Sunday, April 12, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Haryana

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿੱਲ ਵਿਚ ਹਰਿਆਣਾ ਦੇਸ਼ ਵਿਚ ਸੱਭ ਤੋਂ ਉੱਪਰ : ਅਮਿਤ ਸ਼ਾਹ

July 16, 2024 07:01 PM
SehajTimes

ਕ੍ਰੀਮੀ ਲੇਅਰ ਦੀ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤੀ ਗਈ, ਪੰਚਾਇਤਾਂ, ਨਗਰ ਨਿਗਮ ਅਤੇ ਪਾਲਿਕਾਵਾਂ ਵਿਚ ਵੀ ਵਧਾਇਆ ਰਾਖਵਾਂ

ਹਰਿਆਣਾ ਵਿਚ ਮੁਸਲਮਾਨਾਂ ਦਾ ਰਾਖਵਾਂ ਨਹੀਂ ਹੋਣ ਦਵਾਂਗੇ - ਗ੍ਰਹਿ ਮੰਤਰੀ

ਚੰਡੀਗੜ੍ਹ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ 'ਤੇ ਹਰਿਆਣਾ ਵਿਚ ਵੀ ਪਿਛੜਾ ਵਰਗ ਲਈ ਕ੍ਰੀਮੀ ਲੇਅਰ ਦੀ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਤਰਜ 'ਤੇ ਇਸ ਵਿਚ ਤਨਖਾਹ ਅਤੇ ਖੇਤੀਬਾੜੀ ਤੋਂ ਆਮਦਨ ਨੂੰ ਜੋੜਿਆ ਨਹੀਂ ਜਾਵੇਗਾ, ਇਸ ਤੋਂ ਲੱਖਾਂ ਲੋਕਾਂ ਨੁੰ ਲਾਭ ਹੋਵੇਗਾ।

ਸ੍ਰੀ ਅਮਿਤ ਸ਼ਾਹ ਅੱਜ ਮਹੇਂਦਰਗੜ੍ਹ ਵਿਚ ਪ੍ਰਬੰਧਿਤ ਰਾਜ ਪੱਧਰੀ ਪਿਛੜਾ ਵਰਗ ਸਨਮਾਨ ਸਮਾਰੋਹ ਵਿਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਵੀ ਮੌਜੂਦ ਸਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਨੇ ਇਕ ਹੋਰ ਇਤਹਾਸਕ ਫੈਸਲਾ ਲੈਂਦੇ ਹੋਏ ਪੰਚਾਇਤਾਂ, ਨਗਰ ਨਿਗਮਾਂ ਅਤੇ ਪਾਲਿਕਾਵਾਂ ਵਿਚ ਵੀ ਪਿਛੜਾ ਵਰਗ ਦੇ ਲਈ ਰਾਖਵਾਂ ਨੁੰ ਵਧਾਇਆ ਹੈ। ਮੌਜੂਦਾ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੇ ਲਈ ਬੀਸੀ-ਏ ਵਰਗ ਵਿਚ 8 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਸੀ, ਹੁਣ ਬੀਸੀ-ਬੀ ਵਰਗ ਦੇ ਲਈ ਵੀ ਅੱਜ ਤੋਂ 5 ਫੀਸਦੀ ਰਾਖਵਾਂ ਲਾਗੂ ਕੀਤਾ ਜਾਵੇਗਾ। ਇਸ ਤੋਂ ਬਹੁਤ ਵੱਡੇ ਪੱਧਰ 'ਤੇ ਹਰਿਆਣਾ ਦੀ ਜਨਤਾ ਨੂੰ ਰਾਖਵੇਂ ਦਾ ਫਾਇਦਾ ਮਿਲੇਗਾ। ਇਸੀ ਤਰ੍ਹਾ ਸ਼ਹਿਰੀ ਸਥਾਨਕ ਨਿਗਮਾਂ ਵਿਚ ਬੀਸੀ-ਏ ਵਰਗ ਵਿਚ 8 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਹੈ, ਹੁਣ ਬੀਸੀ-ਬੀ ਵਰਗ ਦੇ ਲਈ ਵੀ 5 ਫੀਸਦੀ ਰਾਖਵਾਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2014 ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪਾਰਲਿਆਮੈਂਟ ਵਿਚ ਦੇਸ਼ ਦੇ ਸਾਹਮਣੇ ਭਾਸ਼ਨ ਦਿੰਦੇ ਹੋਏ ਕਿਹਾ ਸੀ ਕਿ ਮੇਰੀ ਇਹ ਸਰਕਾਰ ਦਲਿਤਾਂ ਦੀ ਸਰਕਾਰ ਹੈ, ਗਰੀਬਾਂ ਦੀ ਸਰਕਾਰ ਹੈ, ਪਿਛੜਿਆਂ ਦੀ ਸਰਕਾਰ ਹੈ।

ਕਾਂਗਰਸ ਪਾਰਟੀ ਹਮੇਸ਼ਾ ਓਬੀਸੀ ਸਮਾਜ ਦੀ ਰਹੀ ਵਿਰੋਧੀ - ਅਮਿਤ ਸ਼ਾਹ

ਵਿਰੋਧੀ ਧਿਰ 'ਤੇ ਤੰਜ ਕੱਸਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪੇਂਦਰ ਸਿੰਘ ਹੁਡਾ ਚੋਣ ਆਉਣ 'ਤੇ ਬੀਸੀ-ਬੀਸੀ-ਬੀਸੀ ਦੀ ਮਾਲਾ ਜਪਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਓਬੀਸੀ ਸਮਾਜ ਦੀ ਵਿਰੋਧੀ ਰਹੀ ਹੈ। ਸਨ 1957 ਵਿਚ ਓਬੀਸੀ ਦੇ ਰਿਜਰਵੇਸ਼ਨ ਲਈ ਕਾਕਾ ਸਾਹਿਬ ਕਮੀਸ਼ਨ ਬਣਿਆ। ਕਾਂਗਰਸ ਨੇ ਸਾਲਾਂ ਤਕ ਇਸ ਨੂੰ ਲਾਗੂ ਨਹੀਂ ਕੀਤਾ। 1980 ਵਿਚ ਇੰਦਰਾਂ ਗਾਂਧੀ ਨੇ ਮੰਡਲ ਕਮੀਸ਼ਨ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ। 1990 ਵਿਚ ਜਦੋਂ ਲਿਆਇਆ ਗਿਆ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ 2 ਘੰਟਾ 43 ਮਿੰਟ ਭਾਸ਼ਨ ਦੇ ਕੇ ਓਬੀਸੀ ਦੇ ਰਿਜਰਵੇਸ਼ਨ ਦਾ ਵਿਰੋਧ ਕੀਤਾ ਸੀ। ਇਸ ਦੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਓਬੀਸੀ ਕਮੀਸ਼ਨ ਨੂੰ ਸੰਵੈਧਾਨਿਕ ਮਾਨਤਾ ਦੇ ਕੇ ਪਿਛੜਾ ਵਰਗ ਨੂੰ ਸੰਵੈਧਾਨਿਕ ਅਧਿਕਾਰ ਦੇਣ ਦਾ ਕੰਮ ਕੀਤਾ ਹੈ। ਨਾਲ ਹੀ ਕੇਂਦਰੀ ਸਕੂਲ, ਨਵੋਦਯ ਸਕੂਲ, ਫੌਜੀ ਸਕੂਲ ਅਤੇ ਨੀਟ ਦੀ ਪ੍ਰੀਖਿਆ ਵਿਚ 27 ਫੀਸਦੀ ਰਾਖਵਾਂ ਪਹਿਲੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਸੂਬੇ ਨੂੰ ਕੁੱਝ ਨਹੀਂ ਦਿੱਤਾ। ਭਾਂਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਈਜ ਆਫ ਡੂਇੰਗ ਕਰਪਸ਼ਨ ਨੁੰ ਈਜ ਆਫ ਡੂਇੰਗ ਬਿਜਨੈਸ ਵਿਚ ਬਦਲਣ ਦਾ ਕੰਮ ਕੀਤਾ ਹੈ। ਪਿਛਲੀ ਸਰਕਾਰਾਂ ਦੌਰਾਨ ਜਿੱਥੇ ਇਕ ਸਰਕਾਰ ਵਿਚ ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਸੀ ਤਾਂ ਦੂਜੇ ਪਾਸੇ ਗੁੰਡਾਗਰਦੀ ਦਾ ਬੋਲਬਾਲਾ ਸੀ। ਕਿਤੇ ਵਿਕਾਸ ਇਕ ਜਿਲ੍ਹੇ ਤਕ ਸੀਮਤ ਸੀ ਤਾਂ ਕਿਤੇ ਇਕ ਖੇਤਰ ਦਾ ਵਿਕਾਸ ਹੁੰਦਾ ਸੀ। ਇਸ ਦੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੰਪੂਰਨ ਹਰਿਆਣਾ ਵਿਚ ਚਹੁਮੁਖੀ ਵਿਕਾਸ ਯਕੀਨੀ ਕੀਤਾ ਹੈ।

ਹਰਿਆਣਾ ਵਿਚ ਮੁਸਲਮਾਨਾਂ ਦਾ ਰਾਖਵਾਂ ਨਹੀਂ ਹੋਣ ਦਵਾਂਗੇ - ਗ੍ਰਹਿ ਮੰਤਰੀ

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ਬੈਕਵਰਡ ਕਲਾਸ ਵਿਚ ਮੁਸਲਮਾਨ ਨੂੰ ਰਾਖਵਾਂ ਦੇਣ ਦਾ ਕੰਮ ਕੀਤਾ। ਹਰਿਆਣਾ ਵਿਚ ਆਏ ਤਾਂ ਇੱਥੇ ਵੀ ਅਜਿਹਾ ਹੀ ਕਰਣਗੇ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਮੁਸਲਮਾਨ ਦਾ ਰਾਖਵਾਂ ਹਰਿਆਣਾ ਵਿਚ ਨਹੀਂ ਹੋਣ ਦਿੱਤਾ ਜਾਵੇਗਾ।

ਬੀਜੇਪੀ ਕਾਰਜਕਰਤਾ ਮੰਗਣਗੇ ਕਾਂਗਰਸ ਤੋਂ 10 ਸਾਲ ਦਾ ਹਿਸਾਬ

ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਸਮੇਤ ਜਨਸਮੂਹ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਹਿਸਾਬ ਮੰਗਣ ਕਿ ਕਾਂਗਰਸ ਦੇ ਕਾਰਜਕਾਲ ਵਿਚ 10 ਸਾਲਾਂ ਵਿਚ ਵਿਕਾਸ ਕੰਮਾਂ ਦੇ ਲਈ ਕਿੰਨ੍ਹੇ ਰੁਪਏ ਖਰਚ ਕੀਤੇ ਗਏ। ਸੂਬੇ ਦੀ 6225 ਪੰਚਾਇਤਾਂ ਦਾ ਵਰਨਣ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਬ੍ਰਾਹਮਣ ਮਾਜਰਾ ਪਿੰਡ ਵਿਚ ਪਿਛਲੇ 10 ਸਾਲਾਂ ਵਿਚ 19.5 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਖਰਚ ਕੀਤੀ ਗਈ ਹੈ। ਇਸ ਤਰ੍ਹਾਂ, ਕਲਿੰਗਾ ਵਿਚ 17.74 ਕਰੋੜ, ਤਿਗਾਂਓ ਵਿਚ 84.33 ਕਰੋੜ , ਕਾਰਿਆਵਾਸ ਵਿਚ 516.62 ਕਰੋੜ, ਆਸਨਕਾਲਾਂ ਵਿਚ 23.95 ਕਰੋੜ ਅਤੇ ਖਾਰਿਆ ਵਿਚ 21.30 ਕਰੋੜ ਰੁਪਏ ਦੇ ਵਿਕਾਸ ਕੰਮ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਰਤਾ ਸਾਰੀ 6225 ਪੰਚਾਇਤਾਂ ਵਿਚ ਜਾਣਗੇ ਅਤੇ ਕਾਂਗਰਸ ਵੱਲੋਂ ਹਰਿਆਣਾ ਦੀ ਜਨਤਾ ਲਈ ਕੀਤੇ ਗਏ ਵਿਕਾਸ ਕੰਮਾਂ ਦਾ ਹਿਸਾਬ ਮੰਗਣਗੇ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁਡਾ ਨੂੰ ਲਲਕਾਰਦੇ ਹੋਏ ਕਿਹਾ ਕਿ ਉਹ ਮੈਦਾਨ ਵਿਚ ਆਂਕੜਿਆਂ ਦੇ ਨਾਲ ਆਉਣ, ਉਹ ਸਾਡੇ ਤੋਂ ਕੀ ਹਿਸਾਬ ਮੰਗਣਗੇ, ਹਿਸਾਬ ਤਾਂ ਅਸੀਂ ਦਵਾਂਗੇ। ਕਾਂਗਰਸ ਤੋਂ ਹਿਸਾਬ ਤਾਂ ਹਰਿਆਣਾ ਦੀ ਜਨਤਾ ਮੰਗੇਗੀ।

ਕਾਂਗਰਸ ਦੇ 10 ਸਾਲ ਦਾ ਪਾਈ-ਪਾਈ ਦਾ ਹਿਸਾਬ ਲਿਆਇਆ ਹਾਂ

ਸ੍ਰੀ ਅਮਿਤ ਸ਼ਾਹ ਨੇ ਭੁਪੇਂਦਰ ਸਿੰਘ ਹੁਡਾ ਨੂੰ ਚਨੌਤੀ ਦਿੰਦੇ ਹੋਏ ਕਿਹਾ ਕਿ ਊਹ ਸਾਡੇ 10 ਸਾਲ ਦਾ ਕੀ ਹਿਸਾਬ ਲੈਣਗੇ, ਉਨ੍ਹਾਂ ਦੇ 10 ਸਾਲ ਦਾ ਹਿਸਾਬ ਸਾਡੇ ਕਾਰਜਕਰਤਾ ਉਨ੍ਹਾਂ ਤੋਂ ਮੰਗਣਗੇ। ਮੈਂ ਕਾਂਗਰਸ ਦੇ 10 ਸਾਲ ਦਾ ਪਾਈ-ਪਾਈ ਦਾ ਹਿਸਾਬ ਲੈ ਕੇ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੌਕਰੀ ਵਿਚ ਕਿੰਨ੍ਹਾ ਕਰਪਸ਼ਨ ਕੀਤਾ, ਕਿੰਨ੍ਹਾ ਜਾਤੀਵਾਦ ਤੇ ਪਰਿਵਾਰਵਾਦ ਫੈਲਾਇਆ ਅਤੇ ਪਿਛੜਿਆਂ ਨੂੰ ਨਿਆਂ ਕਿਉਂ ਨਹੀਂ ਦਿੱਤਾ, ਇਸ ਦਾ ਹਿਸਾਬ ਤਾਂ ਉਨ੍ਹਾਂ ਦੇ ਕੋਲ ਹੈ। ਵਿਕਾਸ ਦਾ ਹਿਸਾਬ ਨਹੀਂ ਦੇ ਸਕਦੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਹਰਿਆਣਾ ਸੂਬੇ ਵਿਚ 41000 ਕਰੋੜ ਰੁਪਏ ਕੇਂਦਰ ਵੱਲੋਂ ਵਿਕਾਸ ਪਰਿਯੋਜਨਾਵਾਂ ਦੇ ਲਈ ਪ੍ਰਦਾਨ ਕੀਤੇ ਗਏ। ਜਦੋਂ ਕਿ ਮੌਜੂਦਾ ਨਰੇਂਦਰ ਮੋਦੀ ਦੀ ਸਰਕਾਰ ਨੇ ਹਰਿਆਣਾ ਦੇ ਵਿਕਾਸ ਲਈ ਲਗਭਗ 2 ਲੱਖ 59 ਹਜਾਰ ਕਰੋੜ ਰੁਪਏ ਦੇਣ ਦਾ ਕੰਮ ਕੀਤਾ ਹੈ।

ਪਿਛਲੇ ਵਰਗ ਤੋਂ ਆਉਣ ਵਾਲੇ ਤੁਹਾਡੇ ਬੇਟੇ ਨੁੰ ਬਣਾਇਆ ਹਰਿਆਣਾ ਦਾ ਮੁੱਖ ਮੰਤਰੀ

ਹਰਿਆਣਾ ਸੂਬੇ ਵਿਚ ਪਿਛਲੇ 10 ਸਾਲਾਂ ਵਿਚ ਪਿਛੜਾ ਵਰਗ ਦੇ ਲਈ ਹੋਏ ਭਲਾਈ ਦੇ ਕੰਮਾਂ ਦਾ ਜਿਕਰ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰਿਆਣਾ ਦੇ ਗਰੀਬ ਘਰ ਦੇ ਪਿਛੜੇ ਵਰਗ ਤੋਂ ਆਉਣ ਵਾਲੇ ਬੇਟੇ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਹੈ। ਇੰਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਬਹੁਤ ਹੀ ਸਿੱਧੇ ਅਤੇ ਸਰਲ ਵਿਅਕਤੀ ਹਨ ਉਨ੍ਹਾਂ ਦੇ ਦਰਵਾਜੇ 365 ਦਿਨ 24 ਘੰਟੇ ਤੁਹਾਡੇ ਲਈ ਖੁੱਲੇ ਹਨ।

ਪੂਰੇ ਦੇਸ਼ ਵਿਚ ਹਰਿਆਣਾ ਦੀ ਧਾਕ

ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਨੂੰ ਨਮਨ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੀ ਪਵਿੱਤਰ ਭੂਮੀ ਨੂੰ ਤਿੰਨ ਚੀਜਾਂ ਦੇ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕਮਾਖਿਆ ਤੋਂ ਦਵਾਰਕਾ ਤਕ ਪੂਰਾ ਦੇਸ਼ ਯਾਦ ਕਰਦਾ ਹੈ। ਜਿੱਥੇ ਸੇਨਾ ਦੀਆਂ ਸੇਵਾਵਾਂ ਵਿਚ ਹਰਿਆਣਾ ਦਾ ਸੱਭ ਤੋਂ ਵੱਧ ਪ੍ਰਤੀਨਿਧੀਤਵ ਹੈ ਉੱਥੇ ਦੇਸ਼ ਦੀ ਖੇਡ ਤਾਲਿਕਾ ਵਿਚ ਭਾਰਤ ਨੂੰ ਜੋ 10 ਮੈਡਲ ਮਿਲਦੇ ਹਨ ਉਸ ਵਿੱਚੋਂ 7 ਮੈਡਲ ਹਰਿਆਣਾ ਦਾ ਮੇਰਾ ਧਾਕੜ ਲੈ ਕੇ ਆਉਣਾ ਹੈ। ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮਨਿਰਭਰ ਬਨਾਉਣ ਵਾਲਾ ਵੀ ਹਰਿਆਣਾ ਦਾ ਕਿਸਾਨ ਹੀ ਹੈ।

ਹਰਿਆਣਾ ਵਿਚ ਪੂਰਨ ਬਹੁਮਤ ਨਾਲ ਤੀਜੀ ਵਾਰ ਖਿਲੇਗਾ ਕਮਲ

ਉਨ੍ਹਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾ ਸੂਬੇ ਦੀ ਜਨਤਾ ਨੇ 2014 ਤੇ 2019 ਦੇ ਲੋਕਸਾਭਾ ਅਤੇ ਵਿਧਾਨਸਭਾ ਸਮੇਤ 2024 ਵਿਚ ਫਿਰ ਤੋਂ ਨਰੇਂਦਰ ਮੋਦੀ ਸਰਕਾਰ ਦਾ ਸਾਥ ਦਿੱਤਾ ਉਸੀ ਤ੍ਹਰ ਆਉਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਵਿਚ ਫਿਰ ਤੋਂ ਤੁਸੀ ਕਮਲ ਨੁੰ ਆਸ਼ੀਰਵਾਦ ਦਵੋਗੇ ਅਤੇ ਪੂਰੀ ਬਹੁਮਤ ਨਾਲ ਤੀਜੀ ਵਾਰ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਵਿਚ ਬਣੇਗੀ।

ਭਾਜਪਾ ਸ਼ਾਸਨ ਵਿਚ ਪਿਛੜਾ ਵਰਗ ਨੂੰ ਮਿਲ ਰਿਹਾ ਪੂਰਾ ਮਾਨ ਸਨਮਾਨ - ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਿਛਲੇ 18 ਦਿਨਾਂ ਵਿਚ ਦੂਜੀ ਵਾਰ ਬਾਬਾ ਜੈਯਰਾਮ ਦਾਸ ਦੀ ਭੂਮੀ 'ਤੇ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛੜਾ ਵਰਗ ਨੁੰ ਸੱਭ ਤੋਂ ਵੱਧ ਪ੍ਰਤੀਨਿਧੀਤਵ ਦੇਣ ਦਾ ਕੰਮ ਕੀਤਾ ਹੈ ਅਤੇ ਹਰਿਆਣਾ ਤੋਂ ਹਾਲ ਹੀ ਵਿਚ ਪਿਛੜਾ ਵਰਗ ਨਾਲ ਸਬੰਧਿਤ ਦੋ ਸਾਂਸਦਾਂ ਨੂੰ ਕੇਂਦਰੀ ਮੰਤੀਰਮੰਡਲ ਵਿਚ ਸਥਾਨ ਦੇ ਕੇ ਸਮਾਜ ਦਾ ਸਨਮਾਨ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਬੀਸੀ ਵਰਗ ਨੁੰ ਪੂਰਾ ਮਾਨ ਸਨਮਾਨ ਦਿੱਤਾ ਹੈ ਅਤੇ ਪਹਿਲੀ ਵਾਰ ਹਰਿਆਣਾ ਦੇ ਇਤਿਹਾਸ ਵਿਚ ਪਿਛੜਾ ਵਰਗ ਤੋਂ ਮੁੱਖ ਮੰਤਰੀ ਬਣਾ ਕੇ ਸਮਾਜ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਵਿਚ ਪਿਛੜਾ ਵਰਗ ਦਾ ਅਹਿਮ ਯੋਗਦਾਨ ਹੈ ਅਤੇ 17 ਸਤੰਬਰ, 2023 ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਦੇ ਹੋਏ ਪਿਛੜਾ ਵਰਗ ਦੇ ਕੌਸ਼ਲ ਵਿਕਾਸ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਕੁਸ਼ਲ ਅਗਵਾਈ ਹੇਠ ਓਬੀਸੀ ਆਯੋਗ ਨੂੰ ਸੰਵੈਧਾਨਿਕ ਸ਼ਕਤੀਆਂ ਦਿੱਤੀਆਂ ਗਈਆਂ ਹਨ ਅਤੇ ਇੰਨ੍ਹਾਂ ਫੈਸਲੇ ਤਹਿਤ ਕੇਂਦਰੀ , ਨਵੋਦਯ ਸਕੂਲਾਂ ਸਮੇਤ ਹੋਰ ਵਿਦਿਅਕ ਸੰਸਥਾਨਾਂ ਵਿਚ ਬੀਸੀ ਵਰਗ ਦੇ ਬੱਚਿਆਂ ਨੂੰ ਦਾਖਲੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਸਿਰਫ ਬੀਸੀ ਵਰਗ ਦੇ ਅਧਿਕਾਰੀ ਨੁੰ ਸੁਰੱਖਿਅਤ ਰੱਖਣ ਦਾ ਕੰਮ ਕੀਤਾ ਹੈ ਸਗੋ ਉਨ੍ਹਾਂ ਅਧਿਕਾਰਾਂ ਦਾ ਸਰੰਖਣ ਵੀ ਕੀਤਾ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪਿੰਡ ਬ੍ਰਾਹਮਣ ਮਾਜਰਾ, ਕਲਿੰਗਾ, ਤਿਗਾਂਓ, ਕਾਰਿਆਵਾਸ, ਆਸਨਕਲਾਂ ਅਤੇ ਖਾਰਿਆ ਦੇ ਸਰਪੰਚਾਂ ਨੂੰ ਸਨਮਾਨਿਤ ਵੀ ਕੀਤਾ।

ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਚੁੱਕੇ ਜਾ ਰਹੇ ਭਲਾਈਕਾਰੀ ਕਦਮਾਂ 'ਤੇ ਸਾਰਿਆਂ ਦਾ ਧੰਨਵਾਦ ਪ੍ਰਗਟਾਇਆ।

Have something to say? Post your comment

 

More in Haryana

ਖਿਡਾਰਨ ਪ੍ਰਵੀਨ ਕੌਰ ਨੇ ਜ਼ਿਲ੍ਹਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ

ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਵਿੱਚ ਗੜਬੜੀ ਕਿਸਾਨਾਂ ਨੇ ਗਲਤ ਢੰਗ ਨਾਲ ਰਜਿਸਟਰੇਸ਼ਨ ਕਰਨ ਵਾਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ

ਅੱਗ ਲੱਗਣ ਕਾਰਨ ਕਰੀਬ 7 ਏਕੜ ਵਿੱਚ ਖੜੀ ਕਣਕ ਦੀ ਫਸਲ ਸੜੀ ਪੀੜਤ ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

ਜਸਲੀਨ ਕੌਰ ਨੇ ਡੱਬਵਾਲੀ ਵਿੱਚ ਪੁਲਿਸ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ

ਅਸਲੀ ਦੌਲਤ ਗੁਰੂ ਦੇ ਚਰਨਾਂ ਵਿੱਚ ਅਤੇ ਨਾਮ ਦੀ ਕਮਾਈ ਵਿੱਚ ਹੈ : ਨਾਇਬ ਸਿੰਘ ਸੈਣੀ

ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੈ : ਨਾਇਬ ਸਿੰਘ ਸੈਣੀ

ਪਲਵਲ ਵਿੱਚ ਲਪ੍ਰਵਾਹੀ 'ਤੇ ਸਖਤ ਐਕਸ਼ਨ, ਮੰਤਰੀ ਰਣਬੀਰ ਗੰਗਵਾ ਨੇ ਐਚਡੀਓ, ਜੇਈ ਨੂੰ ਕੀਤਾ ਸਸਪੈਂਡ, ਐਕਸਇਨ ਨੂੰ ਕਾਰਨ ਦੱਸੋ ਨੋਟਿਸ

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਰਿਹਾਇਸ਼ੀ, ਵਪਾਰਕ, ਸੰਸਥਾਗਤ ਸੰਪਤੀਆਂ ਅਤੇ ਬਹ-ਮੰਜਿਲਾ ਅਪਾਰਟਮੈਂਟ ਦੀ ਈ-ਨੀਾਮੀ ਕਰੇਗਾ

ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਰਾਜ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ

ਰੰਗਾਂ ਦਾ ਤਿਉਹਾਰ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਨਾਲ ਮਨਾਉਣ : ਰਾਜਪਾਲ ਪ੍ਰੋਫੈਸਰ ਘੋਸ਼