Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਹਰਿਆਣਾ ਦੇ ਮੁੱਖ ਮੰਤਰੀ ਨੇ ਖਰੀਫ ਫਸਲਾਂ ਦਾ ਐਮਐਸਪੀ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਪ੍ਰਗਟਾਇਆ ਧੰਨਵਾਦ

May 29, 2025 03:12 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਾਰਕਟਿੰਗ ਸੀਜਨ 2025-26 ਲਈ ਖਰੀਫ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵਿੱਚ ਵਾਧਾ ਕਰਨ ਦਾ ਇੱਕ ਹੋਰ ਕਿਸਾਨ ਹਿਤੇਸ਼ੀ ਫੈਸਲਾ ਲੈਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰ ਬੁਲਾਰੇ ਨੇ ਦਸਿਆ ਕਿ ਝੋਨਾ (ਆਮ) ਦਾ ਐਮਐਸਪੀ ਮੌਜੂਦਾ 2300 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2369 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜੋ ਸਾਲ 2013-14 ਦੇ ਮੁਕਾਬਲੇ 81 ਫੀਸਦੀ ਦਾ ਵਾਧਾ ਹੈ। ਜਦੋਂ ਕਿ ਏ-ਗ੍ਰੇਡ ਝੋਨੇ ਦਾ ਐਮਐਸਪੀ ਮੌਜੂਦਾ 2320 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2389 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 78 ਫੀਸਦੀ ਦਾ ਵਾਧਾ ਹੈ।

ਬੁਲਾਰੇ ਨੇ ਦਸਿਆ ਕਿ ਮੂੰਗ ਦਾਲ ਦਾ ਐਮਐਸਪੀ ਮੌਜੂਦਾ 8682 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 8788 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜੋ ਸਾਲ 2013-14 ਦੇ ਮੁਕਾਬਲੇ 95 ਫੀਸਦੀ ਦਾ ਵਾਧਾ ਹੈ।

ਉਨ੍ਹਾਂ ਨੇ ਦਸਿਆ ਕਿ ਬਾਜਰਾ ਦਾ ਐਮਐਸਪੀ ਮੌਜੂਦਾ 2625 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2775 ਰੁਪਏ ਪ੍ਰਤੀ ਕੁਇੰਟਲ, ਜੋ ਸਾਲ 2013-14 ਦੇ ਮੁਕਾਬਲੇ 122 ਫੀਸਦੀ ਦਾ ਵਾਧਾ ਹੈ। ਰਾਗੀ ਦਾ ਐਮਐਸਪੀ ਮੌਜੂਦਾ 4290 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 4886 ਰੁਪਏ ਪ੍ਰਤੀ ਕੁਇੰਟਲ, ਜੋ ਸਾਲ 2013-14 ਦੇ ਮੁਕਾਬਲੇ 226 ਫੀਸਦੀ ਦਾ ਵਾਧਾ ਹੈ। ਮੱਕਾ ਦਾ ਐਮਐਸਪੀ ਮੌਜੂਦਾ 2225 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2400 ਰੁਪਏ ਪ੍ਰਤੀ ਕੁਇੰਟਲ, ਜੋ ਸਾਲ 2013-14 ਦੇ ਮੁਕਾਬਲੇ 83 ਫੀਸਦੀ ਦਾ ਵਾਧਾ ਹੈ। ਤੁਅਰ/ਅਰਹਰ ਦਾ ਐਮਐਸਪੀ ਮੌਜੂਦਾ 7550 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 8000 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜੋ ਸਾਲ 2013-14 ਦੇ ਮੁਕਾਬਲੇ 86 ਫੀਸਦੀ ਦਾ ਵਾਧਾ ਹੈ।

ਉਨ੍ਹਾਂ ਨੇ ਦਸਿਆ ਕਿ ਉੜਦ ਦਾ ਐਮਐਸਪੀ ਮੌਜੂਦਾ 7400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜੋ ਸਾਲ 2013-14 ਦੇ ਮੁਕਾਬਲੇ 81 ਫੀਸਦੀ ਦਾ ਵਾਧਾ ਹੈ। ਇਸੀ ਤਰ੍ਹਾ ਮੂੰਗਫਲੀ ਦਾ ਐਮਐਸਪੀ ਮੌਜੂਦਾ 6783 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7263 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 82 ਫੀਸਦੀ ਦਾ ਵਾਧਾ ਹੈ। ਸੂਰਜਮੁਖੀ ਦਾ ਐਅਐਸਪੀ ਮੌਜੂਦਾ 7280 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7721 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 109 ਫੀਸਦੀ ਦਾ ਵਾਧਾ ਹੈ।

ਇਸੀ ਤਰ੍ਹਾ, ਸੋਇਆਬੀਨ ਦਾ ਐਮਐਸਪੀ ਮੌਜੁਦਾ 4892 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 5328 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 108 ਫੀਸਦੀ ਦਾ ਵਾਧਾ ਹੈ। ਕਪਾਅ (ਮੀਡੀਅਮ ਸਟੈਪਲ) ਦਾ ਐਮਐਸਪੀ ਮੌਜੂਦਾ 7121 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7710 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 108 ਫੀਸਦੀ ਦਾ ਵਾਧਾ ਹੈ। ਕਪਾਅ (ਲਾਂਗ ਸਟੈਪਲ) ਦਾ ਐਮਐਸਪੀ ਮੌਜੂਦਾ 7521 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 8110 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 103 ਫੀਸਦੀ ਦਾ ਵਾਧਾ ਹੈ।

ਇਸੀ ਤਰ੍ਹਾ ਜਵਾਰ ਹਾਈਬ੍ਰਿਡ ਦਾ ਐਮਐਸਪੀ ਮੌਜੂਦਾ 3371 ਰੁਪਏ ਤੋਂ ਵਧਾ 3699 ਰੁਪਏ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 147 ਫੀਸਦੀ ਦਾ ਵਾਧਾ ਹੈ। ਜਵਾਰ ਮਾਲਦੰਡੀ ਦਾ ਐਮਐਸਪੀ ਮੌਜੂਦਾ 3421 ਰੁਪਏ ਤੋਂ ਵਧਾ ਕੇ 3749 ਰੁਪਏ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 147 ਫੀਸਦੀ ਦਾ ਵਾਧਾ ਹੈ। ਤਿੱਲ ਦਾ ਐਮਐਸਪੀ ਮੌਜੂਦਾ 9267 ਰੁਪਏ ਤੋਂ ਵਧਾ ਕੇ 9846 ਰੁਪਏ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 119 ਫੀਸਦੀ ਦਾ ਵਾਧਾ ਹੈ। ਰਾਮਤਿੱਲ ਦਾ ਐਮਐਸਪੀ ਮੌਜੂਦਾ 8717 ਰੁਪਏ ਤੋਂ ਵਧਾ ਕੇ 9537 ਰੁਪਏ ਕਰ ਦਿੱਤਾ ਗਿਆ ਹੈ, ਜੋ ਸਾਲ 2013-14 ਦੇ ਮੁਕਾਬਲੇ 172 ਫੀਸਦੀ ਦਾ ਵਾਧਾ ਹੈ।

ਬੁਲਾਰੇ ਨੇ ਦਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਰਬੀ ਅਤੇ ਖਰੀਫ ਦੋਵਾਂ ਫਸਲਾਂ ਲਈ ਬਿਜਾਈ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਹੀ ਘੱਟੋ ਘੱਟ ਸਹਾਇਕ ਮੁੱਲ ਐਲਾਨ ਕਰ ਦਿੰਦੀ ਹੈ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਦੇ ਕੋਲ ਅਜਿਹੀ ਫਸਲ ਬਿਜਣ ਦੇ ਵਿਕਲਪ ਹੁੰਦਾ ਹੈ ਜੋ ਵੱਧ ਲਾਭਕਾਰੀ ਹੋ ਸਕਦੀ ਹੈ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ