Tuesday, July 01, 2025

Haryana

ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਲਾਨੌਰ ਮੰਡੀ ਦਾ ਕੀਤਾ ਅਚਾਨਕ ਨਿਰੀਖਣ

April 26, 2025 02:46 PM
SehajTimes

ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਜਿਲ੍ਹਾ ਰੋਹਤਕ ਵਿੱਚ ਕਲਾਨੌਰ ਅਨਾਜ ਮੰਡੀ ਦਾ ਅਚਾਨਕ ਨਿਰੀਖਣ ਕੀਤਾ। ਉਨ੍ਹਾਂ ਨੇ ਮੰਡੀਆਂ ਵਿੱਚ ਪਹੁੰਚ ਕੇ ਮੁੱਢਲੀ ਸਹੂਲਤਾਂ ਦਾ ਜਾਇਜਾ ਲਿਆ। ਨਿਰੀਖਣ ਦੌਰਾਨ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਆੜਤੀਆਂ ਤੇ ਕਿਸਾਨਾਂ ਨਾਲ ਗਲਬਾਤ ਕੀਤੀ।

ਉਨ੍ਹਾਂ ਨੇ ਮੌਕੇ 'ਤੇ ਮੌਜੂਦ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਸਮਸਿਆ ਨਹੀਂ ਆਉਂਦੀ ਚਾਹੀਦੀ ਹੈ ਅਤੇ ਮੰਡੀ ਵਿੱਚ ਕਿਸਾਨਾਂ ਲਈ ਸਾਰੀ ਤਰ੍ਹਾ ਦੀ ਮੁੱਢਲੀ ਸਹੂਲਤਾਂ ਮਹੁਇਆ ਕਰਾਉਣਾ ਯਕੀਨੀ ਕੀਤਾ ਜਾਵੇ। ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ 24 ਘੰਟੇ ਵਿੱਚ ਖਰੀਦੀ ਗਈ ਕਣਕ ਦਾ ਉਠਾਨ ਹੋਵੇ।

ਉੱਨ੍ਹਾਂ ਨੇ ਕਿਹਾ ਕਿ ਕਿਸਾਨ ਦਾ ਧਿਆਨ ਰੱਖਣਾ ਨਾਇਬ ਸਰਕਾਰ ਦੀ ਪ੍ਰਾਥਮਿਕਤਾ ਹੈ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ ਅਜਿਹੇ ਪ੍ਰਬੰਧ ਸਾਰੀ ਅਨਾਜ ਮੰਡੀਆਂ ਵਿੱਚ ਕੀਤੇ ਜਾਣ। ਉਨ੍ਹਾਂ ਨੇ ਕਿਸਾਨਾਂ ਤੇ ਆੜਤੀਆਂ ਤੋਂ ਵਿਵਸਥਾ ਬਾਰੇ ਜਾਣਕਾਰੀ ਲਈ ਅਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੰਡੀ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕਾਫੀ ਲੇਬਰ ਤੇ ਟ੍ਰਾਂਸਪੋਰਟ ਵਾਹਨ ਲਗਾਤਾਰ ਉਪਲਬਧ ਰਹਿਣੇ ਚਾਹੀਦੇ ਹਨ ਤਾਂ ਜੋ ਮੰਡੀਆਂ ਤੋਂ ਫਸਲ ਦਾ ਉਠਾਨ ਸਮੇਂ 'ਤੇ ਹੁੰਦਾ ਰਹੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿੱਚ ਪਾਣੀ ਦੀ ਵਿਵਸਥਾ, ਬਿਜਲੀ ਦੀ ਵਿਵਸਥਾ ਤੇ ਸਫਾਈ ਦੀ ਵਿਵਸਥਾ ਦੇ ਨਾਲ-ਨਾਲ ਕਾਫੀ ਗਿਣਤੀ ਵਿੱਚ ਬਾਰਦਾਨਾ ਦੀ ਵਿਵਸਥਾ ਰੱਖਣ।

Have something to say? Post your comment

 

More in Haryana

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ

ਖੋਰੀ ਪਿੰਡ ਵਿੱਚ ਉੱਪ-ਸਿਹਤ ਕੇਂਦਰ ਦੀ ਮੰਜੂਰੀ ਲਈ ਸਿਹਤ ਮੰਤਰੀ ਦਾ ਪ੍ਰਗਟਾਇਆ ਧੰਨਵਾਦ

ਸ਼ਰਾਬ ਦੀ ਦੁਕਾਨਾਂ ਦੀ ਨੀਲਾਮੀ ਵਿੱਚ ਕਿਸੇ ਵੀ ਤਰ੍ਹਾ ਦੀ ਧਮਕੀ ਜਾਂ ਦਖਲਅੰਦਾਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਡਾ. ਸੁਮਿਤਾ ਮਿਸ਼ਰਾ

ਆਰਟੀਐਸ ਕਮੀਸ਼ਨ ਨੇ ਬਿਜਲੀ ਵਿਭਾਗ ਦੇ ਕਰਮਚਾਰੀ 'ਤੇ ਲਗਾਇਆ ਜੁਰਮਾਨਾ

ਰਾਸ਼ਟਰੀ ਖੇਡ 2025 ਵਿੱਚ ਨੈਟਬਾਲ ਵਿੱਚ ਗੋਲਡ ਮੈਡਲ ਜਿੱਤਣ 'ਤੇ ਸਿਹਤ ਮੰਤਰੀ ਆਰਤੀ ਸਿੰਘ ਰਾਚ ਨੇ ਕਰਮਚਾਰੀ ਨੂੰ ਕੀਤਾ ਸਨਮਾਨਿਤ