Thursday, September 04, 2025

Sports

ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਹੋਈ

October 19, 2024 06:56 PM
ਅਸ਼ਵਨੀ ਸੋਢੀ

ਮੰਡੀਆਂ : ਅੱਜ ਜੱਸਾ ਯਾਦਗਾਰੀ ਕਬੱਡੀ ਕਲੱਬ ਮੰਡੀਆਂ ਦੀ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਮੀਟਿੰਗ ਵਿੱਚ ਸਮੂਹ ਅਹੁਦੇਦਾਰ ਸਹਿਬਾਨ ਹਾਜਰ ਆਏ ਮਿਤੀ 29, 30 ਨਵੰਬਰ 2024 ਨੂੰ ਹੋਣ ਵਾਲੇ 19 ਵੇ ਖੇਡ ਮੇਲੇ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਕਿ ਆਲ ਓਪਨ ਕਬੱਡੀ ਕੱਪ ਜਿੱਤਣ ਵਾਲੀ ਪਹਿਲੀ ਟੀਮ ਨੂੰ 1 ਲੱਖ ਦੂਸਰੀ ਨੂੰ 75 ਹਜ਼ਾਰ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 21 ਹਜ਼ਾਰ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 32 ਕਿਲੋ, 52 ਕਿਲੋ ਅਤੇ 70 ਕਿਲੋ ਭਾਰ ਵਰਗ ਦੇ ਕਬੱਡੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਮੀਤ ਪ੍ਰਧਾਨ ਜਸਵੀਰ ਸਿੰਘ ਬਦੇਸ਼ਾ, ਜਨਰਲ ਸਕੱਤਰ ਹਰਦੀਪ ਸਿੰਘ ਰਾਜੂ ਮੰਡੇਰ ਪਟਵਾਰੀ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਬਦੇਸ਼ਾ, ਪ੍ਰੈਸ ਸਕੱਤਰ ਬਿੱਕਰ ਸਿੰਘ ਖਾਨਪੁਰ, ਖਜਾਨਚੀ ਤੇਜਪ੍ਰਤਾਪ ਸਿੰਘ, ਖਜਾਨਚੀ ਪਰਮਿੰਦਰ ਮਾਨ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਮੰਡੀਆਂ, ਡਾਕਟਰ ਹਰਦੀਪ ਸਿੰਘ, ਅਮਰਜੀਤ ਸਿੰਘ, ਮੁਖਤਿਆਰ ਸਿੰਘ, ਨਿਹਾਲ ਸਿੰਘ, ਤੇਜਪਾਲ ਮੰਡੀਆਂ, ਬਲਿਹਾਰ ਸਿੰਘ ਬਦੇਸ਼ਾ, ਜੱਜ ਮੰਡੀਆਂ, ਪਰਮ ਸਟੁਡੀਓ ਮੰਡੀਆਂ, ਚੰਨੀ, ਲੱਭੂ ਹਾਜਰ ਆਏ।

Have something to say? Post your comment