Saturday, October 03, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Entertainment

ਦਿਲਜੀਤ ਦੋਸਾਂਝ ਨੇ ਜਿੱਤਿਆ ਲੁਧਿਆਣਾ ਵਾਸੀਆਂ ਦਾ ਦਿਲ, ਕਿਹਾ: “ਮੈਂ ਇੱਥੇ ਆਉਣ ਲਈ ਬੇਤਾਬ ਸੀ”

January 01, 2025 04:48 PM
SehajTimes

ਲੁਧਿਆਣਾ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਦੁੱਗਣਾ ਕਰ ਦਿੱਤਾ ਹੈ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦਾ ਦਿਲ-ਲੁਮਿਨਾਟੀ ਟੂਰ ਲੁਧਿਆਣਾ ਵਿੱਚ ਸਮਾਪਤ ਹੋਇਆ। ਦਿਲਜੀਤ ਨੇ ਦਿ ਸਪੈਸ਼ਲ ਚੁਜ਼ਨ ਵਨ, ਸੁਪਰ ਹੀਰੋ ਨੇ ਜਨਮ ਲਿਆ ਦੇ ਐਲਾਨ ਨਾਲ ਸਟੇਜ ਸੰਭਾਲੀ।
ਦਿਲਜੀਤ ਜਿਵੇਂ ਹੀ ਸਟੇਜ ‘ਤੇ ਆਇਆ, ਉਸਨੇ ਆਪਣਾ ਸੱਜਾ ਹੱਥ ਉੱਚਾ ਕੀਤਾ ਅਤੇ ਕਿਹਾ, ‘ਓਏ ਪੰਜਾਬੀ ਆ ਗਏ… ਸਾਰੇ ਦਰਸ਼ਕਾਂ ਨੇ ਦਿਲਜੀਤ ਦਾ ਸਵਾਗਤ ਕੀਤਾ। ਸਟੇਜ ‘ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਸੀ ਕਿ ਇਸ ਵਾਰ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਚਹੇਤਿਆਂ ਵਿਚਕਾਰ ਮਨਾਵਾਂ। ਮੇਰੀ ਇੱਛਾ ਅੱਜ ਨਵੇਂ ਸਾਲ ‘ਤੇ ਪੂਰੀ ਹੋਈ।

ਦਿਲਜੀਤ ਨੇ ਅੱਗੇ ਕਿਹਾ- ਮੈਂ ਆਪਣੇ ਹੀ ਲੋਕਾਂ ਵਿੱਚ ਹੋਣ ਲਈ ਬੇਤਾਬ ਸੀ। ਜਦੋਂ ਵੀ ਮੈਂ ਦੁਨੀਆ ਵਿੱਚ ਕਿਤੇ ਵੀ ਫਸ ਜਾਂਦਾ ਹਾਂ, ਮੈਂ ਸੋਚਦਾ ਹਾਂ ਕਿ ਮੈਂ ਲੁਧਿਆਣੇ ਦਾ ਹਾਂ, ਇੰਨਾ ਤਣਾਅ ਨਾ ਕਰੋ। ਉਨ੍ਹਾਂ ਕਿਹਾ ਕਿ ਮੇਰਾ ਬਚਪਨ ਇਸ ਸ਼ਹਿਰ ‘ਚ ਬੀਤਿਆ ਹੈ। ਇਸ ਸ਼ਹਿਰ ਨੇ ਮੈਨੂੰ ਵੱਡੇ-ਵੱਡੇ ਸੁਪਨੇ ਦਿਖਾਏ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਦਿੱਤੀ ਹੈ।


ਅਸੀਂ ਦਿਲਜੀਤ ਦੇ ਗੀਤ ਪਟਿਆਲਾ ਪੈਗ ਲਾ ਛੱਡੀ ਦਾ, ਮਿੱਤਰਾ ਤੇ ਕੇਸ ਚਲਦਾ, ਕੇਸ ਚਲਦਾ, ਨੀ ਤੁੰ ਤੂੰ ਜੱਟ ਦਾ ਪਿਆਰ ਗੋਰੀਆ, ਪਹਿਲੇ ਲਲਕਾਰੇ ਆਦਿ ਗਾ ਕੇ ਸਮਾਂ ਬੰਨਿਆ । ਦਿਲਜੀਤ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੂੰ ਵੀ ਸਟੇਜ ‘ਤੇ ਬੁਲਾਇਆ। ਦਿਲਜੀਤ ਨੇ ਗਾਇਕ ਮੁਹੰਮਦ ਸਦੀਕ ਅੱਗੇ ਸਿਰ ਝੁਕਾਇਆ ਅਤੇ ਉਨ੍ਹਾਂ ਨਾਲ ਜੁਗਲਬੰਦੀ ਵੀ ਕੀਤੀ।

ਦਿਲਜੀਤ ਦੇ ਸ਼ੋਅ ‘ਚ ਕਰੀਬ 45 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਰਾਤ ਦੇ 12 ਵੱਜਦੇ ਹੀ ਪੀਏਯੂ ਗਰਾਊਂਡ ਪਟਾਕਿਆਂ ਨਾਲ ਗੂੰਜ ਉੱਠਿਆ। ਦਿਲਜੀਤ ਦਾ ਇਹ ਸ਼ੋਅ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 10 ਸ਼ਹਿਰਾਂ ‘ਚ ਚੱਲਿਆ। ਦਿਲਜੀਤ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।

Have something to say? Post your comment

More in Entertainment

ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ

ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਮੋਰਿੰਡਾ ਨਿਵਾਸੀ ਦਰਸ਼ਨ ਸਿੰਘ ਦਾ ਨਿੱਘਾ ਸਵਾਗਤ

ਚੰਡੀਗੜ੍ਹ: "ਵਿਰਸਾ ਪੰਜਾਬ ਦਾ - ਤੀਜ ਸਮਾਰੋਹ 2026"

“ਨਾਰਥ ਇੰਡੀਆ ਆਈਕੋਨਿਕ ਫੈਸ਼ਨ ਸ਼ੋ ਸੀਜ਼ਨ 2”ਚ ਮਿਸਟਰ ਕੈਟੇਗਰੀ ਵਿੱਚ ਤਿਲਕ ਰਾਜ,ਮਿਸ ਕੈਟੇਗਰੀ ਵਿੱਚ ਡਾ. ਅਦਿਤੀ ਬੰਸਲ ਅਤੇ ਮਿਸਿਜ਼ ਕੈਟੇਗਰੀ ਵਿੱਚ ਪੂਜਾ ਚੌਹਾਨ ਜੇਤੂ ਰਹੀ

ਇਵੈਂਟ ਤੇ ਬ੍ਰਾਂਡਿੰਗ ਦੀ ਦੁਨੀਆ ਵਿੱਚ ਉਭਰਦਾ ਚਿਹਰਾ : ਪੰਕਜ ਅਰੋੜਾ

ਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

ਸਟਾਰ ਆਫ਼ ਦ ਟ੍ਰਾਈਸਿਟੀ ਨੇ ਮਨੀਮਾਜਰਾ ਦੇ ਏਆਰ ਪਲਾਜ਼ਾ ਵਿਖੇ ਕੀਤਾ ਪ੍ਰੋਗਰਾਮ ਆਯੋਜਿਤ

ਸਟਾਰ ਆਫ਼ ਟ੍ਰਾਈਸਿਟੀ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਾ ਹੈ

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ