ਵਾਰ-ਵਾਰ ਵਿਧਾਨਸਭਾ ਵਿੱਚ ਪ੍ਰਸਤਾਵ ਪਾਸ ਕਰਨਾ ਅਨੈਤਿਕ ਤੇ ਭਾਰਤੀ ਸੰਘੀਅ ਢਾਂਚੇ ਦੇ ਖਿਲਾਫ ਹੈ
ਛੋਟੀ ਸਿਆਸਤ ਛੱਡ ਕੇ ਵਿਕਾਸ ਦੀ ਸਿਆਸਕ ਨੂੰ ਅਪਨਾਉਣ ਮਾਨ ਸਰਕਾਰ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਤੇ ਪੰਜਾਬ ਓਛੀ ਸਿਆਸਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐਸਵਾਈਐਲ ਮੁੱਦੇ 'ਤੇ ਪੰਜਾਬ ਵਿਧਾਨਸਭਾ ਵਿੱਚ ਪ੍ਰਸਤਾਵ ਪਾਸ ਕੀਤਾ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰ-ਕਿਨਾਰ ਕੀਤਾ। ਪਾਣੀ ਕੁਦਰਤੀ ਸਰੋਤ ਹੈ ਅਤੇ ਇਹ ਦੇਸ਼ ਦੀ ਧਰੋਹਰ ਹੈ। ਅੱਜ ਵੀ ਹਰਿਆਣਾਂ ਦੇ ਹਿੱਸੇ ਦਾ ਪੀਣ ਦਾ ਪਾਣੀ ਨਾ ਦੇਣ 'ਤੇ ਮਾਨ ਸਰਕਾਰ ਨੇ ਪੰਜਾਬ ਵਿਧਾਨਸਭਾ ਵਿੱਚ ਪ੍ਰਸਤਾਵ ਪਾਸ ਕੀਤਾ, ਜੋ ਅਨੈਤਿਕ ਹੈ ਅਤੇ ਭਾਰਤੀ ਸੰਘੀਅ ਢਾਂਚੇ ਦੇ ਖਿਲਾਫ ਹੈ।
ਮੁੱਖ ਮੰਤਰੀ ਅੱਜ ਹਰਿਆਣਾ ਕੈਬੀਨੇਟ ਦੀ ਮੀਟਿੰਗ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿਧਾਨਸਭਾ ਵਿੱਚ ਪਾਸ ਪ੍ਰਸਤਾਵ ਸਿੱਖ ਸਮਾਜ ਦੇ ਦੱਸਾਂ ਗੁਰੂਆਂ ਵੱਲੋਂ ਦਿਖਾਏ ਮਾਰਗ ਦੇ ਖਿਲਾਫ ਹੈ। ਮਾਨ ਸਰਕਾਰ ਨੂੰ ਗੁਰੂਆਂ ਦੇ ਵਚਨ ਨੂੰ ਨਿਭਾਉਣਾ ਚਾਹੀਦਾ ਹੈ ਅਤੇ ਬਿਨ੍ਹਾਂ ਸ਼ਰਤ ਪਾਣੀ ਛੱਡਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਇੰਡੀ ਗਠਜੋੜ ਦਾ ਹਿੱਸਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਬਾਬਾ ਸਾਹੇਬ ਦੇ ਪਵਿੱਤਰ ਸੰਵਿਧਾਨ ਦਾ ਸਨਮਾਨ ਕਰਨ। ਸੰਵਿਧਾਨ ਦੀ ਕਿਤਾਬ ਪਿੰਡ ਪਿੰਡ ਲੈ ਕੇ ਘੁੰਮਦੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਵਿੱਚ ਪਾਸ ਪ੍ਰਸਤਾਵ ਦੀ ਹਰਿਆਣਾ ਕੈਬੀਨੇਟ ਨੇ ਘੋਰ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 1966 ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਇੱਕ ਹੀ ਸਨ। ਮਾਨ ਸਾਹਬ ਇਸ ਤਰ੍ਹਾ ਦੀ ਛੋਟੀ ਸਿਆਸਤ ਛੱਡ ਕੇ ਵਿਕਾਸ ਦੀ ਰਾਜਨੀਤੀ ਨੂੰ ਅਪਨਾਉਣ ਅਤੇ ਪੰਜਾਬ ਦੇ ਲੋਕਾਂ ਦੀ ਮੁੱਢਲੀ ਜਰੂਰਤਾਂ 'ਤੇ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਪ ੰਜਾਬ ਵਿੱਚ ਜੋ ਵੀ ਸਿਆਸੀ ਪਾਰਟੀਆਂ ਰਹੀਆਂ ਹਨ ਪੰਜਾਬ ਦੇ ਲੋਕਾਂ ਨੇ ਇੱਕ-ਇੱਕ ਨੁੰ ਜਵਾਬ ਦਿੱਤਾ ਹੈ।
ਮੁੱਖ ਮੰਤਰੀ ਨੇ ਮਾਨ ਸਰਕਾਰ ਨੁੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਲਾਇਨ ਵਿੱਚ ਖੜਾ ਕਰ ਦਿੱਤਾ ਉਸੀ ਤਰ੍ਹਾ ਆਪ ਨੂੰ ਵੀ ਖੜਾ ਕਰ ਦੇਣਗੇ। ਅੱਜ ਪੰਜਾਬ ਵਿਧਾਨਸਭਾ ਵਿੱਚ ਬੀਬੀਐਮਬੀ ਨੂੰ ਭੰਗ ਕਰਨ ਦੇ ਸਬੰਧ ਵਿੱਚ ਪਾਸ ਕੀਤੇ ਗਏ ਪ੍ਰਸਤਾਵ 'ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬੀਬੀਐਮਬੀ ਲੋਕਸਭਾ ਤੋਂ ਪਾਸ ਇੱਕ ਸਵਾ-ੲਤ ਨਿਗਮ ਹੈ ਅਤੇ ਕੇਂਦਰ ਸਰਕਾਰ ਦੇ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਤਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਮਾਨਤਾ, ਨਾ ਸੰਵਿਧਾਨ ਨੂੰ ਮਾਨਤਾ ਅਤੇ ਭਾਰਤੀ ਸੰਘੀ ਢਾਂਚੇ ਦੀ ਉਲੰਘਣਾ ਕਰਦਾ ਹੈ। ਇੱਕ ਸਿਸਟਮ ਹੈ ਉਸ 'ਤੇ ਦੇਸ਼ ਚਲਦਾ ਹੈ। ਉਨ੍ਹਾਂ ਨੇ ਪੰਜਾਬ ਦੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਗੁਰੂਆਂ ਨੇ ਜੋ ਰਸੋਤਾ ਦਿਖਾਇਆ ਉਸ 'ਤੇ ਮਾਨ ਸਰਕਾਰ ਨੁੰ ਚਲਣਾ ਚਾਹੀਦਾ ਹੈ।