Tuesday, September 02, 2025

Haryana

ਮੁੱਖ ਮੰਤਰੀ ਨੇ ਸੀਵਰੇਜ ਨੈਟਵਰਕ ਨੂੰ ਮਜਬੂਤ ਕਰਨ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਬਿਹਤਰ ਕਰਨ ਲਈ 5 ਪਰਿਯੋਜਨਾਵਾਂ ਨੂੰ ਦਿੱਤੀ ਮੰਜੂਰੀ

July 08, 2024 04:26 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ 3 ਜ਼ਿਲ੍ਹਿਆਂ ਅੰਬਾਲਾ, ਹਿਸਾਰ ਅਤੇ ਫ਼ਤਿਹਾਬਾਦ ਵਿਚ ਸੀਵਰੇਜ ਵਿਵਸਥਾ ਨੂੰ ਹੋਰ ਬਿਹਤਰ ਕਰਨ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ 340 ਕਰੋੜ ਰੁਪਏ ਤੋਂ ਵੱਧ ਲਾਗਤ ਦੀ 5 ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ ਜ਼ਿਲ੍ਹੇ ਵਿਚ ਪਰਿਯੋਜਨਾਵਾਂ ’ਤੇ 165.96 ਕਰੋੜ ਰੁਪਏ ਖਰਚ ਹੋਣਗੇ, ਜਿਨ੍ਹਾਂ ਵਿਚ ਨਗਰ ਨਿਗਮ ਖੇਤਰ ਦੇ ਅੰਦਰ 11 ਨਵੇਂ ਮਰਜ ਕੀਤੇ ਗਏ ਪਿੰਡਾਂ ਵਿਚ ਸੀਵਰੇਜ ਨੈਟਵਰਕ ਦਾ ਵਿਸਤਾਰ ਕਰਨਾ, ਨਿਆਂਗਾਂਓ ਵਿਚ ਮੌਜੂਦਾ ਸਥਾਨ ’ਤੇ 1.25 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ), ਕੰਵਲਾ ਪਿੰਡ ਲਈ 1.40 ਐਮਐਲਡੀ ਐਸਟੀਪੀ ਅਤੇ ਅੰਬਾਲਾ ਸ਼ਹਿਰ ਦੇ ਦੇਵੀਨਗਰ ਵਿਚ ਅੰਬਾਲਾ ਡ੍ਰੇਨ ਦੇ ਲਈ 50 ਐਮਐਲਡੀ ਐਸਟੀਪੀ ਦਾ ਨਿਰਮਾਣ ਸ਼ਾਮਿਲ ਹਨ।
ਹਿਸਾਰ ਜ਼ਿਲ੍ਹੇ ਵਿਚ ਅਮ੍ਰਿਤ 2.0 ਪਰਿਯੋਜਨਾ ਦੇ ਤਹਿਤ ਹਾਂਸੀ ਸ਼ਹਿਰ ਵਿਚ ਪਟਵਾੜ ਮਾਈਨਜਰ ਦੇ ਬਜਾਏ ਨਹਿਰ ਦੀ ਬਰਵਾਲਾ ਬ੍ਰਾਂਚ ਤੋਂ ਪਾਣੀ ਦੀ ਵਿਵਸਥਾ ਕਰਨਾ ਹੈ, ਜਿਸ ’ਤੇ 61.44 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਆਦਮਪੁਰ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਾਵਧਾਨ ਅਤੇ ਮੌਜੂਦਾ ਸੀਵਰੇਜ ਸਿਸਟਮ ਨੂੰ ਮਜਬੂਤ ਕਰਨ ਦੀ ਵੀ ਪਰਿਯੋਜਨਾ ਹੈ, ਜਿਸ ਦੀ ਲਾਗਤ 65.11 ਕਰੋੜ ਰੁਪਏ ਤੋਂ ਵੱਧ ਆਵੇਗੀ। ਫਤਿਹਾਬਾਦ ਜਿਲ੍ਹੇ ਵਿਚ ਜਾਖਲ ਸ਼ਹਿਰ ਵਿਚ ਪੇਯਜਲ ਸਪਲਾਈ ਯੋਜਨਾ ਦਾ ਵਿਸਤਾਰ ਕਰਨ ਅਤੇ ਇਕ ਨਵੀਂ ਜਲ ਸਪਲਾਈ ਪਾਇਪਲਾਇਨ ਵਿਛਾਉਣ ਦੀ ਪਰਿਯੋਜਨਾਵਾਂ ਹੈ, ਜਿਨ੍ਹਾਂ ਦੀ ਕੁੱਲ ਲਾਗਤ 7 ਕਰੋੜ ਰੁਪਏ ਤੋਂ ਵੱਧ ਆਵੇਗੀ। ਇਸ ਦੇ ਇਲਾਵਾ, ਰਤਿਆ ਸ਼ਹਿਰ ਵਿਚ ਪਾਇਪ ਲਾਇਨ ਨੂੰ ਵਿਛਾਉਣਾ, ਪੁਰਾਣਾ ਪਾਇਪ ਲਾਇਨ ਨੁੰ ਬਦਲਾਉਣ, ਸੰਤੁਲਨ ਸਮਰੱਥਾ ਤਾਲਾਬ ਦੇ ਲਈ ਪੰਪਿੰਗ ਸੈਟ ਦੀ ਸਪਲਾਈ ਅਤੇ ਨਿਰਮਾਣ ਕਰਨਾ ਅਤੇ ਵੱਖ-ਵੱਖ ਜਲ ਸਪਲਾਈ ਸੰਸਥਾਨ ਵਿਚ ਆਰਓ ਸਿਸਟਮ ਸਥਾਪਿਤ ਕਰਨਾ ਸ਼ਾਮਲ ਹੈ। ਇਸ ਪਰਿਯੋਜਨਾ ਦੀ ਲਾਗਤ 40.88 ਕਰੋੜ ਰੁਪਏ ਤੋਂ ਵੱਧ ਹੈ।

Have something to say? Post your comment

 

More in Haryana

ਰਾਜਪਾਲ ਨੇ 5 ਟੀਬੀ ਰੋਗੀਆਂ ਨੂੰ ਨਿਕਸ਼ੇ ਮਿੱਤਰ ਵਜੋ ਅਪਣਾਇਆ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੈ ਹਰਿਆਣਾ ਵਿੱਚ ਕੌਮੀ ਰਾਜਮਾਰਗਾਂ ਦੇ ਸੁੰਦਰੀਕਰਣ ਲਈ ਵੱਡੇ ਪੈਮਾਨੇ 'ਤੇ ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ : ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ

ਹਰਿਆਣਾ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ

ਰੇਵਾੜੀ ਜ਼ਿਲ੍ਹੇ ਵਿੱਚ 6 ਸਿਹਤ ਪਰਿਯੋਜਨਾਵਾਂ ਦਾ ਕੰਮ ਸ਼ੁਰੂ

ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ-2025: ਪੀਐਮਡੀਏ ਸੀਈਓ ਨੇ ਕੀਤਾ ਪੰਚਕੂਲਾ ਸ਼ਹਿਰ ਦਾ ਨਿਰੀਖਣ

ਮੁੱਖ ਮੰਤਰੀ ਦਾ ਕਿਸਾਨ ਹਿਤੇਸ਼ੀ ਫੈਸਲਾ

ਯੁਵਾ ਖੇਡ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬਰਸਾਤ ਦੇ ਮੌਸਮ ਨਾਲ ਨਜਿਠਣ ਲਈ ਸੂਬਾ ਸਰਕਾਰ ਅਤੇ ਪ੍ਰਸਾਸ਼ਨ ਪੁਰੀ ਤਰ੍ਹਾ ਅਲਰਟ : ਨਾਇਬ ਸਿੰਘ ਸੈਣੀ

ਮੇਜਰ ਧਿਆਨਚੰਦ ਦੀ ਜੈਯੰਤੀ 'ਤੇ ਹਰਿਆਣਾ ਵਿੱਚ ਤਿੰਨ ਦਿਵਸੀ ਕੌਮੀ ਖੇਡ ਦਿਵਸ ਦਾ ਆਯੋਜਨ

ਦੀਨਦਿਆਲ ਲਾਡੋ ਲਛਮੀ ਯੋਜਨਾ ਨਾਲ ਮਹਿਲਾਵਾਂ ਹੋਣਗੀਆਂ ਸਸ਼ਕਤ : ਖੇਡ ਮੰਤਰੀ ਗੌਰਵ ਗੌਤਮ