Monday, May 04, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Malwa

ਨੀਤੂ ਸਿੰਘ ਦੀ ਅਗਵਾਈ ਵਿਚ ਦਿਨ ਰਾਤ ਧਰਨਾ ਅੱਜ ਤੋ 

November 26, 2024 01:13 PM
SehajTimes
ਦੋਰਾਹਾ : ਇਲਾਕੇ ਚ ਚਰਚਾ ਦਾ ਵਿਸਾ ਬਣੇ ਹੋਏ  ਸਰਕਾਰੀ ਹਸਪਤਾਲ ਦੋਰਾਹਾ ਵਿਖੇ ਕਰੀਬ ਪਿਛਲੇ ਤਿੰਨ ਸਾਲਾਂ ਤੋ ਸਰਕਾਰ ਵੱਲੋਂ ਡਾਕਟਰ ਤੇ ਸਟਾਫ  ਨਾ ਭੇਜਣ ਕਾਰਨ ਪਿਛਲੇ ਸਮੇਂ ਕਾਫ਼ੀ ਦਿਨ ਧਰਨਾ ਜਾਰੀ ਰਿਹਾ ਪਰੰਤੂ  ਹਸਪਤਾਲ ਚ ਡਾਕਟਰ ਤੇ ਸਟਾਫ਼ ਨਹੀ ਆਇਆ ਜਿਸ ਕਾਰਨ ਸਹਿਰ ਵਾਸੀਆਂ ਚ ਰੋਸ਼ ਵੱਧਦਾ ਜਾ ਰਿਹਾ ਹੈ। ਇਸੇ ਦੌਰਾਨ ਸਹਿਰ ਵਾਸੀ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ 26 ਨਵੰਬਰ  ਨੂੰ  ਸਵੇਰੇ 10 ਵਜੇ ਤੋ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸਪੋਕਸਪਰਸਨ ਨੀਤੂ ਸਿੰਘ ਦੋਰਾਹਾ ਦੀ ਅਗਵਾਈ ਵਿਚ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ  ਗੱਲਬਾਤ ਕਰਦੇ ਹੋਏ ਨੀਤੂ ਸਿੰਘ ਨੇ ਕਿਹਾ ਕਿ  ਪਿਛਲੇ ਸਮੇਂ ਦੌਰਾਨ ਹਸਪਤਾਲ ਚ ਡਾਕਟਰ ਤੇ ਸਟਾਫ਼ ਭੇਜਣ ਨੂੰ ਲੈ ਕੇ  ਧਰਨਾ ਦਿੱਤਾ ਗਿਆ ਸੀ ਤੇ ਹਰਕਤ ਚ ਆਇਆ ਪ੍ਰਸ਼ਾਸਨ ਸਟਾਫ਼ ਭੇਜਣ ਲਈ ਰਾਜੀ ਹੋ ਗਿਆ ਸੀ । ਉਹਨਾਂ ਕਿਹਾ ਕਿ ਇਸ ਸਬੰਧੀ ਐਸ  ਐਮ ਓ ਪਾਇਲ ਨੇ 23 ਸਤੰਬਰ 2024 ਨੂੰ ਆਪਣਾ ਪੱਤਰ ਨੰਬਰ ਜਾਰੀ ਕਰਕੇ 30 ਬੈਡਾ ਵਾਲੇ ਇਸ ਹਸਪਤਾਲ ਚ 24 ਸਤੰਬਰ 2024 ਤੋ ਆਰਜੀ ਤੌਰ ਤੇ ਸਟਾਫ਼ ਭੇਜਣ ਦਾ ਲਿਖ਼ਤੀ ਐਲਾਨ ਕੀਤਾ ਸੀ ਪਰੰਤੂ ਅੱਜ ਤੱਕ ਹਸਪਤਾਲ ਚ ਸਟਾਫ਼ ਨਹੀ ਪੁੱਜਿਆ। ਉਹਨਾਂ ਕਿਹਾ ਕਿ ਹਸਪਤਾਲ ਚ ਸਟਾਫ਼ ਭੇਜਣ ਨੂੰ ਲੈਕੇ  ਉਹ ਅੱਜ ਧਰਨੇ ਤੇ ਬੈਠਣਗੇ ਤੇ ਇਹ ਧਰਨਾ 24 ਘੰਟੇ ਦਿਨ ਰਾਤ ਚੱਲੇਗਾ।  ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 30 ਨਵੰਬਰ ਤੱਕ ਹਸਪਤਾਲ ਚ ਸਟਾਫ਼ ਨਾ ਭੇਜਿਆ ਤਾ ਉਹ 1 ਦਸੰਬਰ ਨੂੰ  ਭੁੱਖ ਹੜਤਾਲ ਕਰਕੇ ਮਰਨ ਵਰਤ ਤੇ ਬੈਠਣਗੇ ਜਿਸ ਦੀ ਜਿੰਮੇਵਾਰੀ ਪ੍ਰਸਾਸਨ ਤੇ ਹਲਕਾ ਵਿਧਾਇਕ ਇੰਜ ਮਨਵਿੰਦਰ ਸਿੰਘ ਗਿਆਸਪੁਰਾ ਦੀ ਹੋਵੇਗੀ। ਉਹਨਾਂ ਸਹਿਰ ਵਾਸੀਆਂ ਤੇ ਜਥੇਬੰਦੀਆਂ ਨੂੰ ਧਰਨੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ।   
 
 
 

Have something to say? Post your comment

 

More in Malwa

ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

ਜਨਗਣਨਾ 2027 ਦੇ ਆਨਲਾਈਨ ਫਾਰਮ ਵਿੱਚ ਓ ਬੀ ਸੀ/ਪੱਛੜੀਆਂ ਸ਼੍ਰੇਣੀਆਂ ਦਾ ਜ਼ਿਕਰ ਨਾ ਹੋਣ ’ਤੇ ਰੋਸ

ਗੁਰਸ਼ਰਨ ਕੌਰ ਰੰਧਾਵਾ ਨੇ ਪਰਿਵਾਰ ਸਮੇਤ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਸਪਾਰਕਲਿੰਗ ਕਿਡਜ਼ ਵੱਲੋਂ ਪ੍ਰੈਸ ਆਜ਼ਾਦੀ ਦਿਵਸ ਮੌਕੇ ਪੱਤਰਕਾਰਾਂ ਦਾ ਸਨਮਾਨ

ਕੰਕਰੀਟ ਮਿਕਸਰ ਪਲਾਂਟ ਵਿਰੁਧ ਚਲ ਰਹੇ ਧਰਨੇ 'ਚ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ ਬਾਰਿਸ਼ ਦੇ ਬਾਵਜੂਦ ਕੰਕਰੀਟ ਮਿਕਸਰ ਪਲਾਂਟ ਢੰਗਰਾਲੀ ਵਿਰੁੱਧ ਧਰਨਾ 11 ਵੇਂ ਦਿਨ ਜਾਰੀ

ਅਗਨਜਨੀ ਦੀ ਘਟਨਾ ਦਾ ਸ਼ਿਕਾਰ ਗਊਸ਼ਾਲਾ ਦਾ ਵਿੱਤ ਮੰਤਰੀ ਚੀਮਾ ਵੱਲੋਂ ਦੌਰਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਮਨਾਇਆ

ਡਿਜੀਟਲ ਯੁੱਗ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨਾ ਸਮੇਂ ਦੀ ਮੁੱਖ ਲੋੜ: ਡਾ. ਜਗਦੀਪ ਸਿੰਘ

ਮਜ਼ਦੂਰ ਦਿਵਸ ਮੌਕੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਸਮਾਣਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 5 ਮਈ ਨੂੰ