ਮੱਧ ਪ੍ਰਦੇਸ਼ : ਹਾਦਸੇ ਤਾਂ ਵਾਪਰਦੇ ਹੀ ਰਹਿੰਦੇ ਹਨ ਪਰ ਕਦੀ ਕਦੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨੂੰ ਵੇਖ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਵਿਚ ਵਖੇਣ ਨੂੰ ਮਿਲਿਆ ਜਿਥੇ ਇਕ ਹਾਦਸੇ ਵਿਚ ਨੌਜਵਾਨ ਦੀ ਛਾਤੀ ਨੂੰ ਚੀਰਦੀ ਹੋਈ ਲੱਕੜ ਸਰੀਰ ਦੇ ਆਰਪਾਰ ਹੋ ਗਈ। ਦਰਅਸਲ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ 18 ਸਾਲਾ ਸ਼ਿਵਮ ਰਾਜਪੂਤ ਨਿਵਾਸੀ ਦਿਓਰੀ ਮਨੇਗਾਂਵ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਿਵਮ ਦੀ ਮੋਟਰ ਸਾਈਕਲ ਇੱਕ ਬੈਲਗੱਡੀ ਨਾਲ ਟਕਰਾ ਗਿਆ। ਹਾਦਸੇ ਵਿੱਚ, ਬੈਲਗੱਡੀ ਦੀ ਲੱਕੜੀ ਸ਼ਿਵਮ ਦੀ ਛਾਤੀ ਤੋਂ ਆਰਪਾਰ ਹੋ ਗਈ ਸੀ। ਇਸ ਹਾਦਸੇ ਵਿੱਚ ਸ਼ਿਵਮ ਦਾ ਇੱਕ ਫੇਫੜਾ ਬੁਰੀ ਤਰ੍ਹੀ ਖ਼ਤਮ ਹੋ ਗਿਆ ਸੀ ਪਰ ਸ਼ੁਕਰ ਹੈ ਕਿ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਸੀ। ਇਸ ਹਾਦਸੇ ਮਗਰੋਂ ਸ਼ਿਵਮ ਬੈਲ ਗੱਡੀਆਂ ਉੱਤੇ ਕਾਫ਼ੀ ਦੇਰ ਤਕ ਫਸਿਆ ਰਿਹਾ ਪਰ ਸ਼ਿਵਮ ਦਾ ਸਾਹ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸਨੂੰ ਮੁੱਢਲੀ ਸਹਾਇਤਾ ਲਈ ਕੇਸਲੀ ਦੇ ਕਮਿਊਨਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਸ਼ਿਵਮ ਨੂੰ ਇਕ ਨਿੱਜੀ ਹਸਪਤਾਲ ਸਾਗਰ ਰੈਫਰ ਕਰ ਦਿੱਤਾ ਗਿਆ। ਜਿੱਥੇ ਚਾਰ ਡਾਕਟਰਾਂ ਦੀ ਟੀਮ ਨੇ 5 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ ਸ਼ਿਵਮ ਦੀ ਜਾਨ ਬਚਾਈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਹਾਦਸੇ ਤੋਂ ਬਾਅਦ ਸ਼ਿਵਮ ਨੇ ਦੱਸਿਆ ਕਿ ਜਦੋਂ ਉਹ ਮਾਮੇ ਕੋਲ ਜਾ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ। ਉਸ ਦਾ 8 ਦਿਨਾਂ ਤੱਕ ਇਲਾਜ ਚੱਲ ਰਿਹਾ ਸੀ। ਡਾ ਮਨੀਸ਼ ਰਾਏ ਨੇ ਦੱਸਿਆ ਕਿ ਸ਼ਿਵਮ ਰਾਜਪੂਤ ਨਾਮ ਦਾ ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਆਇਆ, ਜਿਸ ਵਿੱਚ ਇਹ ਹਾਦਸਾ ਬੈਲਗੱਡੀ ਦੇ 3 ਤੋਂ 4 ਫੁੱਟ ਲੰਬੀ ਮੋਟੀ ਲੱਕੜ ਫੇਫੜੇ ਦੇ ਅੰਦਰ ਚਲੀ ਗਈ। ਇਹ ਕੇਸ ਬਹੁਤ ਚੁਣੌਤੀਪੂਰਨ ਸੀ, ਜੋ ਕਿ ਸਾਡੇ ਹਸਪਤਾਲ ਦੀ ਟੀਮ ਦੇ 4 ਡਾਕਟਰਾਂ ਦੀ ਟੀਮ ਦੁਆਰਾ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਵਿਚ ਲੱਕੜ ਬਾਹਰ ਕੱਢੀ ਗਈ। ਮਰੀਜ਼ ਵੈਂਟੀਲੇਟਰ ਤੋਂ ਬਾਹਰ ਆ ਗਿਆ ਹੈ ਅਤੇ ਹੌਲੀ ਹੌਲੀ ਠੀਕ ਹੋ ਰਿਹਾ ਹੈ।