Wednesday, July 23, 2025
BREAKING NEWS
ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Haryana

ਭੁਮੀ ਨੂੰ ਸੇਮ-ਮੁਕਤ ਕਰਨ ਅਤੇ ਝੀਂਗਾ ਪਾਲਣ ਲਈ ਕਰਨ ਤਾਲਮੇਲ : ਖੇਤੀਬਾੜੀ ਮੰਤਰੀ

May 28, 2025 01:28 PM
SehajTimes

ਮੱਛੀ ਪਾਲਣ ਅਤੇ ਖੇਤੀਬਾੜੀ ਵਿਭਾਗ ਦੀ ਸੰਯੁਕਤ ਮੀਟਿੰਗ ਦੀ ਅਗਵਾਈ ਕੀਤੀ

ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸੇਮ-ਗ੍ਰਸਤ ਭੂਮੀ ਨੂੰ ਸੇਮ-ਮੁਕਤ ਕਰਨ ਅਤੇ ਝੀਂਗਾ ਪਾਲਣ ਲਈ ਉਹ ਆਪਸ ਵਿੱਚ ਤਾਲਮੇਲ ਸਥਾਪਿਤ ਕਰ ਇੱਕ ਲੱਖ ਏਕੜ ਭੂਮੀ ਦੇ ਸੁਧਾਰ ਦੇ ਟੀਚੇ ਨੂੰ ਹਾਸਲ ਕਰਨ।

ਸ੍ਰੀ ਰਾਣਾ ਅੱਜ ਇੱਥੇ ਮੱਛੀ ਪਾਲਣ ਅਤੇ ਖੇਤੀਬਾੜੀ ਵਿਭਾਗ ਦੀ ਸੰਯੁਕਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਭੁਮੀ ਸਰੰਖਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।

ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਮੱਛੀ ਪਾਲਣ ਵਿਭਾਗ ਦੀ ਕਮਿਸ਼ਨਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ, ਮੱਛੀ ਪਾਲਣ ਵਿਭਾਗ ਦੇ ਨਿਦੇਸ਼ਕ ਸ਼੍ਰੀਪਾਲ ਰਾਠੀ ਅਤੇ ਉੱਪ ਨਿਦੇਸ਼ਕ ਸ੍ਰੀ ਸੰਦੀਪ ਕੁਮਾਰ ਬੇਨੀਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਨੇ ਸੱਭ ਤੋਂ ਪਹਿਲਾਂ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਵਿਕਸਿਤ ਖੇਤੀਬਾੜੀ ਸੰਕਲਪ ਮੁਹਿੰਮ ਅਤੇ ਜਲਭਰਾਵ ਅਤੇ ਖਾਰੇ ਪਾਣੀ ਵਾਲੇ ਖੇਰਤਾਂ ਨੂੰ ਮੱਛੀ ਪਾਲਣ ਤਹਿਤ ਲਿਆਉਣ ਸਬੰਧੀ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਤਾਲਾਬ ਨਿਰਮਾਣ ਕਰ ਝੀਂਗਾ ਮੱਛੀ ਪਾਲਣ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਇਸ ਨਾਲ ਜਲਭਰਾਵ ਤੋਂ ਹੋਣ ਵਾਲੇ ਨੁਕਸਾਨ ਦੀ ਅਪੇਕਸ਼ਾ ਉਸ ਖਾਰੇ ਪਾਣੀ ਦਾ ਮੱਛੀ ਪਾਲਣ ਵਿੱਚ ਸਹੀ ਵਰਤੋ ਹੋ ਸਕੇਗਾ। ਉਨ੍ਹਾਂ ਨੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸ ਵਿੱਚ ਤਾਲਮੇਲ ਸਥਾਪਿਤ ਕਰ ਇਸ ਬਾਰੇ ਵਿੱਚ ਖਾਸ ਯੋਜਨਾ ਬਨਾਉਣ ਲਈ ਨਿਰਦੇਸ਼ਿਤ ਕੀਤਾ।

ਮੱਛੀਲ ਪਾਲਣ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵੱਲੋਂ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹੁਣ ਤੱਕ ਲਗਭਗ 240 ਏਕੜ ਜਲਭਰਾਵ ਤੋਂ ਪ੍ਰਭਾਵਿਤ ਭੁਮੀ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 124 ਏਕੜ ਭੂਮੀ 'ਤੇ ਤਾਲਾਬਾਂ ਦਾ ਨਿਰਮਾਣ ਕਰ ਉਨ੍ਹਾਂ ਨੂੰ ਮੱਛੀ ਪਾਲਣ ਦੇ ਤਹਿਤ ਲਿਆਇਆ ਜਾ ਚੁੱਕਾ ਹੈ। ਉਨ੍ਹਾਂ ਨੂੰ ਇਹ ਵੀ ਦਸਿਆ ਿਿਗਆ ਕਿ ਇਸ ਦਿਸ਼ਾ ਵਿੱਚ ਜਰੂਰੀ ਕਦਮ ਚੁੱਕੇ ਜਾ ਰਹੇ ਹਨ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਭੁਮੀ ਅਤੇ ਜਲ੍ਹ ਸਰੰਖਣ ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਭੁਮੀ ਸੁਧਾਰ ਲਈ ਵਰਟੀਕਲ ਡ੍ਰੇਨੇਜ, ਸਬ ਸਰਫੇਸ ਡ੍ਰੇਨੇਜ ਤੇ ਜਿਪਸਮ ਰਾਹੀਂ ਸੁਧਾਰ, ਚੈਕ ਡੈਮ ਬਨਾਉਣ, ਰਿਚਾਰਜ ਵੈਲ, ਗਲੀ ਪਲੱਗ, ਕ੍ਰੇਟ ਵਾਇਰ ਢਾਂਚਾ, ਅਰਦਰਨ ਬੰਨ੍ਹ, ਸੁਰੱਖਿਆ ਦੀਵਾਰ/ਡੰਗਾ, ਕੌਜਵੇ, ਡ੍ਰਾਪ ਢਾਂਚਾ, ਰੂਫ ਟਾਪ ਰੇਨ ਵਾਟਰ ਹਾਰਵੇਸਟਿੰਗ ਸਟ੍ਰਕਚਰ, ਕੁਹਲ, ਜਲ ਗ੍ਰਹਿਣ ਟ੍ਰੈਚ, ਰਿਵਾਇਤੀ ਜਲ ਸਰੋਤ ਨਵੀਨੀਕਰਣ, ਭੁਮੀਗਤ ਪਾਇਪਲਾਇਨ, ਕਪਾਅ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਤਹਿਤ ਸੂਖਮ ਸਿੰਚਾਈ ਸਮੇਤ ਪੱਕੇ ਤਾਲਾਬ ਦਾ ਨਿਰਮਾਣ, ਮਿੱਟੀ ਸਿਹਤ ਕਾਰਡ ਸਮੇਤ ਪਾਣੀ ਦੀ ਜਾਂਚ ਕਰਨ ਦੇ ਬਾਰੇ ਵਿੱਚ ਵਿਸਤਾਰ ਨਾਲ ਸਮੀਖਿਆ ਕੀਤੀ।

ਖੇਤੀਬਾੜੀ ਮੰਤਰੀ ਨੇ ਬਜਟ ਵਿੱਚ ਪ੍ਰਸਤਾਵਿਤ ਕਰੀਬ ਇੱਕ ਲੱਖ ਭੁਮੀ ਦੇ ਸੁਧਾਰ ਦੇ ਟੀਚੇ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉੱਕਤ ਵਿਭਾਗ ਇਸ ਦੇ ਲਈ ਕਾਰਜ ਯੋਜਨਾ ਬਣਾ ਕੇ ਉਸ ਨੂੰ ਮੂਰਤ ਰੂਪ ਦੇਣ।

ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿੱਚ ਮਿੱਟੀ ਜਾਂਚ ਲੈਬਾਂ ਵਿੱਚ 30 ਲੱਖ 40 ਹਜਾਰ ਸੈਂਪਲ ਜਾਂਚਣ ਦੀ ਸਮਰੱਥਾ ਹੈ। ਹਰ ਖੇਤ ਸਿਹਤਮੰਦ ਖੇਤ ਮੁਹਿੰਮ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਖੇਤ ਦੀ ਭੂਮੀ ਦੀ ਸਿਹਤ ਰਿਪੋਰਟ ਵਾਟਸਐਪ ਰਾਹੀਂ ਭੇਜੀ ਜਾ ਰਹੀ ਹੈ ਤਾਂ ਜੋ ਕਿਸਾਨ ਮਿੱਟੀ ਵਿੱਚ ਪੋਸ਼ਕ ਤੱਤਾਂ ਦੇ ਹਿਸਾਬ ਨਾਲ ਖੇਤੀ ਕਰ ਸਕਣ।

ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਦੀ ਚੌਥੀ ਆਰਥਕ ਸ਼ਕਤੀ ਬਣ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖੇਤੀਬਾੜੀ, ਬਾਗਬਾਨੀ, ਡੇਅਰੀ, ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਤਕਨੀਕ ਅਪਣਾ ਕੇ ਕਿਸਾਨਾਂ ਨੂੰ ਵਿਵਿਧੀਕਰਣ ਲਈ ਪ੍ਰੋਤਸਾਹਿਤ ਕਰਨ। ਜੇਕਰ ਇੰਨ੍ਹਾਂ ਖੇਤਰਾਂ ਵਿੱਚ ਭਾਰਤ ਉਨੱਤ ਬਣ ਜਾਵੇ ਤਾਂ ਜਲਦੀ ਹੀ ਵਿਸ਼ਵ ਦੀ ਤੀਜੀ ਆਰਥਕ ਸ਼ਕਤੀ ਬਣ ਸਕਦਾ ਹੈ।

Have something to say? Post your comment

 

More in Haryana

ਖਰੀਫ਼ ਸੀਜ਼ਨ -2025 ਲਈ ਹਰਿਆਣਾ ਵਿੱਚ ਨਹੀਂ ਹੈ ਖਾਦ ਦੀ ਕਿੱਲਤ : ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ

ਸੜਕ ਸੁਰੱਖਿਆ ਲਈ ਹਰਿਆਣਾ ਨੂੰ ਮਿਲਣਗੇ 150 ਕਰੋੜ ਰੁਪਏ

ਫਰੀਦਾਬਾਦ ਵਿੱਚ 14 ਅਗਸਤ ਨੂੰ ਮਨਾਇਆ ਜਾਵੇਗਾ ਰਾਜ ਪੱਧਰੀ ਵਿਭਾਜਨ ਵਿਭੀਸ਼ਿਕਾ ਯਾਦਗਾਰੀ ਦਿਵਸ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਸੰਕਲਪ ਪੱਤਰ ਦੇ ਵਾਅਦਿਆਂ ਨੂੰ ਅਧਿਕਾਰੀ ਪ੍ਰਾਥਮਿਕਤਾ ਨਾਲ ਪੂਰਾ ਕਰਨ : ਖੇਤੀਬਾੜੀ ਮੰਤਰੀ

ਹਰਿਆਣਾ ਸਰਕਾਰ ਸੂਬੇ ਵਿੱਚ ਪ੍ਰਦੂਸ਼ਣ ਮੁਕਤ ਆਵਾਜਾਈ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ : ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਹਰਿਆਣਾ ਸਰਕਾਰ ਨੇ ਐਸਏਐਸ ਕੈਡਰ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਹਰਿਆਣਾ ਸੇਵਾ ਦਾ ਅਧਿਕਾਰ ਕਮੀਸ਼ਨ ਨੇ ਐਚ.ਐਸ.ਵੀ.ਪੀ. ਦਫ਼ਤਰਾਂ ਦੀ ਲਾਪਰਵਾਈ 'ਤੇ ਜਤਾਈ ਕੜੀ ਨਾਰਾਜ਼ਗੀ

ਹਰਿਆਣਾ ਵਿੱਚ 130 ਤੋਂ ਵੱਧ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ

ਏਕ ਭਾਰਤ-ਸ਼੍ਰੇਸ਼ਠ ਭਾਰਤ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਅੰਤਰ-ਰਾਜੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਹੋਵੇਗਾ ਆਯੋਜਨ : ਗੌਰਵ ਗੌਤਮ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੜਕ ਪ੍ਰਣਾਲੀ ਮਜਬੂਤੀ ਸਬੰਧੀ ਕੀਤੀ ਮੀਟਿੰਗ