Thursday, October 10, 2024
BREAKING NEWS
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀਮੋਹਾਲੀ ਜ਼ਿਲ੍ਹੇ ਦੇ ਕੁਝ ਖੇਤਰ ਵਿੱਚ ਭਲਕੇ ਬੰਦ ਰਹਿਣਗੇ ਸ਼ਰਾਬ ਦੇ ਠੇਕੇਪੰਜਾਬ ਪੁਲਿਸ ਵੱਲੋਂ ਜੱਸਾ ਬੁਰਜ ਗੈਂਗ ਦਾ ਪਰਦਾਫਾਸ਼ ਕਰਕੇ ਡਕੈਤੀ ਦੀ ਕੋਸ਼ਿਸ਼ ਨਾਕਾਮ; ਸਰਗਨੇ ਸਮੇਤ 4 ਗ੍ਰਿਫ਼ਤਾਰ, 4 ਪਿਸਤੌਲਾਂ ਬਰਾਮਦਪੰਜਾਬ ਰਾਜ ਚੋਣ ਕਮਿਸ਼ਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਰਪੰਚ ਦੇ ਅਹੁਦਿਆਂ ਦੀ ਨਿਲਾਮੀ ਸਬੰਧੀ ਵਿਸਤ੍ਰਿਤ ਰਿਪੋਰਟ 24 ਘੰਟਿਆਂ ਦੇ ਅੰਦਰ-ਅੰਦਰ ਪੇਸ਼ ਕਰਨ ਲਈ ਕਿਹਾਮੋਹਾਲੀ ਦਾ ਡਰਾਈਵਿੰਗ ਟੈਸਟ ਟ੍ਰੈਕ 4 ਅਕਤੂਬਰ ਨੂੰ ਰਹੇਗਾ ਬੰਦ ਏਲਾਂਟੇ ਮਾਲ ‘ਚ ਅਚਾਨਕ ਟਾਈਲਾਂ ਡਿਗੱਣ ਨਾਲ 13 ਸਾਲਾ ਬਾਲ ਅਦਾਕਾਰਾ ਜ਼ਖਮੀਬੱਬੂ ਮਾਨ 'ਤੇ ਗਿੱਪੀ ਗਰੇਵਾਲ ਨੂੰ ਛੱਡ ਕਈ ਗਾਇਕਾਂ ਦੀ ਸੁਰੱਖਿਆ ਲਈ ਵਾਪਿਸਭਗਵੰਤ ਮਾਨ ਦੀ ਸਿਹਤ ਪੂਰੀ ਤਰ੍ਹਾਂ ਠੀਕਮਾਲੇਰਕੋਟਲਾ ਦੀਆਂ 176 ਗ੍ਰਾਮ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਸਥਾਨਾਂ ਦਾ ਵੇਰਵਾ ਜਾਰੀਮਾਲੇਰਕੋਟਲਾ ਦੇ ਬਲਾਕਾਂ ਦੀਆਂ ਪੰਚਾਇਤਾਂ ਦਾ ਸਡਿਊਲ ਜਾਰੀ

National

ਮੁੰਬਈ ‘ਚ ਵੱਡੇ ਕਾਰੋਬਾਰੀਆਂ ਨਾਲ CM ਮਾਨ ਨੇ ਕੀਤੀ ਮੁਲਾਕਾਤ

August 21, 2024 02:25 PM
SehajTimes

ਮੁੰਬਈ : ਪੰਜਾਬ ਦੇ CM ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦੇ ਰਹੇ ਹਨ। ਇਸ ਤੋਂ ਇਲਾਵਾ CM ਮਾਨ ਦਾ ਕਹਿਣਾ ਹੈ ਕਿ ਮੀਟਿੰਗਾਂ ਵਿੱਚ ਪੰਜਾਬ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਣੇ ਕੁਝ ਵੱਡੇ ਪ੍ਰੋਜੈਕਟਾਂ ‘ਤੇ ਚਰਚਾ ਹੋਵੇਗੀ। CM ਮਾਨ ਨੇ ਅੱਜ ਮੁੰਬਈ ਵਿਖੇ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ ਹੈ। CM ਮਾਨ ਨੇ ਉਨ੍ਹਾਂ ਨਾਲ ਮੁਲਕਾਤ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਕੇ ਲਿਖਿਆ ਹੈ ਕਿ ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharma ਦੇ CEO Damodharan Satagopan ਨਾਲ ਮੁਲਾਕਾਤ ਕੀਤੀ।

 

Have something to say? Post your comment