ਪਟਿਆਲਾ : ਮਨਰਾਜ ਸਿੰਘ ਸਪੁੱਤਰ ਜਸਵਿੰਦਰ ਸਿੰਘ ਨੇ ਬਾਰਵੀਂ ਜਮਾਤ ਮੈਡੀਕਲ ਸਟਰੀਮ ਦੇ ਵਿੱਚ 97.2% ਨੰਬਰ ਲੈ ਕੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਦਾ ਸਿਹਰਾ ਪਲੇ ਵੇਜ ਸਕੂਲ ਦੇ ਚੇਅਰਮੈਨ ਡਾ ਰਾਜਦੀਪ ਸਿੰਘ, ਸ੍ਰੀ ਹਰੀਸ਼ ਰਾਵਤ ਜੀ ਅਤੇ ਐਸ ਪੀ ਸਿੰਘ ਸਰ ਨੂੰ ਜਾਂਦਾ ਹੈ। ਡਾ ਰਾਜਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਮਨਰਾਜ ਸਿੰਘ ਨੇ ਖੇਡਾਂ ਵਿੱਚ ਨੈਸ਼ਨਲ ਲੈਵਲ ਤੇ ਬੇਸਬਾਲ ਦੇ ਵਿੱਚ ਮੱਲਾਂ ਮਾਰੀਆਂ ਨੇ ਅੱਜ ਉੱਥੇ ਮੈਡੀਕਲ ਸਟਰੀਮ ਦੇ ਵਿੱਚ 97.20% ਨੰਬਰ ਲੈ ਕੇ ਸਕੂਲ ਦਾ ਨਾਮ ਮੈਰਿਟ ਲਿਸਟ ਵਿੱਚ ਆ ਕੇ ਚਮਕਾਇਆ ਹੈ।