Sunday, September 07, 2025

Haryana

ਹਰਿਆਣਾ ਸਰਕਾਰ ਨੇ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਚੇਅਰਮੈਨਸ ਦੀ ਨੋਟੀਫਿਕੇਸ਼ਨ ਕੀਤੀ ਜਾਰੀ

November 04, 2024 04:55 PM
SehajTimes

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਨਵੇਂ ਸਿਰੇ ਤੋਂ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚਅਰਮੈਨਸ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਸ ਸਬੰਧ ਦੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਗੁਰੂਗ੍ਰਾਮ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸੀ ਤਰ੍ਹਾ, ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੂੰ ਕੈਥਲ ਤੇ ਸਿਰਸਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੂੰ ਹਿਸਾਰ ਤੇ ਰੋਹਤਕ, ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੂੰ ਨੂੰਹ ਤੇ ਫਰੀਦਾਬਾਦ ਅਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾਂ ਨੂੰ ਭਿਵਾਨੀ ਤੇ ਜੀਂਦ ਜਿਲ੍ਹਿਆਂ ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੇ ਚੇਅਰਮੈਨਸ ਦੀ ਜਿਮੇਵਾਰੀ ਦਿੱਤੀ ਗਈ ਹੈ।

ਇੰਨ੍ਹਾਂ ਤੋਂ ਇਲਾਵਾ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੂੰ ਰਿਵਾੜੀ ਤੇ ਪੰਚਕੂਲਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੂੰ ਮਹੇਂਦਰਗੜ੍ਹ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੂੰ ਚਰਖੀ ਦਾਦਰੀ ਤੇ ਝੱਜਰ, ਜਨਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੂੰ ਅੰਬਾਲਾ ਤੇ ਕਰਨਾਲ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੂਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੂੰ ਪਾਣੀਪਤ ਤੇ ਯਮੁਨਾਨਗਰ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੁੰ ਫਤਿਹਾਬਾਦ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੂੰ ਪਲਵਲ ਜਿਲ੍ਹਿਆਂ ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਸ ਦੀ ਜਿਮੇਵਾਰੀ ਦਿੱਤੀ ਗਈ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੀਵ ਨਾਗਰ ਨੂੰ ਕੁਰੂਕਸ਼ੇਤਰ ਅਤੇ ਨੌਜੁਆਨ ਸ਼ਕਤੀਕਰਣ ਅਤੇ ਉਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੂੰ ਸੋਨੀਪਤ ਜਿਲ੍ਹਾ ਦੀ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਸ ਨਿਯੁਕਤ ਕੀਤਾ ਹੈ।

Have something to say? Post your comment

 

More in Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀਐਸਟੀ ਦੀ ਦਰਾਂ ਘਟਾ ਕੇ ਹਿੰਦੂਸਤਾਨ ਦੇ ਵਿਕਾਸ ਨੂੰ ਲਗਾ ਦਿੱਤੇ ਪਹਇਏ : ਊਰਜਾ ਮੰਤਰੀ ਅਨਿਲ ਵਿਜ

ਮੈਟਰੋ ਸੇਵਾ ਦੀ ਉਪਲਬਧਤਾ ਵਿੱਚ ਨੰਬਰ ਵਨ ਬਨਣ ਦੇ ਵੱਲ ਵਧਿਆ ਭਾਰਤ : ਮਨੋਹਰ ਲਾਲ

ਜਨਭਾਵਨਾਵਾਂ ਦਾ ਹੱਲ ਕਰਦੇ ਹੋਏ ਇਮਾਨਦਾਰੀ ਨਾਲ ਨਗਾਰਿਕਾਂ ਦੀ ਸ਼ਿਕਾਇਤਾਂ ਦਾ ਹੱਲ ਯਕੀਨੀ ਕਰਨ ਅਧਿਕਾਰੀ : ਮੁੱਖ ਮੰਤਰੀ

ਜਲ੍ਹਭਰਾਵ ਤੋਂ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਸੂਬਾ ਸਰਕਾਰ : ਰਣਬੀਰ ਗੰਗਵਾ

ਹਰਿਆਣਾ ਸਰਕਾਰ ਦੀ ਸਾਰੇ ਵਿਭਾਗਾਂ ਨੂੰ ਹਿਦਾਇਤ

ਦੱਖਣ ਹਰਿਆਣਾ ਲਈ ਮੁਆਵਜਾ ਪੋਰਟਲ ਖੋਲਣ 'ਤੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਹਰਿਆਣਾ ਨੂੰ ਐਮਬੀਬੀਐਸ ਦੀ 200 ਸੀਟਾਂ ਦੀ ਮਿਲੀ ਸੌਗਾਤ

ਹਿਸਾਰ ਵਿੱਚ 11 ਕੇਵੀ ਲਾਇਨ ਵਿੱਚ ਆਉਣ ਨਾਲ ਤਿੰਨ ਲੋਕਾਂ ਦੇ ਮਾਮਲੇ ਵਿੱਚ ਇੱਕ ਜੂਨਿਅਰ ਇੰਜੀਨਿਅਰ ਨੂੰ ਕੀਤਾ ਗਿਆ ਮੁਅੱਤਲ : ਅਨਿਲ ਵਿਜ

ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੈ : ਕ੍ਰਿਸ਼ਨ ਲਾਲ ਪੰਵਾਰ

ਈ-ਮੁਆਵਜ਼ਾ ਪੋਰਟਲ 15 ਸਤੰਬਰ ਤੱਕ ਖੁੱਲ੍ਹਾ ਰਹੇਗਾ, ਕਿਸਾਨ ਪੋਰਟਲ 'ਤੇ ਆਪਣੇ ਨੁਕਸਾਨ ਬਾਰੇ ਜਾਣਕਾਰੀ ਕਰ ਸਕਣਗੇ ਅਪਲੋਡ