ਚੰਡੀਗੜ੍ਹ : ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਬੰਧਿਤ ਰਾਸ਼ਵਿਆਪੀ ਨਾਗਰਿਕ ਸੁਰੱਖਿਆ ਅਭਿਆਸ ਵਜੋ ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਵਿੱਚ ਮਾਕ ਡ੍ਰਿਲ ਦਾ ਪ੍ਰਬੰਧ ਕੀਤਾ ਗਿਆ। ਇਸ ਮਾਕ ਡ੍ਰਿਲ ਵਿੱਚ ਨਾਗਰਿਕਾਂ ਨੂੰ ਯੁੱਧ ਦੌਰਾਨ ਦੀ ਸਥਿਤੀ ਵਿੱਚ ਸੁਰੱਖਿਆ ਤੇ ਐਮਰਜੈਂਸੀ ਰਿਸਪਾਂਸ ਦੇ ਬਾਰੇ ਵਿੱਚ ਜਾਗਰੁਕ ਤੇ ਟ੍ਰੇਨਡ ਕੀਤਾ ਗਿਆ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਰਿਆਣਾ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਮਾਕ ਡ੍ਰਿਲ ਨੂੰ ਸਫਲ ਬਨਾਉਣ ਲਈ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਅਤੇ ਨਾਗਰਿਕਾਂ ਲਈ ਵੀ ਪਹਿਲਾਂ ਤੋਂ ਦਿਸ਼ਾ-ਨਿਰਦੇਸ਼ ਜਾਰੀ ਕਰ ਉਨ੍ਹਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਬਲੈਕਆਊਟ ਤੋਂ ਪਹਿਲਾਂ ਨਾਗਰਿਕਾਂ ਨੂੰ ਸਮਝਾਇਆ ਗਿਆ ਕਿ ਉਨ੍ਹਾਂ ਨੂੰ ਕੁੱਝ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਹੈ। ਜਿਵੇਂ ਬਲੈਕਆਉਟ ਤੋਂ ਪਹਿਲਾਂ ਆਪਣੇ ਫੋਨ ਅਤੇ ਪਾਵਰ ਬੈਂਕ ਨੂੰ ਚਾਰਜ ਰੱਖਣਾ। ਬੁਨਆਦੀ ਸਮਾਨ ਤੇ ਐਮਰਜੈਂਸੀ ਸਪਲਾਈ ਯਕੀਨੀ ਕਰਨ। ਬੈਟਰੀ ਜਾਂ ਸੌਰ ਉਰਜਾ ਨਾਲ ਚੱਲਣ ਵਾਲੀ ਫਲੈਸ਼ ਲਾਇਟ, ਟਾਰਚ, ਰੇਡਿਓ, ਗਲੋ ਸਟਿਕਸ ਨਾਲ ਰੱਖਣਾ। ਇੱਕ ਵੈਧ ਪਹਿਚਾਣ ਪੱਤਰ ਅਤੇ ਪਰਵਿਾਰਕ ਐਮਰਜੈਂਸੀ ਕਿੱਟ ਨੂੰ ਵੀ ਤਿਆਰ ਕਰਨਾ, ਜਿਸ ਵਿੱਚ ਪਾਣੀ, ਸੁੱਖਾ ਭੋਜਨ ਅਤੇ ਬੁਨਿਆਦੀ ਦਵਾਈਆਂ ਹਨ।
ਉਨ੍ਹਾਂ ਨੇ ਦਸਿਆ ਕਿ ਨਾਗਰਿਕਾਂ ਨੂੰ ਜਾਗਰੁਕ ਕਰ ਉਨ੍ਹਾਂ ਨੂੰ ਦਸਿਆ ਗਿਆ ਕਿ ਸ਼ੈਲਟਰ ਵਜੋ ਇੱਕ ਸੁਰੱਖਿਅਤ ਅੰਦੂਰਣੀ ਕਮਰੇ ਜਾਂ ਤਹਿਖਾਨੇ ਦੀ ਪਹਿਚਾਣ ਕਰਨ। ਘਬ ਦੇ ਸਾਰੇ ਮੈਂਬਰਾਂ ਨੂੰ ਟ੍ਰੇਨਡ ਕਰਨ ਅਤੇ ਵਾਰ-ਵਾਰ ਅਭਿਆਸ ਕਰਨ। ਲਾਇਟ ਬੰਦ ਕਰਨ, 1-2 ਮਿੰਟ ਦੇ ਅੰਦਰ ਸੁਰੱਖਿਅਤ ਖੇਤਰ ਵਿੱਚ ਇੱਕਠਾ ਹੋਣ। ਸ਼ਾਮ 7:30 ਤੋਂ 8:30 ਵਜੇ ਤੱਕ ਲਿਫਟ ਦੀ ਵਰਤੋ ਨਾ ਕਰਨ। ਲਿਫਟ ਨੂੰ ਬੰਦ ਕਰ ਦੇਣ ਤਾਂ ਜੋ ਬਲੈਕ ਆਉਟ ਦੌਰਾਨ ਕੋਈ ਅਸਹੁਲਤ ਨਾ ਹੋਵੇ।
ਮਾਕ ਡ੍ਰਿਲ ਵਿੱਚ ਨਾਗਰਿਕਾਂ ਦਾ ਮਿਲਿਆ ਭਰਪੂਰ ਸਹਿਯੋਗ
ਬੁਲਾਰੇ ਨੇ ਦਸਿਆ ਕਿ ਮਾਕ ਡ੍ਰਿਲ ਦੇ ਹਿੱਸੇ ਵਜੋ ਸੱਭ ਤੋਂ ਪਹਿਲਾਂ ਸ਼ਾਮ 4 ਵਜੇ ਹਵਾਈ ਹਮਲੇ ਦੀ ਚੇਤਾਵਨੀ ਵਾਲੇ ਸਾਇਰਨ ਸਰਗਰਮ ਹੋਏ ਅਤੇ ਸਰਕਾਰੀ ਵਿਭਾਗ ਸਮੇਤ ਸਾਰੇ ਹਿੱਤਧਾਰਕਾਂ ਨੂੰ ਸ਼ਾਮਿਲ ਕਰਦੇ ਹੋਏ ਮਹਤੱਵਪੂਰਣ ਅਤੇ ਰਣਨੀਤਿਕ ਸਥਾਨਾਂ 'ਤੇ ਮਾਕ ਡ੍ਰਿਲ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਇੰਨ੍ਹਾਂ ਵਿੱਚ ਮਿਨੀ ਸਕੱਤਰੇਤ, ਸਰਕਾਰੀ ਦਫਤਰ, ਪਬਲਿਕ ਇੰਟਰਪ੍ਰਾਈਸਿਸ ਅਤੇ ਮਾਲ ਆਦਿ ਵਰਗੇ ਮਹਤੱਵਪੂਰਣ ਸਥਾਨ ਸ਼ਾਮਿਲ ਹਨ।
ਬੁਲਾਰੇ ਨੇ ਦਸਿਆ ਕਿ ਡ੍ਰਿਲ ਦੇ ਇੱਕ ਹਿੱਸੇ ਵਜੋ ਸ਼ਾਮ 7:50 ਵਜੇ ਇੱਕ ਹੋਰ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਅਤੇ ਨਾਗਰਿਕਾਂ ਨੇ ਸਰਕਾਰ ਦਾ ਸਹਿਯੋਗ ਕਰਦੇ ਹੋਏ 10 ਮਿੰਟ ਦੇ ਸਮੇਂ ਲਈ ਯਾਨੀ ਸ਼ਾਮ 7:50 ਵਜੇ ਤੋਂ 8:00 ਵਜੇ ਤੱਕ ਪੂਰਾ ਬਲੈਕ ਆਉਟ ਯਕੀਨੀ ਕੀਤਾ।
ਉਨ੍ਹਾਂ ਨੇ ਦਸਿਆ ਕਿ ਬਲੈਕਆਊਟ ਲਈ ਨਾਗਰਿਕਾਂ ਨੇ ਪੂਰਾ ਸਹਿਯੋਗ ਕੀਤਾ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਸਮੇਂ ਸਾਰੇ ਘਰ ਦੇ ਅੰਦਰ ਹੀ ਰਹੇ। ਜੋ ਨਾਗਰਿਕ ਗੱਡੀ ਚਲਾ ਰਹੇ ਸਨ, ਉਨ੍ਹਾਂ ਨੇ ਆਪਣੀ ਗੱਡੀ ਨੂੰ ਕਿਨਾਰੇ 'ਤੇ ਪਾਰਕ ਕਰ ਕੇ ਲਾਇਟ ਬੰਦ ਕਰ ਦਿੱਤੀ। ਅਲਟਰ ਦੌਰਾਨ ਸਾਰੇ ਇੰਨਡੋਰ ਅਤੇ ਆਊਟਡੋਰ ਲਾਇਟਾਂ ਨੂੰ ਵੀ ਬੰਦ ਕਰ ਦਿੱਤਾ ਗਿਆ।
ਬੁਲਾਰੇ ਨੇ ਦਸਿਆ ਕਿ ਇਹ ਮਾਕ ਡ੍ਰਿਲ ਅਭਿਆਸ ਮੈਡੀਕਲ ਅਦਾਰਿਆਂ 'ਤੇ ਲਾਗੂ ਨਹੀਂ ਹੋਇਆ। ਹਾਲਾਂਕਿ, ਉਨ੍ਹਾਂ ਨੇ ਵੀ ਸਹਿਯੋਗ ਵਜੋ ਡ੍ਰਿਲ ਦੌਰਾਨ ਸਾਰੀ ਖਿੜਕੀਆਂ ਨੂੰ ਮੋਟੇ ਪਰਦਿਆਂ ਨਾਲ ਢੱਕ ਦਿੱਤਾ।
ਬੁਲਾਰੇ ਨੇ ਦਸਿਆ ਕਿ ਇਸ ਮਾਕ ਡ੍ਰਿਲ ਦਾ ਉਦੇਸ਼ ਨਾਗਰਿਕਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰ ਕਰਨ ਅਤੇ ਅਜਿਹਾ ਗੰਭੀਰ ਸਥਿਤੀ ਦੌਰਾਨ ਸਥਿਤੀ ਨਾਲ ਨਜਿਠਣ ਵਿੱਚ ਟ੍ਰੇਨਡ ਕਰਨਾ ਹੈ।