ਕੁਦਰਤੀ ਅਤੇ ਜੈਵਿਕ ਖੇਤੀ ਦੇ ਉਤਪਾਦਕਾਂ ਨੂੰ ਉਪਜ ਦੇ ਮੁੱਲ ਨਿਰਧਾਰਣ ਲਈ ਹਰਿਆਣਾ ਵਿੱਚ ਇੱਕ ਕਮੇਟੀ ਦਾ ਕੀਤਾ ਜਾਵੇਗਾ ਚੋਣ
ਕੁਦਰਤੀ ਖੇਤੀ ਤੋਂ ਪ੍ਰਾਪਤ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਲਈ ਪ੍ਰਤੀ ਕਿਸਾਨ 20 ਹਜਾਰ ਰੁਪਏ ਦੀ ਰਕਮ ਕੀਤੀ ਜਾਵੇਗੀ ਪ੍ਰਦਾਨ
ਚੰਡੀਗੜ੍ਹ : ਹਰਿਆਣਾ ਵਿੱਚ ਕੁਦਰਤੀ ਖੇਤੀ ਨੂੰ ਵਿਆਪਕ ਪੱਧਰ 'ਤੇ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੁਕ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਤ ਕਣਕ, ਝੋਨਾ, ਦਾਲਾਂ ਆਦਿ ਉਤਪਾਦਾਂ ਲਈ ਕੁਦਰਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਗੁਰੂਗ੍ਰਾਮ ਵਿੱਚ ਕੀਤੀ ਜਾਵੇਗੀ। ਨਾਲ ਹੀ, ਕੁਦਰਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਿਤ ਫੱਲ, ਸਬਜੀਆਂ ਲਈ ਹਿਸਾਰ ਵਿੱਚ ਵੀ ਕੁਦਰਤੀ ਖੇਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹਰਿਆਣਾ ਕਿਸਾਨ ਭਲਾਈ ਅਥਾਰਿਟੀ ਤਹਿਤ ਕੁਦਰਤੀ ਅਤੇ ਜੈਵਿਕ ਖੇਤੀ ਦੇ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦੇ ਮੁੱਲ ਨਿਰਧਾਰਣ ਲਈ ਹਰਿਆਣਾ ਵਿੱਚ ਇੱਕ ਕਮੇਟੀ ਦਾ ਚੋਣ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਪ੍ਰਬੰਧਿਤ ਕੁਦਰਤੀ ਖੇਤੀ ਸਮੇਲਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਖੇਤੀ ਤੋਂ ਪ੍ਰਾਪਤ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਲਈ ਪ੍ਰਤੀ ਕਿਸਾਨ 20 ਹਜਾਰ ਰੁਪਏ ਪ੍ਰਦਾਨ ਕੀਤੇ ਜਾਣਗੇ। ਊਨ੍ਹਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੀ ਉਪਜ ਦੀ ਜਾਂਚ ਤਹਿਤ ਲੈਬਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਇਹ ਲੈਬਾਂ ਕਿਸਾਨਾਂ ਦੀ ਫਸਲ ਦੀ ਮੁਫਤ ਜਾਂਚ ਕਰਣਗੀਆਂ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਲਾਕ ਪੁੰਡਰੀ, ਜਿਲ੍ਹਾ ਕੈਥਲ ਵਿੱਚ ਖੇਤੀਬਾੜੀ ਵਿਭਾਗ ਦੀ 53 ਏਕੜ ਭੂਮੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨੀਲਾਮੀ ਦੇ ਆਧਾਰ 'ਤੇ ਪੱਟੇ 'ਤੇ ਦਿੱਤੀ ਜਾਵੇਗੀ। ਊਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰੇਕ ਪੰਚਾਇਤ ਵਿੱਚ ਪੰਚਾਇਤੀ ਭੂਮੀ ਵਿੱਚੋਂ 10 ਫੀਸਦੀ ਭੂਮੀ ਜਾਂ ਘੱਟ ਤੋਂ ਘੱਟ ਇੱਕ ਏਕੜ ਭੁਮੀ ਕੁਦਰਤੀ ਖੇਤੀ ਲਈ ਰਾਖਵਾਂ ਕੀਤੀ ਜਾਵੇਗੀ। ਇਹ ਭੂਮੀ ਸਿਰਫ ਭੂਮੀਹੀਨ ਕਿਸਾਨਾਂ ਨੂੰ ਨੀਲਾਮੀ ਰਾਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਤੇ ਪੰਚਾਇਤੀ ਜਮੀਨ 'ਤੇ ਜੋ ਵੀ ਕਿਸਾਨ ਕੁਦਰਤੀ ਖੇਤੀ ਕਰੇਗਾ, ਉਨ੍ਹਾਂ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਯੋਜਨਾ ਤਹਿਤ ਵਿੱਤੀ ਪ੍ਰੋਤਸਾਹਨ ਵਜੋ ਕੱਚੇ ਮਾਲ ਦੇ ਸਟੋਰੇਜ ਅਤੇ ਸੰਸਕਰਣ ਲਈ ਚਾਰ ਡਰੱਮ ਦੀ ਖਰੀਦ ਲਈ 3 ਹਜਾਰ ਰੁਪਏ ਪ੍ਰਤੀ ਕਿਸਾਨ ਦਿੱਤਾ ਜਾਵੇਗਾ। ਇੱਕ ਦੇਸੀ ਗਾਂ ਦੀ ਖਰੀਦ 'ਤੇ 30 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀ ਨੂੰ ਨਵੀਂ ਦਿਸ਼ਾ ਦਵੇਗੀ, ਸਗੋ ਪੂਰੇ ਦੇਸ਼ ਦੇ ਲਈ ਪ੍ਰੇਰਣਾ ਦਾ ਸਰੋਤ ਵੀ ਬਣੇਗੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਪੂਰੀ ਦੁਨੀਆ ਦੇ ਲੋਕ ਹਵਾ, ਜਲ ਤੇ ਮਿੱਟੀ ਦੇ ਸਰੰਖਣ ਦਾ ਸੰਕਲਪ ਲੈ ਰਹੇ ਹਨ ਅਤੇ ਇੰਨ੍ਹਾਂ ਨੂੰ ਹਰ ਤਰ੍ਹਾ ਨਾਲ ਪ੍ਰਦੂਸ਼ਣ ਮੁਕਤ ਕਰਨ ਦੇ ਉਪਾਅ 'ਤੇ ਵਿਚਾਰ ਕਰ ਰਹੇ ਹਨ। ਇਸ ਸਮੇਂ ਕੁਦਰਤੀ ਖੇਤੀ ਇੰਨ੍ਹਾਂ ਸਾਰੀ ਸਮਸਿਆਵਾਂ ਦਾ ਹੱਲ ਹੈ। ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦਵੇਗੀ, ਸਗੋ ਦੂਰੇ ਦੇਸ਼ ਲਈ ਇਹ ਪ੍ਰੇਰਣਾ ਦੀ ਇੱਕ ਸਰੋਤ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਅਨਾਜਾਂ ਦੇ ਮਾਮਲੇ ਵਿੱਚ ਆਤਮਨਿਰਭਰ ਤਾਂ ਹੈ, ਪਰ ਇਸ ਦੇ ਲਈ ਸਾਨੂੰ ਬਹੁਤ ਵੱਡੀ ਕੀਮਤ ਵੀ ਚੁਕਾਉਂਣੀ ਪਈ ਹੈ। ਰਸਾਇਨਿਕ ਖਾਦਾਂ ਦੀ ਵਰਤੋ ਨਾਲ ਭੂਮੀ, ਜਲ ਅਤੇ ਹਵਾ ਦੂਸ਼ਿਤ ਹੁੰਦੇ ਹਨ। ਇਸ ਲਈ ਸਾਡੀ ਆਉਣ ਵਾਲੀ ਪੀੜੀਆਂ ਮਜਬੂਤ ਹੋਣ, ਇਸ ਦੇ ਲਈ ਅਸੀਂ ਕੁਦਰਤੀ ਖੇਤੀ ਵੱਲ ਵੱਧ ਣਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਸਾਲ 2022 ਵਿੱਚ ਕੁਦਰਤੀ ਖੇਤੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਵਿੱਚ ਲਗਭਗ 97 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਅਤੇ ਇਸ ਨੁੰ ਹਰ ਸਾਲ ਲਗਾਤਾਰ ਵਧਾਇਆ ਜਾ ਰਿਹਾ ਹੈ। ਕੁਦਰਤੀ ਖੇਤੀ ਲਈ ਸਰਕਾਰ ਨੇ ਪੋਰਟਲ ਵੀ ਸ਼ੁਰੂ ਕੀਤਾ ਹੈ, ਹੁਣ ਤੱਕ ਇਸ ਪੋਰਟਲ 'ਤੇ ਲਗਭਗ 1,84,665 ਕਿਸਾਨਾਂ ਨੈ 2,73,955 ਏਕੜ ਖੇਤਰ ਦਾ ਰਜਿਸਟ੍ਰੇਸ਼ਣ ਕਰਾਇਆ ਹੈ। ਇਸ ਵਿੱਚੋਂ, 17,087 ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਨਾਉਣ ਲਈ 10,550 ਕਿਸਾਨਾਂ ਦੀ ਤਸਦੀਕ ਵੀ ਕੀਤੀ ਜਾ ਚੁੱਕੀ ਹੈ।
ਸਾਲ 2025-26 ਦੌਰਾਨ ਸੂਬੇ ਵਿੱਚ ਇੱਕ ਲੱਖ ਏਕੜ ਭੂਮੀ ਨੂੰ ਕੁਦਰਤੀ ਖੇਤੀ ਦੇ ਅਧੀਨ ਲਿਆਉਣ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2025-26 ਦੌਰਾਨ ਸੂਬੇ ਵਿੱਚ ਇੱਕ ਲੱਖ ਏਕੜ ਭੂਮੀ ਨੂੰ ਕੁਦਰਤੀ ਖੇਤੀ ਦੇ ਅਧੀਨ ਲਿਆਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਤੋਂ ਹੁਣ ਤੱਕ 720 ਕਿਸਾਨ ਸੈਮੀਨਾਰਾਂ, 22 ਵਰਕਸ਼ਾਪਾਂ, ਇੱਕ ਰਾਜ ਪੱਧਰੀ ਮੇਲੇ ਕਰ ਅਰਸਰੇਜਲ ਕੀਤਾ ਗਿਆ। ਇੰਨ੍ਹਾਂ ਪ੍ਰੋਗਰਾਮਾਂ ਵਿੱਚ 35 ਹਜਾਰ ਤੋਂ ਵੱਧ ਕਿਸਾਨਾਂ ਨੈ ਹਿੱਸਾ ਲਿਆ। ਕੁਦਰਤੀ ਖੇਤੀ ਅਪਨਾਉਣ ਤਹਿਤ ਸਿਖਲਾਈ ਪ੍ਰਦਾਨ ਕਰਨ ਲਈ ਕੁਰੂਕਸ਼ੇਤਰ ਦੇ ਗੁਰੂਕੁੱਲ, ਜੀਂਦ ਦੇ ਹਮੇਟੀ, ਸਿਰਸਾ ਦੇ ਮੰਗਿਯਾਨਾ ਅਤੇ ਕਰਨਾਲ ਦੇ ਘਰੌਂਡਾ ਵਿੱਚ ਸਿਖਲਾਈ ਕੇਂਦਰ ਸਥਾਪਿਤ ਕੀਤੇ ਹਨ। ਗੁਰੂਕੁੱਲ ਕੁਰੂਕਸ਼ੇਤਰ ਦੇ ਸਿਖਲਾਈ ਕੇਂਦਰ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਰਾਜ ਸਲਾਹਕਾਰ ਦੀ ਵੀ ਨਿਯੁਕਤੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਲਈ ਦੇਸੀ ਗਾਂ ਦੀ ਖਰੀਦ 'ਤੇ ਸਰਕਾਰ 30 ਹਜਾਰ ਰੁਪਏ ਦੀ ਸਬਸਿਡੀ ਦੇ ਰਹੀ ਹੈ। ਹੁਣ ਤੱਕ 492 ਦੇਸੀ ਗਾਂਵਾਂ ਦੀ ਖਰੀਦ ਲਈ 1 ਕਰੋੜ 23 ਲੱਖ ਰੁਪਏ ਸਿੱਧ ਕਿਸਾਨਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਹੁਣ ਤੱਕ 2500 ਕਿਸਾਨਾਂ ਨੂੰ ਡਰੱਮ ਖਰੀਦਣ ਲਈ 75 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸੂਬੇ ਵਿੱਚ ਵਿਕਸਿਤ ਖੇਤੀਬਾੜੀ ਸੰਕਲਪ ਮੁਹਿੰਮ ਦੀ ਸ਼ੁਰੂਆਤ 29 ਮਈ ਨੂੰ ਕੁਰੂਕਸ਼ੇਤਰ ਕੀਤੀ ਗਈ ਅਤੇ ਇਹ ਮੁਹਿੰਮ 12 ਜੂਨ ਤੱਕ ਚੱਲੇਗੀ। ਇਸ ਮੁਹਿੰਮ ਦਾ ਉਦੇਸ਼ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੁਕ ਕਰਨਾ, ਨਵੀਂ ਤਕਨੀਕ ਦੇ ਨਾਲ ਜੋੜਨਾ, ਯੋਜਨਾ ਅਤੇ ਇਨੋਵੇਸ਼ਨ ਦੇ ਨਾਲ ਖੇਤੀਬਾੜੀ ਖੇਤਰ ਵਿੱਚ ਸੁਧਾ ਲਿਆਉਣਾ ਹੈ। ਇੰਨ੍ਹਾਂ ਸੁਧਾਰਾਂ ਵਿੱਚ ਕੁਦਰਤੀ ਖੇਤੀ ਦੀ ਮਹਤੱਵਪੂਰਣ ਭੁਮਿਕਾ ਹੋਵੇਗੀ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ, ਹਰਿਆਣਾ ਨੂੰ ਕੁਦਰਤੀ ਖੇਤੀ ਦਾ ਇੱਕ ਨਵਾਂ ਮਾਡਲ ਬਨਾਉਣ ਲਈ ਲੈਣ ਸੰਕਲਪ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜਪਾਲ ਅਚਾਰਿਆ ਦੇਵਵ੍ਰਤ ਕੁਦਰਤੀ ਖੇਤੀ ਨੂੰ ਲਗਾਤਾਰ ਪ੍ਰੋਤਸਾਹਨ ਦੇਣ ਦਾ ਕੰਮ ਕਰ ਰਹੇ ਹਨ ਅਤੇ ਹਰਿਆਣਾ ਸਰਕਾਰ ਵੀ ਉਨ੍ਹਾਂ ਦੇ ਇਸ ਯਤਨ ਵਿੱਚ ਸਹਿਯੋਗ ਕਰਦੇ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਪ੍ਰਤੀ ਜਾਗਰੁਕਤਾ ਲਿਆਉਣ ਦਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਹਰਿਆਣਾਂ ਨੂੰ ਕੁਦਰਤੀ ਖੇਤੀ ਦਾ ਇੱਕ ਨਵਾਂ ਮਾਡਲ ਬਨਾਉਣ ਦਾ ਸੰਕਲਪ ਲੈਣ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਤਿਆਰ ਦੋ ਕਿਤਾਬਾਂ ਦੀ ਘੁੰਡ ਚੁਕਾਈ ਵੀ ਕੀਤੀ।
ਅਚਾਰਿਆ ਦੇਵਵ੍ਰਤ ਨੇ ਕੁਦਰਤੀ ਖੇਤੀ ਨੂੰ ਦਸਿਆ ਸਮੇਂ ਦੀ ਜਰੂਰਤ, ਰਸਾਇਨਿਕ ੇਤੀ ਨਾਲ ਵੱਧ ਰਹੀ ਬੀਮਾਰੀਆਂ 'ਤੇ ਜਤਾਈ ਚਿੰਤਾ
ਗੁਜਰਾਤ ਦੇ ਰਾਜਪਾਲ ਅਤੇ ਕੁਦਰਤੀ ਖੇਤੀ ਦੇ ਪ੍ਰਬਲ ਸਮਰਥਕ ਅਚਾਰਿਆ ਦੇਵਵ੍ਰਤ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਟਿਕਾਊ ਖੇਤੀਬਾੜੀ ਦੇ ਵੱਲ ਵਧਾਉਣ ਲਈ ਕੁਦਰਤੀ ਖੇਤੀ ਨੂੰ ਅਪਨਾਉਣਾ ਹੁਣ ਸਮੇਂ ਦੀ ਮੰਗ ਬਣ ਚੁੱਕੀ ਹੈ। ਉਨ੍ਹਾਂ ਨੇ ਰਸਾਇਨਿਕ ਖੇਤੀ ਦੀ ਗਲਤ ਨਤੀਜਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਹੁਤ ਵੱਧ ਰਸਾਇਨਿਕ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋ ਨਾਲ ਨਾ ਸਿਰਫ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ, ਸਗ ਇਸ ਦੇ ਕਾਰਨ ਸਿਹਤ 'ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ ਜਿਸ ਨਾਂਲ ਕੈਂਸਰ, ਸ਼ੂਗਰ ਅਤੇ ਹਾਰਟ ਅਟੈਕ ਵਰਗੀ ਬੀਮਾਰੀਆਂ ਦੀ ਿਗਣਤੀ ਵੀ ਵੱਧ ਰਹੀ ਹੈ।
ਅਚਾਰਿਆ ਦੇਵਵ੍ਰਤ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਕੁਦਰਤੀ ਖੇਤੀ ਨੂੰ ਅਪਨਾਉਣ ਦੇ ਕਈ ਯਤਨ ਕੀਤੇ ਅਤੇ ਇਸ ਦੇ ਨਤੀਜੇ ਬਹੁਤ ਸਕਾਰਤਮਕ ਰਹੇ। ਊਨ੍ਹਾਂ ਨੇ ਕਿਸਾਨਾਂ ਨੂੰ ਦਸਿਆ ਕਿ ਕੁਦਰਤੀ ਖੇਤੀ ਨਾ ਸਿਰਫ ਸਿਹਤਮੰਦ ਫਸਲ ਉਤਪਾਦਨ ਦਾ ਸਰੋਤ ਹੈ, ਸਗੋ ਇਹ ਮਿੱਟੀ ਨੂੰ ਉਪਜਾਊ ਬਣਾਏ ਰੱਖਦੀ ਹੈ, ਜਲ ਸਰੰਖਣ ਵਿੱਚ ਸਹਾਇਕ ਹੁੰਦੀ ਹੈ ਅਤੇ ਉਤਪਾਦਨ ਦੀ ਲਾਗਤ ਨੂੰ ਵੀ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੁੰਦਾ ਹੈ, ਸਗੋ ਖਪਤਕਾਰਾਂ ਨੂੰ ਵੀ ਸੁਰੱਖਿਅਤ ਅਤੇ ਪੋਸ਼ਨਮੁਕਤ ਭੋ੧ਨ ਮਿਲਦਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੁਦਰਤੀ ਖੇਤੀ ਅਪਨਾਉਣ ਨਾਲ ਉਤਪਾਦਨ ਬਿਲਕੁੱਲ ਨਹੀਂ ਘਟਦਾ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਕੌਮੀ ਕੁਦਰਤੀ ਖੇਤੀ ਮਿਸ਼ਨ ਦਾ ਵੀ ਵਰਨਣ ਕਰਦੇ ਹੋਏ ਕਿਹਾ ਕਿ ਇਸ ਦੇ ਤਹਿਤ ਕੇਂਦਰ ਸਰਕਾਰ ਦਾ ਟੀਚਾ ਹੈ ਕਿ ਦੇਸ਼ ਦੇ ਇੱਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਜਾਵੇ। ਇਸ ਮਿਸ਼ਨ ਦੇ ਤਹਿਤ ਸਾਲ 2025-26 ਲਈ 1481 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਣ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਕੁਦਰਤੀ ਖੇਤੀ ਦੀ ਤਕਨੀਕਾਂ ਨੂੰ ਅਪਨਾਉਣ।
ਇਸ ਸਮੇਲਨ ਤੋਂ ਕਿਸਾਨ ਪੇ੍ਰਰਣਾ ਲੈ ਕੇ ਜਾਣ ਕਿ ਉਹ ਕੁਦਰਤੀ ਖੇਤੀ ਕਰਣਗੇ ਅਤੇ ਸਿਹਤਮੰਦ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣਗੇ - ਸ਼ਿਆਮ ਸਿੰਘ ਰਾਣਾ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੈ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਚਾਰਿਆ ਦੇਵਵ੍ਰਤ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਹੋਰ ਕਿਸਾਨਾਂ ਨਾਂਲ ਸਾਂਝਾ ਕਰ ਕੁਦਰਤੀ ਖੇਤੀ ਨੂੰ ਲਗਾਤਾਰ ਪ੍ਰੋਤਸਾਹਨ ਦੇਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਮਸ਼ੀਲ, ਮਿਹਨਤੀ ਅਤੇ ਇਮਾਨਦਾਰ ਹਨ ਅਤੇ ਉਨ੍ਹਾਂ ਦੇ ਯਤਨਾਂ ਨਾਲ ਯਕੀਨੀ ਤੌਰ 'ਤੇ ਸੂਬੇ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਵੱਧ ਖਾਦ ਪਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟ ਹੋਣ ਲੱਗੀ, ਜਿਸ ਨਾਲ ਕਈ ਬੀਮਾਰੀਆਂ ਵੀ ਹੋ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਇਸ ਸਮੇਲਨ ਤੋਂ ਕਿਸਾਨ ਪੇ੍ਰਰਣਾ ਲੈ ਕੇ ਜਾਣ ਕਿ ਊਹ ਕੁਦਰਤੀ ਖੇਤੀ ਕਰਣਗੇ ਅਤੇ ਸਿਹਤਮੰਦ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਗੇ।
ਇਸ ਮੌਕੇ 'ਤੇ ਕੇਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਸ੍ਰੀ ਰਣਧੀਰ ਪਨਿਹਾਰ, ਸ੍ਰੀ ਵਿਨੋਦ ਭਿਯਾਨਾ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।