Sunday, July 06, 2025

Haryana

ਹਰਿਆਣਾ ਨੂੰ ਇੱਕ ਵਾਰ ਫਿਰ ਮਿਲੀ ਕੌਮੀ ਪੱਧਰ ਦੀ ਪਹਿਚਾਣ

January 09, 2025 08:22 PM
SehajTimes

ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਵੱਲੋਂ ਹਰਿਆਣਾ ਸੂਬੇ ਦੀ ਵਰਨਣਯੋਗ ਉਪਲਬਧਦੀਆਂ ਨੂੰ ਮਾਨਤਾ ਦਿੰਦੇ ਹੋਏ ਨਵੀਂ ਦਿੱਲੀ ਮਿਲਿਆ ਇਹ ਸਨਮਾਨ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸੌਂਪਿਆ ਪ੍ਰਤਿਸ਼ਠਤ ਸਨਮਾਨ

ਸੂਬੇ ਵਿਚ ਬਿਹਤਰ ਕਨੈਕਟੀਵਿਟੀ ਨਾਲ ਹੋਇਆ ਲਾਜਿਸਟਿਕਸ ਦਾ ਵਿਕਾਸ

ਚੰਡੀਗੜ੍ਹ : ਹਰਿਆਣਾ ਨੇ ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦੂਰੀ ਵਪਾਰ ਵਰਧਨ ਵਿਭਾਗ ਵੱਲੋਂ ਪ੍ਰਬੰਧਿਤ ਲਾਜਿਸਟਿਕ ਈਜ਼ ਏਕ੍ਰਾਸ ਡਿਫਰੇਂਟ ਸਟੇਟਸ (ਲੀਡਸ) ਸਰਵੇਖਣ 2024 ਵਿਚ ਲੈਂਡਲਾਕਡ ਸਟੇਟਸ ਲਈ ''ਅਚਪਵਰਸ'' ਸ਼੍ਰੇਣੀ ਵਿਚ ਪ੍ਰਤਿਸ਼ਠਤ ਸਥਾਨ ਪ੍ਰਾਪਤ ਕੀਤਾ ਹੈ। ਹਰਿਆਣਾ ਨੂੰ ਲਗਾਤਾਰ ਤੀਜੇ ਸਾਲ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ, ਜੋ ਸੂਬੇ ਦੀ ਲਾਜਿਸਟਿਕਸ ਨੀਤੀ ਰਾਹੀਂ ਲਾਜਿਸਟਿਕਸ ਢਾਂਚੇ ਨੂੰ ਵਧਾਉਣ ਅਤੇ ਲਾਜਿਸਟਿਕਸ ਇਕੋ ਸਿਸਟਮ ਨੂੰ ਮਜਬੂਤ ਕਰਨ ਵਿਚ ਸੂਬੇ ਦੇ ਵਧੀਆ ਯਤਨਾਂ ਨੂੰ ਰੇਖਾਂਕਿਤ ਕਰਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ ਸੁਰੇਸ਼ ਨੇ ਇਹ ਪ੍ਰਤਿਸ਼ਠਤ ਸਨਮਾਨ ਪ੍ਰਦਾਨ ਕੀਤਾ। ਹਾਲ ਹੀ ਵਿਚ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂ ਸ਼ ਗੋਇਲ ਵੱਲੋਂ ਹਰਿਆਣਾ ਸੂਬੇ ਦੀ ਵਰਨਣਯੋਗ ਉਪਲਬਧਤੀਆਂ ਨੂੰ ਮਾਨਤਾ ਦਿੰਦੇ ਹੋਏ ਨਵੀਂ ਦਿੱਲੀ ਵਿਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਸੀ।

ਲੀਡਸ ਸਰਵੇਖਣ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦਾ ਉਨ੍ਹਾਂ ਦੇ ਲਾਜਿਸਟਿਕਸ ਇੰਫ੍ਰਾਸਟਕਚਰ, ਲਾਜਿਸਟਿਕਸ ਸੇਵਾਵਾਂ, ਸੰਚਾਲਨ ਅਤੇ ਰੈਗੂਲੇਟਰੀ ਵਾਤਾਵਰਣ ਅਤੇ ਸਥਿਰਤਾ ਅਤੇ ਸਮਾਨ ਲਾਜਿਸਟਿਕਸ ਦੇ ਆਧਾਰ 'ਤੇ ਮੁਲਾਂਕਨ ਕਰਦਾ ਹੈ। ਹਰਿਆਣਾ ਨੂੰ ''ਅਚੀਵਰਸ'' ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਣਾ ਰਾਜ ਦੀ ਵਪਾਰ-ਅਨੁਕੂਲ ਮਾਹੌਲ ਨੂੰ ਪ੍ਰੋਤਸਾਹਨ ਦੇਣ ਅਤੇ ਦੇਸ਼ ਵਿਚ ਖੁਦ ਨੂੰ ਲਾਜਿਸਟਿਕਸ ਹੱਬ ਵਜੋ ਸਥਾਪਿਤ ਕਰਨ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

ਹਰਿਆਣਾ ਆਪਣੇ ਵਿਸ਼ਵਪੱਧਰੀ ਲਾਜਿਸਟਿਕਸ ਇੰਫ੍ਰਾਸਟਕਚਰ ਦੇ ਕਾਰਨ ਲਾਜਿਸਟਿਕਸ ਖੇਤਰ ਵਿਚ ਮੋਹਰੀ ਬਣ ਕੇ ਉਭਰਿਆ ਹੈ। ਰਾਜ ਨੇ ਆਪਣੇ ਸੜਕ ਨੈਟਵਰਕ, ਰੇਲ ਸਪੰਰਕ ਅਤੇ ਅੰਦਰੂਣੀ ਕੰਟੇਨਰ ਡਿਪੂ ਨੂੰ ਵਧਾਉਣ ਵਿਚ ਕਾਫੀ ਨਿਵੇਸ਼ ਕੀਤਾ ਹੈ। ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇ ਅਤੇ ਨਾਂਗਲ ਚੌਧਰੀ ਵਿਚ ਏਕੀਕ੍ਰਿਤ ਮਲਟੀ-ਮਾਡਲ ਲਾਜਿਸਟਿਕਸ ਹੱਬ (ਆਈਐਮਐਲਐਚ) ਸਮੇਤ ਪ੍ਰਮੁੱਖ ਪਰਿਯੋਜਨਾਵਾਂ ਨੇ ਕਨੈਟੀਵਿਟੀ ਨੂੰ ਕਾਫੀ ਪ੍ਰੋਤਸਾਹਨ ਦਿੱਤਾ ਹੈ, ਜਿਸ ਨਾਲ ਪੂਰੇ ਖੇਤਰ ਵਿਚ ਲਾਜਿਸਟਿਕਸ ਦਾ ਵਿਕਾਸ ਹੋਇਆ ਹੈ।

ਪੀਐਮ ਗਤੀ ਸ਼ਕਤੀ ਸੂਬਾ ਮਾਸਟਰ ਪਲਾਨ (ਐਸਐਮਪੀ) ਪੋਰਟਲ ਰਾਹੀਂ ਬੁਨਿਆਦੀ ਢਾਂਚੇ ਦੀ ਯੋਜਨਾ ਬਨਾਉਣ ਵਿਚ ਵੀ ਮਹਤੱਵਪੂਰਨ ਪ੍ਰਗਤੀ ਹੋਈ ਹੈ। ਹਰਿਆਣਾ ਨੇ ਜਰੂਰੀ ਕੀਤਾ ਹੈ ਕਿ 100 ਕਰੋੜ ਰੁਪਏ ਤੋਂ ਵੱਧ ਦੀ ਸਾਰੇ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਯੋਜਨਾ ਇਸ ਪੋਰਅਲ ਰਾਹੀਂ ਬਣਾਈ ਜਾਵੇ, ਜਿਸ ਨਾਲ ਬਿਹਤਰ ਤਾਲਮੇਲ ਅਤੇ ਪ੍ਰਮੁੱਖ ਪਹਿਲਾਂ ਦਾ ਸਮੇਂ 'ਤੇ ਲਾਗੂ ਯਕੀਨੀ ਹੋ ਸਕੇ।

ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਨੇੜੇ ਸਥਿਤ ਹਰਿਆਣਾ ਨੇ ਉੱਤਰ ਭਾਰਤ ਦੇ ਲਾਜਿਸਟਿਕਸ ਅਤੇ ਵੇਅਰਹਾਊਸਿੰਗ ਖੇਤਰ ਵਿਚ ਇਕ ਮਹਤੱਵਪੂਰਨ ਕੇਂਦਰ ਬਨਣ ਲਈ ਆਪਣੀ ਭਗੋਲਿਕ ਨਿਕਟਤਾ ਦਾ ਲਾਭ ਚੁੱਕਿਆ ਹੈ। ਰਾਜ ਦੇ ਕਾਫੀ ਨਿਵੇਸ਼ ਖਿੱਚਿਆ ਹੈ ਅਤੇ ਰਾਜ ਨੂੰ ਲਾਜਿਸਟਿਕਸ ਖੇਤਰ ਵਿਚ ਇਕ ਮੇਜਰ ਪਲੇਅਰ ਵਜੋ ਸਥਾਪਿਤ ਕੀਤਾ ਹੈ।

ਰਾਜ ਨੇ ਆਪਣੇ ਲਾਜਿਸਟਿਕਸ ਖੇਤਰ ਵਿਚ ਸਥਿਰਤਾ ਨੂੰ ਵੀ ਅਪਣਾਇਆ ਹੈ। ਹਰਿਆਣਾ ਨੇ ਹਰਿਤ ਲਾਜਿਸਟਿਕਸ ਪਹਿਲ ਦੀ ਸ਼ੁਰੂਆਤ ਕੀਤੀ ਹੈ, ਜਿਵੇਂ ਕਿ ਮਾਲ ਟ੍ਹਾਂਸਪੋਰਟ ਲਈ ਇਲੈਕਟ੍ਰੋਨਿਕ ਵਾਹਨਾਂ (ਈਵੀ) ਨੁੰ ਪ੍ਰੋਤਸਾਹਨ ਦੇਣਾ। ਇਸ ਤੋਂ ਇਲਾਵਾ, ਇਸ ਤੋਂ ਇਲਾਵਾ, ਅਸੀਂ ਸਵੱਛ ਅਤੇ ਵੱਧ ਟਿਕਾਊ ਲਾਜਿਸਟਿਕਸ ਇਕੋ ਸਿਸਟਮ ਯਕੀਨੀ ਕਰਨ ਲਈ ਇਲੈਕਟ੍ਰਿਕ ਵਾਹਨ ਨੀਤੀ 2022 ਅਤੇ ਵਾਹਨ ਸਕ੍ਰੈਪੇਜ ਅਤੇ ਰਿਸਾਈਕਲਿੰਗ ਸਹੂਲਤ ਪ੍ਰੋਤਸਾਹਨ ਨੀਤੀ 2024 ਸਮੇਤ ਪ੍ਰਗਤੀਸ਼ੀਲ ਨੀਤੀਆਂ ਨੂੰ ਲਾਗੂ ਕੀਤਾ ਹੈ।

ਹਰਿਆਣਾ ਨੇ ਆਪਣੇ ਲਾਜਿਸਟਿਕਸ ਸੈਕਟਰ ਨੂੰ ਹੋਰ ਮਜਬੂਤ ਕਰਨ ਲਈ ਕੁਸ਼ਲ ਕਾਰਜਬੱਲ ਦੇ ਨਿਰਮਾਣ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਸੂਬੇ ਨੇ ਲਾਜਿਸਟਿਕਸ ਸਿਖਲਾਈ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਵਧਾਉਣ ਲਈ ਨਿਜੀ ਖੇਤਰ ਦੀ ਸੰਸਥਾਵਾਂ ਅਤੇ ਵਿਦਿਅਕ ਸੰਸਥਾਨਾਂ ਦੇ ਨਾਲ ਸਾਝੇਦਾਰੀ ਕੀਤੀ ਹੈ। ਲਿੰਗ ਸਮਾਵੇਸ਼ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਹਰਿਆਣਾ ਨੇ ਲਾਜਿਸਟਿਕਸ ਖੇਤਰ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਸਰਗਰਮ ਰੂਪ ਨਾਲ ਪ੍ਰੋਤਸਾਹਨ ਦਿੱਤਾ ਹੈ, ਜਿਸ ਨਾਲ ਸਾਰਿਆਂ ਲਈ ਸਨਮਾਨ ਰੁਜਗਾਰ ਦੇ ਮੌਕੇ ਯਕੀਨੀ ਹੋਏ ਹਨ।

Have something to say? Post your comment

 

More in Haryana

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ

ਲੋਕਸਭਾ ਅਤੇ ਵਿਧਾਨਸਭਾ ਵਾਂਗ ਨਗਰ ਨਿਗਮਾਂ ਵਿੱਚ ਵੀ ਹਾਉਸ ਦੇ ਸੈਸ਼ਨ ਕੇਂਦਰੀ ਮੰਤਰੀ ਮਨੋਹਰ ਲਾਲ

ਹਰਿਆਣਾ ਸਰਕਾਰ ਨੇ 2027 ਦੀ ਜਨਗਣਨਾ ਨੂੰ ਕੀਤਾ ਨੋਟੀਫਾਈ

ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਸੱਭਿਆਚਾਰਕ ਸ਼ਾਮ ਵਿੱਚ ਕਲਾਕਾਰਾਂ ਨੇ ਬਖੇਰੇ ਸੱਭਿਆਚਾਰ ਦੇ ਰੰਗ

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ