Tuesday, September 16, 2025

Haryana

ਹਰਿਆਣਾ ਵਿਧਾਨਸਭਾ ਚੋਣਾ ਦੀ ਗਿਣਤੀ ਸ਼ੁਰੂ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

October 08, 2024 12:35 PM
SehajTimes

ਚੋਣ ਕਮਿਸ਼ਨ ਦੀ ਵੈਬਸਾਇਟ 'ਤੇ ਦੇਖ ਸਕਦੇ ਹਨ ਵਿਧਾਨਸਭਾ ਗਿਣਤੀ ਨਤੀਜੇ

ਗਿਣਤੀ ਸ਼ੁਰੂ ਹੋਣ ਤੋਂ ਖਤਮ ਹੋਣ ਤਕ ਸੁਰੱਖਿਆ ਦੇ ਰਹਿਣਗੇ ਸਖਤ ਇੰਤਜਾਮ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵਿਧਾਨਸਭਾ ਆਮ ਚੋਣ - 2024 ਲਈ ਗਿਣਤੀ 8 ਅਕਤੂਬਰ, 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸੂਬੇ ਦੇ 22 ਜਿਲ੍ਹਿਆਂ ਵਿਚ 90 ਵਿਧਾਨਸਭਾ ਖੇਤਰਾਂ ਲਈ 96 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਵਿਚ ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨਸਭਾ ਖੇਤਰਾਂ ਲਈ ਦੋ-ਦੋ ਗਿਣਤੀ ਕੇਂਦਰ ਅਤੇ ਬਾਕੀ 87 ਵਿਧਾਨਸਭਾ ਖੇਤਰਾਂ ਲਈ ਇਕ-ਇਕ ਗਿਣਤੀ ਕੇਂਦਰ ਬਣਾਇਆ ਗਿਆ ਹੈ। ਜਿੱਥੇ ਗਿਣਤੀ ਹੋਵੇਗੀ। ਗਿਣਤੀ ਪ੍ਰਕ੍ਰਿਆ ਦੀ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ 90 ਗਿਣਤੀ ਓਬਜਰਵਾਂ ਦੀ ਨਿਯੁਕਤੀ ਕੀਤੀ ਗਈ। ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 93 ਗਿਣਤੀ ਕੇਂਦਰਾਂ 'ਤੇ ਕੇਂਦਰੀ ਸੁਰੱਖਿਆ ਫੋਰਸਾਂ ਦੀ 30 ਕੰਪਨੀਆਂ ਲਗਾਈਆਂ ਗਈਆਂ ਹਨ। ਗਿਣਤੀ ਕੇਂਦਰਾਂ ਨੂੰ ਤਿੰਨ ਪੱਧਰ ਦੀ ਸੁਰੱਖਿਆ ਘੇਰੇ ਵਿਚ ਰੱਖਿਆ ਗਿਆ ਹੈ। ਸੱਭ ਤੋਂ ਪਹਿਲਾਂ ਅੰਦਰੂਨੀ ਸੁਰੱਖਿਆ ਘੇਰੇ ਵਿਚ ਕੇਂਦਰੀ ਸੁਰੱਖਿਆ ਫੋਰਸਾਂ ਦੀ ਤੈਨਾਤੀ ਕੀਤੀ ਗਈ ਹੈ। ਉਸ ਦੇ ਬਾਅਦ ਰਾਜ ਆਰਮਡ ਪੁਲਿਸ ਅਤੇ ਸੱਭ ਤੋਂ ਬਾਹਰੀ ਘੇਰੇ ਵਿਚ ਜਿਲ੍ਹਾ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ। ਪੂਰੇ ਸੂਬੇ ਵਿਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ 'ਤੇ ਲਗਭਗ 12 ਹਜਾਰ ਪੁਲਿਸਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿਚ ਕਾਫੀ ਗਿਣਤੀ ਵਿਚ ਨਾਕੇ ਲਗਾਏ ਗਏ ਹਨ। ਗਿਣਤੀ ਲਈ ਸਥਾਪਿਤ ਕੀਤੇ ਗਏ 90 ਸਟ੍ਰਾਂਗ ਰੂਮ ਵਿਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਹਰੇਕ ਗਤੀਵਿਧੀ 'ਤੇ ਬਾਰੀਕੀ ਨਾਲ ਨਜਰ ਰੱਖੀ ਜਾ ਸਕੇ। ਇੱਥੇ ਕਿਸੇ ਵੀ ਅਣਅਥੋਰਾਇਜਡ ਵਿਅਕਤੀ ਦਾ ਪ੍ਰਵੇਸ਼ ਵਰਜਿਤ ਰਹੇਗਾ। ਇਸ ਤੋਂ ਇਲਾਵਾ, ਗਿਣਤੀ ਕੇਂਦਰ ਦੇ ਮੁੱਖ ਦਰਵਾਜੇ ਤੋਂ ਲੈ ਕੇ ਪੂਰੇ ਗਿਣਤੀ ਕੇਂਦਰ ਪਰਿਸਰ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਗਿਣਤੀ ਸਬੰਧੀ ਹਰੇਕ ਗਤੀਵਿਧੀ 'ਤੇ ਨਜਰ ਰੱਖੀ ਜਾ ਸਕੇ।

ਗਿਣਤੀ ਦੀ ਤਿਆਰੀਆਂ ਦੀ ਸਮੀਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ/ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ 8 ਅਕਤੂਬਰ ਨੂੰ ਹੌਣ ਵਾਲੀ ਗਿਣਤੀ ਸਹੀ ਢੰਗ ਨਾਲ ਕਰਵਾਈ ਜਾਵੇ। ਉਨ੍ਹਾਂ ਨੇ ਦਸਿਆ ਕਿ 8 ਅਕਤੂਬਰ ਨੂੰ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲਾਂ 8 ਵਜੇ ਪੋਸਟਲ ਬੈਲੇਟ ਅਤੇ ਇਸ ਅੱਧੇ ਘੰਟੇ ਬਾਅਦ ਈਵੀਐਮ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਗਿਣਤੀ ਦੇ ਹਰ ਰਾਊਂਡ ਦੀ ਸਟੀਕ ਜਾਣਕਾਰੀ ਸਮੇਂ 'ਤੇ ਅਪਲੋਡ ਕੀਤੀ ਜਾਵੇ। ਗਿਣਤੀ ਦੇ ਦਿਨ, ਉਮੀਦਵਾਰਾਂ ਨੂੰ ਉਨ੍ਹਾਂ ਦੇ ਅਥੋਰਾਇਜਡ ਪ੍ਰਤੀਨਿਧੀਆਂ, ਆਰਓ/ਏਆਰਓ ਅਤੇ ਈਸੀਆਈ ਓਬਜਰਵਰਸ ਦੀ ਮੌਜੂਦਗੀ ਵਿਚ ਵੀਡੀਓਗ੍ਰਾਫੀ ਦੇ ਤਹਿਤ ਸਟ੍ਰਾਂਗ ਰੂਮ ਖੋਲਿਆ ਜਾਵੇਗਾ। ਇਸ ਤੋਂ ਇਲਾਵਾ, ਗਿਣਤੀ ਕੇਂਦਰ ਵਿਚ ਮੋਬਾਇਲ ਲੈ ਜਾਣ ਦੀ ਮੰਜੂਰੀ ਨਹੀਂ ਹੋਵੇਗੀ। ਇਸ ਦੌਰਾਨ ਗਿਣਤੀ ਕੇਂਦਰਾਂ ਵਿਚ ਅਤੇ ਉਸ ਦੇ ਨੇੜੇ ਸਿਰਫ ਅਥੋਰਾਇਜਡ ਵਿਅਕਤੀ, ਅਧਿਕਾਰੀ ਜਾਂ ਕਰਮਚਾਰੀ ਹੀ ਜਾ ਸਕਣਗੇ। ਆਮਜਨਤਾ ਤੇ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ, ਕਾਰਜਕਰਤਾਵਾਂ ਨੂੰ ਅਪੀਲ ਹੈ ਕਿ ਗਿਣਤੀ ਖੇਤਰ ਦੇ ਨੇੜੇ ਭੀੜ ਨਾ ਕਰਨ, ਸਗੋ ਘਰ ਬੈਠੇ ਹੀ ਨਤੀਜੇ ਜਾਣ ਸਕਦੇ ਹਨ। ਇਸ ਦੇ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ http://results.eic.in/ 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਐਪ 'ਤੇ ਵੀ ਇਹ ਸਹੂਲਤ ਉਪਲਬਧ ਰਹੇਗੀ। ਉਨ੍ਹਾਂ ਨੇ ਦਸਿਆ ਕਿ ਗਿਣਤੀ ਲਈ ਗਿਣਤੀ ਕੇਂਦਰਾਂ 'ਤੇ ਮੀਡੀਆ ਲਈ ਮੀਡੀਆ ਸੈਂਟਰ ਬਣਾਇਆ ਗਿਆ ਹੈ, ਤਾਂ ਜੋ ਉਥੋ ਨਤੀਜੇ ਦੀ ਨਵੀਨਤਮ ਜਾਣਕਾਰੀ ਹਾਸਲ ਕਰ ਸਕਣ। ਗਿਣਤੀ ਕੇਂਦਰਾਂ ਵਿਚ ਸਿਰਫ ਅਥੋਰਾਇਜਡ ਵਿਅਕਤੀ ਦੀ ਪ੍ਰਵੇਸ਼ ਕਰ ਸਕਣਗੇ। ਇਸ ਤੋਂ ਇਲਾਵਾ, ਗਿਣਤੀ ਨਾਲ ਸਬੰਧਿਤ ਸੋਸ਼ਲ ਮੀਡੀਆ 'ਤੇ ਪੂਰੀ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਕਿਸੇ ਵੀ ਤਰ੍ਹਾ ਦੀ ਅਫਵਾਹ ਨਾ ਫੈਲੇ। ਗਿਣਤੀ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਲਈ ਟੋਨ ਫਰੀ ਨੰਬਰ 0172-1950, ਕੰਟਰੋਲ ਰੂਮ ਟੈਲੀਫੋਨ 0172-2701382 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ