Thursday, July 17, 2025
BREAKING NEWS
ਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤDSP ਗੁਰਸ਼ੇਰ ਸਿੰਘ ਸੰਧੂ ਦੀਆਂ ਵਧੀਆਂ ਮੁਸ਼ਕਿਲਾਂਰੁਦਰਪ੍ਰਯਾਗ ; ਅਲਕਨੰਦਾ ਨਦੀ ‘ਚ ਡਿੱਗੀ ਬੱਸਖਰੜ ; ਵਿਦਿਆਰਥਣ ਨੇ 13ਵੀਂ ਮੰਜ਼ਿਲ ਤੋਂ ਮਾਰੀ ਛਾਲ ਆਪਣੀ ਜੀਵਨ ਲੀਲਾ ਕੀਤੀ ਸਮਾਪਤ

International

ਟਰੰਪ ਨੇ ਬਣਾਇਆ ਨਵਾਂ ਕਾਨੂੰਨ ; ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ

May 20, 2025 05:31 PM
SehajTimes

ਅਮਰੀਕਾ : ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਨੂੰ ਟੇਕ ਇਟ ਡਾਊਨ ਐਕਟ ਨਾਮੀਂ ਇੱਕ ਇਤਿਹਾਸਕ ਕਾਨੂੰਨ ‘ਤੇ ਦਸਤਖਤ ਕੀਤੇ। ਇਸ ਕਾਨੂੰਨ ਦਾ ਉਦੇਸ਼ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ ਜੋ ਬਿਨਾਂ ਇਜਾਜ਼ਤ ਦੇ ਇੰਟਰਨੈੱਟ ‘ਤੇ ਕਿਸੇ ਦੀਆਂ ਵੀ ਅਸ਼ਲੀਲ ਜਾਂ ਨਿੱਜੀ ਫੋਟੋਆਂ ਅਤੇ ਵੀਡੀਓ ਅਪਲੋਡ ਕਰਦੇ ਹਨ। ਡੀਪਫੇਕ ਅਤੇ ਰਿਵੈਂਜ ਪੋਰਨ ਵਰਗੇ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੌਕੇ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੀ ਸੀ। ਇਸ ਕਾਨੂੰਨ ਨੂੰ ਪਾਸ ਕਰਵਾਉਣ ਵਿੱਚ ਮੇਲਾਨੀਆ ਨੇ ਅਹਿਮ ਭੂਮਿਕਾ ਨਿਭਾਈ ਹੈ। ਮੇਲਾਨੀਆ ਨੇ ਮਾਰਚ ਵਿੱਚ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆ ਕੇ ਸੰਸਦ ਮੈਂਬਰਾਂ ਨਾਲ ਇਸ ਬਿੱਲ ਬਾਰੇ ਗੱਲ ਕੀਤੀ ਅਤੇ ਇਸ ਦਾ ਸਮਰਥਨ ਮੰਗਿਆ ਸੀ।

ਕਾਨੂੰਨ ਮੁਤਾਬਕ ਜੇ ਕੋਈ ਪੀੜਤ ਸ਼ਿਕਾਇਤ ਕਰਦਾ ਹੈ ਤਾਂ ਸਬੰਧਤ ਸਾਈਟ ਨੂੰ 48 ਘੰਟਿਆਂ ਦੇ ਅੰਦਰ ਉਸ ਸਮੱਗਰੀ ਨੂੰ ਹਟਾਉਣਾ ਹੋਵੇਗਾ। ਨਾਲ ਹੀ ਅਜਿਹੀਆਂ ਸਾਰੀਆਂ ਡੁਪਲੀਕੇਟ ਕਾਪੀਆਂ ਨੂੰ ਵੀ ਮਿਟਾਉਣਾ ਪਵੇਗਾ। ਮੇਲਾਨੀਆ ਟਰੰਪ ਨੇ ਇਸ ਕਾਨੂੰਨ ਬਾਰੇ ਬਿਆਨ ਦਿੱਤਾ। ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਅੱਜ ਦੀ ਪੀੜ੍ਹੀ, ਖਾਸ ਕਰਕੇ ਕੁੜੀਆਂ, ਆਪਣੀਆਂ ਤਸਵੀਰਾਂ ਨੂੰ ਆਨਲਾਈਨ ਗਲਤ ਤਰੀਕੇ ਨਾਲ ਦੇਖਦੀਆਂ ਹਨ। ਉਸ ਨੇ ਇੱਕ ਪੀੜਤ ਨੂੰ ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਲਈ ਵੀ ਸੱਦਾ ਦਿੱਤਾ ਸੀ ਤਾਂ ਜੋ ਇਸ ਮੁੱਦੇ ਨੂੰ ਹੋਰ ਪ੍ਰਮੁੱਖਤਾ ਨਾਲ ਉਠਾਇਆ ਜਾ ਸਕੇ।

ਰਾਸ਼ਟਰਪਤੀ ਟਰੰਪ ਨੇ ਮਜ਼ਾਕ ਵਿੱਚ ਕਿਹਾ ਕਿ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਵੀ ਇਸ ਕਾਨੂੰਨ ਦੀ ਵਰਤੋਂ ਕਰਾਂਗਾ। ਮੇਰੇ ਤੋਂ ਮਾੜਾ ਆਨਲਾਈਨ ਕਿਸੇ ਨਾਲ ਵੀ ਸਲੂਕ ਨਹੀਂ ਹੁੰਦਾ।

Have something to say? Post your comment

 

More in International

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਰੋਜ਼ਾਨਾ 3000 ਲੋਕਾਂ ਨੂੰ ਕਰੋ ਗ੍ਰਿਫ਼ਤਾਰ

ਅਮਰੀਕਾ ; ਐਲੋਨ ਮਸਕ ਨੇ ਟਰੰਪ ਦੇ ਵਿਸ਼ੇਸ਼ ਸਲਾਹਕਾਰ ਵਜੋਂ ਦਿੱਤਾ ਅਸਤੀਫਾ

ਭਾਰਤ ; ਪਾਕਿ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ ਦੇਸ਼ ਛੱਡਣ ਦੇ ਹੁਕਮ

ਟਰੰਪ ਦਾ ਫੈਸਲਾ ‘ਅਮਰੀਕਾ ‘ਚ ਟਰੱਕ ਚਲਾਉਣਾ ਹੈ ਤਾਂ ਸਿੱਖਣੀ ਹੋਵੇਗੀ ਅੰਗਰੇਜ਼ੀ

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ