Wednesday, August 27, 2025
BREAKING NEWS
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਦਮਾ ਬੇਟੀ ਦਾ ਦੇਹਾਂਤ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ ‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨ

Sports

ਜ਼ੋਨ ਪੱਧਰੀ ਖੇਡਾਂ ਚ, ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀ ਛਾਏ 

August 09, 2024 04:01 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਹਾਲ ਹੀ ਵਿੱਚ ਸੁਨਾਮ ਵਿਖੇ ਸੰਪੰਨ ਹੋਈਆਂ 68ਵੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 21 ਖਿਡਾਰੀ ਵੱਖ ਵੱਖ ਖੇਡਾਂ ਲਈ ਜਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ। ਜਿੰਨ੍ਹਾਂ ਵਿੱਚ ਅੰਡਰ-19 ਤੈਰਾਕੀ ਮੁਕਾਬਲੇ ਵਿੱਚ ਅਰਾਧਿਆ ਡੋਗਰਾ ਨੇ ਗੋਲ਼ਡ ਮੈਡਲ ਪ੍ਰਾਪਤ ਕੀਤਾ ਤੇ ਅੰਡਰ -17 ਤੈਰਾਕੀ ਮੁਕਾਬਲੇ ਵਿੱਚ ਵਿਨਰਜੀਤ ਸਿੰਘ ਨੇ ਗੋਲ਼ਡ ਪ੍ਰਾਪਤ ਕੀਤਾ। ਸਕੇਟਿੰਗ ਅੰਡਰ-19 ਮੁਕਾਬਲੇ ਵਿੱਚ ਗੁਰਪ੍ਰੀਤ ਸ਼ਰਮਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਗੋਲ਼ਡ ਮੈਡਲ ਪ੍ਰਾਪਤ ਕੀਤਾ। ਜੂਡੋ ( ਅੰਡਰ-17) ਮੁਕਾਬਲੇ ਵਿੱਚ ਜੋਬਨ ਸਿੰਘ, ਜਸ਼ਨ ਸਿੰਘ, ਕ੍ਰਿਸ਼ਨ ਸਿੰਘ,ਸੁਖਮਨ ਸਿੰਘ, ਜਗਜੀਤ ਸਿੰਘ, ਨਵਨੂਰਜੋਤ ਸਿੰਘ, ਦੀ ਚੋਣ ਜਿਲ੍ਹਾ ਪੱਧਰ ਲਈ ਹੋਈ। ਫੁੱਟਬਾਲ ਵਿੱਚ ( ਅੰਡਰ-14) ਕੁੜੀਆਂ ਵਿੱਚ ਮੁਸਕਾਨ ਅਤੇ (ਅੰਡਰ -14) ਮੁੰਡਿਆਂ ਵਿੱਚ ਕ੍ਰਿਸ਼ ਦੀ ਚੋਣ ਹੋਈ। ਕਿੱਕ ਬਾਕਸਿੰਗ ( ਅੰਡਰ-17 ) ਲਈ ਕ੍ਰਿਸ਼ਨ ਸਿੰਘ, ਨੈਤਿਕ ਕੁਮਾਰ, ਸਮਰਵੀਰ ਸਿੰਘ ਦੀ ਚੋਣ ਹੋਈ। ਇਸੇ ਤਰ੍ਹਾਂ ਵੂਸ਼ੋ ਲਈ ਅੰਡਰ-17 ਲਈ ਤਰਨਜੀਤ ਸਿੰਘ ਦੀ ਚੋਣ ਹੋਈ। ਵਾਲੀਬਾਲ ਮੁਕਾਬਲਿਆਂ ਵਿੱਚ (ਅੰਡਰ -17) ਵਿੱਚ ਜਸ਼ਨ ਸਿੰਘ, ਅਰਮਾਨ ਸਿੰਘ, ਵੀਰ ਸਾਹਨੀ ਅਤੇ (ਅੰਡਰ -19) ਵਿੱਚ ਗੁਰਕਮਲਦੀਪ ਸਿੰਘ ਦੀ ਚੋਣ ਹੋਈ। ਸਕੂਲ ਦੇ ਪ੍ਰਿੰਸੀਪਲ ਅਮਿੱਤ ਡੋਗਰਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਬਾਕੀ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ।

Have something to say? Post your comment