ ਜਾਂਦੇ ਹਨ।
                      ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 20ਵੀਂ ਸਦੀ ‘ਚ ਵਾਪਰੇ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੁਰਧਾਮਾਂ ਦੀ ਰੱਖਿਆ ਖਾਤਰ ਚੜ੍ਹ ਕੇ ਆਈਆਂ ਭਾਰਤੀ ਫੌਜਾਂ ਦਾ ਟਾਕਰਾ ਕਰਦੇ ਹੋਏ ਸ਼ਹੀਦੀਆਂ ਦੇ ਦਿੱਤੀਆਂ ਪਰ ਈਨ ਨਾ ਮੰਨੀ।ਇਹ ਮਾਣਮੱਤੀਆਂ ਸ਼ਹੀਦੀਆਂ ਦਮਦਮੀ ਟਕਸਾਲ ਦੀ ਵਿਰਾਸਤ ‘ਚ ਹਨ ਤੇ ਇਸ ਸੰਸਥਾ ਦਾ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਹਮੇਸ਼ਾਂ ਸਾਰਥਕ ਰੋਲ ਨਿਭਾਇਆ ਹੈ ਤੇ ਸਿਧਾਂਤਾ ‘ਤੇ ਚੱਲਦਿਆਂ ਬਾਣੀ ਤੇ ਬਾਣੇ ਦਾ ਸਤਿਕਾਰ ਬਰਕਰਾਰ ਰੱਖ ਦੇ ਹੋਏ ‘ਸ਼ਬਦ’ ਗੁਰੂ ਦੇ ਪ੍ਰਚਾਰ ਤੇ ‘ਪੰਥ’ ਦੇ ਪ੍ਰਸਾਰ ਲਈ ਵੱਡੀਆਂ ਸੇਵਾਵਾਂ ਕੀਤੀਆ ਹਨ ਤੇ ਨਿਰੰਤਰ ਜਾਰੀ ਵੀ ਹਨ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 20ਵੀਂ ਸਦੀ ‘ਚ ਵਾਪਰੇ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੁਰਧਾਮਾਂ ਦੀ ਰੱਖਿਆ ਖਾਤਰ ਚੜ੍ਹ ਕੇ ਆਈਆਂ ਭਾਰਤੀ ਫੌਜਾਂ ਦਾ ਟਾਕਰਾ ਕਰਦੇ ਹੋਏ ਸ਼ਹੀਦੀਆਂ ਦੇ ਦਿੱਤੀਆਂ ਪਰ ਈਨ ਨਾ ਮੰਨੀ।ਇਹ ਮਾਣਮੱਤੀਆਂ ਸ਼ਹੀਦੀਆਂ ਦਮਦਮੀ ਟਕਸਾਲ ਦੀ ਵਿਰਾਸਤ ਹਨ ਤੇ ਇਸ ਸੰਸਥਾ ਦਾ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ।ਇਸ ਦੌਰਾਨ ਉਨ੍ਹਾਂ ਨੇ ਦਮਦਮੀ ਟਕਸਾਲ ਮੁਖੀ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਪੰਥ ਦੇ ਵਿਖਰੇਵਿਆਂ ਨੂੰ ਖਤਮ ਕਰਕੇ ਇਕੱਠੇ ਹੋਈਏ ਤੇ ਅੰਮ੍ਰਿਤ ਸੰਚਾਰ ਦੀਆਂ ਵਹੀਰਾਂ ਚਲਾਉਂਦੇ ਹੋਏ ਪੰਥ ਦੀ ਏਕਤਾ ਲਈ ਕੰਮ ਕਰੀਏ।
         
 ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ਨੇ ਕਿਹਾ ਕਿ ਅੱਜ ਭਾਂਵੇ ਸਮੂਹ ਸੰਗਤਾਂ ਤੀਸਰੇ ਘੱਲੂਘਾਰੇ ਦੀ 40ਵੀਂ ਸ਼ਹੀਦੀ ਵਰ੍ਹੇਗੰਢ ਮਨਾ ਰਹੀਆਂ ਹਨ,ਪਰ ਉਸ ਵੇਲੇ ਵਾਪਰੇ ਦੁਖਾਂਤ ਦੀ ਚੀਸ ਅੱਜ 40 ਸਾਲ ਬੀਤ ਜਾਣ ਦੇ ਬਾਵਜੂਦ ਸੁੱਮਚੇ ਖਾਲਸਾ ਪੰਥ ਦੇ ਹਿਰਦੇ ਅੰਦਰ ਉਵੇਂ ਦੀ ਉਵੇਂ ਹੀ ਕਾਇਮ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਪਹਿਲਾਂ ਵੀ ਦੋ ਘੱਲੂਘਾਰੇ ਦੇਖਣੇ ਪਏ ਪਰ ਜੂਨ 84’ ਚ ਵਾਪਰਿਆ ਤੀਸਰਾ ਘੱਲੂਘਾਰਾ ਇਸਤੋਂ ਅਲੱਗ ਸੀ,ਕਿਉਂਕਿ ਪਹਿਲਾਂ ਦੋ ਘੱਲੂਘਾਰਿਆਂ ਦੌਰਾਨ ਸਿੱਖਾਂ ‘ਤੇ ਹਮਲਾ ਕਰਨ ਵਾਲੇ ਬਾਹਰੀ ਸਨ ਪਰ ਤੀਸਰੇ ਘੱਲੂਘਾਰੇ ਦੌਰਾਨ ਸਿੱਖ ਕੌਮ ਦਾ ਘਾਣ ਉਸ ਹਿੰਦੋਸਤਾਨ ਦੇਸ਼ ਦੀ ਕਾਂਗਰਸੀ ਹਕੂਮਤ ਵੱਲੋਂ ਕੀਤਾ ਗਿਆ ਸੀ,ਜਿਸ ਦੀ ਆਜ਼ਾਦੀ ਲਈ 2 ਫੀਸਦੀ ਆਬਾਦੀ ਵਾਲੇ ਸਿੱਖਾਂ ਨੇ 80 ਫੀਸਦੀਆਂ ਕੁਰਬਾਨੀਆਂ ਦਿੰਦੇ ਹੋਏ ਸ਼ਹੀਦੀ ਦਿੱਤੀਆਂ ਤੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ।ਉਨ੍ਹਾਂ ਨੇ ਅੰਤ ‘ਚ ਆਪਸੀ ਵਿਖਰੇਵੇਂ ਖਤਮ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਮੂਹ ਸੰਗਤਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ।                                                                                               
                                         ਤਖਤ ਸਚਖੰਡ ਹਰਮੰਦਰ ਜੀ ਪਟਨਾ ਸਿੰਘ ਦੇ ਗਿਆਨੀ ਬਲਦੇਵ ਸਿੰਘ ਜੀ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਇਸ ਘੱਲੂਘਾਰੇ ਦੌਰਾਨ ਭਾਰਤੀ ਹਕੂਮਤ ਨੇ ਬੇਗਾਨਪਨ ਦਾ ਅਹਿਸਾਸ ਕਰਾਉਂਦੇ ਹੋਏ ਆਪਣੇ ਹੀ ਦੇਸ਼ ਦੇ ਬਸ਼ਿੰਦਿਆ ਉਪੱਰ ਵੱਡਾ ਨਿਰਦਈਪੁਣਾ ਦਿਖਾਇਆ ਤੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਭਾਰਤੀ ਫੌਜਾਂ ਚਾੜ੍ਹਦੇ ਹੋਏ ਪਵਿੱਤਰ ਅਸਥਾਨਾਂ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ ਪਰ ਕੌਮ ਦੇ ਸੂਰਬੀਰ ਯੋਧਿਆਂ ਨੇ ਇਹ ਮਨਸੂਬੇ ਪੂਰੇ ਨਾ ਹੋਣ ਦਿੱਤੇ ਤੇ ਡੱਟ ਕੇ ਮੁਕਾਬਲੇ ਕਰਦੇ ਹੋਏ ਚੜ੍ਹ ਕੇ ਆਏ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ।
     ਆਪਣੇ ਸੰਬੋਧਨ ‘ਚ ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਹਕੂਮਤ ਵੱਲੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਾਰਵਾਈ ਸੀ ਪਰ ਦੇਸ਼ ਦਾ ਬਹੁਗਿਣਤੀ ਭਾਈਚਾਰਾ ਇਹ ਭੁੱਲ ਰਿਹਾ ਹੈ ਕਿ ਦੇਸ਼ ਦੀ ਆਜਾਦੀ ਲਈ ਸਿੱਖਾਂ ਨੇ 80 ਫੀਸਦੀ ਕੁਰਬਾਨੀਆਂ ਕੀਤੀਆਂ ਹਨ ਤੇ ਜੇ ਸਿੱਖ ਇੰਨੀ ਵੱਡੀ ਗਿਣਤੀ ‘ਚ ਕੁਰਬਾਨੀ ਨਾ ਕਰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੁੰਦਾ।


                       ਇਸ ਸਮਾਗਮ ਦੌਰਾਨ ੳੇੁੱਘੇ ਸਿੱਖ ਵਿਦਵਾਨ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ,ਸੰਤ ਬਾਬਾ ਹਰਜਿੰਦਰ ਸਿੰਘ ਜਿੰਦੂ ਨਾਨਕਸਰ, ਸੰਤ ਬਾਬਾ ਹਰੀ ਸਿੰਘ ਜੀ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ,ਭਾਈ ਹਰਜਿੰਦਰ ਸਿੰਘ ਰਾੜਾ ਸਾਹਿਬ ,ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ,ਰਾਮਸ਼ੇਵਰ ਨਾਇਕ ਮਹਾਂਰਾਸ਼ਟਰ ,ਨਿਹੰਗ ਬਾਬਾ ਮੇਜਰ ਸਿੰਘ ਸੋਢੀ , ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਸ਼ਹੀਦਾਂ ਦੇ ਸਤਿਕਾਰ ‘ਚ ਆਪਣੇ ਵਿਚਾਰ ਰੱਖੇ ਤੇ ਦਮਦਮੀ ਟਕਸਾਲ ਵੱਲੋਂ ਕੌਮ ਪ੍ਰਤੀ ਨਿਭਾਈਆ ਜਾ ਰਹੀਆਂ ਅਹਿਮ ਸੇਵਾਵਾਂ ਲਈ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸ਼ਲਾਘਾ ਕਰਦੇ ਹੋਏ ਹਰ ਪੱਖੋਂ ਟਕਸਾਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਇਸਦੇ ਨਾਲ ਹੀ ਇਸ ਵਾਰ ਦਾ ‘ਸੇਵਾ ਰਤਨ ਐਵਾਰਡ’ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਉਹਨਾਂ ਦੀਆਂ ਪਿਛਲੇ 25 ਸਾਲਾ ਤੋਂ ਨਿਭਾਈ ਜਾ ਰਹੀਆਂ ਵੱਡੀਆ ਪੰਥਕ ਸੇਵਾਵਾਂ ਲਈ ਦਿੱਤਾ ਗਿਆ,ਜੋ ਉਨ੍ਹਾਂ ਵੱਲੋਂ ਇੱਥੇ ਪੁੱਜੇ ਕਥਾ ਵਾਚਕ ਗਿਆਨੀ ਸੁਖਵਿੰਦਰ ਸਿੰਘ ਨੇ ਪ੍ਰਾਪਤ ਕੀਤਾ।


                                            ਇਸ ਸਮਾਗਮ ਦੌਰਾਨ ਸਮੂਹ ਬੁਲਾਰਿਆਂ ਨੇ ਦਮਦਮੀ ਟਕਸਾਲ ਵੱਲੋਂ ਬਾਣੀ ਤੇ ਬਾਣੇ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਵਿਸ਼ਾਲ ਪੰਥਕ ਸੇਵਾਵਾਂ ਲਈ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਜਿੱਥੇ ਦਮਦਮੀ ਟਕਸਾਲ ਸ਼ਹਾਦਤਾਂ ਦੇਣ ‘ਚ ਮੋਹਰੀ ਰਹੀ ਹੈ,ਉੱਥੇ ਹੀ ਪੰਥਕ ਤੌਰ ‘ਤੇ ਵੀ ਦਮਦਮੀ ਟਕਸਾਲ ਨੇ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ ਹਨ।ਉਨ੍ਹਾਂ ਨੇ ਸੰਤ ਗਿ.ਹਰਨਾਮ ਸਿੰਘ ਖਾਲਸਾ ਵੱਲੋਂ ਸ਼ਹੀਦੀ ਗੈਲਰੀ ਬਣਾਉਣਾ,ਸ਼ਹੀਦੀ ਗੈਲਰੀ ਅੰਦਰ ਤੀਸਰੇ ਘੱਲੂਘਾਰੇ ਦੀ ਸਮੂਹ ਸ਼ਹੀਦਾਂ ਦੀਆਂ ਫੋਟੋਆਂ ਸਥਾਪਿਤ ਕਰਨ ,ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ 16 ਭਾਗਾਂ ‘ਚ ਸਟੀਕ ਜਾਰੀ ਕਰਨ ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਸੁੰਦਰੀਕਰਨ ਲਈ ਨਿਭਾਈ ਜਾ ਰਹੀ ਸੇਵਾ ਦਾ ਜ਼ਿਕਰ ਕਰਦਿਆ ਕਿਹਾ ਕਿ ਦਮਦਮੀ ਟਕਸਾਲ ਇੱਕ ਵਿੱਲਖਣ ‘ਤੇ ਨਿਰਾਲ਼ੀ ਸੰਸਥਾ ਹੈ ਤੇ ਗੁਰੂ ਦੀ ਆਪਾਰ ਕ੍ਰਿਪਾ ਨਾਲ ਇਹ ਮਹੱਤਵਪੂਰਨ ਸੇਵਾਵਾਂ ਇਸ ਸੰਸਥਾ ਦੇ ਹਿੱਸੇ ਆਈਆਂ ਹਨ।ਉਨ੍ਹਾਂ ਕੌਮ ਖਾਤਰ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣ ਲਈ ਦਮਦਮੀ ਟਕਸਾਲ ਦੇ ਮੁਖੀ ਦੀ ਜ਼ੋਰਦਾਰ ਸਲਾਘਾ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਅੱਜ ਵੀ ਗੁਰੂ ਸਾਹਿਬਾਨ ਦੇ ਆਸੇ ਦੀ ਪੂਰਤੀ ਲਈ ਨਿਰੰਤਰ ਕਾਰਜਸ਼ੀਲ ਹੈ।ਸਮਾਗਮ ਦੌਰਾਨ ਸਮਾਗਮ ‘ਚ ਸ਼ਾਮਿਲ ਹੋਏ ਬੰਦੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


      ਅੱਜ ਇਸ ਪੰਥਕ ਇਕੱਠ ਅੰਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗ੍ਰ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ,ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ,ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਗ੍ਰੰਥੀ,ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ, ਅਰਦਾਸੀਏ ਗਿਆਨੀ ਸੁਖਦੇਵ ਸਿੰਘ ਤੇ ਗਿਆਨੀ ਪ੍ਰਗਟ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ੀਨਲ ਗ੍ਰੰਥੀ,ਭਾਈ ਈਸ਼ਰ ਸਿੰਘ,ਸੰਤ ਬਾਬਾ ਸਾਧੂ ਸਿੰਘ ਛਾਹੜ ਵਾਲੇ,ਜਥੈਦਾਰ ਬਾਬਾ ਸੁਖਜੀਤ ਸਿੰਘ,ਜਥੈਦਾਰ ਬਾਬਾ ਜੋਗਾ ਸਿੰਘ,ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਸਪਰਦਾ,ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ,ਬਾਬਾ ਨਰਿੰਦਰ ਸਿੰਘ ਤੇ ਬਾਬਾ ਤੇਜਿੰਦਰ ਸਿੰਘ ਨਾਨਕਸਰ,ਬਾਬਾ ਰਾਮ ਸਿੰਘ ਅਬਦਾਲ,ਬਾਬਾ ਰੇਸ਼ਮ ਸਿੰਘ,ਜਥੇਦਾਰ ਜਸਵੰਤ ਸਿੰਘ ਰੋਡੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਚਰਨ ਸਿੰਘ, ਗਿਆਨੀ ਜਗਜੀਤ ਸਿੰਘ ਰਿਆੜ ,ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ,ਬਾਬਾ ਕਰਤਾਰ ਸਿੰਘ, ਬਾਬਾ ਬਚਿੱਤਰ ਸਿੰਘ, ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ, ਬਾਬਾ ਸੁਖਦੇਵ ਸਿੰਘ ਮੁੱਲਾਂਵਾਲ, ਬਾਬਾ ਸਤਿੰਦਰ ਸਿੰਘ ,ਬਾਬਾ ਬਲਵਿੰਦਰ ਸਿੰਘ ਖੁਮਾਣੀਸਰ,ਬਾਬਾ ਕੋਗਿੰਦਰ ਸਿੰਘ ਲੋਪੋਜੇ,, ਬਾਬਾ ਸੇਵਾ ਸਿੰਘ ਖਡੂਰ ਸਾਹਿਬ,ਬਾਬਾ ਗੁਰਪ੍ਰੀਤ ਸਿੰਘ,ਬਾਬਾ ਜਗਸੀਰ ਸਿੰਘ ਮਾਂਗੇਆਣਾ,ਬਾਬਾ ਬਲਵਿੰਦਰ ਸਿੰਘ ਕੈਲੇ,ਬਾਬਾ ਇੰਦਰਬੀਰ ਸਿੰਘ ਸਤਲਾਨੀ ਸਾਹਿਬ,ਬਾਬਾ ਮੇਜਰ ਸਿੰਘ ਵਾਂ ਵਾਲੇ,ਬਾਬਾ ਮਲਕੀਤ ਸਿੰਘ ਜੱਬੋਵਾਲ,ਬਾਬਾ ਪ੍ਰਤਾਪ ਸਿੰਘ ਨਾਨਕਸਰ,ਬਾਬਾ ਮੌਜਦਾਸ ਮਾੜੀ ਕੰਬੋਕੇ,ਬਾਬਾ ਮਹਾਂਵੀਰ ਸਿੰਘ ਤਾਜੋਵਾਲ,ਸੰਤ ਕਰਮ ਸਿੰਘ ਟਿੱਬਾ ਸਾਹਿਬ,ਬਾਬਾ ਗੁਰਦਿਆਲ ਸਿੰਘ ਰੋੜੀ ਸਾਹਿਬ, ਬਾਬਾ ਜਗਜੀਤ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ,ਬਾਬਾ ਕਵਲਜੀਤ ਸਿੰਘ ਨਾਗਿਆਨਾ ਸਾਹਿਬ, ਸੰਤ ਬਾਬਾ ਬਲਵਿੰਦਰ ਸਿੰਘ ਡੇਰੇ ਵਾਲੇ ,ਗਿਆਨੀ ਭੁਪਿੰਦਰ ਸਿੰਘ ਗਦਲੀ, ਭਾਈ ਦਿਲਬਾਗ ਸਿੰਘ ਬਾਸਰਕੇ, ਭਾਈ ਰਜਿੰਦਰ ਸਿੰਘ ,ਬਾਬਾ ਦਰਸ਼ਨ ਸਿੰਘ ਘੋੜੇ ਵਾਹ ਭਾਈ ਗੁਰਜਿੰਦਰ ਸਿੰਘ ,ਬਾਬਾ ਜ਼ੋਰਾ ਸਿੰਘ ਬੰਧਨੀ ਕਲਾਂ, ਬਾਬਾ ਜੱਜ ਸਿੰਘ ਫਾਜ਼ਿਲਕਾ, ਸੰਤ ਬਾਬਾ ਸੱਜਣ ਸਿੰਘ ਬਰੇ ਸਾਹਿਬ ਵਾਲੇ ਵੱਲੋਂ ਭਾਈ ਰਣਜੀਤ ਸਿੰਘ ਤੇ ਭਾਈ ਬਲਰਾਜ ਸਿੰਘ,ਬਾਬਾ ਪ੍ਰਗਟ ਸਿੰਘ ਬੀੜ ਸਾਹਿਬ,ਬਾਬਾ ਸੰਤ ਬਾਬਾ ਜੋਗਿੰਦਰ ਸਿੰਘ ਕਾਰ ਸੇਵਾ, ਸੰਤ ਬਾਬਾ ਘੋਲਾ ਸਿੰਘ, ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ,ਭਾਈ ਗੁਰਮੁੱਖ ਸਿੰਘ ਸੰਧੂ ਨਾਸਿਕ,ਭਾਈ ਕਰਨੈਲ ਸਿੰਘ ਹਜ਼ੂਰ ਸਾਹਿਬ,ਭਾਈ ਗੁਰਦੀਪ ਸਿੰਘ ਖੇੜਾ, ਲਵਪ੍ਰੀਤ ਸਿੰਘ ਜ਼ਿਲ੍ਹਾਂ ਪ੍ਰਧਾਨ ,ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ , ਸੰਤ ਬਾਬਾ ਹਰੀ ਸਿੰਘ ,ਭਾਈ ਕੁਲਦੀਪ ਸਿੰਘ ਰੋਡੇ, ਭਾਈ ਗੁਰਦਿਆਲ ਸਿੰਘ ਲੰਗਿਆਣਾ, ਭਾਈ ਸੁਖਵਿੰਦਰ ਸਿੰਘ,ਭਾਈ ਕਰਨੈਲ ਸਿੰਘ ,ਬਾਬਾ ਗੁਰਦਾਸ ਭੂਰੀ ਵਾਲੇ, ,ਜਥੇਦਾਰ ਹਰਨਾਕ ਸਿੰਘ ਭਾਈ ਗੁਰਮੀਤ ਸਿੰਘ ਪਟਨਾ ਸਾਹਿਬ, ਭਾਈ ਰਜਿੰਦਰ ਸਿੰਘ ਫਾਊਂਡੇਸ਼ਨ ਰਾਮਗੜੀਆ, ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕਾ,ਬਾਬਾ ਗੁਰਦੀਪ ਸਿੰਘ ਖੁਜ਼ਾਲਾ,ਬਾਬਾ ਗੁਰਭੇਜ਼ ਸਿੰਘ ਖੁਜ਼ਾਲਾ, ,ਸੰਤ ਮਹੇਸ਼ ਮੁਨੀ ,ਸੰਤ ਰਾਮ ਮੁਨੀ, ਸੰਤ ਬਰਿੰਦਰ ਮੁਨੀ ਫੇਰੂਮਾਨ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ ਅਭਿਆਸੀ,ਜਥੇਦਾਰ ਕਸ਼ਮੀਰ ਸਿੰਘ ਬਰਿਆਰ,ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ,ਭਾਈ ਅਮਰਜੀਤ ਸਿੰਘ ਚਾਵਲਾ,ਭਾਈ ਅਮਰਬੀਰ ਸਿੰਘ ਢੋਟ,ਭਾਈ ਅਮਰਜੀਤ ਸਿੰਘ ਚਹੇੜੂ,ਭਾਈ ਨਰਿੰਦਰ ਸਿੰਘ ਮਲਸੀਆ,ਭਾਈ ਇੰਦਰਜੀਤ ਸਿੰਘ ਜੱਸੋਵਾਲ, ਗਿਆਨੀ ਹਰਨੇਕ ਸਿੰਘ ਘਣੀਏ ਕੇ ਬਾਂਗਰ,ਗਿਆਨੀ ਪ੍ਰਗਟ ਸਿੰਘ ਭੀਲੋਵਾਲ,ਭਾਈ ਸ਼ਮਸ਼ੇਰ ਸਿੰਘ ਜੇਠੂਵਾਲ,ਭਾਈ ਹੀਰਾ ਸਿੰਘ ਮਨਿਆਲਾ,ਬਾਬਾ ਸੁਖਦੇਵ ਸਿੰਘ ਪੱਟੀ ਮੋੜ,ਭਾਈ ਸ਼ਮਸ਼ੈਰ ਸਿੰਘ ਪਰਾਂਗਪੁਰਾ,ਭਾਈ ਸੁਖਦੇਵ ਸਿੰਘ, ਭਾਈ ਹਰਦੀਪ ਸਿੰਘ ,ਗਿਆਨੀ ਜੀਵਾ ਸਿੰਘ,ਪ੍ਰਿੰ.ਹਰਸ਼ਦੀਪ ਸਿੰਘ ਰੰਧਾਵਾ,ਡਾ.ਅਵਤਾਰ ਸਿੰਘ ਬੁੱਟਰ ਮੌਜੂਦ ਸਨ।
 

Have something to say? Post your comment

 

More in Majha

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਾਰਕੋ-ਤਸਕਰੀ ਰੈਕੇਟ ਦਾ ਪਰਦਾਫਾਸ਼; 4.5 ਕਿਲੋਗ੍ਰਾਮ ਹੈਰੋਇਨ, 11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਹਵਾਈ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ

ਅੰਮ੍ਰਿਤਸਰ ਵਿੱਚ ਨਾਰਕੋ-ਹਵਾਲਾ ਕਾਰਟੇਲ ਦਾ ਪਰਦਾਫਾਸ਼; 4.5 ਕਿਲੋਗ੍ਰਾਮ ਹੈਰੋਇਨ, 8.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਛੇ ਗ੍ਰਿਫ਼ਤਾਰ

ਕੇਵਲ ਸ਼੍ਰੋਮਣੀ ਕਮੇਟੀ ਨਹੀਂ ਸਮੁੱਚੀ ਪੰਥ ਦੀ ਰਾਏ ਨਾਲ ਬਣੇਗਾ ਜਥੇਦਾਰਾਂ ਪ੍ਰਤੀ ਵਿਧੀ ਵਿਧਾਨ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ ; ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; ਅੱਠ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ

ਪਾਕਿ-ਸਮਰਥਿਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; ਛੇ ਆਧੁਨਿਕ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ

ਅੰਮ੍ਰਿਤਸਰ ‘ਚ ਪਿਓ ਨੇ ਆਪਣੀ ਧੀ ਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਕਤਲ

ਜੂਨ 84 ਦੇ ਘੱਲੂਘਾਰੇ ਦੀ ਵਰ੍ਹੇਗੰਢ ਕੌਮ ਏਕਤਾ ਅਤੇ ਚੜ੍ਹਦੀ ਕਲਾ ਨਾਲ ਮਨਾਵੇ

ਧਵਨ ਨਰਸਿੰਗ ਹੋਮ ਯੂਨਿਟ ਕਾਰਪੋਰੇਟ ਹਸਪਤਾਲ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ