Tuesday, September 16, 2025

Haryana

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਤੋਂ ਪਹਿਲਾਂ ਡ੍ਰੇਨਾਂ ਦੀ ਸਫਾਈ ਨੂੰ ਪ੍ਰਾਥਮਿਕਤਾ ਆਧਾਰ 'ਤੇ ਯਕੀਨੀ ਕਰਨ ਦੇ ਦਿੱਤੇ ਨਿਰਦੇਸ਼

May 28, 2025 01:32 PM
SehajTimes

ਅਧਿਕਾਰੀ ਜਲਭਰਾਵ ਦੇ ਕਾਰਣਾਂ ਦੀ ਕਰਨ ਪਹਿਚਾਣ, ਸਥਾਈ ਹੱਲ ਲਈ ਟੀਚਾਗਤ ਯੋਜਨਾਵਾਂ ਕਰਨ ਸ਼ੁਰੂ

ਹਰਿਆਣਾ ਹੜ੍ਹ ਰੋਕਥਾਮ ਅਤੇ ਸਿੰਚਾਈ ਨੁੰ ਪ੍ਰੋਤਸਾਹਨ ਦੇਣ ਤਹਿਤ ਮਾਨਸੂਨ ਦੇ ਪਾਣੀ ਦੀ ਸਟੋਰੇਜ ਲਈ ਐਸਵਾਈਐਲ ਅਤੇ ਹਾਂਸੀ-ਬੁਟਾਨਾ ਨਹਿਰਾਂ ਦੀ ਵਰਤੋ ਕਰਨ ਦੀ ਬਣਾ ਰਿਹਾ ਯੋਜਨਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਿਲ੍ਹਿਆਂ ਵਿੱਚ ਹੜ੍ਹ ਸੁਰੱਖਿਆ ਯਤਨਾਂ ਦੀ ਨਿਗਰਾਨੀ ਕਰ ਰਹੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਜਿਲ੍ਹਿਆਂ ਵਿੱਚ ਮਾਨਸੂਨ ਸੀਜਨ ਤੋਂ ਪਹਿਲਾਂ ਡੇ੍ਰਨਾਂ ਦੀ ਸਫਾਈ ਨੂੰ ਸਰਵੋਚ ਪ੍ਰਾਥਮਿਕਤਾ ਦੇਣਾ ਯਕੀਨੀ ਕਰਨ। ਉਨ੍ਹਾਂ ਨੇ ਇਸ ਕੰਮ ਲਈ ਉਨ੍ਹਾਂ ਨੂੰ ਤੁਰੰਤ ਇੱਕ ਸ਼ੈਡੀਯੂਲ ਬਨਾਉਣ ਅਤੇ ਕਾਰਜ ਦੀ ਨਿਗਰਾਨੀ ਲਈ ਆਪਣੇ ਸੁਬੋਰਡੀਨੇਟ ਅਧਿਕਾਰੀਆਂ ਨੂੰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਡ੍ਰੇਨ ਦੀ ਸਫਾਈ ਦਾ ਕੰਮ ਹਰ ਹਾਲ ਵਿੱਚ 15 ਜੂਨ, 2025 ਤੋਂ ਪਹਿਲਾਂ ਪੂਰਾ ਹੋ ਸਕੇ।

ਇਸ ਤੋਂ ਇਲਾਵਾ, ਫੀਲਡ ਵਿੱਚ ਕੰਮ ਕਰ ਰਹੇ ਸਾਰੇ ਸੁਪੁਡੈਂਟ ਇੰਜੀਨੀਅਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਸਬੰਧਿਤ ਖੇਤਰਾਂ ਵਿੱਚ ਡੇ੍ਰਨਾਂ ਦੀ ਸਫਾਈ ਸਹੀ ਤਰ੍ਹਾ ਨਾਲ ਕੀਤੀ ਜਾਵੇ।

ਮੁੱਖ ਮੰਤਰੀ ਅੱਜ ਇੱਥੇ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਘੱਟ ਸਮੇਂ ਲਈ ਹੜ੍ਹ ਸੁਰੱਖਿਆ ਕੰਮਾਂ ਅਤੇ ਡੇ੍ਰਨਾਂ ਦੀ ਅੰਦੂਰਣੀ ਸਫਾਈ ਦੀ ਪ੍ਰਗਤੀ ਦੀ ਸਮੀਖਿਆ ਲਈ ਪ੍ਰਬੰਧਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਡ੍ਰੇਨਾਂ ਦੀ ਅੰਦੂਰਣੀ ਸਫਾਈ ਦੀ ਮੌਜੂਦਾ ਗਤੀ 'ਤੇ ਚਿੰਤਾ ਵਿਅਕਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਾਨਸੂਨ ਆਉਣ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ ਅਤੇ ਹੁਣੀ ਇਹ ਕੰਮ ਬਾਕੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਸਮੇਂ-ਸੀਮਾ ਨਿਰਧਾਰਿਤ ਕਰਦੇ ਹੋਏ ਇਸ ਸਬੰਧ ਵਿੱਚ ਸਾਰੇ ਪੈਂਡਿੰਗ ਕੰਮਾਂ ਨੂੰ ਬਿਨ੍ਹਾਂ ਦੇਰੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਹੋਰ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ 10 ਜੂਨ ਨੂੰ ਫਿਰ ਤੋਂ ਇਸ ਕੰਮ ਪ੍ਰਗਤੀ ਦੀ ਸਮੀਖਿਆ ਕਰਣਗੇ। ਜੇਕਰ ਕਿਸੇ ਅਧਿਕਾਰੀ ਵੱਲੋਂ ਕੋਈ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਅਨੁਸਾਸ਼ਨਾਤਮਕ ਕਾਰਵਾਹੀ ਅਮਲ ਵਿੱਚ ਲਿਆਈ ਜਾਵੇਗੀ।

ਹੜ੍ਹ ਸੁਰੱਖਿਆ ਦੇ ਵਿਆਪਕ ਉਪਾਆਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਸ਼ਾਟ ਟਰਮ ਉਪਾਆਂ 'ਤੇ ਫੋਕਸ ਕਰਦੇ ਹੋਏ ਹੜ੍ਹ ਕੰਟਰੋਲ ਨਾਲ ਸਬੰਧਿਤ ਚਲ ਰਹੀ ਯੋਜਨਾਵਾਂ ਨੂੰ ਪੂਰਾ ਕਰਨਾ ਯਕੀਨੀ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਲ੍ਹ ਨਿਕਾਸੀ ਲਈ ਜਰੂਰੀ ਪੰਪਾਂ ਦੀ ਸਥਿਤੀ ਅਤੇ ਉਪਲਬਧਤਾ ਦਾ ਮੁਲਾਂਕਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਖੇਤਰਾਂ ਵਿੱਚ ਜਲਭਰਾਵ ਦੇ ਕਾਰਣਾਂ ਦੀ ਪਹਿਚਾਣ ਕਰਨ ਅਤੇ ਸਥਾਈ ਹੱਲ ਪ੍ਰਦਾਨ ਕਰਨ ਲਈ ਟਾਰਗੇਟ ਯੋਜਨਾਵਾਂ ਬਨਾਉਣ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੈ ਕਿਹਾ ਕਿ ਜਨਪ੍ਰਤੀਨਿਧੀਆਂ ਅਤੇ ਪੰਚਾਇਤਾਂ ਵੱਲੋਂ ਅਨੁਸਾਸ਼ਿਤ ਹੜ੍ਹ ਸੁਰੱਖਿਆ ਕੰਮਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਮੀਟਿੰਗ ਵਿੱਚ ਮੁੱਖ ਮੰਤਰੀ ਨੇ ਟਾਂਗਰੀ ਅਤੇ ਮਾਰਕੰਡਾ ਨਦੀਆਂ ਵਿੱਚ ਗਾਦ ਕੱਢਣ ਦੇ ਕੰਮ ਦੀ ਵੀ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਦਸਿਆ ਗਿਆ ਕਿ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਮਾਨਸੂਨ ਦੌਰਾਨ ਜਲ੍ਹ ਸਟੋਰੇਜ ਲਈ ਐਸਵਾਈਐਲ ਅਤੇ ਹਾਂਸੀ-ਬੁਟਾਨਾ ਲਿੰਕ ਨਹਿਰਾਂ ਦੇ ਮੌਜੂਦਾ ਚੈਨਲਾਂ ਦੀ ਵਰਤੋ ਕਰਨ ਲਈ ਇੱਕ ਮਹਤੱਵਪੂਰਣ ਪਰਿਯੋਜਨਾ 'ਤੇ ਕੰਮ ਕਰ ਰਿਹਾ ਹੈ। ਇਸ ਯੋਜਨਾ ਵਿੱਚ ਡ੍ਰੇਨਾਂ ਸਮੇਤ ਘੱਗਰ ਨਦੀ ਦੇ ਪਾਣੀ ਨੂੰ ਇੰਨ੍ਹਾ ਦੋਵਾਂ ਨਹਿਰਾਂ ਵਿੱਚ ਭੇਜਣਾ ਅਤੇ ਪਾਣੀ ਨੂੰ ਰੋਕਣ ਲਈ ਅਸਥਾਈ ਅਪਰੋਧਾਂ ਦੇ ਨਿਰਮਾਣ ਕਰਨਾ ਸ਼ਾਮਿਲ ਹੈ। ਇਸ ਪਹਿਲ ਦਾ ਉਦੇਸ਼ ਨਾ ਸਿਰਫ ਹੜ੍ਹ ਕੰਟਰੋਲ ਅਤੇ ਭੂਜਲ ਨੂੰ ਰਿਚਾਰਜ ਕਰਨਾ ਹੈ, ਸਗੋ ਸਿੰਚਾਈ ਦੀ ਜਰੂਰਤਾਂ ਨੂੰ ਪੂਰਾ ਕਰਨਾ ਵੀ ਹੈ।

ਮੀਟਿੰਗ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ਼ਰੂਤੀ ਚੌਧਰੀ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਧੀਕ ਮੁੱਖ ਸਕੱਤਰ (ਗ੍ਰਹਿ ਅਤੇ ਮਾਲ) ਸ੍ਰੀਮਤੀ ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਹਰਿਆਣਾ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਕੇਸ਼ਨੀ ਆਨੰਦ ਅਰੋੜਾ, ਦੋਵਾਂ ਵਿਭਾਗਾਂ ਦੇ ਇੰਜੀਨੀਅਰ-ਇਨ-ਚੀਫ ਅਤੇ ਮੁੱਖ ਇੰਜੀਨੀਅਰ ਵੀ ਮੌਜੂਦ ਸਨ। ਜਿਲ੍ਹਾ ਡਿਪਟੀ ਕਮਿਸ਼ਨਰ, ਸੁਪਰਡੈਂਟ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਵਰਚੂਅਲ ਰਾਹੀਂ ਮੀਟਿੰਗ ਵਿੱਚ ਸ਼ਾਮਿਲ ਹੋਏ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ