Sunday, September 08, 2024
BREAKING NEWS
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ ਹੋਇਆ ਰਿਲੀਜ਼ਆਨਲਾਈਨ ਪਾਸਪੋਰਟ ਪੋਰਟਲ 5 ਦਿਨਾਂ ਲਈ ਹੋਇਆ ਬੰਦਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਨੇ ਪੰਜਾਬ ਪੰਚਾਇਤੀ ਚੋਣਾਂ ਨਿਯਮ 1994 ਦੇ ਨਿਯਮ 12 ਵਿੱਚ ਸੋਧ ਨੂੰ ਦਿੱਤੀ ਹਰੀ ਝੰਡੀਆਂਗਣਵਾੜੀ ਸੈਂਟਰਾਂ,ਸਕੂਲਾਂ, ਰਾਸ਼ਨ ਡਿਪੂਆਂ ਦਾ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅਚਨਚੇਤ ਦੌਰਾਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਸੜਕ ਦੇ ਨਵ ਨਿਰਮਾਣ ਦੀ ਸ਼ੁਰੂਆਤ ਪੰਜਾਬ ਸਰਕਾਰ ਪੰਜਾਬ ਦੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਲਈ ਕਰ ਰਹੀ ਹੈ ਸ਼ਾਨਦਾਰ ਕੰਮ : ਅਮਨ ਅਰੋੜਾਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਦੌਰਾ ਕਰਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਲਾਭਕਾਰੀ ਸਕੀਮਾਂ ਦਾ ਨਿਰੀਖਣ ਕੀਤਾਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ ‘ਚ ਵਾਪਸੀਟੋਲ ਪਲਾਜ਼ੇ ‘ਤੇ FASTag ਦੀ ਥਾਂ ‘ਤੇ ਆ ਰਿਹੈ GNSSਕੁਮਕੁਮ ਭਾਗਿਆ ਫੇਮ ਆਸ਼ਾ ਸ਼ਰਮਾ ਦਾ ਹੋਇਆ ਦੇਹਾਂਤ

Haryana

1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕ 2 ਸਤੰਬਰ ਤਕ ਬਣਵਾ ਸਕਦੇ ਹਨ ਵੋਟ : ਮੁੱਖ ਚੋਣ ਅਧਕਾਰੀ ਪੰਕਜ ਅਗਰਵਾਲ

September 02, 2024 02:54 PM
SehajTimes

ਜੇਕਰ ਆਖੀਰੀ ਪ੍ਰਕਾਸ਼ਨ ਸੂਚੀ ਵਿਚ ਨਾਂਅ ਨਹੀਂ, ਬੀਐਲਓ ਜਾਂ ਵੋਟਰ ਹੈਲਪਲਾਇਨ ਐਪ ਰਾਹੀਂ ਫਾਰਮ 6 ਭਰ ਕੇ ਵੋਟ ਬਨਵਾਉਣ ਲਈ ਕਰ ਸਕਦੇ ਹਨ ਬਿਨੈ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ 1 ਜੁਲਾਈ, 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਿਨ੍ਹਾਂ ਨਾਗਰਿਕਾਂ ਦਾ ਨਾਂਅ ਵੋਟਰ ਲਿਸਟ ਵਿਚ ਨਹੀਂ ਹੈ ਤਾਂ ਉਨ੍ਹਾਂ ਦੇ ਕੋਲ ਵਿਧਾਨਸਭਾ ਆਮ ਚੋਣ ਤੋਂ ਪਹਿਲਾਂ ਵੋਟ ਬਨਵਾਉਣ ਦਾ ਆਖੀਰੀ ਮੌਕਾ 2 ਸਤੰਬਰ, 2024 ਤਕ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ 27 ਅਗਸਤ ਨੂੰ ਆਖੀਰੀ ਪ੍ਰਕਾਸ਼ਿਤ ਵੋਟਰ ਲਿਸਟ ਵਿਚ ਨਾਂਅ ਨਹੀਂ ਹੈ ਤਾਂ ਉਹ ਬੀਐਲਓ ਦੇ ਕੋਲ ਜਾਂ ਵੋਟਰ ਹੈਲਪਲਾਇਨ ਐਪ ਰਾਹੀਂ ਫਾਰਮ 6 ਭਰ ਕੇ ਵੋਟ ਬਨਵਾਉਣ ਲਈ ਬਿਨੈ ਕਰ ਸਕਦੇ ਹਨ। 02 ਸਤੰਬਰ ਤਕ ਪ੍ਰਾਪਤ ਹੋਏ ਸਾਰੇ ਬਿਨਿਆਂ 'ਤੇ ਨਿਯਮ ਅਨੁਸਾਰ ਕਾਰਵਾਈ ਕਰਦੇ ਹੋਏ ਵੋਟ ਬਨਾਉਣ ਦਾ ਕੰਮ ਕੀਤਾ ਜਾਵੇਗਾ, ਅਤੇ ਅਜਿਹੇ ਸਾਰੇ ਨਾਗਰਿਕ ਜਿਨ੍ਹਾਂ ਦਾ ਬਿਨੈ ਸਹੀ ਪਾਇਆ ਜਾਵੇਗਾ, ਉਨ੍ਹਾਂ ਦਾ ਵੋਟ ਬਨਾਉਂਦੇ ਹੋਏ ਉਨ੍ਹਾਂ ਦਾ ਨਾਂਅ ਵੋਟਰ ਲਿਸਟ ਵਿਚ ਸ਼ਾਮਿਲ ਕੀਤਾ ਜਾਵੇਗਾ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਧਾਨਸਭਾ ਚੋਣ ਲਈ 27 ਅਗਸਤ ਨੂੰ ਆਖੀਰੀ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਸਾਰੇ ਜਿਲ੍ਹਾ ਚੋਣ ਅਧਿਕਾਰੀ ਦਫਤਰ ਵਿਚ ਉਪਲਬਧ ਹੈ। ਇਸ ਤੋਂ ਇਲਾਵਾ, ਵਿਭਾਗ ਦੀ ਵੈਬਸਾਇਟ ਫਕਰੀ.ਗਖ.ਅ.।ਪਰਡ।ਜਅ 'ਤੇ ਵੋਟਰ ਸੂਚੀਆਂ ਅਪਗ੍ਰੇਡ ਹਨ, ਉਸ ਨੂੰ ਡਾਉਨਲੋਡ ਕਰ ਕੇ ਕੋਈ ਵੀ ਵਿਅਕਤੀ ਆਪਣਾ ਨਾਂਅ ਵੋਟਰ ਲਿਸਟ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਨੂੰ ਚੈਕ ਕੀਤਾ ਜਾ ਸਕਦਾ ਹੈ। 02 ਸਤੰਬਰ, 2024 ਦੇ ਬਾਅਦ ਕੀਤੇ ਗਏ ਕਿਸੇ ਵੀ ਬਿਨੈ ਦੇ ਉੱਪਰ ਫੈਸਲਾ ਭਾਰਤ ਚੋਣ ਕਮਿਸ਼ਨ ਦੀ ਹਿਦਾਇਤਾਂ ਅਨੁਸਾਰ ਵਿਧਾਨਸਭਾ ਆਮ ਚੋਣ ਦੇ ਬਾਅਦ ਕੀਤਾ ਜਾਵੇਗਾ। ਸ੍ਰੀ ਪੰਕਜ ਅਗਰਵਾਲ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੇ ਇਸ ਪਰਵ ਵਿਚ ਆਗਾਮੀ 05 ਅਕਤੂਬਰ, 2024 ਨੂੰ ਵੋਟ ਜਰੂਰ ਕਰਨ। ਵੋਟਿੰਗ ਦੇ ਦਿਨ ਪਰਵ ਦੀ ਤਰ੍ਹਾ ਮਨਾਉਣ ਅਤੇ ਪੂਰੇ ਉਤਸਾਹ ਦੇ ਨਾਲ ਹਿੱਸਾ ਲੈਣ। ਵੋਟਿੰਗ ਕਰ ਕੇ ਹੀ ਅਸੀਂ ਲੋਕਤੰਤਰ ਨੂੰ ਮਜਬੂਤ ਬਣਾ ਸਕਦੇ ਹਨ।

 

Have something to say? Post your comment

 

More in Haryana

ਰਾਜਨੀਤਕ ਪਾਰਟੀਆਂ ਨੂੰ ਚੋਣ ਐਲਾਨ ਪੱਤਰ ਦੀ ਕਾਪੀਆਂ ਜਮ੍ਹਾ ਕਰਵਾਉਣੀ ਜਰੂਰੀ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਹਰਿਆਣਾ ਸਰਕਾਰ ਨੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਕੀਤੇ ਵਿਆਪਕ ਪ੍ਰਬੰਧ

1 ਅਕਤੂਬਰ ਤੋਂ ਹਰਿਆਣਾ ਵਿਚ ਦਲਹਨ ਅਤੇ ਤਿਲਹਨ ਦੀ ਖਰੀਦ ਹੋਵੇਗੀ ਸ਼ੁਰੂ

ਚੋਣ ਜਾਬਤਾ ਦੀ ਉਲੰਘਣਾ ਨਾਲ ਸਬੰਧਿਤ ਸੀ-ਵਿਜਿਲ ਐਪ 'ਤੇ ਮਿਲੀਆਂ 3239 ਸ਼ਿਕਾਇਤਾਂ, ਜਿਨ੍ਹਾਂ ਵਿੱਚੋਂ 2957 ਸਹੀ ਮਿਲੀਆਂ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਵਿਧਾਨਸਭਾ ਆਮ ਚੋਣ ਦੇ ਲਈ 5 ਸਤੰਬਰ, 2024 ਨੁੰ ਹੋਵੇਗੀ ਨੋਟੀਫਿਕੇਸ਼ਨ ਜਾਰੀ

ਸਵੀਪ ਪ੍ਰੋਗ੍ਰਾਮ ਤਹਿਤ ਵੋਟਰਾਂ ਨੂੰ ਵੋਟ ਪਾਉਣ ਦੇ ਪ੍ਰਤੀ ਕੀਤਾ ਜਾਵੇ ਵੱਧ ਜਾਗਰੁਕ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਚੋਣ ਪ੍ਰਚਾਰ ਵਿਚ ਸੁਰੱਖਿਆ ਵਾਹਨ ਨੂੰ ਛੱਡ ਕੇ 10 ਤੋਂ ਵੱਧ ਵਾਹਨਾਂ ਦੇ ਕਾਫਿਲੇ ਨੂੰ ਚੱਲਣ ਦੀ ਨਹੀਂ ਹੋਵੇਗੀ ਮੰਜੂਰੀ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਚੋਣ : ਪੰਕਜ ਅਗਰਵਾਲ

ਰਾਜਨੀਤਕ ਪਾਰਟੀ ਦੂਰਦਰਸ਼ਨ ਤੇ ਅਕਾਸ਼ਵਾਣੀ 'ਤੇ ਕਰ ਸਕਦੇ ਹਨ ਪ੍ਰਚਾਰ-ਪ੍ਰਸਾਰ- ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ