ਪੁਲਿਸ ਵਿਭਾਗ ਵਿੱਚ ਕਾਂਸਟੇਬਲ ਦੇ 20 ਫੀਸਦੀ ਅਹੁਦੇ ਅਗਨੀਵੀਰਾਂ ਲਈ ਰਾਖਵਾਂ - ਮੁੱਖ ਮੰਤਰੀ
ਚੰਡੀਗੜ੍ਹ : ਪੱਛਮੀ ਕਮਾਨ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਲੇਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਨੇ ਰਾਸ਼ਟਰ ਦੀ ਅਖੰਡਤਾ ਦੀ ਰੱਖਿਆ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਸੇਨਾ, ਵਿਸ਼ੇਸ਼ ਰੂਪ ਨਾਲ ਪੱਛਮੀ ਕਮਾਨ ਦੇ ਮਿਸਾਲੀ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸੇਨਾ ਕਮਾਂਡਰ ਨੇ ਵੀ ਆਪ੍ਰੇਸ਼ਨ ਸਿੰਦੂਰ ਦੌਰਾਨ ਨਾਗਰਿਕ-ਸੇਨਾ ਦੇ ਸਹਿਯੋਗ ਦੇ ਸਾਰੇ ਪਹਿਲੂਆਂ ਵਿੱਚ ਸੂਬਾ ਸਰਕਾਰ ਵੱਲੋਂ ਅਟੁੱਟ ਸਮਰਥਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਰਾਜ ਪ੍ਰਸਾਸ਼ਨ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ।
ਮੀਟਿੰਗ ਵਿੱਚ ਸੇਨਾ ਕਮਾਂਡਰ ਨੇ ਅਗਨੀਵੀਰਾਂ ਦੇ ਸੇਵਾ-ਬਾਅਦ ਰੁਜਗਾਰ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਾਣੂ ਕਰਾਇਆ ਕਿ ਹਰਿਆਣਾ ਸੂਬਾ ਕੈਬੀਨੇਟ ਨੇ ਪੁਲਿਸ ਵਿਭਾਗ ਵਿੱਚ ਪੁਲਿਸ ਕਾਂਸਟੇਬਲਾਂ ਦੀ ਭਰਤੀ ਵੱਚ ਅਗਨੀਵੀਰਾਂ ਲਈ 20 ਫੀਸਦੀ ਰਾਖਵਾਂ ਦਾ ਪ੍ਰਾਵਧਾਨ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲ ਸੂਬਾ ਹੈ, ਜਿਸ ਨੇ ਫੌਜੀ ਸੇਵਾ ਦੇ ਬਾਅਦ ਅਗਨੀਵੀਰਾਂ ਲਈ ਨੌਕਰੀ ਦੇ ਮੌਕੇ ਯਕੀਨੀ ਕਰ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅ ਕਰਨ ਦਾ ਕੰਮ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਅਗਨੀਵੀਰਾਂ ਦੀ ਸਹਾਇਤਾ ਅਤੇ ਉਨ੍ਹਾਂ ਦੀ ਭਲਾਈ ਲਈ ਸੁਬਾ ਸਰਕਾਰ ਵੱਲੋਂ ਕਈ ਹੋਰ ਮਹਤੱਵਪੂਰਣ ਫੈਸਲੇ ਵੀ ਕੀਤੇ ਗਏ ਹਨ।
ਮੀਟਿੰਗ ਦੌਰਾਨ, ਮੁੱਖ ਮੰਤਰੀ ਨੇ ਉਨ੍ਹਾ ਚੁਨਿੰਦਾ ਖੇਤਰਾਂ ਵਿੱਚ ਸੇਨਾ ਕੈਂਟੀਨ ਖੋਲਣ ਦੀ ਜਰੂਰਤ 'ਤੇ ਵੀ ਚਾਨਣ ਪਾਇਆ, ਜੋ ਜਰੂਰੀ ਮਾਨਦੰਡਾਂ ਅਤੇ ਨਿਯਮਾਂ ਨੂੰ ਪੂਰਾਾ ਕਰਦੇ ਹਨ। ਸੇਨਾ ਕਮਾਂਡਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ 'ਤੇ ਜਲਦੀ ਹੀ ਵਿਚਾਰ ਕਰ ਸਕਾਰਾਤਮਕ ਫੈਸਲਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਸੇਨਾ ਕਮਾਂਡਰ ਨੇ ਸੇਨਾ ਕਰਮਚਾਰੀਆਂ ਦੀ ਮਹਤੱਵਪੂਰਣ ਆਵਾਸ ਜਰੂਰਤਾਂ ਨੂੰ ਪੂਰਾ ਕਰਨ ਲਈ ਸੇਨਾ ਭਲਾਈ ਆਵਾਸ ਸੰਗਠਨ ਨੂੰ ਜਮੀਨ ਅਲਾਟ ਕਰਨ ਦੀ ਵੀ ਅਪੀਲ ਕੀਤੀ।
ਮੀਟਿੰਗ ਦੌਰਾਨ ਕਈ ਹੋਰ ਮਾਮਲਿਆਂ 'ਤੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸਾਬਕਾ ਫੌਜੀਆਂ ਦੀ ਭਲਾਈ, ਸ਼ਹੀਦਾਂ ਲਈ ਅਨੁਗ੍ਰਹਿ ਰਕਮ ਦਾ ਪ੍ਰਾਵਧਾਨ, ਸਾਬਕਾ ਫੌਜੀਆਂ ਅਤੇ ਉਨ੍ਹਾ ਦੇ ਆਸ਼ਰਿਤਾਂ ਲਈ ਨੌਕਰੀ ਵਿੱਚ ਰਾਖਵਾਂ ਕੋਟੇ ਨੂੰ ਸਖਤ ਲਾਗੂ ਕਰਨਾ ਆਦਿ ਸ਼ਾਮਿਲ ਹਨ। ਨਾਲ ਹੀ ਫੌਜੀ ਅਤੇ ਨੀਮ-ਫੌਜੀ ਭਲਾਈ ਵਿਭਾਗ ਵਿੱਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਦੀ ਜਰੂਰਤ 'ਤੇ ਵੀ ਚਰਚਾ ਕੀਤੀ ਗਈ ਤਾਂ ਜੋ ਇਸ ਦਾ ਕੁਸ਼ਲ ਸੰਚਾਲਨ ਯਕੀਨੀ ਕੀਤਾ ਜਾ ਸਕੇ।