ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਲ੍ਹ ਵੰਡ ਦੇ ਸਬੰਧ ਵਿੱਚ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਦੇ ਨੇਤਾਵਾਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾ ਦੀ ਘਟੀਆ ਸਿਆਸਤ ਨਾ ਕਰਨ, ਇਹ ਗੁਰੂਆਂ ਦੀ ਧਰਤੀ ਹੈ ਅਤੇ ਅਸੀਂ ਗੁਰੂਆਂ ਨੂੰ ਪ੍ਰਣਾਮ ਕਰਦੇ ਹਾਂ। ਉਹ ਪੰਜਾਬ ਦੀ ਆਵਾਮ ਦੇ ਹਿੱਤ ਵਿੱਚ ਕੰਮ ਕਰਨ। ਹਰਿਆਣਾ ਵੀ ਪੰਜਾਬ ਦਾ ਹਿੱਸਾ ਹੈ ਅਤੇ ਉੱਥੋ ਹੋਂਦ ਵਿੱਚ ਆਇਆ ਹੈ। ਇਸ ਤਰ੍ਹਾ ਦੀ ਘਟੀਆ ਪੱਧਰ ਦੀ ਸਿਆਸਤ ਕਿਸੇ ਲਈ ਵੀ ਠੀਕ ਨਹੀਂ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਕੁਆਲਿਟੀ ਐਸ਼ਿਓਰੇਂਸ ਅਥਾਰਿਟੀ ਵੱਲੋਂ ਪ੍ਰਬੰਧਿਤ ਕੁਆਲਿਟੀ ਐਸ਼ਿਓਰੇਂਸ ਕਨਕਲੇਵ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਹਰਿਆਣਾ ਦਾ ਮੁਖੀਆ ਹੋਣ ਦੇ ਨਾਤੇ ਕਹਿੰਦਾਂ ਹਾਂ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਜਰੂਰਤ ਪੈਂਦੀ ਹੈ ਤਾਂ ਅਸੀਂ ਟਿਯੂਬਵੈਲ ਲਗਾ ਕੇ ਆਪਣੀ ਜਮੀਨ ਦਾ ਪਾਣੀ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਪਿਲਾਉਣ ਦਾ ਕੰਮ ਕਰਾਂਗੇੇ। ਪੰਜਾਬ ਦੇ ਕਿਸੇ ਵਿਅਕਤੀ ਨੂੰ ਅਸੀਂ ਪਿਆਸਾ ਨਹੀਂ ਰਹਿਣ ਦਵਾਂਗੇ, ਇਹ ਗਾਰੰਟੀ ਮੇਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛੱਲਾ ਰਿਕਾਰਡ ਦੇਖ ਲੈਣ, ਜੋ ਪਾਣੀ ਹਰਿਆਣਾ ਨੂੰ ਪਹਿਲਾਂ ਤੋਂ ਮਿਲਦਾ ਆ ਰਿਹਾ ਹੈ, ਅਸੀਂ ਸਿਰਫ ਉਸੀ ਦੀ ਗੱਲ ਕਰ ਰਹੇ ਹਨ। ਪਾਣੀ ਇੱਕ ਕੁਦਰਤੀ ਸਰੋਤ ਹੈ। ਇਸ ਸਿਆਸਤ ਵਿੱਚ ਇਹ ਪਾਣੀ ਵੇਸਟ ਹੋ ਕੇ ਪਾਕੀਸਤਾਨ ਚਲਾ ਜਾਵੇਗਾ, ਜੋ ਸਾਡੇ ਨਿਹੱਥੇ ਲੋਕਾਂ ਦਾ ਖੂਨ ਵਗਾਉਣ ਦਾ ਕੰਮ ਕਰ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੂੰ ਜੋ ਪਹਿਲਾਂ ਪਾਣੀ ਆਉਂਦਾ ਸੀ ਅਸੀਂ ਉਨ੍ਹੇ ਹੀ ਪਾਣੀ ਮੰਗ ਰਹੇ ਹਨ। ਉਸ ਤੋਂ ਵੱਧ ਪਾਣੀ ਲਈ ਨਹੀ ਬੋਲ ਰਹੇ ਹਨ। ਅਸੀਂ ਐਸਵਾਈਐਲ ਦੇ ਵੀ ਉਸੀ ਪਾਣੀ ਦੀ ਮੰਗ ਕਰ ਰਹੇ ਹਨ, ਜੋ ਸਾਡਾ ਐਗਰੀਮੈਂਟ ਹੋਇਆ ਹੈ ਅਤੇ ਇਸ 'ਤੇ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸਾਡਾ ਹੱਕ ਹੈ।