Sunday, November 09, 2025

Malwa

ਮਾਲੇਰਕੋਟਲਾ ‘ਚ 30 ਸਤੰਬਰ 2013 ਨੂੰ ਵਾਪਰੇ ਨਬਾਲਗ ਵਿਧੂ ਜੈਨ ਕਾਂਡ ਦੀ ਸੀ.ਬੀ.ਆਈ. ਅਦਾਲਤ ਦੇ ਆਦੇਸ਼ ‘ਤੇ ਮੁੜ ਸੀ.ਬੀ.ਆਈ. ਜਾਂਚ ਸ਼ੁਰੂ

September 04, 2024 08:26 PM
ਅਸ਼ਵਨੀ ਸੋਢੀ

ਮਾਲੇਰਕੋਟਲਾ : 30 ਸਤੰਬਰ 2013 ਨੂੰ ਮਾਲੇਰਕੋਟਲਾ ਵਿੱਚ ਵਾਪਰੇ ਮਰਹੂਮ ਵਿਧੂ ਜੈਨ ਕਾਂਡ ਦੀ ਸੀ.ਬੀ.ਆਈ .ਦੀ ਮੁਹਾਲੀ ਸਥਿਤ ਅਦਾਲਤ ਦੇ ਆਦੇਸ਼ ‘ਤੇ ਸੀ.ਬੀ.ਆਈ ਨੇ ਮੁੜ ਜਾਂਚ ਸ਼ੁਰੂ ਕਰ ਦਿ¤ਤੀ ਹੈ। ਸੀ.ਬੀ.ਆਈ ਦੇ ਜਾਂਚ ਅਧਿਕਾਰੀ ਨੇ ਸੋਮਵਾਰ ਮਾਲੇਰਕੋਟਲਾ ਪੁੱਜ ਕੇ ਮਰਹੂਮ ਵਿਧੂ ਜੈਨ ਦੇ ਪਿਤਾ ਤੋਂ ਘਟਨਾ ਸਬੰਧੀ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਣਕਾਰੀ ਇਕੱਤਰ ਕੀਤੀ।ਦੱਸਣਯੋਗ ਹੈ ਕਿ 30 ਸਤੰਬਰ 2013 ਨੂੰ ਮਰਹੂਮ ਵਿਧੂ ਜੈਨ ਸਥਾਨਕ ਰਾਜੇ ਦੇ ਬਾਗ਼ ‘ਚ ਬਣੀ ਦੁਕਾਨ ‘ਚ ਅੱਗ ਨਾਲ ਜ਼ਖ਼ਮੀ ਹੋਇਆ ਮਿਲਿਆ ਸੀ। ਪੁਲੀਸ ਨੇ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ ਸੀ,ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਵਿਧੂ ਜੈਨ ਨੂੰ ਅਗਲੇਰੇ ਇਲਾਜ ਲਈ ਰੈਫ਼ਰ ਕਰ ਦਿੱਤਾ ਸੀ। ਉਸ ਦੀ ਲੁਧਿਆਣਾ ਨੂੰ ਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਪੰਜਾਬ ਪੁਲੀਸ ਨੇ ਥਾਣਾ ਮਾਲੇਰਕੋਟਲਾ ਸ਼ਹਿਰੀ —1 ਵਿੱਚ ਧਾਰਾ 302/34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪੰਜਾਬ ਪੁਲੀਸ ਨੇ ਮਾਮਲੇ ਦਾ ਸੁਰਾਗ ਦੇਣ ਲਈ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ।ਮਰਹੂਮ ਵਿਧੂ ਜੈਨ ਦੇ ਪਰਿਵਾਰ ਨੇ 7 ਜੁਲਾਈ 2014 ਨੂੰ ਮਾਮਲੇ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਲਈ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ‘ਤੇ ਪੰਜਾਬ ਐਂਡ ਹਰਿਆਣਾ ਉੱਚ ਅਦਾਲਤ ਨੇ 29 ਨਵੱਬਰ 2014 ਨੂੰ ਉਕਤ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਸੀ.ਬੀ.ਆਈ. ਅਦਾਲਤ ‘ਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਵਿੱਚ ਕਿਹਾ ਹੈ ਕਿ ਮਾਮਲੇ ਦੇ ਤੱਥ ਅਤੇ ਪ੍ਰਸਥਿਤੀਆਂ ਸਭ ਇਸ ਗੱਲ ਦਾ ਇਸ਼ਾਰਾ ਕਰਦੀਆਂ ਹਨ ਕਿ ਵਿਧੂ ਜੈਨ ਨੇ ਖ਼ੁਦ ਹੀ ਅੱਗ ਲਗਾਈ ਹੈ। ਆਪਣੇ ਘਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧੂ ਜੈਨ ਦੇ ਪਿਤਾ ਸ੍ਰੀ ਨਵਨੀਤ ਜੈਨ ਨੇ ਕਿਹਾ ਕਿ ਉਸ ਨੇ ਸੀ.ਬੀ.ਆਈ ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਅਦਾਲਤ ਵਿੱਚ ਦਾਇਰ ਕੀਤੀ ਵਿਰੋਧ ਜਾਚਿਕਾ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਜਾਂਚ ਅਧਿਕਾਰੀ ਨੇ ਇਹ ਜਾਂਚ ਨਹੀਂ ਕੀਤੀ ਕਿ ਜਿਸ ਬੋਤਲ ਵਿੱਚ ਮਿੱਟੀ ਦਾ ਤੇਲ ਮੌਕੇ ‘ਤੇ ਲਿਆਂਦਾ ਗਿਆ ,ਉਹ ਕਿਥੋਂ ਖ਼ਰੀਦੀ ਗਈ,ਮਿੱਟੀ ਦਾ ਤੇਲ ਕਿਸ ਨੇ ਕਿਸ ਤੋਂ ਖ਼ਰੀਦਿਆ ,ਜਿਸ ਪੈਪਸੀ ਦੀ ਬੋਤਲ ਵਿੱਚ ਮਿੱਟੀ ਦਾ ਤੇਲ ਸੀ ਉਹ ਉੱਤਰ ਪ੍ਰਦੇਸ਼ ਤੋਂ ਮਾਲੇਰਕੋਟਲਾ ਕਿਵੇਂ ਆਈ,ਵਿਧੂ ਜੈਨ ਦਾ ਅੱਤਿਮ ਬਿਆਨ ਜੋ ਜਾਂਚ ਅਧਿਕਾਰੀ ਨੇ ਵਿਧੀਵਤ ਤਰੀਕੇ ਨਾਲ ਦਰਜ ਕੀਤਾ ਸੀ ‘ਤੇ ਵਿਚਾਰ ਨਹੀਂ ਕੀਤਾ ਗਿਆ, ਡਾਗ ਸਕੂਐਡ ਦੀ ਮਦਦ ਕਿਉਂ ਨਹੀਂ ਲਈ ਗਈ।ਉਸ ਨੇ ਕਿਹਾ ਕਿ ਅਦਾਲਤ ਨੇ ਕਲੋਜ਼ਰ ਰਿਪੋਰਟ ਸਬੰਧੀ ਉਸ ਦੀ ਵਿਰੋਧ ਜਾਚਿਕਾ ਨੂੰ ਸਵੀਕਾਰ ਕਰਦਿਆਂ ਅਤੇ ਸੀ.ਬੀ.ਆਈ ਦੀ ਕਲੋਜ਼ਰ ਰਿਪੋਰਟ ਨੂੰ ਅਸਵੀਕਾਰ ਕਰਦਿਆਂ ਮਾਮਲੇ ਦੀ ਅੱਗੇ ਦੀ ਜਾਂਚ ਲਈ ਸੀ.ਬੀ.ਆਈ .ਨੂੰ ਵਾਪਸ ਭੇਜ ਦਿੱਤੀ ।ਇਸ ਲਈ ਹੀ ਮਾਮਲੇ ਦੀ ਮੁੜ ਜਾਂਚ ਲਈ ਸੀ.ਬੀ.ਆਈ ਦੇ ਜਾਂਚ ਅਧਿਕਾਰੀ ਨੇ ਉਸ ਤੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਨਵਨੀਤ ਜੈਨ ਦਾ ਭਰਾ ਸ੍ਰੀ ਵਿਨੋਦ ਜੈਨ ਵੀ ਮੌਜੂਦ ਸੀ।

Have something to say? Post your comment

 

More in Malwa

ਮੰਤਰੀ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਅਮਨ ਅਰੋੜਾ ਨੇ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ 

ਅਕੇਡੀਆ ਸਕੂਲ 'ਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ 

ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਪਰਾਲੀ ਦੀ ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ

ਬਾਬਾ ਨਾਨਕ ਨੇ ਲੋਕਾਈ ਨੂੰ ਅਗਿਆਨਤਾ ਦੇ ਹਨ੍ਹੇਰੇ ਚੋਂ ਕੱਢਿਆ : ਅਵਿਨਾਸ਼ ਰਾਣਾ 

ਪੇਂਡੂ ਖੇਤਰਾਂ ਦੀ ਪ੍ਰਗਤੀ ਸਾਡੀ ਪਹਿਲੀ ਤਰਜੀਹ : ਹਡਾਣਾ

ਨੈਣਾ ਦੇਵੀ ਨਹਿਰ ਹਾਦਸਾ

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ