Thursday, December 18, 2025

Malwa

ਅਰਬਨ ਅਸਟੇਟ 'ਚ ਸੜਕਾਂ ਦੇ ਡਿਵਾਇਡਰਾਂ ਦੀ ਪੀਡੀਏ ਨੇ ਕਰਵਾਈ ਸਫ਼ਾਈ, ਅਵਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਨਾਲ ਕੀਤਾ ਰਾਬਤਾ :ਮਨੀਸ਼ਾ ਰਾਣਾ

September 11, 2024 12:12 PM
SehajTimes
ਪਟਿਆਲਾ : ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਅਰਬਨ ਅਸਟੇਟ ਦੀਆਂ ਸੜਕਾਂ ਦੇ ਡਿਵਾਇਡਰਾਂ ਦੀ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਰਬਨ ਅਸਟੇਟ ਦੀਆਂ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਫੜਨ ਲਈ ਹਾਲਾਂਕਿ ਪੀ.ਡੀ.ਏ./ਪੁੱਡਾ ਕੋਲ ਕੋਈ ਵੀ ਸਾਧਨ ਨਹੀਂ ਹੈ ਪਰੰਤੂ ਫਿਰ ਵੀ ਇਨ੍ਹਾਂ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਪਟਿਆਲਾ ਨਾਲ ਰਾਬਤਾ ਕੀਤਾ ਗਿਆ ਹੈ। 
ਮਨੀਸ਼ਾ ਰਾਣਾ ਨੇ ਦੱਸਿਆ ਕਿ ਅਰਬਨ ਅਸਟੇਟ ਦੇ ਵਸਨੀਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਕਿ ਕੁਝ ਥਾਵਾਂ 'ਤੇ ਜੰਗਲੀ ਘਾਹ ਉਗਿਆ ਹੋਇਆ ਸੀ, ਜਿਸ ਦੀ ਸਫ਼ਾਈ ਕਰਵਾਉਣ ਲਈ ਉਨ੍ਹਾਂ ਨੇ ਸਬੰਧਤ ਬਰਾਂਚ ਨੂੰ ਹਦਾਇਤ ਕੀਤੀ ਹੈ ਅਤੇ ਕੰਮ ਸ਼ੁਰੁ ਹੋ ਗਿਆ ਹੈ।

Have something to say? Post your comment