ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਹਿਕਾਰਤਾ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਅਤੇ ਹਰਿਆਣਾ ਬਿਜਲੀ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੀ ਪ੍ਰਬੰਧ ਨਿਦੇਸ਼ਕ ਸ੍ਰੀਮਤੀ ਆਸ਼ਿਮਾ ਬਰਾੜ ਨੂੰ ਉਨ੍ਹਾਂ ਦੇ ਮੌਜੂਦਾ ਜਿੰਮੇਦਾਰੀ ਤੋਂ ਇਲਾਵਾ ਗੁਰੂਗ੍ਰਾਮ ਅਤੇ ਰੋਹਤੱਕ ਡਿਵਿਜ਼ਨ ਦੇ ਕਮੀਸ਼ਨਰ ਸ੍ਰੀ ਫੂਲ ਚੰਦ ਮੀਣਾ ਨੂੰ ਨੂੰਹ ਜ਼ਿਲ੍ਹੇ ਦਾ ਇੰਚਾਰਜ ਬਣਾਇਆ ਗਿਆ ਹੈ।
ਮੁੱਖ ਸਕੱਤਰ ਵੱਲੋਂ ਜਾਰੀ ਆਦੇਸ਼ ਅਨੁਸਾਰ ਇਹ ਦੋਵੇਂ ਅਧਿਕਾਰੀ 25 ਕਰੋੜ ਰੁਪਏ ਅਤੇ ਇਸ ਤੋਂ ਵੱਧ ਲਾਗਤ ਦੀ ਪਰਿਯੋਜਨਾਵਾਂ, ਅਪਰਾਧ ਅਤੇ ਘਿਨਾਉਣੇ ਅਪਰਾਧ ਦੀ ਘੱਟਨਾਵਾਂ, ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 17 ਏ ਅਤੇ 19 ਤਹਿਤ ਪ੍ਰਵਾਨਗੀ ਦੇ ਸੰਬੱਧ ਵਿੱਚ ਵਿਜੀਲੈਂਸ ਮਾਮਲਿਆਂ ਦੀ ਸਮੀਖਿਆ ਕਰਣਗੇ। ਉਹ ਸੇਵਾ ਦਾ ਅਧਿਕਾਰ ਐਕਟ ਉਪਬੰਧਾ ਅਨੁਸਾਰ ਸੇਵਾ ਵੰਡ ਤੰਤਰ ਦੀ ਪ੍ਰਭਾਵਕਾਰੀਤਾ ਅਤੇ ਕਾਰਜਪ੍ਰਣਾਲੀ, ਸਿਹਤ, ਸਿੱਖਿਆ ਅਤੇ ਸਮਾਜਿਕ ਖੇਤਰਾਂ ਦੀ ਕਾਰਜਪ੍ਰਣਾਲੀ ਦੇ ਮਾਪਦੰਡਾਂ, ਡੀਈਟੀਸੀ ਦੇ ਟੈਕਸਾਂ, ਜੀਐਸਟੀ ਆਦਿ ਦੇ ਸਬੰਧ ਵਿੱਚ ਆ ਰਹੀ ਸਮੱਸਿਆਵਾਂ ਦੀ ਵੀ ਸਮੀਖਿਆ ਕਰਣਂਗੇ।
ਇਸ ਦੇ ਇਲਾਵਾ, ਉਹ ਡਿਪਟੀ ਕਮੀਸ਼ਨਰ ਅਤੇ ਪੁਲਿਸ ਸੁਪਰਡੈਂਟ ਦੀ ਮੌਜੂਦਗੀ ਵਿੱਚ ਵਿਧਾਇਕਾਂ ਅਤੇ ਹੋਰ ਜਨਪ੍ਰਤੀਨਿਧਿਆ ਨਾਲ ਗੱਲਬਾਤ ਕਰਣਂਗੇ। ਉਹ ਸਿਹਤ ਅਤੇ ਸਿੱਖਿਆ ਵਿਭਾਗਾਂ ਨਾਲ ਸਬੰਧਤ ਕਿਸੇ ਇੱਕ ਮਹੱਤਵਪੂਰਨ ਸਥਲ ਦਾ ਵੀ ਦੌਰਾ ਕਰਣਂਗੇ।