Saturday, August 30, 2025
BREAKING NEWS
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ ਬੇਟੀ ਦਾ ਦੇਹਾਂਤ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ ‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨ

Sports

ਕ੍ਰਿਕਟਰ ਹਾਰਦਿਕ ਅਤੇ ਕੁਨਾਲ ਪਾਂਡਿਆ ਕੋਰੋਨਾ ਪੀੜਤਾਂ ਦੀ ਮਦਦ ਵਿਚ ਲੱਗੇ

May 25, 2021 10:16 AM
SehajTimes

ਵਡੋਦਰਾ : ਕੋਰੋਨਾ ਪੀੜਤਾਂ ਦੀ ਮਦਦ ਲਈ ਹਰ ਕੋਈ ਅੱਗੇ ਆ ਰਿਹਾ ਹੈ ਇਸੇ ਲੜੀ ਵਿਚ ਭਾਰਤੀ ਕ੍ਰਿਕਟਰ ਹਾਰਦਿਕ ਅਤੇ ਕੁਨਾਲ ਪਾਂਡਿਆ ਇਕ ਵਾਰ ਫਿਰ ਕੋਵਿਡ-19 ਮਹਾਂਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਪਾਂਡਿਆ ਬ੍ਰਦਰਸ ਸੰਕਟ ਨਾਲ ਨਜਿੱਠਣ ਵਾਲੇ ਸੈਂਟਰਾਂ ਵਿੱਚ ਆਕਸੀਜਨ ਕੰਸਟ੍ਰੇਟਰਸ ਭੇਜ ਰਹੇ ਹਨ। ਭਾਰਤ ਲਈ ਏਕਡਿਨੀ ਅਤੇ ਟੀ-20 ਖੇਡ ਚੁੱਕੇ ਵੱਡੇ ਭਰਾ ਕ੍ਰੂਾਨਲ ਨੇ ਸੋਮਵਾਰ ਨੂੰ ਫੋਟੋ ਦੇ ਨਾਲ ਟਵੀਟ ਕੀਤਾ, "ਆਕਸੀਜਨ ਕੰਸਟ੍ਰੇਟਰਸ ਦਾ ਇਹ ਨਵਾਂ ਬੈਚ ਸਾਡੇ ਦਿਲਾਂ ਵਿੱਚ ਪ੍ਰਾਰਥਨਾਵਾਂ ਨਾਲ ਕੋਵਿਡ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ।" ਹਾਰਦਿਕ ਨੇ ਵੀ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਕਿਹਾ ਕਿ ਮਿਲ ਕੇ ਕੰਮ ਕਰਨ ਨਾਲ ਮਹਾਂਮਾਰੀ ਵਿਰੁੱਧ ਲੜਾਈ ਜਿੱਤੀ ਜਾ ਸਕਦੀ ਹੈ।
ਹਾਰਦਿਕ ਨੇ ਕਿਹਾ, 'ਅਸੀਂ ਮੁਸ਼ਕੱਲ ਲੜਾਈ ਦੇ ਵਿਚਾਲੇ ਹਾਂ ਜਿਸ ਨਾਲ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਇਸ ਮਹੀਨੇ ਦੇ ਸ਼ੁਰੂ ਵਿੱਚ, ਆਲਰਾਉਂਡਰ ਹਾਰਦਿਕ ਨੇ ਘੋਸ਼ਣਾ ਕੀਤੀ ਸੀ ਕਿ ਭਰਾ ਕ੍ਰੂਾਨਲ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਮਹਾਂਮਾਰੀ ਦੇ ਵਿਰੁੱਧ ਲੜਨ ਲਈ ਪੇਂਡੂ ਖੇਤਰਾਂ ਦੀ ਸਹਾਇਤਾ ਲਈ 200 ਆਕਸੀਜਨ ਕੰਸਟ੍ਰੇਟਰਸ ਦਾਨ ਕਰੇਗਾ। ਇਥੇ ਦਸ ਦਈਏ ਕਿ ਪਿਛਲੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਪਿਛਲੇ 24 ਘੰਟਿਆ ਦੌਰਾਨ ਕੁੱਲ 1,95,815 Corona ਦੇ ਕੇਸ ਦਰਜ ਕੀਤੇ ਗਏ ਹਨ। ਇਥੇ ਦਸ ਦਈਏ ਕਿ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ -19 ਦੇ ਕੇਸਾਂ ਵਿਚ ਕਮੀ ਆ ਰਹੀ ਹੈ। ਹੁਣ ਪਿਛਲੇ 24 ਘੰਟਿਆ ਦੌਰਾਨ ਕੋਰੋਨਾ ਦੇ ਕੇਸ 2 ਲੱਖ ਤੋਂ ਵੀ ਘੱਟ ਦਰਜ ਕੀਤੇ ਗਏ।

Have something to say? Post your comment