Sunday, August 03, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Malwa

ਸਮਾਂ ਬਹੁਤ ਵਡਮੁੱਲੀ ਦਾਤ ਹੈ ਹਮੇਸ਼ਾ ਸਮੇਂ ਦੀ ਕਦਰ ਕਰੋ

October 08, 2024 01:58 PM
SehajTimes

ਬਰਨਾਲਾ : ਜਿਹੜੇ ਲੋਕ ਸਮੇਂ ਦੀ ਕਦਰ ਕਰਦੇ ਹੋਏ, ਸਮਿਆਂ ਦੇ ਨਾਲ-ਨਾਲ ਕਦਮ ਮਿਲਾ ਕੇ ਸਾਬਤ-ਕਦਮੀਂ ਤੁਰਨ ਦਾ ਹੌਸਲਾ ਕਰਦੇ ਹਨ, ਸਮਾਂ ਉਨ੍ਹਾਂ ਲਈ ਹਮੇਸ਼ਾ ਲਾਹੇਵੰਦ ਸਾਬਤ ਹੁੰਦਾ ਹੈ। ਸਮਾਂ ਪਹਿਲਾਂ ਤੇ ਅੱਜ ਅਤੇ ਭਲਕੇ ਹਮੇਸ਼ਾ ਸ਼ਕਤੀਸ਼ਾਲੀ ਹੈ, ਜਿਸ ਨੇ ਵੀ ਸਮੇਂ ਤੇ ਜਿੱਤ ਪ੍ਰਾਪਤ ਕਰ ਲਈ ਸਮਝੋਂ ਦੁਨੀਆਂ ਜਿੱਤ ਲਈ। ਸਮਾਂ ਇੱਕ ਓਹ ਸ਼ੈਅ ਹੈ ਜਿਸ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੈ। ਇਹ ਉਸ ਦੀ ਮੁੱਠੀ ਵਿਚ ਹੁੰਦਾ ਹੈ, ਜਿਹੜਾ ਇਸ ਦੀ ਮਹੱਤਤਾ ਨੂੰ ਜਾਣਦਾ ਤੇ ਇਸ ਦੇ ਨਾਲ ਤੁਰਨ ਦਾ ਯਤਨ ਕਰਦਾ ਹੈ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਤੇ ਆਪਣੀ ਤੋਰੇ ਨਿਰੰਤਰ ਤੁਰਿਆ ਰਹਿੰਦਾ ਹੈ। ਸਮੇਂ ਨੂੰ ਅਟਕਾਉਣ ਦੇ ਕੋਈ ਲੱਖ ਯਤਨ ਕਰ ਲਵੇ ਪਰ ਉਹ ਇਹਦੇ ਪੈਰੀਂ ਸੰਗਲ ਨਹੀਂ ਪਾ ਸਕਦਾ। ਜਿਹੜੇ ਲੋਕ ਸਮੇਂ ਦੀ ਕਦਰ ਕਰਦੇ ਹੋਏ, ਸਮਿਆਂ ਦੇ ਨਾਲ-ਨਾਲ ਕਦਮ ਮਿਲਾ ਕੇ ਸਾਬਤ-ਕਦਮੀਂ ਤੁਰਨ ਦਾ ਹੌਸਲਾ ਕਰਦੇ ਹਨ, ਸਮਾਂ ਉਨ੍ਹਾਂ ਲਈ ਜ਼ਿੰਦਗੀ ਦੀਆਂ ਬੁਲੰਦੀਆਂ ਹਾਸਲ ਕਰਨ ਦੇ ਅਨੇਕਾਂ ਮੌਕੇ ਸਿਰਜ ਦਿੰਦਾ ਹੈ।

ਸਮੇਂ ਦੀ ਪੈੜ ’ਚ ਪੈਰ ਰੱਖਣ ਵਾਲੇ ਪਾਉਂਦੇ ਨੇ ਮੰਜ਼ਿਲਾਂ - ਡਾ: ਕਰਨ ਸ਼ਰਮਾ
ਪ੍ਰਦੀਪ ਹਸਪਤਾਲ ਦੇ ਐਮ.ਡੀ ਅਤੇ ਹੱਡੀਆਂ ਦੇ ਮਾਹਿਰ ਡਾ: ਕਰਨ ਸ਼ਰਮਾ ਨੇ ਕਿਹਾ ਕਿ ਜੋ ਵਿਆਕਤੀ ਸਮੇਂ ਦੀ ਪੈੜ ’ਚ ਪੈਰ ਰੱਖ ਕੇ ਤੁਰਦਾ ਹੈ, ਭਾਵ ਸਮਿਆਂ ਦੀ ਤੋਰ ਨਾਲ ਇਕਸੁਰ ਹੋਇਆ ਵਿਅਕਤੀ ਹੀ ਇਤਿਹਾਸ ਵਿਚ ਨਵੀਆਂ ਪੈੜਾਂ ਸਿਰਜਦੇ, ਆਪਣੇ ਸੁਪਨਿਆਂ ਦੀ ਮੰਜ਼ਿਲ ਦੇ ਸਿਖ਼ਰ ’ਤੇ ਪਹੁੰਚਣ ਦਾ ਮਾਣ ਹਾਸਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵੱਲ ਨਜ਼ਰ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜਿਹੜੇ ਦੇਸ਼ਾਂ ਨੇ ਮਿਹਨਤ, ਲਗਨ ਤੇ ਦੂਰ-ਅੰਦੇਸ਼ੀ ਨਾਲ ਸਮੇਂ ਤੇ ਆਪਣੇ ਸੋਮਿਆਂ ਦੀ ਯੋਗ ਵਰਤੋਂ ਕੀਤੀ ਹੈ, ਅੱਜ ਉਹ ਸੰਸਾਰ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸਮੇਂ ਦੀ ਰਮਜ਼ ਪਛਾਣਦੇ ਹਨ ਉਹ ਜ਼ਿੰਦਗੀ ਵਿਚ ਸਫ਼ਲ ਹੋਏ ਹਨ।

ਸਮੇਂ ਦੀ ਹਮੇਸ਼ਾ ਕਦਰ ਕਰੋ - ਡਾ: ਦੇਵਨ ਮਿੱਤਲ
ਦੇਵਨ ਹਸਪਤਾਲ ਦੇ ਐਮ.ਡੀ ਅਤੇ ਮੈਡੀਕਲ ਸਪੈਸ਼ਲਿਸਟ ਡਾ: ਦੇਵਨ ਮਿੱਤਲ ਨੇ ਕਿਹਾ ਕਿ ਅੰਗਰੇਜ਼ੀ ਦੀ ਇਕ ਕਹਾਵਤ ਹੈ: ‘ਟਾਈਮ ਇਜ਼ ਮਨੀ’ (ਟਮਿੲ ਸਿ ਮੋਨਏ), ਭਾਵ ਸਮਾਂ ਹੀ ਸਭ ਕੁਝ ਹੈ ਤੇ ਬਹੁਤ ਕੀਮਤੀ ਹੈ। ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ, ਸਮਾਂ ਉਸ ਨੂੰ ਬਰਬਾਦ ਕਰਕੇ ਰਖ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਦੀ ਕਦਰ ਕਰਦੇ ਹੋਏ ਕਦੇ ਵੀ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਡਾ: ਮਿੱਤਲ ਨੇ ਕਿਹਾ ਕਿ ਜੀਵਨ ਵਿਚ ਸਮਾਂ ਬਹੁਤ ਕੀਮਤੀ ਹੁੰਦਾ ਹੈ ਤੇ ਜੋ ਵੀ ਵਿਅਕਤੀ ਇਸ ਦੀ ਕੀਮਤ ਨੂੰ ਜਾਣਦਾ ਇਸ ਦਾ ਸਹੀ ਉਪਯੋਗ ਕਰਦਾ ਹੈ ਸਮਾਂ ਉਸ ਨੂੰ ਬੁਲੰਦੀਆਂ ਤੇ ਪਹੁੰਚਾ ਦਿੰਦਾ ਹੈ।

ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ : ਲਖਬੀਰ ਸਿੰਘ ਜੱਸੜ
ਜੇ.ਬੀ ਟਰੈਵਲ ਐਂਡ ਇਮੀਗ੍ਰੇਸ਼ਨਜ਼ ਦੇ ਐਮ.ਡੀ ਸ੍ਰ. ਲਖਬੀਰ ਸਿੰਘ ਜੱਸੜ ਨੇ ਕਿਹਾ ਕਿ ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ ਤੇ ਸਮਾਂ ਨਿਰੰਤਰ ਚਲਦਾ ਹੀ ਰਹਿੰਦਾ ਹੈ ਅਤੇ ਸਮੇਂ ਦੀ ਸੂਈ ਕਦੇ ਨਹੀਂ ਰੁਕਦੀ। ਉਨ੍ਹਾਂ ਕਿਹਾ ਕਿ ਦੁੱਖ ਵਿਚ ਵੀ ਅਤੇ ਸੁੱਖ ਵਿਚ ਵੀ ਸਮੇਂ ਦੀ ਸੂਈ ਲਗਾਤਾਰ ਚਲਦੀ ਹੀ ਰਹਿੰਦੀ ਹੈ। ਅਸੀਂ ਸਮੇਂ ਦਾ ਇੰਤਜਾਰ ਕਰ ਸਕਦੇ ਹਾਂ ਪਰ ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ। ਸਮਾਂ ਬਹੁਤ ਸ਼ਕਤੀਸ਼ਾਲੀ ਅਤੇ ਬਲਵਾਨ ਹੁੰਦਾ ਹੈ ਕਿ ਉਹ ਪਲਾਂ ਵਿਚ ਹੀ ਕਿਸੇ ਦੀ ਤਕਦੀਰ ਬਦਲ ਸਕਦਾ ਹੈ। ਸਮਾਂ ਰਾਜੇ ਨੂੰ ਰੰਕ ਬਣਾ ਸਕਦਾ ਹੈ ਅਤੇ ਰੰਕ ਨੂੰ ਰਾਜਾ ਬਣਾ ਸਕਦਾ ਹੈ। ਪਰ ਕੋਈ ਮਹਾਂਬਲੀ ਵੀ ਸਮੇਂ ਦੀ ਰਫਤਾਰ ਨੂੰ ਰੋਕ ਨਹੀਂ ਸਕਦਾ ਨਾ ਹੀ ਸਮੇਂ ਨੂੰ ਪੁੱਠਾ ਗੇੜ ਦੇ ਸਕਦਾ ਹੈ।

ਸਮਾਂ ਬਹੁਤ ਵਡਮੁੱਲੀ ਸੌਗਾਤ ਹੈ - ਗੁਰਪ੍ਰੀਤ ਸਿੰਘ ਸਰਾਂ
ਉਘੇ ਸਮਾਜ ਸੇਵੀ ਅਤੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ ਨੇ ਕਿਹਾ ਕਿ ਸਮਾਂ ਬਹੁਤ ਵਡਮੁੱਲੀ ਦਾਤ ਹੈ ਤੇ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਸਰ ਕਿਹਾ ਵੀ ਜਾਂਦਾ ਹੈ ਕਿ ਜੇ ਕੋਈ ਚੀਜ਼ ਖੋਹ ਹੋ ਜਾਵੇ, ਤਾਂ ਉਹ ਵਾਪਿਸ ਮਿਲ ਜਾਂਦੀ ਹੈ ਪਰ ਬੀਤਿਆਂ ਹੋਇਆ ਸਮਾਂ ਵਾਪਿਸ ਹੱਥ ਨਹੀਂ ਆਉਂਦਾ। ਸੋ ਸਾਨੂੰ ਵਰਤਮਾਨ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜੇ ਅਸੀਂ ਵਰਤਮਾਨ ਸਮੇਂ ਦੀ ਕਦਰ ਕਰਾਂਗੇ, ਤਾਂ ਭਵਿੱਖ ਸਾਡਾ ਆਪਣੇ ਆਪ ਰੁਸ਼ਨਾ ਜਾਵੇਗਾ। ਕਹਾਵਤ ਵੀ ਹੈ ਕਿ ਜੋ ਬੰਦਾ ਸਮੇਂ ਦੀ ਕਦਰ ਕਰਦਾ ਹੈ, ਤਾਂ ਇਕ ਦਿਨ ਉਹ ਸ਼ਖਸ਼ੀਅਤ ਸਫਲਤਾ ਦੀ ਪੌੜੀ ਜ਼ਰੂਰ ਚੜ੍ਹਦਾ ਹੈ ਕਿਉਕਿ ਸਮਾਂ ਖ਼ੁਦ ਉਸ ਬੰਦੇ ਦੀ ਕਦਰ ਕਰਦਾ ਹੈ।

ਆਪਣੇ ਸੁਨਹਿਰੀ ਸਮੇਂ ਦੀ ਸਹੀ ਵਰਤੋਂ ਕਰੋਂ - ਗਾਂਧੀ ਜਾਗਲ
ਜਸਪਾਲ ਫ਼ਿÇਲੰਗ ਸਟੇਸ਼ਨ ਦੇ ਐਮ.ਡੀ ਜਸਪਾਲ ਸਿੰਘ ਗਾਂਧੀ ਜਾਗਲ ਨੇ ਕਿਹਾ ਕਿ ਜ਼ਿੰਦਗੀ ਦੀ ਸਭ ਤੋਂ ਬੁਨਿਆਦੀ ਸੱਚਾਈ ਹੈ ਕਿ ਸਾਨੂੰ ਆਪਣੇ ਸੁਨਹਿਰੀ ਸਮੇਂ ਨੂੰ ਕਦੇ ਵੀ ਬੇਲੋੜਾ ਛੱਡਣ ਨਹੀਂ ਦੇਣਾ ਚਾਹੀਦਾ, ਸਾਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਸਕਾਰਾਤਮਕ ਅਤੇ ਫਲਦਾਇਕ ਸਮੇਂ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਆਉਣ ਵਾਲੇ ਸੁਨਿਹਰੀ ਸਮੇਂ ਨੂੰ ਲਾਭਦਾਇਕ ਨਾਲ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਸਾਨੂੰ ਹਰ ਚੀਜ਼ ਨੂੰ ਸਹੀ ਸਮੇਂ ’ਤੇ ਕਰਨ ਲਈ ਸਮਾਂ ਸਾਰਣੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਸੁਨਹਿਰੀ ਸਮੇਂ ਦੀ ਯੋਗ ਵਰਤੋਂ ਕਰਨਾ ਜਾਣਦੇ ਹਨ ਉਹ ਹਮੇਸ਼ਾ ਸਫ਼ਲ ਹੁੰਦੇ ਹਨ।

ਪੱਛਮੀ ਮੁਲਕ ਸਮੇਂ ਦੀ ਕਦਰ ਕਾਰਨ ਹਨ ਅੱਗੇ - ਡਾ: ਹਰੀਸ਼ ਮਿੱਤਲ
ਹਰੀ ਓਮ ਹਸਪਤਾਲ ਦੇ ਐਮ.ਡੀ. ਡਾ: ਹਰੀਸ਼ ਮਿੱਤਲ ਨੇ ਕਿਹਾ ਕਿ ਪੱਛਮੀ ਮੁਲਕ ਸਮੇਂ ਦੀ ਕਦਰ ਕਰਨਾ ਜਾਣਦੇ ਹਨ ਇਸ ਲਈ ਉਹ ਅੱਜ ਵੀ ਸਾਡੇ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਹੋਂਣ ਦੇ ਬਾਵਜੂਦ ਸਾਡੇ ਦੇਸ਼ ਦੇ ਪੱਛੜੇਵੇਂ ਦਾ ਵੱਡਾ ਕਾਰਨ ਸਮੇਂ ਦੀ ਬੇਕਦਰੀ ਹੈ। ਕਨੇਡਾ, ਅਮਰੀਕਾ, ਆਸਟਰੇਲੀਆ ਅਤੇ ਨਿਊਜੀਲੈਡ ਵਰਗੇ ਪੱਛਮੀ ਦੇਸਾਂ ਦੇ ਲੋਕ ਸਾਡੇ ਵਾਂਗ ਸਮਾਂ ਅਜਾਈਂ ਨਹੀਂ ਗਵਾਉਂਦੇ। ਉਹ ਕੰਮ ਵੇਲੇ ਤਨ, ਮਨ ਨਾਲ ਕੰਮ ਕਰਦੇ ਹਨ, ਉਹਨਾਂ ਦੇ ਹਰ ਕਾਰਜ ਲਈ ਸਮਾਂ ਨਿਯਤ ਹੁੰਦਾ ਹੈ ਅਤੇ ਇਸ ਨੂੰ ਪੂਰੀ ਪਾਬੰਦੀ ਨਾਲ ਸਿਰੇ ਚਾੜ੍ਹਦੇ ਹਨ। ਇਹੀ ਕਾਰਨ ਹੈ ਕਿ ਉਹ ਪੈਰ–ਪੈਰ ’ਤੇ ਤਰੱਕੀ ਕਰਦੇ ਜਾ ਰਹੇ ਹਨ।

ਸਮੇਂ ਦੀ ਮਹੱਤਤਾ ਨੂੰ ਸਮਝਣ ਦੀ ਲੋੜ - ਮਨੋਜ ਮਿੱਤਲ
ਪ੍ਰੇਮ ਅੱਖਾਂ ਅਤੇ ਜਨਾਨਾ ਦਾ ਹਸਪਤਾਲ ਦੇ ਐਮ.ਡੀ ਡਾ: ਰੁਪੇਸ਼ ਸਿੰਗਲਾ ਨੇ ਕਿਹਾ ਕਿ ਜ਼ਿੰਦਗੀ ’ਚ ਸਮੇਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਸਮਾਂ ਇਕ ਅਜਿਹੀ ਸ਼ੈਅ ਹੈ ਜੋ ਆਜ਼ਾਦ ਹੈ ਤੇ ਕੋਈ ਵੀ ਸਮੇਂ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਵਿਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ਼ ਨਹੀਂ ਕਰਦੀ। ਆਪਣੇ ਸੀਮਤ ਸਮੇਂ ਨੂੰ ਬੇਲੋੜੇ ਕਾਰਜਾਂ ਵਿਚ ਲਗਾ ਕੇ ਨੌਜਵਾਨ ਰਾਹ ਤੋਂ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਅੱਜ ਦੇ ਵਿਦਿਆਰਥੀ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸ ਨੂੰ ਸੁਚਾਰੂ ਰੂਪ ਵਿਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਲ ਕਰਨ ਕਿਉਂਕਿ ਸਮੇਂ ਦੀ ਸਹੀ ਵਰਤੋਂ ਉਨ੍ਹਾਂ ਦੇ ਵਰਤਮਾਨ ਤੇ ਭਵਿੱਖ ਨੂੰ ਸੰਵਾਰ ਸਕਦੀ ਹੈ।

ਸਮਾਂ ਬਲਵਾਨ ਹੁੰਦਾ ਹੈ - ਗੋਗੀ ਟਾਂਡੀਆਂ ਵਾਲੇ
ਸਵਾਸਤਿਕ ਟਰੇਡਰਜ਼ ਦੇ ਐਮ.ਡੀ ਮਨੋਜ ਮਿੱਤਲ ਅਤੇ ਸਮਾਜ ਸੇਵੀ ਰਛਪਾਲ ਸਿੰਘ ਗੋਗੀ ਟਾਂਡੀਆਂ ਵਾਲੇ ਸਾਂਝੇ ਤੌਰ ’ਤੇ ਕਿਹਾ ਕਿ ਕਿ ‘ਸਮਾਂ ਬੜਾ ਬਲਵਾਨ ਹੈ’ ਅਰਥਾਤ ਸਮੇਂ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਸਮਾਂ ਜੋ ਚਾਹੁੰਦਾ ਹੈ, ਉਸੇ ਤਰ੍ਹਾਂ ਕਰਵਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਵਿਅਕਤੀ ਨੂੰ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸਮਾਂ ਈਸ਼ਵਰ ਦਾ ਸਭ ਤੋਂ ਵੱਡਾ ਤੋਹਫ਼ਾ ਹੈ ਤੇ ਇਸ ਤੋਹਫ਼ੇ ਦਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਜਿਨ੍ਹਾਂ ਕਾਰਜਾਂ ਦੀ ਅਸੀਂ ਸਮਾਂ ਹੱਦ ਨਿਰਧਾਰਤ ਕਰ ਸਕਦੇ ਹਾਂ, ਉਹ ਜ਼ਰੂਰ ਕਰੋ ਕਿਉਂਕਿ ਅਜਿਹਾ ਕਰਨ ਨਾਲ ਅਸੀਂ ਆਪਣੇ ਕੰਮਾਂ ’ਤੇ ਕਾਬੂ ਪਾ ਸਕਦੇ ਹਾਂ।

 

Have something to say? Post your comment

 

More in Malwa

ਸੇਵਾ ਕੇਂਦਰ ’ਚ ਕੰਪਿਊਟਰ ਆਪਰੇਟਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 4 ਅਗਸਤ ਨੂੰ

ਅਰੋੜਾ, ਢੀਂਡਸਾ, ਲੌਂਗੋਵਾਲ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ 

ਭਾਰਤ-ਅਮਰੀਕਾ ਵਪਾਰ ਵਾਰਤਾ ਕਿਸਾਨੀ ਲਈ ਘਾਤਕ 

ਅਕੇਡੀਆ ਵਰਲਡ ਸਕੂਲ 'ਚ ਤੀਆਂ ਦੀ ਧਮਾਲ 

ਬੀਕੇਯੂ ਉਗਰਾਹਾਂ ਨੇ ਮੋਗਾ ਰੈਲੀ ਦੀਆਂ ਤਿਆਰੀਆਂ ਵਿੱਢੀਆਂ 

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਪਾਤੜਾਂ ਦੇ ਗਰੀਬ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ : ਕੈਂਥ 

'ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ' ਲਈ ਅਰਜ਼ੀਆਂ ਦੀ ਮੰਗ

ਵਿਨਰਜੀਤ ਗੋਲਡੀ ਨੇ "ਆਪ" ਸਰਕਾਰ ਤੇ ਖੜ੍ਹੇ ਕੀਤੇ ਸਵਾਲ 

13 ਸਤੰਬਰ ਨੂੰ ਪਟਿਆਲਾ ਵਿੱਚ ਨੈਸ਼ਨਲ ਲੋਕ ਅਦਾਲਤ ਕੀਤੀ ਜਾਵੇਗੀ ਆਯੋਜਿਤ

ਮਨੁੱਖਤਾ ਲਈ ਖੂਨਦਾਨ ਤੋਂ ਵੱਡਾ ਕੋਈ ਪੁੰਨ ਨਹੀਂ : ਢੀਂਡਸਾ