ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ। ਖੇਤੀਬਾੜੀ ਦੇ ਖੇਤਰ ਵਿੱਚ ਕਈ ਨਵੇਂ ਮੌਕਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਅਸੀਂ ਇੰਨ੍ਹਾਂ ਮੌਕਿਆਂ ਦਾ ਸਹੀ ਢੰਗ ਨਾਲ ਵਰਤੋ ਕਰਾਂਗੇ।
ਸ੍ਰੀ ਰਾਣਾ ਅੱਜ ਨਵੀਂ ਦਿੱਲੀ ਵਿੱਚ ਖੇਤੀ ਖਰੀਫ ਮੁਹਿੰਮ 2025 'ਤੇ ਪ੍ਰਬੰਧਿਤ ਕੌਮੀ ਸਮੇਲਨ ਵਿੱਚ ਬੋਲ ਰਹੇ ਸਨ। ਇਸ ਮੌਕੇ 'ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋ ਮੌਜੂਦ ਸਨ।
ਇਸ ਸਮੇਲਨ ਵਿੱਚ 10 ਤੋਂ ਵੱਧ ਸੂਬਿਆਂ ਦੇ ਖੇਤੀਬਾੜੀ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਕਈ ਮਾਹਰਾਂ ਨੇ ਵਰਚੂਅਲ ਢੰਗ ਨਾਲ ਵੀ ਜੁੜ ਕੇ ਖੇਤੀਬਾੜੀ ਖੇਤਰ ਦੀ ਉਨੱਤੀ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਸਹਿਮਤੀ ਜਤਾਈ
ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਖੇਤੀ ਖਰੀਫ ਮੁਹਿੰਮ 2025 'ਤੇ ਕੌਮੀ ਸਮੇਲਨ ਦਾ ਪ੍ਰਬੰਧ ਬਹੁਤ ਮਹਤੱਵਪੂਰਣ ਹੈ ਅਤੇ ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕਰਦਾ ਹਾਂ। ਇਸ ਸਮੇਲਨ ਨੇ ਸਾਡੇ ਕਿਸਾਨਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਅਤੇ ਮੌਕੇ ਪ੍ਰਦਾਨ ਕੀਤੇ ਹਨ। ਸਾਨੁੰ ਮਾਣ ਹੈ ਕਿ ਕੇਂਦਰ ਸਰਕਾਰ ਖੇਤੀ ਖੇਤਰ ਦੀ ਉਨੱਤੀ ਲਈ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਵਿਗਿਆਨਕਾਂ ਵੱਲੋਂ ਝੋਨੇ ਦੀ ਦੋ ਨਵੀਂ ਕਿਸਮਾਂ ਵਿਕਸਿਤ ਕੀਤੀ ਗਈਆਂ ਹਨ, ਜਿਨ੍ਹਾਂ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ। ਹੁਣ ਫਸਲ 20 ਦਿਨ ਪਹਿਲਾਂ ਤਿਆਰ ਹੋ ਜਾਵੇਗੀ, ਪਾਣੀ ਦੀ ਬਚੱਤ ਹੋਵੇਗੀ, ਅਤੇ ਮੀਥੇਨ ਗੈਸ ਦਾ ਉਤਸਰਜਨ ਘੱਟ ਹੋਵੇਗਾ। ਜਲਦੀ ਹੀ ਇਹ ਕਿਸਮਾਂ ਕਿਸਾਨਾਂ ਨੂੰ ਉਪਲਬਧ ਕਰਾਈ ਜਾਣਗੀਆਂ। 2014 ਦੇ ਬਾਅਦ ਸਾਡੇ ਵਿਗਿਆਨਕਾਂ ਨੇ 2,900 ਨਵੀਂ ਕਿਸਮਾਂ ਦਾ ਵਿਕਾਸ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਹਰਿਆਣਾ ਸਰਕਾਰ ਦਾ ਵੀ ਮੁੱਖ ਉਦੇਸ਼ ਉਤਪਾਦਨ ਵਧਾਉਣਾ, ਉਤਪਾਦਨ ਦੀ ਲਾਗਤ ਨੂੰ ਘਟਾਉਣਾ, ਉਤਪਾਦਾਂ ਦੇ ਸਹੀ ਮੁੱਲ ਯਕੀਨੀ ਕਰਲਾ, ਆਪਦਾ ਦੇ ਸਮੇਂ ਕਿਸਾਨਾਂ ਨੂੰ ਸਹਾਇਤਾ ਦੇਣਾ ਅਤੇ ਫੱਲਾਂ ਅਤੇ ਫੁੱਲਾਂ ਦੀ ਖੇਤੀ ਨੂੰ ਪ੍ਰੋਤਸਾਹਨ ਦੇਣਾ ਹੈ।
ਸ੍ਰੀ ਰਣਾ ਨੇ ਉਮੀਦ ਜਤਾਈ ਕਿ ਇਹ ਸਮੇਲਨ ਯਕੀਨੀ ਰੂਪ ਨਾਲ ਭਾਰਤ ਦੇ ਖੇਤੀਬਾੜੀ ਵਿਕਾਸ ਵਿੱਚ ਅਹਿਮ ਭੁਕਿਮਾ ਨਿਭਾਏਗਾ।