ਚੰਡੀਗੜ੍ਹ : ਹਰਿਆਣਾ ਸਰਕਾਰ ਸੂਬੇ ਦੀ ਸਿਹਤ ਸੇਵਾਵਾਂ ਨੂੰ ਹੋਰ ਵੱਧ ਮਜਬੂਤ ਅਤੇ ਸਰਲ ਬਨਾਉਣ ਲਈ ਪ੍ਰਤੀਬੱਧ ਹੈ। ਇਸ ਦਿਸ਼ਾ ਵਿੱਚ ਰਾਜ ਦੇ ਵੱਖ-ਵੱਖ ਮੈਡੀਕਲ ਅਦਾਰਿਆਂ ਵਿੱਚ ਮਾਹਰ ਡਾਕਟਰਾਂ ਦੀ ਨਿਯੁਕਤੀ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।
ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੈ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੁੰਹ ਜਿਲ੍ਹੇ ਵਿੱਚ ਸਥਿਤ ਨਲਹੜ ਦੇ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ ਵਿੱਚ ਕੋਰਿਆਵਾਸ ਸਥਿਤ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ ਲਈ ਸੀਨੀਅਰ ਰੇਜੀਡੇਂਅ ਦੀ ਨਿਯੁਕਤੀ ਲਈ 8 ਤੋਂ 10 ਮਈ, 2025 ਤੱਕ ਇੰਟਰਵਿਊ ਪ੍ਰਬੰਧਿਤ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰਕ੍ਰਿਆ ਮੈਡੀਕਲ ਕਾਲਜ ਵਿੱਚ ਮਾਹਰ ਡਾਕਰਟਰਾਂ ਦੀ ਨਿਯੁਕਤੀ ਕਰਨ, ਮੈਡੀਕਲ ਸਿਖਿਆ ਨੂੰ ਮਜਬੂਤ ਕਰਨ ਅਤੇ ਆਮ ਨਾਗਰਿਕਾਂ ਨੂੰ ਗੁਣਵੱਤਾਪੂਰਣ ਇਲਾਜ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਪ੍ਰਭਾਵੀ ਕਦਮ ਹੈ।
ਇੰਨ੍ਹਾਂ ਮਾਹਰ ਡਾਕਟਰਾਂ ਦੀ ਨਿਯੁਕਤੀ ਜਨਰਲ ਸਰਜਰੀ, ਜਨਰਲ ਮੈਡੀਸਿਨ, ਆਰਥੋਪੈਂਡਿਕਸ, ਏਨੇਸਥੀਤਿਆ, ਚਰਮ ਅਤੇ ਯੌਨ ਰੋਗ, ਪੈਥੋਲਾਜੀ, ਏਨਾਟਾਮੀ ਆਦਿ ਬ੍ਰਾਚਾਂ ਵਿੱਚ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ ਇਹ ਚੋਣ ਪ੍ਰੋਵਿਜਨਲ ਹੈ ਅਤੇ ਉਮੀਦਵਾਰਾਂ ਦਾ ਆਖੀਰੀ ਚੋਣ ਮੂਲ ਦਸਤਾਵੇਜਾਂ ਦੀ ਤਸਦੀਕ ਦੇ ਬਾਅਦ ਹੀ ਵੈਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਸੂਬੇ ਦੇ ਹਰੇਕ ਨਾਗਰਿਕ ਨੂੰ ਗੁਣਵੱਤਾਪੂਰਣ ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਅਤੇ ਸਾਰੇ ਜਿਲ੍ਹਿਆਂ ਵਿੱਚ ਡਾਕਟਰਾਂ ਦੀ ਉਪਲਬਧੀਆਂ ਯਕੀਨੀ ਕਰਨਾ ਹੈ। ਇਹ ਨਿਯੁਕਤੀ ਪ੍ਰਕ੍ਰਿਆ ਇਸ ਦਿਸ਼ਾ ਵਿੱਚ ਇੱਕ ਮਜਬੂਤ ਅਤੇ ਸਾਰਥਕ ਯਤਨ ਹੈ, ਜਿਸ ਨਾਲ ਹਰਿਆਣਾ ਵਿੱਚ ਸਿਹਤ ਸੇਵਾਵਾਂ ਮਜਬੁਤ ਹੋਣਗੀਆਂ।