Monday, February 16, 2026
BREAKING NEWS
ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Malwa

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੀ ਆਰ ਟੀ ਸੀ ਦੇ ਨਵੇਂ ਐਮ ਡੀ ਅਤੇ ਏ ਐਮ ਡੀ ਦਾ ਕੀਤਾ ਸਵਾਗਤ

September 25, 2024 01:10 PM
SehajTimes

ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਵਿੱਚ ਨਵੇਂ ਆਏ ਐੱਮ ਡੀ ਬਿਕਰਮਜੀਤ ਸਿਘ ਸ਼ੇਰਗਿੱਲ ਸੀਨੀਅਰ ਪੀ ਸੀ ਐੱਸ ਅਤੇ ਏ ਐਮ ਡੀ ਨਵਦੀਪ ਕੁਮਾਰ ਪੀ ਸੀ ਐੱਸ ਦਾ ਮੁੱਖ ਦਫਤਰ ਵਿਖੇ ਫੁੱਲਾਂ ਦੇ ਗੁੱਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਉਨਾਂ ਨਾਲ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਪਹਿਲਾਂ ਰਹੇ ਐੱਮ ਡੀ ਰਵਿੰਦਰ ਸਿੰਘ, ਡੀ ਸੀ ਐਫ ਏ ਰਾਕੇਸ਼ ਕੁਮਾਰ ਗਰਗ, ਜੀ ਐਮ ਮਨਿੰਦਰਪਾਲ ਸਿੰਘ ਸਿੱਧੂ, ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ, ਜੀ ਐਮ ਅਮਨਵੀਰ ਟਿਵਾਣਾ, ਡਾ ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਰਾਜਾ ਧੰਜੂ ਪ੍ਰਧਾਨ ਬੀ ਸੀ ਵਿੰਗ ਪਟਿਆਲਾ, ਲਾਲੀ ਰਹਿਲ ਪੀ.ਏ ਟੂ ਚੇਅਰਮੈਨ, ਰਮਨਜੋਤ ਸਿੰਘ ਪੀ.ਏ ਟੂ ਚੇਅਰਮੈਨ, ਬਿਕਰਮਜੀਤ ਸਿੰਘ ਪੀ.ਏ ਟੂ ਚੇਅਰਮੈਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਪੰਜਾਬ ਵਿਚਲੇ ਮਹਿਕਮੇ ਦੇ ਕੰਮਾਂ ਨੂੰ ਹੋਰ ਸੁਖਾਲਾ ਅਤੇ ਲੋਕ ਪੱਖੀ ਆਸਾਨ ਬਨਾੳਣ ਲਈ ਬਣਦੇ ਨਿਵੇਕਲੇ ਕਦਮ ਚੁੱਕੇ ਜਾ ਰਹੇ ਹਨ। ਉਨਾਂ ਕਿਹਾ ਨਵੇਂ ਆਫਿਸਰ ਸਾਹਿਬਾਨਾਂ ਦੇ ਆਉਣ ਨਾਲ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਸਫਰ ਨੂੰ ਹੋਰ ਬਿਹਤਰ ਬਨਾਉਣ ਲਈ ਨਵੀਆਂ ਬੱਸਾਂ ਪਾਉਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਨਵੀਆਂ ਆਧੁਨਿਕ ਬੱਸਾਂ ਦੇ ਆਉਣ ਨਾਲ ਕਈ ਪਿੰਡਾਂ ਦੇ ਬੰਦ ਪਏ ਰੂਟਾਂ ਨੂੰ ਵੀ ਜਲਦ ਚਾਲੂ ਕੀਤਾ ਜਾਵੇਗਾ।

ਹਡਾਣਾ ਨੇ ਕਿਹਾ ਕਿ ਮਹਿਕਮੇ ਦੀ ਆਮਦਨ ਵਿੱਚ ਵਾਧਾ ਕਰਨ ਲਈ ਜਿੱਥੇ ਨਵੀਆਂ ਪੈਣ ਵਾਲੀਆਂ ਬੱਸਾਂ ਸਹਾਈ ਹੋਣਗੀਆਂ ੳੱਥੇ ਹੀ ਕਈ ਰੂਟਾਂ ਤੇ ਵੱਧ ਸਵਾਰੀ ਹੋਣ ਕਾਰਨ ਆਉਣ ਵਾਲੀਆਂ ਦਿੱਕਤਾਂ ਵੀ ਖਤਮ ਹੋਣਗੀਆਂ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਬੀਤੇ ਦਿਨ ਪੰਜਾਬ ਐਂਡ ਸਿੰਧ ਬੈਂਕ ਨਾਲ ਕੀਤੀ ਸੰਧੀ ਵੀ ਮੁਲਾਜਮਾਂ ਵਾਸਤੇ ਵਰਦਾਨ ਸਾਬਤ ਹੋਈ ਹੈ। ਇਸ ਤੋਂ ਪਹਿਲਾਂ ਕਿਸੇ ਵੀ ਮੁਲਾਜ਼ਮ ਦੀ ਅਚਨਚੇਤ ਜਾਂ ਐਕਸੀਡੇਂਟ ਹੋਣ ਤੇ ਕੋਈ ਖਾਸ ਮੁਆਵਜ਼ਾ ਨਹੀ ਸੀ ਮਿਲਦਾ, ਪਰ ਸੀਨੀਅਰ ਅਧਿਕਾਰੀਆਂ ਨਾਲ ਮਿਲਕੇ ਕੀਤੀ ਮਿਹਨਤ ਰੰਗ ਲੈ ਕੇ ਆਈ ਹੈ, ਜਿਸ ਨਾਲ ਮੁਲਾਜ਼ਮਾਂ ਦਾ ਮਨੋਬਲ ਵਧਿਆ ਹੈ। ਉਹਨਾਂ ਕਿਹਾ ਨਵੇਂ ਆਫਿਸਰਜ ਦੇ ਆਉਣ ਨਾਲ ਮਹਿਕਮੇਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਤੇਜੀ ਹੋਵੇਗਾ।

Have something to say? Post your comment

 

More in Malwa

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਹਾਂਸ਼ਿਵਰਾਤਰੀ ਸਮਾਗਮਾਂ ਵਿੱਚ ਸ਼ਿਰਕਤ; ਲੋਕਾਂ ਨੂੰ ਦਿੱਤੀਆਂ ਵਧਾਈਆਂ

ਪੰਜਾਬ ‘ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ

ਕਿਸਾਨਾਂ ਨੇ ਫੂਕੀਆਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ

ਘਰੇਲੂ ਬਗੀਚੀ ਵਿੱਚ ਸਬਜ਼ੀਆਂ ਜ਼ਰੂਰ ਉਗਾਉਣ ਕਿਸਾਨ : ਡਾ. ਅਸ਼ੋਕ ਕੁਮਾਰ ਗਰਗ

ਆਪ ਆਗੂਆਂ ਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਦਿਤਾ ਧਰਨਾ 

ਭਾਰਤੀ ਕਿਸਾਨ ਯੂਨੀਅਨ ਨੇ ਦਿਤਾ ਲੋਂਗੋਵਾਲ ਥਾਣੇ ਦੇ ਅੱਗੇ ਰੋਸ ਧਰਨਾ

ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਲੱਡਾ-ਬਾਲੀਆਂ ਸੜਕ ’ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਕਿਸਾਨਾਂ ਨੇ ਲੌਂਗੋਵਾਲ ਥਾਣੇ ਮੂਹਰੇ ਦਿੱਤਾ ਧਰਨਾ 

ਸੰਗਰੂਰ ਬੱਸ ਸਟੈਂਡ ਦਿਨ ਭਰ ਪੁਲਿਸ ਛਾਉਣੀ ’ਚ ਬਣਿਆ ਰਿਹਾ