Friday, October 24, 2025

Haryana

ਅੰਬਾਲਾ ਸਿਵਲ ਏਨਕਲੇਵ ਵਿਚ ਅਗਸਤ ਮਹੀਨੇ ਵਿਚ ਸ਼ੁਰੂ ਹੋਵੇਗੀ ਫਲਾਇਟ : ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ

August 01, 2024 02:49 PM
SehajTimes

ਚੰਡੀਗੜ੍ਹ : ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਬਹੁਤ ਤੇਜੀ ਨਾਲ ਅੰਬਾਲਾ ਦੇ ਸਿਵਲ ਏਨਕਲੇਵ (ਘਰੇਲੂ ਹਵਾਈ ਅੱਡਾ) ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ ਅਤੇ ਅਗਸਤ ਮਹੀਨੇ ਵਿਚ ਹੀ ਇੱਥੋਂ ਅਯੋਧਿਆ ਦੇ ਲਈ ਪਹਿਲੀ ਫਲਾਇਟ ਸ਼ੁਰੂ ਹੋਵੇਗੀ। ਮੰਤਰੀ ਡਾ. ਕਮਲ ਗੁਪਤਾ ਅੱਜ ਅੰਬਾਲਾ ਸਿਵਲ ਏਨਕਲੇਵ ਦੇ ਨਿਰਮਾਣਧੀਨ ਸਥਾਨ 'ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਤੇ ਅੰਬਾਲਾ ਕੈਂਟ ਦੇ ਵਿਧਾਇਕ ਅਨਿਲ ਵਿਜ ਵੀ ਨਾਲ ਸਨ। ਇਸ ਦੌਰਾਨ ਮੰਤਰੀ ਡਾ. ਕਮਲ ਗੁਪਤਾ ਨੇ ਨਿਰਮਾਣਧੀਨ ਸਥਾਨ ਦਾ ਦੌਰਾਨ ਕੀਤਾ। ਉਨ੍ਹਾਂ ਨੇ ਪੀਡਬਲਿਯੂਡੀ ਦੇ ਅਧਿਕਾਰੀਆਂ ਦੇ ਨਾਲ-ਨਾਲ ਸਬੰਧਿਤ ਏਜੰਸੀਆਂ ਤੋਂ ਨਿਰਮਾਣ ਕੰਮ ਦੀ ਪ੍ਰਗਤੀ ਜਾਣੀ ਅਤੇ ਉਨ੍ਹਾਂ ਨੁੰ ਨਿਰਦੇਸ਼ ਦਿੱਤੇ ਕਿ ਉਹ ਬਿਹਤਰ ਮਾਲਮੇਲ ਬਣਾ ਕੇ ਦਿਨ-ਰਾਤ ਕੰਮ ਕਰਵਾ ਕੇ ਸਿਵਲ ਏਨਕਲੇਵ (ਡੋਮੇਸਟਿਕ ਹਵਾਈ ਅੱਡਾ) ਦੇ ਕੰਮ ਨੂੰ ਪੂਰਾ ਕਰਵਾਉਣ। ਉਨ੍ਹਾਂ ਨੇ ਕਿਹਾ ਕਿ 10 ਅਗਸਤ ਨੂੰ ਉਹ ਮੁੜ ਤੋਂ ਇੱਥੇ ਦਾ ਜਾਇਜਾ ਲੈਣਗੇ ਅਤੇ ਇੱਥੇ ਪਾਣੀ, ਬਿਜਲੀ, ਸੀਵਰੇ੧ ਤੇ ਹੋਰ ਸਬੰਧਿਤ ਜੋ ਵੀ ਕੰਮ ਹਨ ਉਹ ਸਾਰੇ ਪੂਰੇ ਹੋਣੇ ਚਾਹੀਦੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਇੱਥੇ ਦਾ ਜਾਇਜਾ ਲਿਆ ਸੀ। ਏਅਰਫੋਰਸ ਦੇ ਅਧਿਕਾਰੀਆਂ ਦੇ ਨਾਲ ਅੰਦਰ ਜਾ ਕੇ ਵੀ ਰਨਵੇ ਦੇ ਨਾਲ-ਨਾਲ ਹੋਰ ਸਾਰੇ ਗੱਲਾਂ ਦੀ ਜਾਣਕਾਰੀ ਹਾਸਲ ਕੀਤੀ ਸੀ, ਉਨ੍ਹਾਂ ਦੀ ਮੰਸ਼ਾ ਹੈ ਕਿ ਜਲਦੀ ਹੀ ਇੱਥੋਂ ਜਹਾਜ ਉੜਾਨ ਭਰਨ।

ਊਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਪ੍ਰੋਜੈਕਟ ਦੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਾਅਰਮੀ ਤੋਂ ਇਹ ਜਮੀਨ ਦਿਲਵਾਈ ਸੀ। ਾਅਰਮੀ ਤੋਂ ਜਮੀਨ ਲੈਣਾ ਆਸਾਨ ਨਗੱਲ ਹਨੀਂ ਹੈ, ਇਹ ਸੱਭਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇੱਥੋਂ ਅਯੋਧਿਆ ਲਈ ਪਹਿਲੀ ਉੜਾਨ ਭਰੀ ੧ਾਵੇਗੀ ਅਤੇ ਉਸ ਦੇ ਬਾਅਦ ਜੰਮੂ ੧ਾਂ ਹੋਰ ਲਈ ਇੱਥੋਂ ਉੜਾਨ ਭਰੀ ਜਾਵੇਗੀ। ਇਸ ਮੌਕੇ 'ਤੇ ਉਨ੍ਹਾਂ ਨੇ ਸ਼ੂਟਿੰਗ ਖਿਡਾਰੀ ਸਰਬਜੀਤ ਸਿੰਘ ਤੇ ਮਨੂ ਭਾਕਰ ਵੱਲੋਂ ਪੈਰਿਸ ਓਲੰਪਿਕ ਵਿਚ ਬ੍ਰਾਂਜ ਮੈਡਲ ਜਿੱਤਣ 'ਤੇ ਹਰੇਕ ਸੂਬਾਵਾਸੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਹਰਿਆਣਾ ਦੇ ਨਾਲ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਸਾਡੇ ਖਿਡਾਰੀ ਆਪਣੇ ਪ੍ਰਾਕ੍ਰਮ ਨਾਲ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸ ਮੌਕੇ 'ਤੇ ਸਾਬਕਾ ਗ੍ਰਹਿ ਮੰਤਰੀ ਤੇ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿਜ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੰਬਾਲਾ ਕੈਂਟ ਵਿਚ ਅਨੇਕਾਂ ਵਿਕਾਸ ਕੰਮ ਰੂਪੀ ਪਰਿਯੋ੧ਨਾਵਾਂ ਦਾ ਤੋਹਫਾ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੁੰ ਤੇ ਮੰਤਰੀ ਕਮਲ ਗੁਪਤਾ ਨੂੰ ਭਰੋਸਾ ਦਿੱਤਾ ਹੈ ਕਿ 15 ਅਗਸਤ ਤਕ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਇੱਥੋਂ ਉੜਾਨ ਭਰੀ ਜਾਵੇਗੀ। ਇਸ ਮੌਕੇ 'ਤੇ ਉਨ੍ਹਾਂ ਨੇ ਪੈਰਿਸ ਓਲੰਪਿਕ ਵਿਚ ਖਿਡਾਰੀ ਸਰਬਜੋਤ ਸਿੰਘ ਵੱਲੋਂ ਬ੍ਰਾਂਜ ਮੈਡਲ ਜਿੱਤਣ 'ਤੇ ਖੁਸ਼ੀ ਪ੍ਰਗਟਾਈ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ