Tuesday, July 15, 2025

Sports

ਨੈਸ਼ਨਲ ਸਸਟੋਬਾਲ ਚੈਂਪੀਅਨਸ਼ਿਪ 'ਤੇ ਪੰਜਾਬ ਦਾ ਕਬਜ਼ਾ 

December 10, 2024 03:38 PM
ਦਰਸ਼ਨ ਸਿੰਘ ਚੌਹਾਨ
ਖੇਡਾਂ 'ਚ ਪੰਜਾਬੀਆਂ ਦੀ ਹਮੇਸ਼ਾ ਰਹੀ ਚੜ੍ਹਤ : ਗੋਲਡੀ 
ਸੁਨਾਮ : ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੁਨਾਮ ਵਿਖੇ ਆਯੋਜਿਤ ਛੇਵੀਂ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਸੀਨੀਅਰ ਵਰਗ ਵਿੱਚ ਪਹਿਲੇ ਸਥਾਨ ਤੇ ਰਹਿਕੇ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਕੈਂਪਸ ਵਿਖੇ ਕਰਵਾਏ ਮੁਕਾਬਲਿਆਂ ਮੌਕੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਅਤੇ ਗੁਲਜ਼ਾਰੀ ਮੂਣਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੀਨੀਅਰ ਵਰਗ ਵਿੱਚ ਲੜਕਿਆਂ ਨੇ ਯੂ ਪੀ ਅਤੇ ਲੜਕੀਆਂ ਨੇ ਤੇਲੰਗਾਨਾ  ਨੂੰ ਹਰਾਇਆ ਅਤੇ ਜੂਨੀਅਰ ਵਰਗ ਵਿੱਚ ਮੁੰਡੇ ਮੁੰਬਈ ਨੇ ਪੰਜਾਬ ਨੂੰ ਅਤੇ ਜੂਨੀਅਰ ਲੜਕੀਆਂ 'ਚ ਯੂ ਪੀ ਨੇ ਪੰਜਾਬ ਨੂੰ ਹਰਾਕੇ ਟਰਾਫੀਆਂ ਜਿਤੀਆਂ। ਇਸ ਮੌਕੇ ਬੋਲਦਿਆਂ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ  ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਦਾ ਅਹਿਮ ਹਿੱਸਾ ਹਨ। ਖੇਡਾਂ ਵਿੱਚ ਭਾਗ ਲੈਣ ਵਾਲਾ ਵਿਅਕਤੀ ਜਿਥੇ ਤੰਦਰੁਸਤ ਰਹਿੰਦਾ ਹੈ ਉਥੇ ਨਸ਼ਿਆਂ ਵਰਗੇ ਕੋੜ੍ਹ ਤੋਂ ਬਚਿਆ ਰਹਿੰਦਾ ਹੈ। ਖੇਡਾਂ ਨਾਲ ਵਿਅਕਤੀ ਦੇ ਜੀਵਨ ਵਿੱਚ ਅਨੁਸ਼ਾਸਨ ਆਉਂਦਾ ਹੈ ਜੋ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ ਹੈ।ਖਿਡਾਰੀਆਂ ਹਮੇਸ਼ਾ ਆਪਣੇ ਮਾਤਾ ਪਿਤਾ, ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਪੰਜਾਬ ਦੀ ਹਮੇਸ਼ਾ ਚੜ੍ਹਤ ਰਹੀ ਹੈ। ਇਸ ਮੌਕੇ ਖੇਤੀ ਵਿਕਾਸ ਬੈਂਕ ਦੇ ਚੇਅਰਮੈਨ ਹਰਪਾਲ ਸਿੰਘ ਖਡਿਆਲ, ਹਰਵਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧਾਲੀਵਾਲ ਸਕੱਤਰ, ਗੁਰਿੰਦਰਜੀਤ ਸਿੰਘ ਕੁੱਕੂ ਗਰੇਵਾਲ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਬਲਜੀਤ ਸਿੰਘ, ਭੁਪਿੰਦਰ ਸਿੰਘ ਮੋਰਾਂਵਾਲੀ, ਜਸਪਾਲ ਸਿੰਘ ਪਾਲੀ, ਸ਼ਿੰਗਾਰਾ ਸਿੰਘ,ਰਣ ਸਿੰਘ, ਸੰਦੀਪ ਸਿੰਘ ਅਤੇ ਜਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ। 

Have something to say? Post your comment

 

More in Sports

ਰਵਿੰਦਰ ਸਿੰਘ ਮਿੱਠੇਵਾਲ ਨੂੰ ਇੰਟਰਨੈਸ਼ਨਲ ਰੋਟਰੀ ਕਲੱਬ ਆਫ ਬਕੋਲਡ ਸਿਟੀ ਦਾ 53 ਵਾ ਪ੍ਰਧਾਨ ਚੁੱਣਿਆ ਗਿਆ

ਖੇਡਾਂ ਨੌਜਵਾਨੀ ਦਾ ਭਵਿੱਖ ਕਰਦੀਆਂ ਨੇ ਰੌਸ਼ਨ : ਮਨੀ ਵੜ੍ਹੈਚ 

ਵਿਸ਼ਵ ਪੁਲਿਸ ਖੇਡਾਂ 'ਚ ਮੈਡਲ ਜੇਤੂ ਸਰਬਜੀਤ ਸਨਮਾਨਿਤ 

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀ ਪਹਿਲਵਾਨ ਲੜਕੀ ਹੇਜ਼ਲ ਕੌਰ ਨੇ ਨੈਸ਼ਨਲ ਪੱਧਰ 'ਤੇ ਮਹਿਲਾ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਕਾਂਸੀ ਦਾ ਮੈਡਲ ਜਿੱਤਿਆ

ਸੁਨਾਮ ਦੇ ਸਰਬਜੀਤ ਨੇ ਦੌੜ ਚ ਜਿਤਿਆ ਗੋਲਡ ਮੈਡਲ 

ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਕੇ ਬੱਚਿਆਂ ਦੇ ਕਰਵਾਏ ਮੁਕਾਬਲੇ 

ਅੰਡਰ-19 ਮਹਿਲਾ ਕ੍ਰਿਕਟ ਹੁਸ਼ਿਆਰਪੁਰ ਨੇ ਰੋਪੜ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ

ਜਲੰਧਰ ਤੋਂ ਲੰਡਨ: ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਆਲਮੀ ਮੈਚਾਂ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਦਿਖਾਈ ਹਰੀ ਝੰਡੀ

ਕੈਪਟਨ ਸੁਰਭੀ ਦੇ ਪ੍ਰਦਰਸ਼ਨ ਕਾਰਨ ਅੰਡਰ-19 ਕ੍ਰਿਕਟ ਟੀਮ ਨੇ ਹੁਸ਼ਿਆਰਪੁਰ ਵਿੱਚ ਕਪੂਰਥਲਾ ਟੀਮ ਨੂੰ 8 ਵਿਕਟਾਂ ਨਾਲ ਹਰਾਇਆ : ਡਾ. ਰਮਨ ਘਈ

ਐਸ ਡੀ ਐਮ ਖਰੜ ਨੇ ਨਵੇਂ ਬਣੇ ਖੇਡ ਮੈਦਾਨਾਂ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ