Wednesday, September 17, 2025

Haryana

ਵੋਟਰਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਜਾਰੀ ਕੀਤੀ ਜਾ ਰਹੀ ਹੈ ਵੋਟਰ ਸੂਚਨਾ ਪਰਚੀਆਂ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

September 26, 2024 12:52 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵੋਟਰਾਂ ਨੁੰ ਚੋਣ ਸਬੰਧੀ ਸੂਚਨਾ ਲਈ ਵੋਟਰ ਸੂਚਨਾ ਪਰਚੀ ਜਾਰੀ ਕੀਤੀ ਜਾ ਰਹੀ ਹੈ। ਵੋਟਰ ਸੂਚਨਾ ਪਰਚੀ ਵਿਚ ਵੋਟਰ ਲਿਸਟ ਦੀ ਘੱਟ ਗਿਣਤੀ, ਚੋਣ ਕੇਂਦਰ, ਚੋਣ ਦੀ ਮਿੱਤੀ, ਸਮੇਂ ਆਦਿ ਨਾਲ ਸਬੰਧਿਤ ਜਾਣਕਾਰੀ ਕਿਯੂਆਰ ਕੋਡ ਦੇ ਨਾਲ ਸ਼ਾਮਿਲ ਹੋਵੇਗੀ, ਪਰ ਇਸ ਵਿਚ ਵੋਟਰ ਦੀ ਤਸਵੀਰ ਨਹੀਂ ਹੋਵੇਗੀ।

ਸ੍ਰੀ ਪੰਕਜ ਅਗਰਵਾਲ ਨੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਤੇ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਨੋਮੀਨੇਟ ਵੋਟਰਾਂ ਨੂੰ ਚੋਣ ਦੀ ਮਿੱਤੀ ਤੋਂ ਘੱਟ ਤੋਂ ਘੱਟ 5 ਦਿਨ ਪਹਿਲਾਂ ਯਾਨੀ ਕਿ 30 ਸਤੰਬਰ ਤਕ ਵੋਟਰ ਸੂਚਨਾ ਪਰਚੀ ਵੰਡੀਆਂ ਜਾਣ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਵੋਟਰ ਸੂਚਨਾ ਪਰਚੀ ਨੂੰ ਵੋਟਰਾਂ ਦੀ ਪਹਿਚਾਣ ਦੇ ਪ੍ਰਮਾਣ ਵਜੋ ਮੰਜੂਰ ਨਹੀਂ ਕੀਤਾ ਜਾਵੇਗਾ।

ਨਜ਼ਰ ਤੋਂ ਕਮਜੋਰ ਵੋਟਰਾਂ ਨੂੰ ਬ੍ਰੇਲ ਲਿਪੀ ਵਿਚ ਵੋਟਰ ਸੂਚਨਾ ਪਰਚੀਆਂ ਕੀਤੀ ਜਾਵੇਗੀ ਜਾਰੀ

ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਵਿਚ ਦਿਵਆਂਗ ਵੋਟਰਾਂ (ਪੀਡਬਲਿਯੂਡੀ) ਦੀ ਭਾਗੀਦਾਰੀ ਨੂੰ ਆਸਾਨ ਬਨਾਵੁਣ ਅਤੇ ਸਰਗਰਮ ਸਹਿਭਾਗਤਾ ਯਕੀਨੀ ਕਰਨ ਲਈ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਆਮ ਵੋਟਰ ਸੂਚਨਾ ਪਰਚੀਆਂ ਦੇ ਨਾਲ-ਨਾਲ ਨਜਰ ਤੋਂ ਕਮਜੋਰ ਵੋਟਰਾਂ ਨੂੰ ਬ੍ਰੇਲ ਲਿਪੀ ਵਿਚ ਸੁਗਮ ਵੋਟਰ ਸੂਚਨਾ ਪਰਚੀਆਂ ਜਾਰੀ ਕੀਤੀ ਜਾਵੇਗੀ।

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਚੋਣ ਸੰਚਾਲਨ ਨਿਯਮ, 1961 ਦੇ ਨਿਯਮ 31 ਤਹਿਤ ਵੈਧਾਨਿਕ ਜਰੂਰਤਾਂ ਨੁੰ ਪੂਰਾ ਕਰਨ ਅਤੇ ਹਰੇਕ ਚੋਣ ਕੇਂਦਰ 'ਤੇ ਵੋਟਰ ਜਾਗਰੁਕਤਾ ਅਤੇ ਸੂਚਨਾ ਲਈ ਸਟੀਕ ਅਤੇ ਸਹੀ ਜਾਣਕਾਰੀ ਉਪਲਬਧ ਕਰਾਉਣ ਤਹਿਤ ਚਾਰ ਤਰ੍ਹਾ ਦੇ ਸਮਾਨ ਅਤੇ ਮਾਨਕੀਕ੍ਰਿਤ ਵੋਟਰ ਸੂਚਨਾ ਪੋਸਟਰ (ਵੀਐਫਪੀ) ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਜਿਸ ਵਿਚ ਚੋਣ ਕੇਂਦਰ ਦਾ ਵੇਰਵਾ, ਉਮੀਦਵਾਰਾਂ ਦੀ ਸੂਚੀ, ਕੀ ਕਰਨ ਤੇ ਕੀ ਨਾ ਕਰਨ ਅਤੇ ਅਨੁਮੋਦਿਤ ਪਹਿਚਾਣ ਦਸਤਾਵੇਜ ਅਤੇ ਚੋਣ ਕਿਵੇਂ ਕਰਨ ਨਾਲ ਸਬੰਧਿਤ ਸੂਚਨਾ ਦਿੱਤੀ ਹੋਵੇਗੀ।

ਚੋਣ ਕੇਂਦਰਾਂ 'ਤੇ ਵੋਟਰ ਸਹਾਇਤਾ ਕੇਂਦਰ ਕੀਤੇ ਜਾਣਗੇ ਸਥਾਪਿਤ

ਉਨ੍ਹਾਂ ਨੇ ਦਸਿਆ ਕਿ ਚੋਣ ਕੇਂਦਰਾਂ 'ਤੇ ਵੋਟਰ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਬੀਐਲਓ/ਅਧਿਕਾਰੀਆਂ ਦੀ ਇਕ ਟੀਮ ਹੋਵੇਗੀ, ਜੋ ਵੋਟਰਾਂ ਨੂੰ ਉਨ੍ਹਾਂ ਦੇ ਚੋਣ ਕੇਂਦਰ ਦੀ ਗਿਣਤੀ ਅਤੇ ਵੋਟਰ ਸੂਚੀ ਵਿਚ ਕ੍ਰਮਾਂਕ ਦਾ ਸਹੀ ਪਤਾ ਲਗਾਉਣ ਵਿਚ ਸਹਾਇਤਾ ਕਰੇਗੀ। ਵੋਟਰ ਸਹਾਇਤਾ ਬੂਥ (ਵੀਏਬੀ) ਨੂੰ ਪ੍ਰਮੁੱਖ ਚਿੰਨ੍ਹਾਂ ਦੇ ਨਾਲ ਅਤੇ ਇਸ ਤਰ੍ਹਾ ਸਥਾਪਿਤ ਕੀਤਾ ਜਾਵੇਗਾ ਕਿ ਚੋਣ ਕੇਂਦਰ/ਭਵਨ ਦੇ ਨੇੜੇ ਆਉਂਦੇ ਸਮੇਂ ਵੋਟਰ ਨੂੰ ਆਸਾਨੀ ਨਾਲ ਦਿਖਾਈ ਦਵੇ, ਤਾਂ ਜੋ ਚੋਣ ਦੇ ਦਿਨ ਉਨ੍ਹਾਂ ਨੁੰ ਜਰੂਰੀ ਸਹੂਲਤ ਪ੍ਰਾਪਤ ਹੋ ਸਕ। ਈਆਰਓ ਨੇਟ ਤੋਂ ਉਤਪਨ ਵਰਣਮਾਲਾ ਲੋਕਟਰ ੈ(ਅੰਗ੍ਰੇਜੀ ਵਰਣਮਾਲਾ ਅਨੁਸਾਰ) ਵੋਟਰ ਸਹਾਇਤਾ ਬੂਥ (ਵੀਏਬੀ) 'ਤੇ ਰੱਖਿਆ ਜਾਵੇਗਾ, ਤਾਂ ਜੋ ਵੋਟਰ ਸੂਚੀ ਵਿਚ ਨਾਂਅ ਅਸਾਨੀ ਨਾਲ ਖੋਜਿਆ ਜਾ ਸਕੇ ਅਤੇ ਕ੍ਰਮਾਂਕ ਪਤਾ ਚੱਲ ਸਕੇ।

ਮਹਿਲਾ ਸੰਚਾਲਿਤ ਚੋਣ ਕੇਂਦਰਾਂ ਵਿਚ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਾਰੇ ਚੋਣ ਕਰਮਚਾਰੀ ਹੋਣਗੀਆਂ ਮਹਿਲਾਵਾਂ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਲੈਂਗਿਕ ਸਮਾਨਤਾ ਅਤੇ ਚੋਣਾਵੀ ਪ੍ਰਕ੍ਰਿਆ ਵਿਚ ਮਹਿਲਾਵਾਂ ਦੀ ਵੱਧ ਰਚਨਾਤਮਕ ਭਾਗੀਦਾਰੀ ਦੇ ਪ੍ਰਤੀ ਆਪਣੀ ਦ੍ਰਿੜ ਪ੍ਰਤੀਬੱਧਤਾ ਦੇ ਤਹਿਤ ਹਰਿਆਣਾ ਦੇ ਹਰੇਕ ਵਿਧਾਨਸਭਾ ਖੇਤਰ ਵਿਚ ਮਹਿਲਾਵਾਂ ਤੇ ਦਿਵਆਂਗ ਕਰਮਚਾਰੀਆਂ ਵੱਲੋਂ ਸੰਚਾਲਿਤ ਘੱਟ ਤੋਂ ਘੱਟ ਇਕ ਚੋਣ ਕੇਂਦਰ ਸਥਾਪਿਤ ਕੀਤਾ ਜਾਵੇਗਾ। ਅਜਿਹੇ ਮਹਿਲਾ ਸੰਚਾਲਿਤ ਚੋਣ ਕੇਂਦਰਾਂ ਵਿਚ ਪੁਲਿਸ ਤੇ ਸੁਰੱਖਿਆ ਕਰਮਚਾਰੀਆਂ ਸਮੇਂ ਸਾਰੇ ਚੋਣ ਕਰਮਚਾਰੀ ਮਹਿਲਾਵਾਂ ਹੋਣਗੀਆਂ। ਇਸ ਤੋਂ ਇਲਾਵਾ, ਸਥਾਨਕ ਸਮੱਗਰੀ ਅਤੇ ਕਲਾ ਰੂਪਾਂ ਦਾ ਵਰਤੋ ਕਰ ਕੇ ਅਤੇ ਉਨ੍ਹਾਂ ਦਾ ਚਿਤਰਣ ਕਰਦੇ ਹੋਏ ਹਰੇਕ ਵਿਧਾਨਸਭਾ ਖੇਤਰ ਵਿਚ ਘੱਟ ਤੋਂ ਘੱਟ ਇਕ ਮਾਡਲ ਚੋਣ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹਰੇਕ ਜਿਲ੍ਹਾ ਵਿਚ ਘੱਟ ਤੋਂ ਘੱਟ ਇਕ ਚੋਣ ਕੇਂਦਰ ਉਸ ਜਿਲ੍ਹੇ ਦੇ ਉਪਲਬਧ ਸੱਭ ਤੋਂ ਘੱਟ ਉਮਰ ਦੇ ਯੋਗ ਕਰਮਚਾਰੀਆਂ ਨਾਲ ਬਣੀ ਚੋਣ ਟੀਮਾਂ ਵੱਲੋਂ ਸੰਚਾਲਿਤ ਕੀਤਾ ਜਾਵੇਗਾ।

 

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ