ਹਰਿਆਣਾ ਵਿੱਚ ਖਤਮ ਹੋਇਆ ਖਰਚੀ-ਪਰਚੀ ਦਾ ਦੌਰ, ਹੁਣ ਮੈਰਿਟ ਆਧਾਰ 'ਤੇ ਮਿਲਦੀ ਹੈ ਸਰਕਾਰੀ ਨੋਕਰੀਆਂ - ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ 25 ਨਵੇਂ ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਇਸ ਉਪਲਬਧੀ 'ਤੇ ਬੀਡੀਪੀਓ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਗ੍ਰਾਮੀਣ ਹਰਿਆਣਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਉਣਗੇ।
ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ 'ਤੇ ਪ੍ਰਬੰਧਿਤ ਪ੍ਰੋਗਰਾਮ ਵਿੱਚ ਨਵੇਂ-ਨਿਯੁਕਤ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਵਿਜਨ ਨੁੰ ਸਾਕਾਰ ਕਰਨ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਮਹਤੱਵਪੂਰਣ ਭੁਮਿਕਾ ਹੋਵੇਗੀ। ਵਿਕਸਿਤ ਭਾਰਤ ਦੀ ਯਾਤਰਾ ਲਿਖਣ ਦੀ ਪਟਕਥਾ ਦਾ ਕੰਮ ਤੁਹਾਡੇ ਹੱਥ ਨਾਲ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਅਧਿਕਾਰੀਆਂ ਦੇ ਨਿਯੁਕਤ ਹੋਣ ਨਾਲ ਵਿਭਾਗ ਵਿੱਚ ਬੀਡੀਪੀਓ ਦੀ ਕਮੀ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਪ੍ਰਸਾਸ਼ਨ ਦੇ ਅਗਰਿਮ ਲਾਇਨ ਦੇ ਅਧਿਕਾਰੀ ਹੋਣ ਦੇ ਨਾਤੇ ਤੁਹਾਡੀ ਸਾਰਿਆਂ ਦੀ ਭੁਮਿਕਾ ਸਿਰਫ ਪ੍ਰਸਾਸ਼ਨਿਕ ਨਹੀਂ ਸੋਵ ਬਦਲਾਅਕਾਰੀ ਵੀ ਹਨ। ਤੁਹਾਡੇ ਮਜਬੂਤ ਪੇਂਡੂ ਢਾਂਚੇ ਤਿਆਰ ਕਰਨ, ਪੰਚਾਇਤੀ ਰਾਜ ਅਦਾਰਿਆਂ ਨੂੰ ਮਜਬੂਤ ਬਨਾਉਣ ਅਤੇ ਭਲਾਈਕਾਰੀ ਯੋਜਨਾਵਾਂ ਦੇ ਪ੍ਰਭਾਵੀ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ।
ਹਰਿਆਣਾ ਵਿੱਚ ਖਤਮ ਹੋਇਆ ਖਰਚੀ-ਪਰਚੀ ਦਾ ਦੌਰ, ਹੁਣ ਮੈਰਿਟ ਆਧਾਰ 'ਤੇ ਮਿਲਦੀ ਹੈ ਸਰਕਾਰੀ ਨੋਕਰੀਆਂ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਚੋਣ ਪੂਰੀ ਤਰ੍ਹਾ ਮੈਰਿਟ ਆਧਾਰ 'ਤੇ ਹੋਇਆ ਹੈ। ਇਹ ਹਰਿਆਣਾ ਦੀ ਨਵੀਂ ਕੰਮ ਸਭਿਆਚਾਰ ਦਾ ਪ੍ਰਤੀਕ ਹੈ। ਮੌਜੂਦਾ ਸਰਕਾਰ ਨੇ ਖਰਚੀ-ਪਰਚੀ ਦੀ ਵਿਵਸਥਾ ਨੂੰ ਖਤਮ ਕਰ ਕੇ ਇਹ ਯਕੀਨੀ ਕੀਤਾ ਹੈ ਕਿ ਸਿਰਫ ਯੋਗ ਉਮੀਦਵਾਰਾਂ ਨੂੰ ਹੀ ਸਰਕਾਰ ਸੇਵਾ ਵਿੱਚ ਥਾ ਮਿਲੀ। ਅੱਜ ਗਰੀਬ ਪਰਿਵਾਰਾਂ ਦੇ ਬੱਚੇ ਵੀ ਬਿਨ੍ਹਾ ਪਰਚੀ ਅਤੇ ਬਿਨ੍ਹਾ ਖਰਚੀ ਦੇ ਆਪਣੀ ਮਿਹਨਤ ਦੇ ਜੋਰ 'ਤੇ ਐਚਸੀਐਸ ਅਤੇ ਬੀਡੀਪੀਓ ਦੇ ਅਹੁਦਿਆਂ 'ਤੇ ਚੁਣੇ ਜਾ ਰਹੇ ਹਨ।
ਇਮਾਨਦਾਰੀ ਤੇ ਜਿਮੇਵਾਰੀ ਨਾਂਲ ਕੰਮ ਕਰਦੇ ਹੋਏ ਜਨ ਸਮਸਿਆਵਾਂ ਦਾ ਕਰਨ ਹੱਲ
ਮੁੱਖ ਮੰਤਰੀ ਨੇ ਕਿਹਾ ਕਿ ਬੀਡੀਪੀਓ ਵਜੋ ਤੁਸੀਂ ਸਾਰੇ ਸਰਕਾਰ ਦਾ ਚਿਹਰਾ ਹੋ, ਆਮਜਨਤਾ ਤੁਹਾਨੂੰ ਸਰਕਾਰ ਵਜੋ ਦੇਖਦੇ ਹਨ ਅਤੇ ਬਹੁਤ ਸਾਰੇ ਉਮੀਂਦਾਂ ਰੱਖਦੇ ਹਨ। ਬੀਡੀਪੀਓ ਪਿੰਡ ਦੇ ਨਾਲ ਸਿੱਧੇ ਤੌਰ 'ਤੇ ਜੁੜੇ ਹੁੰਦੇ ਹਨ, ਇਸ ਲਈ ਪਿੰਡ ਦੇ ਵਿਕਾਸ ਵਿੱਚ ਅਤੇ ਸਰਕਾਰ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ 'ਤੇ ਉਤਾਰਣ ਵਿੱਚ ਤੁਹਾਡੀ ਸਾਰਿਆਂ ਦੀ ਮੁੱਖ ਭੁਮਿਕਾ ਰਹੇਗੀ। ਲੋਕਾਂ ਨੂੰ ਜੋ ਉਮੀਦਾਂ ਤੁਹਾਡੇ ਤੋਂ ਹੋਣਗੀਆਂ, ਉਨ੍ਹਾਂ ਉਮੀਦਾਂ 'ਤੇ ਸਦਾ ਖਰਾ ਉਤਰਣ ਦਾ ਕੰਮ ਕਰਨ ਅਤੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ੧ਦੋਂ ਵੀ ਕੋਈ ਆਮਜਨ ਤੁਹਾਡੇ ਕੋਲ ਆਵੇ ਤਾਂ ਉਸ ਦੀ ਗੱਲ ਨੁੰ ਧਿਆਨ ਨਾਲ ਸੁਣ ਕੇ ਉਨ੍ਹਾਂ ਦੀ ਸਮਸਿਆ ਦਾ ਹੱਲ ਕਰਨ ਅਤੇ ਜਨਸੇਵਾ ਦੀ ਆਪਣੀ ਜਿਮੇਵਾਰੀ ਨੂੰ ਨਿਭਾਉਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਵਿਅਕਤ ਕੀਤਾ ਕਿ ਨਵੇਂ-ਨਿਯੁਕਤ ਬੀਡੀਪੀਓ ਸਰਕਾਰ ਦੇ ਭਰੋਸੇ 'ਤੇ ਖਰਾ ਉਤਰਣਗੇ ਅਤੇ ਗ੍ਰਾਮੀਣ ਹਰਿਆਣਾ ਵਿੱਚ ਤੇਜੀ ਅਤੇ ਪ੍ਰਭਾਵੀ ਵਿਕਾਸ ਨੁੰ ਗਤੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸਿਰਫ ਅਧਿਕਾਰੀਆਂ ਦੀ ਨਿਯੁਕਤੀ ਨਹੀਂ ਕਰ ਰਹੇ, ਸਗੋ ਅਸੀਂ ਆਪਣੇ ਪਿੰਡਾਂ ਨੂੰ ਨਵੀਂ ਉਰਜਾ ਅਤੇ ਜਿਮੇਵਾਰੀ ਅਗਵਾਈ ਹੇਠ ਮਜਬੂਤ ਬਣਾ ਰਹੇ ਹਨ।
ਵਰਨਣਯੋਗ ਹੈ ਕਿ ਭਰਤੀ ਪ੍ਰਕ੍ਰਿਆ ਦਾ ਪ੍ਰਬੰਧ ਹਰਿਆਣਾ ਲੋਕ ਸੇਵਾ ਕਮਿਸ਼ਨ ਵੱਲੋਂ ਕੀਤਾ ਗਿਆ ਸੀ, ਜਿਸ ਨੇ ਮਾਰਚ 2024 ਵਿੱਚ ਹਰਿਆਣਾ ਸਿਵਲ ਸੇਵਾ ਅਤੇ ਸਬੰਧਿਤ ਸੇਵਾਵਾਂ ਦੀ ਮੁੱਖ ਪ੍ਰੀਖਿਆ ਪ੍ਰਬੰਧਿਤ ਕੀਤੀ ਗਈ ਸੀ। ਇੰਟਰਵਿਊ ਦੇ ਬਾਅਦ, ਵੱਖ-ਵੱਖ ਅਹੁਦਿਆਂ ਲਈ 113 ਉਮੀਦਵਾਰਾਂ ਦਾ ਚੋਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 34 ਉਮੀਦਵਾਰਾਂ ਦਾ ਬੀਡੀਪੀਓ ਦੇ ਅਹੁਦੇ ਲਈ ਚੋਣ ਹੋਇਆ ਸੀ। ਹਾਲਾਂਕਿ ਇੱਕ ਸਿਵਲ ਪਟੀਸ਼ਨ ਕਾਰਨ ਇਹ ਨਿਯੁਕਤੀ ਪ੍ਰਕ੍ਰਿਆ ਕੁੱਝ ਸਮੇਂ ਲਈ ਅਦਾਲਤ ਵਿੱਚ ਪੈਂਡਿੰਗ ਰਹੀ। ਸੂਬਾ ਸਰਕਾਰ ਨੇ ਨਿਆਂ ਅਤੇ ਪ੍ਰਕ੍ਰਿਆ ਦੀ ਪਾਰਦਰਸ਼ਿਤਾ ਯਕੀਨੀ ਕਰਨ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸਰਗਰਮ ਰੂਪ ਨਾਲ ਪੈਰਵੀ ਕੀਤੀ। ਲਗਭਗ 11 ਮਹੀਨੇ ਦੀ ਨਿਆਂਇਕ ਪ੍ਰਕ੍ਰਿਆ ਦੇ ਬਾਅਦ ਮਾਮਲਾ ਸੁਲਝਿਆ ਅਤੇ ਆਖੀਰੀ ਨਿਯੁਕਤੀਆਂ ਸੰਭਵ ਹੋ ਸਕੀਆਂ। ਅੱਜ ਦੇ ਪ੍ਰੋਗਰਾਮ ਵਿੱਚ ਮੌਜੂਦ 25 ਉਮੀਦਵਾਰਾਂ ਨੂੰ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਸੌਂਪੇ।
ਇਮਾਨਦਾਰੀ ਨਾਲ ਕੰਮ ਕਰਦੇ ਹੋਏ ਹਰਿਆਣਾ ਸਰਕਾਰ ਦੇ ਅੰਤੋਂਦੇਯ ਉਥਾਨ ਤੇ ਗ੍ਰਾਮੀਣ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ - ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਨਵੇਂ ਨਿਯੁਕਤ ਬੀਡੀਪੀਓ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀਂ ਸਾਰੇ ਜਿਮੇਵਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਹਰਿਆਣਾ ਸਰਕਾਰ ਦੇ ਅੰਤੋਂਦੇਯ ਉਥਾਨ ਤੇ ਗ੍ਰਾਮੀਣ ਵਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਦਾ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਦਾ ਸਮੂਚਾ ਵਿਕਾਸ ਤਾਂਹੀ ਸੰਭਵ ਹੈ ਜਦੋਂ ਪ੍ਰਸਾਸ਼ਨਿਕ ਅਧਿਕਾਰੀ ਜਨਸਰੋਕਾਰਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਪਾਰਦਰਸ਼ਿਤਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਨ। ਤੁਸੀਂ ਸਾਰੇ ਅਧਿਕਾਰੀ ਪਿੰਡਾਂ ਲਈ ਇੱਕ ਪੇ੍ਰਰਣਾਸਰੋਤ ਬਨਣ ਅਤੇ ਪੰਚਾਇਤੀ ਰਾਜ ਅਦਾਰਿਆਂ ਨੂੰ ਮਜਬੂਤ ਬਨਾਉਣ ਵਿੱਚ ਸਰਗਰਮ ਭੁਮਿਕਾ ਨਿਭਾਉਣ।
ਇਸ ਮੌਕੇ 'ਤੇ ਐਡਵੋਕੇਟ ਜਨਰਲ ਪਰਵਿੰਦਰ ਚੌਹਾਨ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਡੀਕੇ ਬੇਹਰਾ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।