Sunday, November 02, 2025

Haryana

ਪੀਐਮ ਇੰਟਰਨਸ਼ਿਪ ਯੋਜਨਾ 'ਤੇ ਹਰਿਆਣਾ ਸਿਵਲ ਸਕੱਤਰੇਤ ਵਿਚ ਹੋਇਆ ਵਰਕਸ਼ਾਪ ਦਾ ਪ੍ਰਬੰਧ

February 22, 2025 02:04 PM
SehajTimes

ਇਛੁੱਕ ਨੌਜੁਆਨ 12 ਮਾਰਚ ਤੱਕ ਕਰਵਾ ਸਕਦੇ ਹਨ ਰਜਿਸਟ੍ਰੇਸ਼ਣ

ਚੰਡੀਗੜ੍ਹ : ਕੇਂਦਰੀ ਬਜਟ 2024-2025 ਵਿਚ ਨੌਜੁਆਨਾਂ ਲਈ ਐਲਾਨ ਕੀਤੀ ਗਈ ਪੀਐਮ ਇੰਟਰਨਸ਼ਿਪ ਯੋਜਨਾ ਦੀ ਸਮੀਖਿਆ ਤਹਿਤ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਇਸ ਵਰਕਸ਼ਾਪ ਵਿਚ ਕਾਰਪੋਰੇਟ ਕਾਰਜ ਮੰਤਰਾਲੇ ਭਾਂਰਤ ਸਰਕਾਰ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਅਨੁਰਾਧਾ ਠਾਕੁਰ ਨੇ ਯੋਜਨਾ ਦੇ ਬਾਰ ਵਿਸਤਾਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ 'ਤੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਵਿਭਾਗ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਵੀ ਮੌਜੂਦ ਰਹੇ।

ਵਰਕਸ਼ਾਪ ਵਿਚ ਦਸਿਆ ਗਿਆ ਕਿ ਵਿੱਤ ਸਾਲ 2024-2025 ਦੇ ਬਜਟ ਭਾਸ਼ਨ ਵਿਚ ਪੀਐਮ ਇੰਟਰਨਸ਼ਿਪ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਦੇਸ਼ ਦੇ 500 ਵੱਡੇ ਪ੍ਰਤਿਸ਼ਠਾਨਾਂ ਵਿਚ ਇੱਕ ਕਰੋੜ ਨੌਜੁਆਨਾਂ ਨੂੰ ਇੰਟਰਨਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸ ਦੌਰਾਨ ਕੰਪਨੀ ਵੱਲੋਂ 5,000 ਰੁਪਏ ਮਹੀਨਾ ਸਟਾਈਫੰਡ ਤੇ ਭਾਰਤ ਸਰਕਾਰ ਵੱਲੋਂ 6,000 ਰੁਪਏ ਦਾ ਇੱਕਮੁਸ਼ਤ ਭੱਤਾ ਦਿੱਤਾ ਜਾਵੇਗਾ।

ਸ੍ਰੀਮਤੀ ਅਨੁਰਾਧਾ ਠਾਕੁਰ ਨੇ ਦਸਿਆ ਕਿ ਮੰਤਰਾਲੇ ਨੇ ਪੀਐਮ ਇੰਟਰਨਸ਼ਿਪ ਯੋਜਨਾ ਲਈ ਆਨਲਾਇਨ ਰਜਿਸਟ੍ਰੇਸ਼ਣ ਤਹਿਤ www.pminternship.mca.gov.in ਪੋਰਟਲ ਲਾਂਚ ਕੀਤਾ ਹੈ, ਜਿਸ 'ਤੇ ਕੰਪਨੀ ਤੇ ਇਛੁੱਕ ਉਮੀਦਵਾਰ ਇੰਟਰਨਸ਼ਿਪ ਲਈ ਰਜਿਸਟ੍ਰੇਸ਼ਣ ਕਰ ਸਕਦੇ ਹਨ। ਇਸ ਯੋਜਨਾ ਵਿਚ 21 ਤੋਂ 24 ਸਾਲ ਦੇ ਨੌਜੁਆਨ, ਜੋ 10ਵੀਂ, 12ਵੀਂ, ਆਈਟੀਆਈ, ਪੋਲੀਟੈਕਨਿਕ ਡਿਪਲੋਮਾ, ਇੰਜੀਨੀਅਰਿੰਗ, ਬੀਏ, ਬੀਐਸਸੀ ਆਦਿ ਗਰੈਜੂਏਟ ਯੋਗਤਾ ਰੱਖਦੇ ਹਨ, ਬਿਨੈ ਕਰ ਯੋਜਨਾ ਦਾ ਲਾਭ ਚੁੱਕੇ ਸਕਦੇ ਹਨ। ਇਛੁੱਕ ਯੁਵਾ ਇਸ ਯੋਜਨਾ ਦੇ ਦੂਜੇ ਪੜਾਅ ਵਿਚ 12 ਮਾਰਖ ਤੱਕ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਇਸ ਯੋਜਨਾ ਤਹਿਤ ਦੂਜੇ ਪੜਾਅ ਵਿਚ ਵੱਡੀ ਕੰਪਨੀਆਂ ਵਿਚ ਇੰਟਰਨਸ਼ਿਪ ਲਈ ਵੱਖ-ਵੱਖ 5646 ਰਿਕਤੀਆਂ ਉਪਲਬਧ ਹਨ, ਜਿਨ੍ਹਾਂ ਦੇ ਪ੍ਰਤੀ ਨੌਜੁਆਨ ਤੁਰੰਤ ਬਿਨੈ ਕਰ ਸਕਦੇ ਹਨ।

ਉਨ੍ਹਾਂ ਨੇ ਦਸਿਆ ਕਿ ਵੱਡੀ ਕੰਪਨੀਆਂ ਵਿਚ ਸਫਲਤਾਪੂਰਵਕ ਇੰਟਰਨਸ਼ਿਪ ਕਰਨ ਦੇ ਬਾਅਦ ਜਾਂ ਤਾਂ ਉੱਥੇ ਕੰਪਨੀ ਬਿਹਤਰੀਨ ਉਮੀਦਵਾਰਾਂ ਨੂੰ ਸਥਾਈ ਨੌਕਰੀ ਦੇਣ 'ਤੇ ਵਿਚਾਰ ਕਰ ਲੈਂਦੀ ਹੈ ਅਤੇ ਨੌਜੁਆਨਾਂ ਦੇ ਹੋਰ ਕੰਪਨੀਆਂ ਵਿਚ ਜਲਦੀ ਤੋਂ ਜਲਦੀ ਨੌਕਰੀ ਪਾਉਣ ਵਿਚ ਕਾਮਯਾਬ ਹੋਣ ਦੇ ਮੌਕੇ ਵੱਧ ਜਾਂਦੇ ਹਨ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ