ਮਹਾਨਗਰ ਵਿਕਾਸ ਅਥਾਰਿਟੀਆਂ ਵਾਲੇ ਸ਼ਹਿਰਾਂ ਵਿੱਚ ਵੀ ਹੋਵੇਗੀ ਨਿਯਮਤ ਮਹੀਨਾ ਤਾਲਮੇਲ ਮੀਟਿੰਗ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਠੋਸ ਵੇਸਟ ਪ੍ਰਬੰਧਨ, ਬਰਸਾਤੀ ਪਾਣੀ ਦੀ ਨਿਕਾਸੀ, ਪੀਣ ਦੇ ਪਾਣੀ ਅਤੇ ਸੀਵਰੇਜ ਵਰਗੇ ਇੰਟਰ-ਏਜੰਸੀ ਤਾਲਮੇਲ ਨਾਲ ਜੁੜੇ ਮੁੱਦਿਆਂ ਦੇ ਹੱਲ ਵੀ, ਜਿਲ੍ਹਾ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਪੰਚਕੂਲਾ ਅਤੇ ਹਿਸਾਰ ਦੇ ਡਿਪਟੀ ਕਮਿਸ਼ਨਰਾਂ ਨੂੰ ਛੱਡ ਕੇ, ਸਾਰੇ ਡਿਭਟੀ ਕਮਿਸ਼ਨਰ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਦੀ ਮਹੀਨਾ ਤਾਲਮੇਲ ਮੀਟਿੰਗਾਂ ਲਹੀ ਏਜੰਡਾ ਤਿਆਰ ਕਰਣਗੇ। ਸਬੰਧਿਤ ਡਿਪਟੀ ਕਮਿਸ਼ਨਰਾਂ ਵੱਲੋਂ ਅਜਿਹੀ ਮੀਟਿੰਗਾਂ ਦਾ ਏਜੰਡਾ ਅਤੇ ਮਿਨਟਸ ਡੀਐਮਸੀ ਦੇ ਸਲਾਹ-ਮਸ਼ਵਰੇ ਨਾਲ ਤਿਆਰ ਕੀਤਾ ਜਾਵੇਗਾ ਅਤੇ ਜਿਲ੍ਹੇ ਦੇ ਪ੍ਰਭਾਰੀ ਪ੍ਰਸਾਸ਼ਨਿਕ ਸਕੱਤਰ ਦੇ ਦੌਰੇ ਸਮੇਂ ਉਨ੍ਹਾਂ ਨੇ ਸਾਹਮਣੇ ਰੱਖਿਆ ਜਾਵੇਗਾ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਮਹਾਨਗਰ ਵਿਕਾਸ ਅਥਾਰਿਟੀਆਂ (ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ, ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ, ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਅਤੇ ਹਿਸਾਰ ਮਹਾਨਗਰ ਵਿਕਾਸ ਅਥਾਰਿਟੀ) ਵਾਲੇ ਸ਼ਹਿਰਾਂ ਵਿੱਚ ਸਾਰੇ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਦੀ ਰੈਗੂਲਰ ਮਹੀਨਾ ਤਾਲਮੇਲ ਮੀਟਿੰਗ ਹੋਵੇਗੀ।
ਜੀਐਮਡੀਏ, ਐਫਐਮਡੀਏ ਅਤੇ ਐਮਐਮਡੀਏ ਦੀ ਅਜਿਹੀ ਮਹੀਨਾ ਮੀਟਿੰਗਾਂ ਪ੍ਰਧਾਨ ਸਲਾਹਕਾਰ, ਸ਼ਹਿਰੀ ਵਿਕਾਸ ਦੀ ਅਗਵਾਈ ਹੇਠ ਹੋਵੇਗੀ। ਪੀਐਮਡੀਏ ਦੀ ਮਹੀਨਾ ਮੀਟਿੰਗਾਂ ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਜਦੋਂ ਕਿ ਐਚਐਮਡੀਏ ਦੀ ਮਹੀਨਾ ਮੀਟਿੰਗਾਂ ਪ੍ਰਭਾਰੀ ਪ੍ਰਸਾਸ਼ਨਿਕ ਸਕੱਤਰ, ਹਿਸਾਰ ਦੀ ਅਗਵਾਈ ਹੇਠ ਪ੍ਰਬੰਧਿਤ ਕੀਤੀ ਜਾਵੇਗੀ।
ਮੀਟਿੰਗਾਂ ਦਾ ਏਜੰਡਾ ਅਤੇ ਮਿਨਟਸ ਸਬੰਧਿਤ ਮਹਾਨਗਰ ਵਿਕਾਸ ਅਞਾਰਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਮਹਾਨਗਰ ਵਿਕਾਸ ਅਥਾਰਿਟੀ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ।
ਸਰਕਾਰ ਨੇ ਇਹ ਫੈਸਲਾ 17 ਮਾਰਚ, 2025 ਨੁੰ ਜਾਰੀ ਨਿਰਦੇਸ਼ਾਂ ਦੀ ਨਿਰੰਤਰਤਾ ਵਿੱਚ ਲਿਆ ਹੈ। ਉਨ੍ਹਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਸੂਬੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਏਜੰਸੀਆਂ ਦੀ ਬਹੁਲਤਾ ਅਤੇ ਤਾਲਮੇਲ ਸਬੰਧੀ ਮੁੱਦਿਆਂ 'ਤੇ ਵਿਚਾਰ ਕਰਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਲ੍ਹਾ ਪ੍ਰਸਾਸ਼ਨ , ਨਗਰ ਨਿਗਮ, ਮਹਾਨਗਰ ਵਿਕਾਸ ਅਥਾਰਿਟੀ ਅਤੇ ਸ਼ਹਿਰੀ ਵਿਕਾਸ ਅਥਾਰਿਟੀ ਵਿੱਚੋਂ ਕਿਸੇ ਇੱਕ ਵਿੱਚ ਤੈਨਾਤ ਸੱਭ ਤੋਂ ਸੀਨੀਅਰ ਅਧਿਕਾਰੀ ਸਮੂਚਾ ਤਾਲਮੇਲ ਅਧਿਕਾਰੀ ਹੋਵੇਗਾ। ਇਹ ਠੋਸ ਵੇਸਟ ਪ੍ਰਬੰਧਨ, ਬਰਸਾਤੀ ਪਾਣੀ ਦੀ ਨਿਕਾਸੀ, ਪੀਣ ਦੇ ਪਾਣੀ ਅਤੇ ਸੀਵਰੇਜ ਵਰਗੇ ਇੰਟਰ-ਏਜੰਸੀ ਤਾਲਮੇਲ ਨਾਲ ਜੁੜੇ ਮੁੱਦਿਆਂ ਲਈ ਉਸ ਸ਼ਹਿਰ ਵਿੱਚ ਤੈਨਾਤ ਵੱਢ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗਾਂ ਦੀ ਅਗਵਾਈ ਵੀ ਕਰੇਗਾ।