Wednesday, December 17, 2025

Haryana

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਦੀ ਸਮੀਖਿਆ

June 05, 2025 01:44 PM
SehajTimes

ਯੂਪੀਐਸਸੀ ਪੀ੍ਰਖਿਆ ਵਿੱਚ 53ਵਾਂ ਰੈਂਕ ਹਾਸਲ ਕਰਨ ਵਾਲੀ ਸ਼ਿਵਾਨੀ ਦੇ ਪਿੰਡ ਦਾ ਆਂਗਨਵਾੜੀ ਕੇਂਦਰ ਬਣੇਗਾ ਆਦਰਸ਼

ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਤਹਿਤ ਸੂਬੇ ਵਿੱਚ 531 ਪੰਚਾਇਤਾਂ ਨੇ ਯੋਗਤਾ ਮਾਨਦੰਡਾਂ ਨੂੰ ਪੂਰਾ ਕੀਤਾ ਹੈ। ਇਹ ਮੁਹਿੰਮ ਲਗਾਤਾਰ ਵਿਕਾਸ ਟੀਚੇ 2 ਅਤੇ 3 ਅਨੁਰੂਪ ਹੈ ਅਤੇ ਬਿਹਤਰ ਬੁਨਿਆਦੀ ਢਾਂਚੇ ਅਤੇ ਥਰਡ ਪਾਰਟੀ ਮੁਲਾਂਕਨ ਵੱਲੋਂ ਬਿਹਤਰ ਪੋਸ਼ਨ ਨਤੀਜਿਆਂ ਨੂੰ ਪ੍ਰੋਤਸਾਹਣ ਦੇਣਾ ਹੈ।

ਮੁੱਖ ਮੰਤਰੀ ਨੇ ਪਿਛਲੇ ਦਿਨ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਗੌਰਤਲਬ ਹੈ ਕਿ ਇਸ ਪਹਿਲ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਪੋਸ਼ਨ ਅਤੇ ਕਮਿਉਨਿਟੀ ਵਿਕਾਸ ਵਿੱਚ ਸੁਧਾਰ ਕਰਨਾ ਹੈ। ਨਾਲ ਹੀ, ਇਸ ਦਾ ਮਕਦ ਕੁਪੋਸ਼ਣ ਨੂੰ ਖਤਮ ਕਰਨ ਅਤੇ ਵਿਕਸਿਤ ਭਾਰਤ ਦਾ ਆਧਾਰ ਬਨਾਉਣ ਲਈ ਪਿੰਡ ਪੰਚਾਇਤਾਂ ਦੇ ਵਿੱਚ ਸਿਹਤ ਮੁਕਾਬਲੇ ਨੂੰ ਪ੍ਰੋਤਸਾਹਨ ਦੇਣਾ ਵੀ ਹੈ।

ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਪਾਣੀਪਤ ਜਿਲ੍ਹੇ ਦੇ ਭੋਡਵਾਲ ਮਾਜਰੀ ਪਿੰਡ ਵਿੱਚ ਇੱਕ ਆਂਗਨਵਾੜੀ ਕਾਰਜਕਰਤਾ ਦੀ ਬੇਟੀ ਸ਼ਿਵਾਨੀ ਪਾਂਚਾਲ ਨੈ ਇਸ ਸਾਲ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਵਿੱਚ ਅਖਿਲ ਭਾਰਤੀ ਰੈਂਕ 53 ਹਾਸਲ ਕੀਤਾ ਹੈ। ਉਨ੍ਹਾਂ ਨੈ ਕਿਹਾ ਕਿ ਸਰਕਾਰ ਵੱਲੋਂ ਸ਼ਿਵਾਨੀ ਅਤੇ ਉਨ੍ਹਾਂ ਦੀ ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਪਿੰਡ ਦੇ ਆਂਗਨਵਾੜੀ ਕੇਂਦਰ ਨੂੰ ਆਦਰਸ਼ ਆਂਗਨਵਾੜੀ ਕੇਂਦਰ ਵਿੱਚ ਤਬਦੀਲ ਕੀਤਾ ਜਾਵੇਗਾ।

ਮੀਟਿੰਗ ਵਿੱਚ ਦਸਿਆ ਗਿਆ ਕਿ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਤਹਿਤ ਆਂਗਨਵਾੜੀਆਂ ਦੇ ਬੁਨਿਆਦੀ ਢਾਂਚੇ, ਬੱਚਿਆਂ ਦੀ ਪੋਸ਼ਣ ਸਥਿਤੀ, ਪੂਰਕ ਪੋਸ਼ਨ ਦੀ ਡਿਵੀਵਰੀ ਆਦਿ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਇਸੀ ਮਾਨਦੰਡ ਦੇ ਆਧਾਰ 'ਤੇ ਮੁਲਾਂਕਨ ਕੀਤਾ ਜਾਵੇਗਾ।

ਮੁੱਖ ਸਕੱਤਰ ਨੇ ਕਿਹਾ ਕਿ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਸੂਬੇ ਵਿੱਚ ਪੋਸ਼ਨ ਸੁਰੱਖਿਆ ਅਤੇ ਲਗਾਤਾਰ ਵਿਕਾਸ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਨੂੰ ਮੁਲਾਂਕਨ ਪ੍ਰਕ੍ਰਿਆ ਵਿੱਚ ਤੇਜੀ ਲਿਆਉਣ ਅਤੇ ਜਰੂਰੀ ਮਾਨਕਾਂ ਦਾ ਪਾਲਣ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਦਸਿਆ ਗਿਆ ਕਿ ਸੁਪੋਸ਼ਿਤ ਪਿੰਡ ਪੰਚਾਇਤ ਮੁਹਿੰਮ ਤਹਿਤ ਨਾਮਜਦਗੀ ਇਸ ਸਾਲ 31 ਜਨਵਰੀ ਤੱਕ ਪੇਸ਼ ਕੀਤੇ ਗਏ ਸਨ। ਸ਼ੁਰੂਆਤੀ ਸਕ੍ਰੀਨਿੰਗ 15 ਫਰਵਰੀ ਤੱਕ ਪੂਰੀ ਹੋਈ। ਇਸ ਦੇ ਬਾਅਦ ਸੂਬਾ ਟੀਮਾਂ ਵੱਲੋਂ ਕੀਤੀ ਜਾ ਰਹੀ ਪੀਅਰ ਰਿਵਯੂ ਜੁਲਾਈ ਤੱਕ ਪੂਰਾ ਹੋਣ ਦੀ ਉਮੀਦ ਹੈ। ਥਰਡ ਪਾਰਟੀ ਤਸਦੀਕ ਅਗਸਤ ਤੋਂ ਸਤੰਬਰ, 2025 ਤੱਕ ਹੋਵੇਗਾ, ਜਿਸ ਦੇ ਆਖੀਰੀ ਨਤੀਜੇ ਸਤੰਤਬਰ ਜਾਂ ਅਕਤੂਬਰ ਵਿੱਚ ਆਉਣ ਦੀ ਸੰਭਾਵਨਾ ਹੈ। ਇਹ ਮੁਲਾਂਕਨ ਪੋਸ਼ਨ, ਬਾਲ ਸਿਹਤ ਸੇਵਾ ਅਤੇ ਬੁਨਿਆਦੀ ਢਾਂਚੇ ਦੀ ਤਿਆਰੀ ਸਮੇਤ ਪ੍ਰਮੁੱਖ ਸੰਕੇਤਕਾਂ 'ਤੇ ਅਧਾਰਿਤ ਹੈ।

ਮੀਟਿੰਗ ਵਿੱਚ ਹਾਲ ਹੀ ਵਿੱਚ ਇਟਰ-ਸਟੇਟ ਪਾਵਰ ਰਿਵਯੂ ਦੇ ਸਿੱਟਿਆਂ ਦੀ ਵੀ ਸਮੀਖਿਆ ਕੀਤੀ ਗਈ। ਮਿਜੋਰਮ ਦੀ ਇੱਕ ਟੀਮ ਨੇ ਅਪ੍ਰੈਲ 2025 ਵਿੱਚ 55 ਪਿੰਡ ਪੰਚਾਇਤਾਂ ਦਾ ਮੁਲਾਂਕਨ ਕਰਨ ਲਈ ਸੂਬੇ ਦਾ ਦੌਰਾ ਕੀਤਾ, ਜਦੋਂ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਪੱਛਮ ਬੰਗਾਲ ਦਾ ਦੌਰਾ ਕਰ 17 ਪਿੰਡ ਪੰਚਾਇਤਾਂ ਦੀ ਸਮੀਖਿਆ ਕੀਤੀ।

ਸ੍ਰੀ ਰਸਤੋਗੀ ਨੈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਊਹ ਇਸ ਮਹੀਨੇ ਹੋਣ ਵਾਲੇ ਪਾਵਰ ਰਿਵਯੂ ਦੇ ਅਗਲੇ ਦੌਰਾ ਦੀ ਸਾਰੇ ਤਿਆਰੀਆਂ ਪੂਰੀਆਂ ਕਰ ਲੈਣ। ਉਨ੍ਹਾਂ ਨੇ ਰੀਅਲ ਟਾਇਮ, ਡੇਟਾ-ਸੰਚਾਲਿਤ ਮੁਲਾਂਕਨਾਂ ਦੇ ਲਈ ਪੋਸ਼ਣ ਟੈ੍ਰਕਰ ਦੀ ਵਰਤੋ ਕਰਨ ਦੀ ਜਰੂਰਤ 'ਤੇ ਵੀ ੧ੋਰ ਦਿੱਤਾ। ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਸੇਵਾ ਵੰਡ ਅੰਤਰਾਲ ਨੂੰ ਪਾਟਣ ਲਈ ਕੇਂਦ੍ਰਿਤ ਯਤਨਾਂਦੀ ਅਪੀਲ ਕੀਤੀ।

Have something to say? Post your comment

 

More in Haryana

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ

ਕਮੀਸ਼ਨ ਨੂੰ 10 ਦਸੰਬਰ ਤੱਕ ਭੇਜੀ ਜਾਣਗੀਆਂ ਗਰੁਪ-ਸੀ ਅਹੁਦਿਆਂ ਦੀ ਮੰਗ

ਪੌਧਾ ਰੋਪਣ ਦਾ ਰਖਰਖਾਵ ਹੁਣ ਟੇਂਡਰ ਪ੍ਰਕਿਰਿਆ ਦਾ ਹਿੱਸਾ ਬਣੇਗਾ-ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ

ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ