Sunday, November 02, 2025

Haryana

ਕੈਂਟ ਦੇ ਕੋਲ ਬਣ ਰਹੇ ਵੈਲਕਮ ਗੇਟ ਤੋਂ ਹਿਸਾਰ ਦੀ ਬਣੇਗੀ ਇਕ ਵੱਖ ਪਹਿਚਾਣ - ਡਾ. ਕਮਲ ਗੁਪਤਾ

July 17, 2024 07:32 PM
SehajTimes

ਚੰਡੀਗੜ੍ਹ : ਹਰਿਆਣਾ ਦੇ ਸਿਵਲ ਏਵੀਏਸ਼ਨ ਤੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਹਿਸਾਰ ਸ਼ਹਿਰ ਵਿਚ ਦਿੱਲੀ ਸੜਕ ਤੋਂ ਪ੍ਰਵੇਸ਼ ਕਰਦੇ ਹੋਏ ਕੈਂਟ ਦੇ ਕੋਲ ਅਸ਼ੋਕ ਚੱਕਰ ਦੇ ਡਿਜਾਇਨ ਵਾਲਾ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਵੈਲਕਮ ਗੇਟ ਬਣਾਇਆ ਜਾ ਰਿਹਾ ਹੈ।

ਡਾ. ਕਮਲ ਗੁਪਤਾ ਅੱਜ ਦੇ ਵੈਲਕਮ ਗੇਟ, ਰਿਸ਼ੀ ਨਗਰ ਸਥਿਤ ਸ਼ਮਸ਼ਾਨ ਘਾਟ ਤੇ ਟਾਊਨ ਪਾਰਕ ਦੇ ਨਿਰਮਾਣ ਕੰਮਾਂ ਦਾ ਨਿਰੀਖਣ ਕਰ ਰਹੇ ਸਨ।

ਡਾ. ਗੁਪਤਾ ਨੇ ਕਿਹਾ ਕਿ ਇਹ ਵੈਲਕਮ ਗੇਟ ਅੱਤਆਧੁਨਿਕ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਢਾਂਚਾ ਭੁਜਾਲਰੋਧੀ ਹੈ। ਭੁਚਾਲ ਆਉਣ 'ਤੇ ਵੀ ਇਸ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੋ ਪਾਵੇਗਾ। ਹੁਣ ਕੌਮੀ ਰਾਜਮਾਰਗ-4 ਲੇਣ ਦਾ ਹੈ। ਆਉਣ ਵਾਲੇ ਸਮੇਂ ਵਿਚ ਇਹ 6 ਲੇਨ ਦਾ ਵੀ ਕੀਤਾ ਜਾ ਸਕਦਾ ਹੈ। ਇਸੀ ਸੰਭਾਵਨਾ ਨੁੰ ਦੇਖਦੇ ਹੋਏ ਇਸ ਦਰਵਾਜੇ ਦੀ ਚੌੜਾਈ 120 ਫੁੱਟ ਤੇ 9 ਮੀਟਰ ਰੱਖੀ ਗਈ ਹੈ। ਪ੍ਰਵੇਸ਼ ਦਰਵਾਜੇ ਦੀ ਖਾਸੀਅਤ ਭਾਰਤ ਦਾ ਕੌਮੀ ਪ੍ਰਤੀਕ ਅਸ਼ੋਕ ਚੱਕਰ ਹੈ ਜੋ ਸਟੀਲ ਦਾ ਬਣਿਆ ਹੈ। ਗੇਟ ਦੇ ਪਿਲਰਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਹੁਣ ਗੇਟ ਦੀ ਫਿਨੀਸ਼ਿੰਗ ਤੇ ਹੋਰ ਕੰਮ ਪੂਰੇ ਕੀਤੇ ਜਾ ਰਹੇ ਹਨ। ਮੰਤਰੀ ਨੇ ਅਧਿਕਾਰੀਆਂ ਨੁੰ ਵੈਲਕਮ ਗੇਟ, ਰਿਸ਼ੀ ਨਗਰ ਸਥਿਤ ਸ਼ਮਸ਼ਾਨ ਘਾਟ ਤੇ ਟਾਉਨ ਪਾਰਕ ਦੇ ਕੰਮ ਨੂੰ 15 ਅਗਸਤ ਤਕ ਦੀ ਡੇਡਲਾਇਨ ਦਿੰਦੇ ਹੋਏ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਦਿੱਲੀ ਰੋਡ ਦੀ ਸ਼ੋਭਾ ਵਧਾਏਗਾ ਇਹ ਗੇਟ

ਦਿੱਲੀ ਰੋਡ ਤੋਂ ਸ਼ਹਿਰ ਵਿਚ ਪ੍ਰਵੇਸ਼ ਕਰਦੇ ਹੋਏ ਸੱਭ ਤੋਂ ਪਹਿਲਾਂ ਸੈਨਾਨੀਆਂ ਨੁੰ ਵੈਲਕਮ ਗੇਟ ਦਿਖਖੇਵਾ ਅਤੇ ਦਿੱਲੀ ਰੋਡ ਸ਼ਹਿਰ ਦੀ ਸ਼ੋਭਾ ਵਧਾਏਗਾ। ਦਿੱਲੀ ਰੋਡ 'ਤੇ ਹੀ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੋ ਚੁੱਕਾ ਹੈ। ਸ਼ਹਿਰ ਦੀ ਪ੍ਰਮੁੱਖ ਗਤੀਵਿਧੀਆਂ ਦਾ ਕੇਂਦਰ ਭਵਿੱਖ ਵਿਚ ਦਿੱਲੀ ਰੋਡ ਬਨਣ ਜਾ ਰਿਹਾ ਹੈ।

ਵੈਲਕਮ ਗੇਟ ਬਣੇਗਾ ਫੇਮਸ ਸੈਲਫੀ ਪੁਆਇੰਟ

ਉਨ੍ਹਾਂ ਨੇ ਦਸਿਆ ਕਿ ਵੈਲਕਮ ਗੇਟ 'ਤੇ ਨਾ ਸਿਰਫ ਸ਼ਹਿਰਵਾਸੀ ਸੇਲਫੀ ਲੈ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਣਗੇ ਸਗੋ ਦਿੱਲੀ ਤੇ ਹਰਿਆਣਾ ਦੇ ਹੋਰ ਥਾਵਾਂ ਤੋਂ ਰਾਜਸਤਾਨ ਦੇ ਸਾਲਾਸਰ ਧਾਮ, ਖਾਟੂ ਸ਼ਾਮ ਆਦਿ ਥਾਵਾਂ 'ਤੇ ਜਾਣ ਵਾਲੇ ਯਾਤਰੀ ਵੀਸੈਲਫੀ ਲੈਂਦੇ ਹੋਏ ਦਿਖਣਗੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ