Tuesday, September 09, 2025

Haryana

ਸਿਖਿਆਦੀ ਗੁਣਵੱਤਾ ਵਿਚ ਸੁਧਾਰ ਕਰਨਾ ਹੀ ਸਰਕਾਰ ਦੀ ਪ੍ਰਾਥਮਿਕਤਾ : ਸਿਖਿਆ ਮੰਤਰੀ

November 28, 2024 02:43 PM
SehajTimes

ਹਰ ਸਕੂਲ ਪ੍ਰਿੰਸੀਪਲ ਸਾਰਥਕ ਸਕੂਲ ਨੂੰ ਰੋਲ ਮਾਡਲ ਵਜੋ ਲੈਣ ਅਤੇ ਆਪਣੇ ਸਕੂਲ ਵਿਚ ਇਸੀ ਤਰ੍ਹਾ ਦੀ ਰੂਪਰੇਖਾ 'ਤੇ ਕਰਨ ਕੰਮ

ਚੰਡੀਗੜ੍ਹ : ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਪੰਚਕੂਲਾ ਸੈਕਟਰ-12ਏ ਸਥਿਤ ਸਾਰਥਕ ਸਰਕਾਰੀ ਸਮੇਕਿਤ ਆਦਰਸ਼ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲਾਂ ਲਈ ਰੋਲ ਮਾਡਲ ਤੋਂ ਘੱਟ ਨਹੀਂ ਹਨ। ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਅਪਣੇ ਸਕੂਲ ਵਿਚ ਇਸੀ ਤਰ੍ਹਾ ਦੇ ਮਾਡਲ ਤਿਆਰ ਕਰਨ ਦੀ ਰੂਪਰੇਖਾ 'ਤੇ ਕੰਮ ਕਰਨਾ ਚਾਹੀਦਾ ਹੈ, ਤਾਂਹੀ ਨਵੀਂ ਸਿਖਿਆ ਨੀਤੀ 2020 ਦੇ ਸਾਰਥਕ ਨਤੀਜੇ ਆ ਸਕਦੇ ਹਨ ਅਤੇ ਵਿਦਿਆਰਥੀਆਂ ਦੀ ਅੱਜ ਦੇ ਯੁੱਗ ਦੀ ਸਿਖਿਆ ਦੀ ਮੰਗ ਅਨੁਰੂਪ ਮਜਬੂਤ ਨੀਂਹ ਰੱਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਸਿਖਿਆ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਹੀ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ।

ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਅੱਜ ਪੰਚਕੂਲਾ ਦੇ ਸੈਕਟਰ-12ਏ ਸਥਿਤ ਸਾਰਥਕ ਸਰਕਾਰੀ ਸਮੇਕਿਤ ਆਦਰਸ਼ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲ ਦੀ ਕਾਰਜਪ੍ਰਣਾਲੀ ਦਾ ਨਿਰੀਖਣ ਕਰਨ ਸਕੂਲ ਪਰਿਸਰ ਪਹੁੰਚੇ ਸਨ। ਮੰਤਰੀ ਨੇ ਸਵੇਰੇ ਦੀ ਪਾਾਲੀ ਵਾਲੀ ਅਧਿਆਪਕਾਂ ਦੀ ਹਾਜਿਰੀ ਰਜਿਸਟਰ ਵਿਚ ਚੈਕ ਕੀਤੀ ਅਤੇ ਪਾਇਆ ਕਿ ਸਾਰੇ 50 ਟੀਜੀਟੀ ਤੇ ਪੀਜੀਟੀ ਅਧਿਆਪਕ ਮੌਜੂਦ ਸਨ। ਸਵੇਰੇ ਦੀ ਪਾਲੀ ਵਿਚ ਕਲਾਸ 6 ਤੋਂ 12 ਤਕ ਦੀ ਕਲਾਸਾਂ ਲਗਦੀਆਂ ਹਨ ਅਤੇ ਦੁਪਹਿਰ ਦੀ ਪਾਲੀ ਵਿਚ ਕਲਾਸ 1 ਤੋਂ 5 ਤਕ ਦੀ ਕਲਾਸਾਾਂ ਲਗਦੀਆਂ ਹਨ।

ਸਿਖਿਆ ਮੰਤਰੀ ਨੇ ਨਿਰੀਖਣ ਦੌਰਾਨ ਕਲਾਸ ਰੂਮ ਵਿਚ ਵਿਦਿਆਰਥੀਆਂ ਦੇ ਬੈਠਣ ਦੀ ਵਿਵਸਥਾ ਦੇਖ ਕੇ ਪ੍ਰਬੰਧਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਲਗਨ ਨਾਲ ਪੜਾਈ ਕਰ ਕੇ ਮਾਤਾ-ਪਿਤਾ ਤੇ ਸੂਬੇ ਦਾ ਨਾਂਅ ਰੋਸ਼ਨ ਕਰਨ। ਉਨ੍ਹਾਂ ਨੇ ਸਾਇੰਸ ਲੈਬ ਦਾ ਵੀ ਅਵਲੋਕਨ ਕੀਤਾ ਅਤੇ ਇੱਥੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਕੁੜੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਟ ਗੈਲਰੀ ਤੋਂ ਇਲਾਵਾ ਖੇਡ ਦੇ ਮੈਦਾਨ ਦਾ ਵੀ ਜਾਇਜਾ ਲਿਆ। ਉੱਥੇ ਖੇਡ ਰਹੇ ਵਿਦਿਆਰਥੀਆਂ ਦਾ ਹੌਸਲਾ ਵੀ ਵਧਾਇਆ।

ਸਕੂਲ ਦੇ ਪ੍ਰਿੰਸੀਲ ਡਾ. ਪਵਨ ਕੁਮਾਰ ਗੁਪਤਾ ਨੇ ਮੰਤਰੀ ਨੂੰ ਜਾਣੂੰ ਕਰਾਇਆ ਹੈ ਕਿ ਪੰਚਕੂਲਾ ਤੇ ਉਸ ਦੇ ਨੇੜੇ ਖੇਤਰ ਨੂੰ ਹਰ ਮਾਂਪੇ ਦੀ ਇੱਛਾ ਰਹਿੰਦੀ ਹੈ ਕਿ ਉਨ੍ਹਾਂ ਦੇ ਬੇਟੀ-ਬੇਟਾ ਪੰਚਕੂਲਾ ਦੇ ਸੈਕਟਰ 12 ਏ ਸਥਿਤ ਸਾਰਥਕ ਸਕੂਲ ਵਿਚ ਪੜਨ। ਮੌਜੂਦਾ ਵਿਚ ਸਕੂਲ ਚਾਰ ਨਵੇਂ ਕਮਰਿਆਂ ਦੇ ਨਿਰਮਾਣ ਦੀ ਮੰਜੂਰੀ ਹੋ ਚੁੱਕੀ ਹੈ। ਇਸ ਦੀ ਪ੍ਰਸਾਸ਼ਨਿਕ ਮੰਜੂਰੀ ਜਲਦੀ ਦਿਵਾਈ ਜਾਵੇ, ਤਾਂ ਜੋ ਨਿਰਮਾਣ ਕੰਮ ਪੂਰਾ ਹੋ ਸਕੇ ਅਤੇ ਨਵੇਂ ਵਿਦਿਅਕ ਸੈਸ਼ਨ ਨੇ ਇੰਨਾਂ ਵਿਚ ਕਲਾਸਾਂ ਲਗਾਈਆਂ ਜਾ ਸਕਣ। ਮੰਤਰੀ ਨੇ ਭਰੋਸਾ ਦਿੱਤਾ ਕਿ ਪੰਚਕੂਲਾ ਦਾ ਸਾਰਥਕ ਸਕੂਲ ਹੀ ਨਹੀਂ ਸੂਬੇ ਦੇ ਹਰ ਸਰਕਾਰੀ ਸਕੂਲ ਵਿਚ ਕਿਸੇ ਵੀ ਤਰ੍ਹਾ ਦੀ ਗ੍ਰਾਂਟ ਦੀ ਪ੍ਰਸਾਸ਼ਨਿਕ ਮੰਜੂਰੀ ਨੂੰ ਰੁਕਣ ਨਹੀਂ ਦੇਣਗੇ। ਇਸ ਦੇ ਲਈ ਉਹ ਸਦਾ ਤਿਆਰ ਹਨ। ਸਾਰੀ ਵਿਦਿਆਰਥੀਆਂ ਦੀ ਪੜਾਈ ਅਤੇ ਸਕੂਲ ਦਾ ਇੰਫ੍ਰਾਸਟਕਚਰ ਦਾ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਹੈ ਕਿ ਉਹ ਆਪਣੇ ਸਕੂਲਾਂ ਦੇ ਭਵਨ ਦੇ ਕਮਰਿਆਂ ਤੇ ਹੋਰ ਇੰਫ੍ਰਾਸਟਕਚਰ ਦੇ ਨਿਰਮਾਣ ਵਿਚ ਸਬੰਧਿਤ ਸਿਖਿਆ ਸਦਨ ਦੇ ਪ੍ਰਸਾਸ਼ਨਿਕ ਤੇ ਹੋਰ ਅਧਿਕਾਰੀਆਂ ਨੂੰ ਭੇਜਣ, ਤਾਂ ਜੋ ਸਮੇਂ 'ਤੇ ਗ੍ਰਾਂਟ ਜਾਰੀ ਹੋ ਸਕਣੇ। ਨਿਰੀਖਣ ਦੌਰਾਨ ਪੰਚਕੂਲਾ ਦੇ ਜਿਲ੍ਹਾ ਸਿਖਿਆ ਅਧਿਕਾਰੀ ਸ੍ਰੀ ਸਤਪਾਲ ਕੌਸ਼ਿਕ ਵੀ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਫਤਿਹਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਐਸਟੀ ਦੀ ਦਰਾਂ ਘਟਾ ਕੇ ਹਿੰਦੂਸਤਾਨ ਦੇ ਵਿਕਾਸ ਨੂੰ ਲਗਾ ਦਿੱਤੇ ਪਹਇਏ : ਊਰਜਾ ਮੰਤਰੀ ਅਨਿਲ ਵਿਜ

ਮੈਟਰੋ ਸੇਵਾ ਦੀ ਉਪਲਬਧਤਾ ਵਿੱਚ ਨੰਬਰ ਵਨ ਬਨਣ ਦੇ ਵੱਲ ਵਧਿਆ ਭਾਰਤ : ਮਨੋਹਰ ਲਾਲ

ਜਨਭਾਵਨਾਵਾਂ ਦਾ ਹੱਲ ਕਰਦੇ ਹੋਏ ਇਮਾਨਦਾਰੀ ਨਾਲ ਨਗਾਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ ਅਧਿਕਾਰੀ : ਮੁੱਖ ਮੰਤਰੀ

ਜਲ੍ਹਭਰਾਵ ਤੋਂ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਸੂਬਾ ਸਰਕਾਰ : ਰਣਬੀਰ ਗੰਗਵਾ

ਹਰਿਆਣਾ ਸਰਕਾਰ ਦੀ ਸਾਰੇ ਵਿਭਾਗਾਂ ਨੂੰ ਹਿਦਾਇਤ

ਦੱਖਣ ਹਰਿਆਣਾ ਲਈ ਮੁਆਵਜਾ ਪੋਰਟਲ ਖੋਲਣ 'ਤੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ