Friday, July 11, 2025

Haryana

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਨੂੰ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

September 03, 2024 03:03 PM
SehajTimes

ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡਸਪੀਕਰ ਦੀ ਵਰਤੋ 'ਤੇ ਰਹੇਗੀ ਪਾਬੰਦੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਵਿਧਾਨਸਭਾ ਆਮ ਚੋਣ 2024 ਦੀ ਨਾਮਜਦਗੀ ਪ੍ਰਕ੍ਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਸਮੇਂ ਰੋਡ ਸ਼ੌਅ, ਚੋਣ ਰੈਲੀਆਂ ਦੌਰਾਨ ਜਨਸਾਧਾਰਣ ਨੂੰ ਅਸਹੂਲਤ ਨਾ ਹੋਵੇ ਇਸ ਦੇ ਲਈ ਉਮੀਦਵਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਕ ਪਾਰਟੀ ਨੁੰ ਚੋਣ ਪ੍ਰਚਾਰ ਲਈ ਵਾਹਨਾਂ ਦੀ ਮੰਜੂਰੀ ਲੈਣਾ ਜਰੂਰੀ ਹੈ, ਬਿਨ੍ਹਾਂ ਮੰਜੂਰੀ ਦੇ ਪ੍ਰਚਾਰ ਵਿਚ ਵਾਹਨਾਂ ਦੀ ਵਰਤੋ ਨਹੀਂ ਕਰ ਸਕਦੇ। ਉਮੀਦਵਾਰ ਜਾਂ ਰਾਜਨੀਤਕ ਪਾਰਟੀ ਵੱਲੋਂ ਪ੍ਰਚਾਰ ਲਈ ਜਿਨ੍ਹਾਂ ਵਾਹਨਾਂ ਦਾ ਰਜਿਸਟ੍ਰੇਸ਼ਣ ਕਰਵਾਇਆ ਗਿਆ ਹੈ ਉਨ੍ਹਾਂ ਦਾ ਵੇਰਵਾ ਖਰਚ ਸੁਪਰਵਾਈਜਰ ਨੂੰ ਦੱਸਣਾ ਜਰੂਰੀ ਹੈ ਤਾਂ ਜੋ ਉਨ੍ਹਾਂ ਦੇ ਚੋਣ ਖਰਚ ਵਿਚ ਜੋੜਿਆ ਜਾ ਸਕੇ।

ਇਸ ਤੋਂ ਇਲਾਵਾ, ਕਿਸੇ ਵੀ ਵੱਧ ਵਾਹਨ ਦੀ ਤੈਨਾਤੀ ਤਾਂਹੀ ਹੋ ਸਕਦੀ ਹੈ, ਜਦੋਂ ਉਮੀਦਵਾਰ ਜਾਂ ਉਸ ਦੇ ਏਜੰਟ ਵੱਲੋਂ ਵਾਹਨਾਂ ਦੀ ਮੌਜੂਦਾ ਤੈਨਾਤੀ ਤੋਂ ਕਾਫੀ ਪਹਿਲਾਂ ਇਸ ਸਬੰਧ ਦੀ ਸੂਚਨਾ ਦਿੱਤੀ ਗਈ ਹੋਵੇ। ਚੋਣ ਪ੍ਰਚਾਰ ਲਈ ਇਸਤੇਮਾਲ ਕੀਤੇ ਜਾ ਰਹੇ ਵਾਹਨਾਂ ਦਾ ਬਿਊਰਾ ਦਿੰਦੇ ਸਮੇਂ ਉਨ੍ਹਾਂ ਖੇਤਰਾਂ, ਤਹਿਸੀਲਾਂ ਦਾ ਬਿਊਰਾ ਵੀ ਦੱਸਣਾ ਚਾਹੀਦਾ ਹੈ, ਜਿਨ੍ਹਾਂ ਵਿਚ ਵਾਹਨ ਚੱਲਣਗੇ। ਉਨ੍ਹਾਂ ਨੇ ਦਸਿਆ ਕਿ ਚੋਣ ਵਿਚ ਪ੍ਰਚਾਰ ਲਈ ਵਾਹਨਾਂ ਦੀ ਵਰਤੋ ਆਵਾਜਾਈ ਨਿਯਮਾਂ ਅਨੁਸਾਰ ਹੀ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਨੂੰ ਚੱਲਣ ਦੀ ਮੰਜੂਰੀ ਨਹੀਂ ਹੋਵੇਗੀ। ਵਾਹਨਾਂ ਦੇ ਵੱਡੇ ਕਾਫਿਲੇ ਨੂੰ ਛੋਟੇ-ਛੋਟੇ ਕਾਫਲਿਆਂ ਵਿਚ ਤੋੜਿਆ ਜਾਵੇਗਾ ਅਤੇ ਦੋ ਕਾਫਲਿਆਂ ਵਿਚ ਘੱਟ ਤੋਂ ਘੱਟ 100 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 100 ਵਿਚ ਪਰਿਭਾਸ਼ਤ ਸਾਈਕਲ ਰਿਕਸ਼ਾ ਵੀ ਇਕ ਅਜਿਹਾ ਵਾਹਨ ਹੈ, ਜਿਸ ਦੀ ਵਰਤੋ ਚੋਣ ਪ੍ਰਚਾਰ ਲਈ ਕੀਤੀ ਜਾ ਸਕਦੀ ਹੈ। ਜੇਕਰ ਇਸ ਦੀ ਵਰਤੋ ਕੀਤੀ ਜਾ ਰਹੀ ਹੈ, ਤਾਂ ਉਮੀਦਵਾਰ ਨੂੰ ਆਪਣੇ ਚੋਣ ਖਰਚ ਖਾਤੇ ਵਿਚ ਇਸ ਦੇ ਖਰਚ ਦਾ ਹਿਸਾਬ ਦੇਣਾ ਹੋਵੇਗਾ। ਇਹ ਯਕੀਨੀ ਕਰਨ ਲਈ, ਉਮੀਦਵਾਰ ਨੁੰ ਆਪਣੇ ਚੋਣ ਪ੍ਰਚਾਰ ਲਈ ਵਰਤੋ ਕੀਤੇ ਜਾ ਰਹੇ ਅਜਿਹੇ ਰਿਕਸ਼ਾ ਦਾ ਵੇਰਵਾ ਦੇਣਾ ਚਾਹੀਦਾ ਹੈ ਅਤੇ ਜੇਕਰ ਰਿਕਸ਼ਾ ਦੇ ਕੋਲ ਆਪਣੀ ਪਹਿਚਾਣ ਲਈ ਕੋਈ ਨਗਰਪਾਲਿਕਾ ਰਜਿਸਟ੍ਰੇਸ਼ਣ/ਪਰਮਿਟ ਨਹੀਂ ਹੈ, ਤਾਂ ਰਿਕਸ਼ਾ ਚਾਲਕ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਉਨ੍ਹਾਂ ਦੇ ਨਿਜੀ ਨਾਂਅ 'ਤੇ ਇਕ ਪਰਮਿਟ ਦਿੱਤਾ ਜਾ ਸਕਦਾ ਹੈ, ਜਿਸ ਨੂੰ ਰਿਕਸ਼ਾ ਚਾਲਕ ਨੂੰ ਮੁਹਿੰਮ ਉਦੇਸ਼ਾਂ ਲਈ ਉਸ ਰਿਕਸ਼ਾ ਦੀ ਵਰਤੋ ਕਰਨ ਸਮੇਂ ਆਪਣੇ ਨਾਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਪ੍ਰਚਾਰ ਦੌਰਾਨ ਪਬਲਿਕ ਸਟੇਜਾਂ ਜਾਂ ਵਾਹਨਾਂ 'ਤੇ ਲਗਾਏ ਗਏ ਲਾਊਡਸਪੀਕਰਾਂ ਦੀ ਵਰਤੋ 'ਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਪਾਬੰਦੀ ਰਹੇਗੀ। ਜਿਲ੍ਹਾ ਚੋਣ ਅਧਿਕਾਰੀ ਤੇ ਰਿਟਰਨਿੰਗ ਅਧਿਕਾਰੀ ਹਰ ਤਰ੍ਹਾ ਦੇ ਚੋਣ ਪ੍ਰਚਾਰ 'ਤੇ ਨਿਗਰਾਨੀ ਰੱਖਣਗੇ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਨਿਯਮ ਅਨੁਸਾਰ ਕਾਰਵਾਈ ਕਰਣਗੇ।

Have something to say? Post your comment

 

More in Haryana

ਹਰਿਆਣਾ ਆਬਕਾਰੀ ਅਤੇ ਕਰ ਵਿਭਾਗ ਨੇ ਆਬਕਾਰੀ ਨੀਲਾਮੀ ਵਿੱਚ ਹੁਣ ਤੱਕ 12,615 ਕਰੋੜ ਰੁਪਏ ਦਾ ਮਾਲਿਆ ਕੀਤਾ ਪ੍ਰਾਪਤ : ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ

ਲੋਕਸਭਾ ਅਤੇ ਵਿਧਾਨਸਭਾ ਵਾਂਗ ਨਗਰ ਨਿਗਮਾਂ ਵਿੱਚ ਵੀ ਹਾਉਸ ਦੇ ਸੈਸ਼ਨ ਕੇਂਦਰੀ ਮੰਤਰੀ ਮਨੋਹਰ ਲਾਲ

ਹਰਿਆਣਾ ਸਰਕਾਰ ਨੇ 2027 ਦੀ ਜਨਗਣਨਾ ਨੂੰ ਕੀਤਾ ਨੋਟੀਫਾਈ

ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਧਾਨਾਂ ਦੇ ਕੌਮੀ ਸੰਮੇਲਨ ਵਿੱਚ ਸੱਭਿਆਚਾਰਕ ਸ਼ਾਮ ਵਿੱਚ ਕਲਾਕਾਰਾਂ ਨੇ ਬਖੇਰੇ ਸੱਭਿਆਚਾਰ ਦੇ ਰੰਗ

PM ਨਰੇਂਦਰ ਮੋਦੀ ਦੀ ਉੜਾਨ ਯੋਜਨਾ ਅਤੇ CM ਨਾਇਬ ਸੈਣੀ ਦੇ ਨੌਨ-ਸਟਾਪ ਵਿਕਾਸ ਨੂੰ ਹਵਾਈ ਗਤੀ ਦੇਣਾ ਹੀ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦਾ ਟੀਚਾ : ਵਿਪੁਲ ਗੋਇਲ

ਤੰਜਾਨਿਆਈ ਪ੍ਰਤੀਨਿਧੀ ਮੰਡਲ ਨਾਲ ਵਿਤੀ ਗੱਲਬਾਤ

ਕੈਬੀਨੇਟ ਨੇ ਵਿਕਾਸ ਪਰਿਯੋਜਨਾਵਾਂ, 2025 ਲਈ ਨਵੀਂ ਭੂਮੀ ਖਰੀਦ ਨੀਤੀ ਨੂੰ ਦਿੱਤੀ ਮੰਜੂਰੀ

ਹਰਿਆਣਾ ਕੈਬੀਨਟ ਨੇ ਹਰਿਆਣਾ ਸੇਵਾ ਦਾ ਅਧਿਕਾਰ ਨਿਯਮ, 2014 ਦੇ ਨਿਯਮ 9 ਵਿੱਚ ਸੰਸ਼ੋਧਨ ਨੂੰ ਮੰਜੂਰੀ ਦਿੱਤੀ

ਹਰਿਆਣਾ ਕੈਬੀਨੇਟ ਨੇ ਏਸੀਬੀ ਦਾ ਨਾਮ ਬਦਲਕੇ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ, ਹਰਿਆਣਾ ਕਰਣ ਨੂੰ ਦਿੱਤੀ ਮੰਜੂਰੀ

ਜੇਕਰ ਕੋਈ ਡਾਕਟਰ ਗੈਰ-ਕਾਨੂੰਨੀ ਗਰਭਪਾਤ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਸੁਧੀਰ ਰਾਜਪਾਲ