Tuesday, January 13, 2026
BREAKING NEWS

Haryana

ਮੱਛੀ ਪਾਲਕਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ ''ਮੋਬਾਇਲ ਲੈਬ'' : ਸ਼ਿਆਮ ਸਿੰਘ ਰਾਣਾ

January 22, 2025 08:12 PM
SehajTimes

ਚੰਡੀਗਡ੍ਹ : ਹਰਿਆਣਾ ਦੇ ਮੱਛੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਮੱਛੀ ਪਾਲਣ ਵਾਲੇ ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਤਿੰਨ ਮੋਬਾਇਲ ਜਲ੍ਹ ਜਾਂਚ ਲੈਬ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਇਹ ਲੈਬ ਇਕ ਵੈਨ (ਗੱਡੀ) ਵਿਚ ਹੋਵੇਗੀ ਅਤੇ ਕਿਸਾਨਾਂ ਦੇ ਕੋਲ ਜਾ ਕੇ ਤਾਲਾਬ ਦੇ ਜਲ੍ਹ ਅਤੇ ਮਿੱਟੀ ਦੀ ਜਾਂਚ ਕਰੇਗੀ।

ਸ੍ਰੀ ਰਾਣਾ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਕੁੱਝ ਸਥਾਨਾਂ 'ਤੇ ਖਾਰਾ ਪਾਣੀ ਹੋਣ ਦੇ ਕਾਰਨ ਉੱਥੇ ਖੇਤੀ ਕਰਨਾ ਮੁਸ਼ਕਲ ਹੈ ਜਿਸ ਨਾਲ ਕਿਸਾਨਾਂ ਦੇ ਸਾਹਮੇਣ ਉਨ੍ਹਾਂ ਦੀ ਭੂਮੀ ਤੋਂ ਪੈਦਾਵਾਰ ਲੈਣਾ ਅਸੰਭਵ ਹੋ ਗਿਆ ਹੈ। ਕਿਸਾਨਾਂ ਦੀ ਇਸੀ ਸਮਸਿਆ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਖਾਰਾ ਪਾਣੀ ਵਿਚ ਝੀਂਗਾ ਮੱਛੀ ਦੇ ਪਾਲਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਉਨ੍ਹਾਂ ਦੀ ਭੂਮੀ ਦਾ ਸਹੀ ਵਰਤੋ ਹੋ ਸਕੇਗੀ ਉੱਥੇ ਹੀ ਝੀਂਗਾ ਪਾਲਣ ਤੋਂ ਉਨ੍ਹਾਂ ਨੂੰ ਅੱਛੀ-ਖਾਸੀ ਆਮਦਨੀ ਵੀ ਹੋ ਸਕੇਗੀ।

ਉਨ੍ਹਾਂ ਨੇ ਦਸਿਆ ਕਿ ਮੱਛੀ ਪਾਲਣ ਲਈ ਕਿਸਾਨਾਂ ਨੂੰ ਆਰਥਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸਾਲ 2024-25 ਦੌਰਾਨ ਸੂਬਾ ਸਰਕਾਰ ਵੱਲੋਂ ਪ੍ਰਯੋਜਿਤ ਸਕੀਮ ਤਹਿਤ ਇਕੱਲੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਪਾਲਣ ਤਹਿਤ 254.29 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਸਾਲ 2024-25 ਦੌਰਾਨ ਲਗਭਗ 1750 ਝੀਂਗਾ/ਮੱਛੀ ਕਿਸਾਨਾਂ ਦਾ ਸਮੂਹ ਦੁਰਘਟਨਾ ਬੀਮਾ ਯੋਜਨਾ ਤਹਿਤ ਬੀਮਾ ਵੀ ਕੀਤਾ ਜਾ ਚੁੱਕਾ ਹੈ।

ਮੱਛੀ ਪਾਲਣ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ ਪੋਰਟਲ 'ਤੇ ਲਗਭਗ 5567 ਮੱਛੀ/ਝੀਂਗਾ ਪਾਲਣ ਕਿਸਾਨਾਂ ਦਾ ਡਾਟਾ ਅਪਲੋਡ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਵੈਨ ਵਿਚ ਬਣਾਈ ਗਈ ਤਿੰਨ ਮੋਬਾਇਲ ਜਲ੍ਹ ਜਾਂਚ ਲੈਬਾਂ ਰਾਹੀਂ ਕਿਸਾਨਾਂ ਦੇ ਤਾਲਾਬ ਦੀ ਮਿੱਟੀ ਅਤੇ ਜਲ੍ਹ ਦੀ ਜਾਂਚ ਉਨ੍ਹਾਂ ਦੇ ਤਾਲਾਬ 'ਤੇ ਜਾ ਕੇ ਹੀ ਕੀਤੀ ਜਾਵੇਗੀ। ਇੰਨ੍ਹਾਂ ਵੈਨ ਨੂੰ ਖਰੀਦਣ ਦੀ ਮੰਜੂਰੀ ਮੁੱਖ ਮੰਤਰੀ ਤੋਂ ਪ੍ਰਾਪਤ ਹੋ ਚੁੱਕੀ ਹੈ , ਜਲਦੀ ਹੀ ਇੰਨ੍ਹਾਂ ਨੂੰ ਖਰੀਦ ਕਰ ਜਲ੍ਹ ਅਤੇ ਮਿੱਟੀ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Have something to say? Post your comment

 

More in Haryana

ਏਨੀਮਿਆ ਮੁਕਤ ਭਾਰਤ ਮੁਹਿੰਮ ਵਿੱਚ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ : ਸਿਹਤ ਮੰਤਰੀ ਆਰਤੀ ਸਿੰਘ ਰਾਓ

ਲੋਕ ਨਿਰਮਾਣ ਵਿਭਾਗ ਖੁਦ ਨੂੰ ਇੱਕ ਬ੍ਰਾਂਡ ਵਜੋ ਸਥਾਪਿਤ ਕਰੇ : ਰਣਬੀਰ ਗੰਗਵਾ

ਸੂਬੇ ਦੇ ਬਜਟ ਨੂੰ ਰੁਜ਼ਗਾਰਪਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ

ਹਰਿਆਣਾ ਇਨਲੈਂਡ ਮੱਛੀ ਪਾਲਣ ਵਿੱਚ ਮੋਹਰੀ ਸੂਬੇ ਵਜੋ ਉਭਰਿਆ : ਸ਼ਿਆਮ ਸਿੰਘ ਰਾਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗਾਂ ਦੀ ਅਗਵਾਈ ਕੀਤੀ, ਇਸ ਵਿੱਚ ਲਗਭਗ 40.62 ਕਰੋੜ ਰੁਪਏ ਦੀ ਬਚੱਤ ਹੋਈ

ਵਿਕਸਿਤ ਭਾਰਤ-ਜੀ ਰਾਮ ਜੀ ਐਕਟ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗ੍ਰੇਸ ਅਤੇ ਇੰਡੀ ਗਠਬੰਧਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ