ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ 4,03,738 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਹੁਣ ਤਕ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 2,22,96,414 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ ਸਵੇਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ 4092 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੁਲ ਮ੍ਰਿਤਕ ਗਿਣਤੀ ਵੱਧ ਕੇ 2,42,362 ਹੋ ਗਈ। ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਛੀ ਲਗਾਤਾਰ ਵੱਧ ਕੇ 37,36,648 ਹੋ ਗਈ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 16.76 ਫੀਸਦੀ ਹੈ ਜਦਕਿ ਪੀੜਤ ਲੋਕਾਂ ਦੇ ਸਿਹਤਯਾਬ ਹੋਣ ਦੀ ਦਰ 82.15 ਫੀਸਦੀ ਹੈ। ਅੰਕੜਿਆਂ ਮੁਤਾਬਕ ਇਕ ਦਿਨਵਿਚ 386444 ਹੋਰ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਹੁਣ ਤਕ ਸਿਹਤਯਾਬ ਹੋ ਚੁਕੇ ਲੋਕਾਂ ਦੀ ਕੁਲ ਗਿਣਤੀ ਵੱਧ ਕੇ 18317404 ਹੋ ਗਈ ਹੈ ਜਦਕਿ ਮੌਤ ਦਰ 1.09 ਫੀਸਦੀ ਹੈ। ਭਾਰਤ ਵਿਚ ਕੋਵਿਡ ਦੇ ਮਾਮਲੇ ਪਿਛਲੇ ਸਾਲ ਸੱਤ ਅਗਸਤ ਨੂੰ 20 ਲੱਖ ਦਾ ਅੰਕੜਾ ਪਾਰ ਕਰ ਗਏ ਸਨ।