Monday, May 04, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Haryana

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਬਣੇ ਸਵੱਛਤਾ ਦੂਤ, ਕੁਰੂਕਸ਼ੇਤਰ ਵਿਚ ਸਵੱਛਤਾ ਮਹਾ ਮੁਹਿੰਮ ਦੀ ਸ਼ੁਰੂਆਤ ਕਰ ਹਰਿਆਣਾ ਨੂੰ ਸੱਛ ਅਤੇ ਸੁੰਦਰ ਬਨਾਉਣ ਦਾ ਦਿੱਤਾ ਸੰਦੇਸ਼

November 28, 2024 02:51 PM
SehajTimes

ਪੂਰੇ ਵਿਸ਼ਵ ਵਿਚ ਕੁਰੂਕਸ਼ੇਤਰ ਦੀ ਸਵੱਛਤਾ ਅਤੇ ਸੁੰਦਰਤਾ ਵਿਚ ਬਣਗੇਗੀ ਵੱਖ ਪਹਿਚਾਣ - ਨਾਇਬ ਸਿੰਘ ਸੈਨੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਿਜਨ ਤਹਿਤ ਵਿਕਸਿਤ ਹਰਿਆਣਾ ਬਨਾਉਣ ਦੇ ਸੰਕਲਪ ਵਿਚ ਸੂਬੇ ਨੁੰ ਸਵੱਛ ਅਤੇ ਸੁੰਦਰ ਬਨਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਸਵੱਛਤਾ ਦੂਤ ਵਜੋ ਕੁਰੂਕਸ਼ੇਤਰ ਵਿਚ ਖੁਦ ਝਾੜੂ ਲਗਾ ਕੇ ਸਵੱਛਤਾ ਦਾ ਮਹਾਨ ਸੰਦੇਸ਼ ਦਿੱਤਾ। ਮੁੱਖ ਮੰਤਰੀ ਦੀ ਇਸ ਪਹਿਲ ਨੂੰ ਉਦੇਸ਼ ਨਾਗਰਿਕਾਂ ਨੂੰ ਸਵੱਛਤਾ ਦੇ ਪ੍ਰਤੀ ਜਾਗਰੁਕ ਕਰਦੇ ਹੋਏ ਇਸ ਇਕ ਜਨ ਅੰਦੋਲਨ ਬਨਾਉਣਾ ਹੈ, ਤਾਂ ਜੋ ਹਰਿਆਣਾ ਨੇ ਸਿਰਫ ਸਵੱਛ ਬਨਣ ਸਗੋ ਇਸ ਦੀ ਪਹਿਚਾਣ ਸਰਵਸ਼੍ਰੇਸ਼ਠ ਸਵੱਛ ਸੂਬੇ ਵਜੋ ਬਣੇ। ਮੁੱਖ ਮੰਤਰੀ ਨੇ ਅੱਜ ਸ਼੍ਰਮਦਾਨ ਕਰਦੇ ਹੋਏ ਥਾਨੇਸਰ ਸ਼ਹਿਰ ਵਿਚ ਸਵੱਛ ਕੁਰੂਕਸ਼ੇਤਰ ਮਹਾ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਸਵੱਛਤਾ ਰੱਥ ਗੀਤਾ ਮਹੋਤਸਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਜਨ ਜਨ ਤਕ ਸਵੱਛਤਾ ਦਾ ਸੰਦੇਸ਼ ਪਹੁੰਚਾਉਣ ਦੇ ਲਈ ਸਵੱਛ ਕੁਰੂਕਸ਼ੇਤਰ ਦੇ ਬੋਰਡ 'ਤੇ ਆਪਣੇ ਹਸਤਾਖਰ ਵੀ ਕੀਤੇ।

ਸਵੱਛ ਕੁਰੂਕਸ਼ੇਤਰ ਦਾ ਇਸ ਪਹਿਲ ਵਿਚ ਮੁੱਖ ਮੰਤਰੀ ਦੇ ਨਾਲ ਸੈਕੜਿਆਂ ਲੋਕਾਂ ਨੇ ਵੀ ਕਰੀਬ ਇਕ ਘੰਟਾ ਸ਼ੇਖਚਿੱਲੀ ਮਕਬਰੇ ਤੋਂ ਲੈ ਕੇ ਓਪੀ ਜਿੰਦਲ ਪਾਰਕ, ਜੋਤਿਬਾ ਭਾਈ ਫੂਲੇ ਤੇ ਤਾਊ ਦੇਵੀਲਾਲਾ ਚੌਕ 'ਤੇ ਸਵੱਛਤਾ ਮੁਹਿੰਮ ਵਿਚ ਆਪਣਾ ਸ਼੍ਰਮਦਾਨ ਦਿੱਤਾ। ਮੁੱਖ ਮੰਤਰੀ ਨੇ ਸ਼ੇਖਚਿੱਲੀ ਮਕਬਰੇ ਤੋਂ ਕੁਰੂਕਸ਼ੇਤਰ ਦੇ 18 ਜੋਨ ਵਿਚ ਸਵੱਛਤਾ ਮੁਹਿੰਮ ਦਾ ਆਗਾਜ਼ ਕਜਨ ਦੇ ਨਾਲ-ਨਾਲ ਸਵੱਛਤਾ ਦੇ ਸੁੰਹ ਦਿਵਾਉਂਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੇ ਇਕ-ਇਕ ਨਾਗਰਿਕ ਦੀ ਸਵੱਛਤਾ ਮੁਹਿੰਮ ਦੇ ਨਾਲ ਜੁੜਨਾ ਚਾਹੀਦਾ ਹੈ। ਇਸ ਦੌਰਾਨ ਇਕ ਪ੍ਰੋਗ੍ਰਾਮ ਵਿਚ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਸਤਵ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਲੋਕ ਧਰਮਖੇਤਰ ਕੁਰੂਕਸ਼ੇਤਰ ਵਿਚ ਪਹੁੰਚਣਗੇ। ਇਸ ਲਈ ਗੀਤਾ ਸਥਾਨ ਕੁਰੂਕਸ਼ੇਤਰ ਨੂੰ ਸਵੱਛ ਅਤੇ ਸੁੰਦਰ ਬਨਾਉਣਾ ਪਹਿਲੀ ਜਿਮੇਵਾਰੀ ਹੈ, ਤਾਂ ਜੋ ਪੂਰੀ ਦੁਨੀਆ ਵਿਚ ਕੁਰੂਕਸ਼ੇਤਰ ਦੀ ਸਵੱਛਤਾ ਅਤੇ ਸੁੰਦਰਤਾ ਵਿਚ ਵਿਸ਼ੇਸ਼ ਪਹਿਚਾਣ ਬਣੇ।

ਸੱਭਤੋਂ ਪਹਿਲਾਂ ਟੀਚਾ ਹਰਿਆਣਾ ਨੂੰ ਪੂਰੀ ਤਰ੍ਹਾ ਸਵੱਛ ਬਨਾਉਣਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੂਰੇ ਦੇਸ਼ ਵਿਚ ਸਵੱਛਤਾ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਦੇਸ਼ ਵਿਚ ਜਦੋਂ ਪੂਰੀ ਤਰ੍ਹਾ ਸਵੱਛਤਾ ਦਾ ਵਾਤਾਵਰਣ ਹੋਵੇਗਾ ਤਾਂ ਯਕੀਨੀ ਹੀ ਲੋਕਾਂ ਨੁੰ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ ਜਦੋਂ ਸਾਰੇ ਨਾਗਰਿਕ ਸਿਹਤਮੰਦ ਹੋਣਗੇ ਤਾਂ ਦੇਸ਼ ਤਰੱਕੀ ਦੀ ਰਾਹ 'ਤੇ ਅੱਗੇ ਵਧੇਗਾ। ਸੂਬਾ ਹੁਣ ਤਿੰਨ ਗੁਣਾ ਤੇਜੀ ਨਾਲ ਤਰੱਕੀ ਕਰੇਗਾ। ਰਾਜ ਸਰਕਾਰ ਵੱਲੋਂ ਸੂਬੇ ਦਾ ਵਿਕਾਸ ਯੋਜਨਾਬੱਧ ਢੰਗ ਨਾਲ ਕੀਤਾ ਜਾਵੇਗਾ। ਵਿਕਸਿਤ ਹਰਿਆਣਾ ਬਨਾਉਣ ਦੀ ਦਿਸ਼ਾ ਵਿਚ ਸੱਭ ਤੋਂ ਪਹਿਲਾਂ ਟੀਚਾ ਹਰਿਆਣਾ ਨੂੰ ਪੂਰੀ ਤਰ੍ਹਾ ਸਵੱਛ ਬਨਾਉਣਾ ਹੈ। ਸਾਰੇ ਸਥਾਨਕ ਨਿਗਮ੍ਰਾਂ ਵਿਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਸਰੋਤਾਂ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਵੱਛ ਭਾਰਤ ਮਿਸ਼ਨ ਤਹਿਤ ਗ੍ਰਾਮੀਣ ਖੇਤਰਾਂ ਵਿਚ ਹੁਣ ਤਕ 775810 ਨਿਜੀ ਪਖਾਨਿਆਂ ਤੇ 6 ਹਜਾਰ ਤੋਂ ਵੱਧ ਕੰਮਿਉਨਿਟੀ ਸਵੱਛਤਾ ਪਰਿਸਰਾਂ ਦਾ ਨਿਰਮਾਣ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 17 ਸ਼ਹਿਰੀ ਸਥਾਨਕ ਨਿਗਮਾਂ ਨੂੰ ਓਡੀਐਫ, 59 ਨਿਗਮਾਂ ਨੂੰ ਓਡੀਐਫ ਪਲੱਸ ਅਤੇ 2 ਨਿਗਮਾਂ ਨੂੰ ਵੋਟਰ ਪਲੱਸ ਵਜੋ ਪ੍ਰਮਾਣਿਤ ਕੀਤਾ ਗਿਆ ਹੈ। ਸਵੱਛ ਸਰਵੇਖਣ 2023 ਵਿਚ 100 ਤੋਂ ਘੱਟ ਸ਼ਹਿਰਾਂ ਨਿਗਮਾਂ ਵਾਲੇ ਸੂਬਿਆਂ ਦੀ ਸ਼ੇ੍ਰਣੀ ਵਿਚ ਹਰਿਆਣਾਂ ਨੇ ਕੌਮੀ ਪੱਧਰ 'ਤੇ 14ਵਾਂ ਸਥਾਨ ਪ੍ਰਾਪਤ ਕੀਤਾ ਹੈ। ਗੁਰੂਗ੍ਰਾਮ, ਫਰੀਦਾਬਾਦ ਵਿਚ 1200-1200 ਸਮਰੱਥਾ ਦੇ 2 ਪਲਾਂਟ ਲਗਾਏ ਜਾਣਗੇ। ਯਕੀਨੀ ਰੂਪ ਨਾਲ ਇੰਨ੍ਹਾਂ ਯਤਨਾਂ ਨਾਲ ਹਰਿਆਣਾ ਸਵੱਛਤਾ ਸਰਵੇਖਣ ਵਿਚ ਚੰਗੀ ਰੈਂਕਿੰਗ ਪ੍ਰਾਪਤ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਸਵੱਛ ਬਨਾਉਣ ਵਿਚ ਸੰਸਾਧਨਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਾਲ ਹੀ ਕੁਰੂਕਸ਼ੇਤਰ ਸਵੱਛ ਮੁਹਿੰਮ ਨੂੰ ਲੈ ਕੇ ਕੋਈ ਮਸਝੌਤਾ ਨਹੀਂ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੁਹਿੰਮ 'ਤੇ ਡਿਪਟੀ ਕਮਿਸ਼ਨਰ ਲਗਾਤਾਰ ਨਜਰ ਰੱਖਣਗੇ, ਤਾਂ ਜੋ ਕਿਤੇ ਵੀ ਕੋਮੀ ਨਾ ਹੋਵੇ। ਸਾਬਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਪ੍ਰਸਾਸ਼ਨ ਵੱਲੋਂ ਥਾਨੇਸਰ ਅਨੂੰ 18 ਜੋਨ ਵਿਚ ਵੰਡਿਆ ਗਿਆ ਹੈ ਅਤੇ ਹਜਾਰਾਂ ਲੋਕਾਂ ਨੇ ਕੁਰੂਕਸ਼ੇਤਰ ਨੂੰ ਸਾਫ ਬਨਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੈ। ਇਸ ਮੁਹਿੰਮ ਦੇ ਨਾਲ ਸਾਰੇ ਨਾਗਰਿਕਾਂ ਨੂੰ ਜੁੜਨ ਦੀ ਜਰੂਰਤ ਹੈ। ਜਦੋਂ ਸਾਰੇ ਨਾਗਰਿਕ ਮੁਹਿੰਮ ਦੇ ਨਾਲ ਜੁੜਣਗੇ ਤਾਂਹੀ ਸਵੱਛ ਕੁਰੂਕਸ਼ੇਤਰ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।

Have something to say? Post your comment

 

More in Haryana

ਸਰਕਾਰ ਫਸਲ ਖਰੀਦ ਸਮੇਂ ਬੇਤੁਕੀਆਂ ਸ਼ਰਤਾ ਲਗਾਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁੱਖੇ ਮਾਰਨ ਤੇ ਤੁਲੀ : ਕਾਮਰੇਡ ਸੁਵਰਨ ਸਿੰਘ ਵਿਰਕ

ਕਾਮਰੇਡ ਕੁਲਦੀਪ ਸਿੰਘ ਪੂਨੀਆ ਦਾ ਬਹੁਤ ਹੀ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ

ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ : ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਘਰ ਨੂੰ ਲਗਾਏ ਜਿੰਦਰੇ ਖੋਲ੍ਹੇ

ਐੱਸਪੀ ਦੀਪਕ ਸਹਾਰਨ ਨੇ ਸਾਈਕਲ ਰੈਲੀ ਰਾਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ