Sunday, September 14, 2025

Entertainment

ਸੈਕਟਰ 68 ਅਤੇ ਵੇਵ ਸਟੇਟ ਦੀ ਕਿੱਟੀ ਪਾਰਟੀ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ

July 27, 2024 06:17 PM
SehajTimes

ਐੱਸ. ਏ. ਐੱਸ. ਨਗਰ : ਸਥਾਨਕ ਸੈਕਟਰ 68 ਅਤੇ ਵੇਵ ਅਸਟੇਟ ਦੀ ਕਿੱਟੀ ਪਾਰਟੀ ਵੱਲੋਂ ਅੱਜ ਕੈਫੇ ਫਲੇਰ ਵੈਲ ਵਿਖੇ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿਚ 100 ਦੇ ਕਰੀਬ ਮਹਿਲਾਵਾਂ ਨੇ ਭਾਗ ਲਿਆ। ਅਜੋਕੇ ਸਮੇਂ ਵਿਚ ਖੁੱਲ੍ਹੇ ਖੜੇ ਲੱਗਣੇ ਬੰਦ ਹੋ ਜਾਣ ਦੇ ਚੱਲਦਿਆਂ ਸਥਾਨਕ ਮਹਿਲਾ ਵੱਲੋਂ ਆਪਣੇ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਗਾਇਕਾ ਅਰਵਿੰਦਰ ਪਾਲ ਕੌਰ ਤੇ ਪਲਵਿੰਦਰ ਸਿੰਘ ਤੇ ਢੋਲੀ ਜੱਸੀ ਨੇ ਖ਼ੂਬ ਰੌਣਕਾਂ ਲਾਈਆਂ। ਇਸ ਤੀਆਂ ਦੇ ਤਿਉਹਾਰ ਮੌਕੇ ਮਹਿਲਾਵਾਂ ਵਲੋਂ ਚਰਖਾ ਕੱਤਣ, ਛੱਜ ਤੋੜਨ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਦੀਆਂ ਦੇ ਮੇਲੇ ਵਿਚ ਪੰਜਾਬ ਤੋਂ ਵੱਖ ਵੱਖ ਜਿਨ੍ਹਾਂ ਦੀਆਂ ਮਹਿਲਾਵਾਂ ਭਾਗ ਲਿਆ ਇਸ ਮੇਲੇ ਵਿਚ ਨੌਜਵਾਨ, ਬੱਚਿਆਂ ਤੇ ਬੁੱਢਿਆਂ ਮਹਿਲਾਵਾਂ ਵਲੋਂ ਸਜ ਧਜ ਕੇ ਹਿੱਸਾ ਲਿਆ ਗਿਆ ਅਤੇ ਬੋਲੀਆਂ ਪਾਕੇ, ਗੀਤ ਗਾ ਕੇ ਮੇਲੇ ਵਿਚ ਖ਼ੂਬ ਰੰਗ ਬੰਨਿਆਂ। ਤੀਆਂ ਦੇ ਤਿਉਹਾਰ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸਤਪਾਲ ਕੌਰ ਸਮਾਜ ਸੇਵਕਾ, ਕੰਤਾਂ ਸ਼ਰਮਾ, ਅਵਤਾਰ ਕੌਰ, ਪ੍ਰਦੀਪ ਕੌਰ, ਸਰਬਜੀਤ ਕੌਰ, ਸੁਨੀਤਾ ਗੋਇਲ, ਜਗਜੀਤ ਕੌਰ, ਸਿਮਰਨ ਕੌਰ, ਗਗਨਦੀਪ ਕੌਰ, ਪ੍ਰੀਤੀ ਡੋਗਰਾ ਆਦਿ ਨੇ ਵੱਧ ਚੜ ਕੇ ਹਿੱਸਾ ਪਾਇਆ

Have something to say? Post your comment

Readers' Comments

Mrs satpal Kaur toor 7/27/2024 6:58:00 AM

Bahut hi jiada sohna teej da program c sab ne bht hi fun kita g thanks saria friends da nd mere media wale veera da

 

More in Entertainment

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

ਤੀਆਂ ਦੇ ਤਿਉਹਾਰ ਮੌਕੇ ਔਰਤਾਂ ਨੇ ਖੂਬ ਰੌਣਕਾਂ ਲਾਈਆਂ 

ਅਦਾਕਾਰ ਵਰੁਣ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਮਤਾ ਡੋਗਰਾ ਸਟਾਰ ਆਫ਼ ਟ੍ਰਾਈਸਿਟੀ ਦੀ ਤੀਜ ਕਵੀਨ ਬਣੀ, ਡਿੰਪਲ ਦੂਜੇ ਸਥਾਨ 'ਤੇ ਅਤੇ ਸਿੰਮੀ ਗਿੱਲ ਤੀਜੇ ਸਥਾਨ 'ਤੇ ਰਹੀ

ਸਿੱਧੂ ਮੂਸੇਵਾਲਾ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’, ਅਗਲੇ ਸਾਲ ਹੋਵੇਗਾ

ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ